ਇਲੇਕ੍ਟ੍ਰਿਕ ਸਕੂਟਰ ਖਰੀਦਣਾ – ਫਾਇਦੇ ਜਾਂ ਨੁਕਸਾਨ ?
ਕੀ ਇਹ ਸਹੀ ਗੱਲ ਹੈ ਕਿ ਇਲੈਕਟ੍ਰਿਕ ਸਕੂਟਰ ਸਾਡੇ ਫ਼ਾਇਦੇ ਵਾਸਤੇ ਹੀ ਨੇ?
ਪੈਟ੍ਰੋਲ ਦੀ ਕੀਮਤ ਵਧਣ ਨਾਲ ਸਾਡੇ ਸਾਰਿਆਂ ਦੇ ਮਨਾਂ ਅੰਦਰ ਇਕ ਵਿਚਾਰ ਆਉਂਦਾ ਹੋਵੇਗਾ ਕਿ ਸਾਨੂੰ ਇਲੇਕ੍ਟ੍ਰਿਕ ਸਕੂਟਰ ਲੈ ਲੈਣਾ ਚਾਹੀਦਾ ਹੈ, ਇਸ ਨਾਲ ਵਾਤਾਵਰਨ ਵੀ ਸਾਫ ਰਹੇਗਾ ਤੇ ਸਾਡੇ ਪੈਸੇ ਵੀ ਬਚਣਗੇ ਜੋ ਅਸੀਂ ਪੈਟ੍ਰੋਲ ਦੀ ਵੱਧ ਕੀਮਤ ਦੇ ਕੇ ਖਰਾਬ ਕਰ ਰਹੇ ਹਾਂ।
ਪਰ ਕੁੱਝ ਸਮੇਂ ਤੋਂ ਅਸੀਂ ਦੇਖਿਆ ਹੋਵੇਗਾ ਕਿ ਬਾਜ਼ਾਰ ਵਿਚ ਬਹੁਤ ਸਾਰੀਆਂ ਨਵੀਆਂ ਕੰਪਨੀਆਂ ਆ ਗਈਆਂ ਨੇ ਜੋ ਕਿ ਇਲੇਕ੍ਟ੍ਰਿਕ ਸਕੂਟਰ ਬਣਾ ਕੇ ਵੇਚ ਰਹੀਆਂ ਨੇ। ਜਿਨ੍ਹਾਂ ਦਾ ਅਸੀਂ ਕਦੇ ਨਾਂ ਵੀ ਨਹੀਂ ਸੁਣਿਆ, ਉਹ ਕੰਪਨੀਆਂ ਵੀ ਬਾਜ਼ਾਰ ਵਿਚ ਆਪਣੇ ਪੈਰ ਪਸਾਰ ਰਹੀਆਂ ਨੇ। ਪਰ ਇਹਨਾਂ ਇਲੇਕ੍ਟ੍ਰਿਕ ਸਕੂਟਰ ਬਣਾਉਣ ਵਾਲੀਆਂ ਕੰਪਨੀਆਂ ਨੇ ਇਲੇਕ੍ਟ੍ਰਿਕ ਸਕੂਟਰ ਦੀ ਕੀਮਤ ਹੀ ਐਨੀ ਰੱਖੀ ਹੈ ਕਿ ਆਮ ਆਦਮੀ ਨੂੰ ਸੋਚੀਂ ਪਾ ਦਿੱਤਾ ਹੈ।
ਪਰ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਇਲੇਕ੍ਟ੍ਰਿਕ ਸਕੂਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਇਕ ਤਾਂ ਇਲੇਕ੍ਟ੍ਰਿਕ ਸਕੂਟਰ ਦੀਆਂ ਬੈਟਰੀਆਂ ਮੁਫ਼ਤ ਦੇ ਰਹੀ ਹੈ ਜਾਂ ਬੈਟਰਿਆਂ ਤੇ ਸਬਸਿਡੀ ਦੇ ਰਹੀ ਹੈ। ਜੇ ਐਂਨਾ ਸਭ ਕੁਝ ਸਰਕਾਰ ਕਰ ਰਹੀ ਹੈ ਤਾਂ ਫੇਰ ਇਹਨਾਂ ਇਲੇਕ੍ਟ੍ਰਿਕ ਸਕੂਟਰਾਂ ਦੀ ਕੀਮਤਾਂ ਐਨੀਆਂ ਕਿਉਂ ਰੱਖੀਆਂ ਗਈਆਂ ਨੇ? ਇਸ ਵਿਚ ਸਾਡਾ ਫਾਇਦਾ ਤਾਂ ਨਹੀਂ ਪਰ ਸਕੂਟਰ ਬਣਾਉਣ ਵਾਲੀਆਂ ਕੰਪਨੀਆਂ ਦਾ ਫਾਇਦਾ ਜੀ ਫਾਇਦਾ ਹੈ।
ਜੇ ਸਰਕਾਰ ਇਹਨਾਂ ਕੰਪਨੀਆਂ ਨੂੰ ਫਾਇਦਾ ਦੇ ਰਹੀ ਹੈ ਤਾਂ ਇਹਨਾਂ ਸਕੂਟਰਾਂ ਦੀਆਂ ਕੀਮਤਾਂ 50,000 ਰੁਪਏ ਤੋਂ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ਨੇ। ਪਰ ਦੇਖਿਆ ਜਾਵੇ ਤਾਂ ਇਹਨਾਂ ਸਕੂਟਰਾਂ ਦੀ ਕੀਮਤ ਹੀ 80,000 ਰੁਪਏ ਤੋਂ ਸ਼ੁਰੂ ਹੀ ਹੁੰਦੀ ਹੈ।
ਇਹਨਾਂ ਸਕੂਟਰਾਂ ਦੀ ਬਾਡੀ ਵੀ ਐਨੀ ਮਜ਼ੇਦਾਰ ਨਹੀਂ ਜੈ ਜਿੰਨੀ ਕਿ ਪੈਟ੍ਰੋਲ ਵਾਲ਼ੀ ਸਕੂਟਰ ਦੀ ਹੈ।
ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਸਾਡਾ ਫਾਇਦਾ ਕਰ ਰਹੀ ਹੈ ਜਾਂ ਇਹਨਾਂ ਕੰਪਨੀਆਂ ਦਾ ਜਿਨ੍ਹਾਂ ਨੇ ਐਨੀਆਂ ਕੀਮਤਾਂ ਰੱਖੀਆਂ ਨੇ?
ਪਰ ਸਾਨੂੰ ਇਲੇਕ੍ਟ੍ਰਿਕ ਸਕੂਟਰ ਖਰੀਦਣ ਵਿਚ ਜਲਦੀ ਨਹੀਂ ਕਰਨੀ ਚਾਹੀਦੀ ਹੈ। ਅੱਗੇ ਅੱਗੇ ਦੇਖਦੇ ਹਾਂ ਕੀ ਹੁੰਦਾ ਹੈ?
ਅਜੇ ਤਾਂ ਨਵੀਂ ਨਵੀਂ ਵਹੁਟੀ ਆ, ਨਖਰੇ ਤਾਂ ਦਿਖਾਉਗੀ।
ਥੋੜੇ ਸਮੇਂ ਬਾਅਦ ਸਭ ਠੀਕ ਹੋ ਜਾਵੇਗਾ।
ਜਲਦਬਾਜ਼ੀ ਵਿਚ ਆਪਣਾ ਪੈਸਾ ਖਰਾਬ ਨਹੀਂ ਕਰਨਾ ਚਾਹੀਦਾ।
ਹੌਲੀ – ਹੌਲੀ ਇਹਨਾਂ ਦੀ ਕਵਾਲਿਟੀ ‘ਚ ਵੀ ਵਾਧਾ ਹੋਵੇਗਾ ਤੇ ਇਹਨਾਂ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ।
Loading Likes...