ਗੱਲ Airtel ਦੀ
Airtel ਦੀ ਸ਼ੁਰੂਆਤ ਅਤੇ Jio ਨਾਲ ਟੱਕਰ :
2016 ਵਿਚ ਜਦੋਂ Jio ਨੇ ਆਪਣੇ ਪੈਰ ਪਸਾਰੇ ਤਾਂ ਉਸ ਵੇਲੇ ਸਾਰੀ ਟੈਲੀਕਾਮ ਕੰਪਨੀਆਂ ਹਾਸ਼ੀਏ ਤੇ ਆ ਗਈਆਂ ਸਨ। ਜੇਹਡ਼ੀਆਂ ਪਹਿਲਾਂ ਅੱਠ ਕੰਪਨੀਆਂ ਹੁੰਦੀਆਂ ਸਨ ਉਹ ਚਾਰ ਹੋ ਗਈਆਂ। ਪਰ ਉਸ ਵੇਲੇ ਵੀ ਜਿਹੜੀ ਕੰਪਨੀ ਜੀਓ ਨਾਲ ਟੱਕਰ ਲੈ ਰਹੀ ਸੀ ਉਹ ਸੀ Airtel.
ਲਗਭਗ 35 ਕਰੋਡ਼ ਤੋਂ ਜ਼ਿਆਦਾ ਲੋਕ ਇਸਨੂੰ ਵਰਤਦੇ ਨੇ ਤੇ ਇਹ 4.36 ਲੱਖ ਕਰੋਡ਼ ਦੀ ਕੰਪਨੀ ਹੈ।
ਸੁਨੀਲ ਭਾਰਤੀ ਮਿੱਤਲ ਜਿਨ੍ਹਾਂ ਦਾ ਜਨਮ 1957 ਵਿਚ ਪੰਜਾਬ ਦੇ ਲੁਧਿਆਣਾ ਵਿਖੇ ਹੋਇਆ ਸੀ। ਇਹਨਾਂ ਦੇ ਪਿਤਾ ਦੋ ਬਾਰ ਐੱਮਐੱਲਏ ਵੀ ਰਹੇ ਸਨ। ਸੁਨੀਲ ਮਿੱਤਲ ਨੂੰ ਸੜਕਾਂ ਤੇ ਘੁੱਮਣ ਦਾ ਬਹੁਤ ਸ਼ੌਂਕ ਸੀ ਤੇ ਆਸ ਪਾਸ ਕਈ ਲੋਕਾਂ ਨੂੰ ਆਪਣਾ ਕੰਮ ਕਰਦੇ ਦੇਖਦੇ ਸੀ ਤੇ ਉਹ ਸੋਚਦੇ ਸਨ ਕਿ ਆਪਣਾ ਕਾਰੋਬਾਰ ਹੀ ਕਰਨਾ ਹੈ।
ਪਹਿਲਾਂ ਸੁਨੀਲ ਮਿੱਤਲ ਨੇ ਸੋਚਿਆ ਕਿ ਸਾਇਕਲ ਦਾ ਕਾਰੋਬਾਰ ਬਹੁਤ ਚੱਲ ਰਿਹਾ ਹੈ ਤੇ ਉਹ ਸਾਇਕਲ ਦਾ ਹੀ ਬਿਜਨੈੱਸ ਕਰਣਗੇ। ਪਰ ਜਦੋਂ ਆਪਣੇ ਪਿਤਾ ਜੀ ਤੋਂ 20000 ਰੁਪਏ ਲੈ ਕੇ ਕਾਰੋਬਾਰ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਤਾਂ ਲਿਮਿਟਡ ਹੈ।
ਫੇਰ ਮੁੰਬਈ ਜਾ ਕੇ ਇਹਨਾਂ ਨੇ ਬਹੁਤ ਕੁਝ ਕਰਨ ਤੋਂ ਬਾਅਦ ਸਜੂਕੀ ਦੀ ਡੀਲਰਸ਼ਿਪ ਲਈ ਅਤੇ ਇਲੇਕ੍ਟ੍ਰਿਕ ਪਾਵਰ ਜਨਰੇਟਰ ਨੂੰ ਐਕਸਪੋਰਟ ਕਰਨਾ ਸ਼ੁਰੂ ਕੀਤਾ। ਕਾਰੋਬਾਰ ਵਧੀਆ ਚੱਲਿਆ ਪਰ 1984 ਨੂੰ ਭਾਰਤ ਸਰਕਾਰ ਨੇ ਇਸ ਉੱਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ।
ਟੈਲੀਕੋਮ ਦਾ ਵਿਸਤਾਰ :
ਉਸੇ ਸਮੇ ਭਾਰਤ ਵਿਚ ਟੈਲੀਫੋਨ ਦਾ ਚਲਣ ਵਧਣ ਲੱਗਾ। ਭਾਰਤੀ ਮਿੱਤਲ ਨੇ ਤਾਲੀਬਾਨ ਤੋਂ ਪੁਸ਼ ਬਟਨ ਫੋਨ ਮੰਗਵਾਉਣੇ ਸ਼ੁਰੂ ਕਰ ਦਿੱਤੇ। ਅਤੇ ‘ਬੀਟਲ’ ਬ੍ਰਾਂਡ ਨਾਲ ਵੇਚਣੇ ਸ਼ੁਰੂ ਕੀਤੇ। ਇਸ ਕਾਰੋਬਾਰ ਨਾਲ ਮਿੱਤਲ ਸਾਬ ਨੇ ਬਹੁਤ ਪੈਸੇ ਅਤੇ ਨਾਲ ਕਮਾਇਆ।
1992 ਵਿਚ ਭਾਰਤ ਸਰਕਾਰ ਟੈਲੀਕੋਮ ਦੇ ਲਾਇਸੈਂਸ ਦੇ ਰਹੀ ਸੀ। ਮਿੱਤਲ ਜੀ ਨੂੰ ਇਹ ਪਤਾ ਲੱਗ ਗਿਆ ਕਿ ਕਮਿਊਨੀਕੇਸ਼ਨ ਦਾ ਕਾਫੀ ਵਧੀਆ ਭਵਿੱਖ ਹੋਣ ਵਾਲਾ ਹੈ। ਫੇਰ ਇਹਨਾਂ ਲਾਇਸੈਂਸ ਚੁੱਕਿਆ ਅਤੇ Airtel ਨਾਮ ਨਾਲ ਸੇਵਾ ਦੇਣ ਲੱਗੇ। ਹੌਲੀ ਹੌਲੀ ਇਹਨਾਂ ਦੀ ਵਰਤੋਂ ਕਰਨ ਵਾਲੇ ਲੋਕ ਵਧਣ ਲੱਗੇ। ਨਾਲ ਹੀ ਇਹਨਾਂ ਨੇ ਛੋਟੀਆਂ ਛੋਟੀਆਂ ਕੰਪਨੀਆਂ ਖਰੀਦਣਾ ਸ਼ੁਰੂ ਕੀਤੀਆਂ ਅਤੇ ਆਪਣੇ ਬਿਜਨੈੱਸ ਨੂੰ ਵਧਾਉਣ ਲੱਗੇ। ਫੇਰ ਸਨ 2000 ਵਿਚ ਸਕਾਈ ਸੈਲ ਅਤੇ 2001 ਵਿਚ Spice ਨੂੰ ਖਰੀਦਿਆ। ਆਈ ਪੀ ਓ ਲਾਂਚ ਕੀਤਾ। ਤੇ ਹੁਣ ਦੇ ਸਮੇ ਇਹਨਾਂ ਦੀ 66000 ਕਰੋੜ ਦੀ ਸਾਲ ਦੀ ਕਮਾਈ ਹੈ, 17000 ਤੋਂ ਜ਼ਿਆਦਾ ਕਰਮਚਾਰੀ ਨੇ ਅਤੇ ਅਗਭਗ 50 ਕਰੋਡ਼ Airtel ਨੂੰ ਵਰਤਣ ਵਾਲੇ ਲੋਗ ਨੇ। ਇਹਨਾਂ ਵਿਚੋਂ 35 ਕਰੋਡ਼ ਤੋ ਜਿਆਦਾ ਤਾਂ ਭਾਰਤ ਵਿਚ ਹੀ ਨੇ।
Airtel ਦਾ ਸੰਗਰਸ਼ :
Jio ਨੇ 4 ਜੀ ਟੈ ਕੰਮ ਕਰਨਾ ਸ਼ੁਰੂ ਕੀਤਾ ਅਤੇ Airtel ਅਜੇ ਵੀ 2 ਜੀ ਅਤੇ 3 ਜੀ ਵਿਚ ਹੀ ਲੱਗੀ ਹੋਈ ਸੀ। Jio ਦੇ ਆਉਣ ਤੇ ਬਹੁਤ ਸਾਰੀਆਂ ਕੰਪਨੀਆਂ ਮਰਜ਼ ਹੋਣ ਲੱਗ ਪਈਆਂ ਸਨ। ਪਰ Airtel ਕੰਪਨੀ, Jio ਨਾਲ ਪੂਰੀ ਟੱਕਰ ਲੈ ਰਹੀ ਸੀ। ਕਾਲਿੰਗ ਰੇਟ 18 ਪੈਸੇ ਪ੍ਰਤੀ ਮਿੰਟ ਆ ਗਏ ਜੋ ਕਿ ਪਹਿਲਾਂ 58 ਪੈਸੇ ਪ੍ਰਤੀ ਮਿੰਟ ਸ਼ਨ। ਇਹ ਸਭ Jio ਦੀ ਵਜ੍ਹਾ ਨਾਲ ਹੀ ਹੋਇਆ ਸੀ। Airtel ਨੂੰ ਬਹੁਤ ਸੰਘਰਸ਼ ਕਰਨਾ ਪਿਆ jio ਨਾਲ ਟੱਕਰ ਲੈਣ ਵਾਸਤੇ।
ਪਰ ਇਸ ਵੇਲੇ ਵੀ Airtel, Jio ਨਾਲ ਪੂਰੀ – ਪੁਰੀ ਟੱਕਰ ਲੈ ਰਹੀ ਹੈ ਅਤੇ ਬਾਜ਼ਾਰ ਵਿਚ ਆਪਣੀ ਪਕੜ ਬਣਾ ਰੱਖੀ ਹੈ।
ਇਹ ਸਭ ਮਿੱਤਲ ਸਾਬ ਦੀ ਮਿਹਨਤ ਅਤੇ ਬਾਜ਼ਾਰ ਦੀ ਹਵਾ ਸਮਝਣ ਦੇ ਕਰਕੇ ਹੀ ਹੋ ਪਾਇਆ ਹੈ।
2021 ਵਿਚ Airtel ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ Jio ਨਾਲੋਂ ਜ਼ਿਆਦਾ ਹੋ ਗਈ ਹੈ।
Airtel ਦਵਾਰਾ ਛੋਟੀ ਕੰਪਨੀਆਂ ਨੂੰ ਖਰੀਦਣਾ :
ਨਵੇਂ Airtel ਦਾ ਮਾਰਕੀਟ ਸ਼ੇਅਰ ਚੰਗਾ ਸੀ। Airtel ਨੇ ਵਡਿਓਕਾਨ’, ‘ਟਾਟਾ ਟੈਲੀ ਸਰਵਿਸ’ ਅਤੇ ‘ਟੈਲੀਨੋਰ’ ਖਰੀਦ ਲਿਆ। ਅਤੇ ਆਪਣਾ ਵਿਸਤਾਰ ਕੀਤਾ ਅਤੇ ਨਾਲ ਨਾਲ Airtel ਨੇ ਆਪਣਾ DTH ਬਣਾ ਕੇ ਉਸ ਤੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਆਪਣੇ ਡੀਲਰਾਂ ਨੂੰ ਬਹੁਤ ਸਾਰੇ ਆਫ਼ਰ ਦੇਣੇ ਸ਼ੁਰੂ ਕੀਤੇ, ਇਸ ਨਾਲ Airtel ਦਾ ਵਿਸਤਾਰ ਹੋਰ ਵੱਧ ਗਿਆ।
Airtel ਦੀ ਮਾਰਕੀਟਟਿੰਗ :
ਕੋਵਿਡ ਦੇ ਸਮੇ ਵਿੱਚ Airtel ਨੇ ਇਸ ਤਰ੍ਹਾਂ ਦੀ ਮਰਕੇਟਿੰਗ ਕੀਤੀ ਕਿ ਲੋਕਾਂ ਵਿਚ ਪ੍ਰਵਭਾਵ ਇਹ ਸੀ ਕਿ ਸਿਰਫ Airtel ਹੀ ਵਧੀਆ ਸਰਵਿਸ ਦੇ ਸਕਦੀ ਹੈ।
ਮੁੱਕਦੀ ਗੱਲ ਇਹ ਕਿ ਆਪਣੇ ਆਪ ਨੂੰ ਸਮੇ ਦੇ ਨਾਲ – ਨਾਲ ਬਦਲ ਲੈਣਾ, ਨਵੇਂ ਨਵੇਂ ਪ੍ਰੋਡਕਟ ਜਾਰੀ ਕਰਨਾ, ਟਰੱਕੀ ਕਰਨ ਦਾ ਸੱਭ ਤੋਂ ਵੱਢਾ ਕਾਰਨ ਬਣਿਆ।
Loading Likes...