ਮੋਟਰ ਤੇ ਤੇਰਾ – ਤੇਰਾ ਲਾਇਬ੍ਰੇਰੀ
ਏਅਰ ਇੰਡੀਆ ਹੁਣ, ਜਿਸਨੂੰ ਕਦੇ ‘ਰਾਸ਼ਟਰੀ ਮਾਣ’ ਦਾ ਦਰਜਾ ਹਾਸਿਲ ਸੀ ਹੁਣ ਉਹ ਆਪਣੀਆਂ ਬੇਨਿਯਮੀਆਂ, ਜਹਾਜ਼ਾਂ ਦੇ ਬ੍ਰੇਕਡਾਉਨ ਅਤੇ ਪਾਈਲਟਾਂ ਦੀਆਂ ਮਨਮਾਨੀਆਂ ਸਦਕੇ ਆਪਣਾ ਦਰਜ ਘਟਾ ਚੁੱਕੀ ਹੈ ਅਤੇ ਕਰਜ਼ਾ ਘਾਟਾ 43000 ਕਰੋੜ ਤੋਂ ਵੀ ਵੱਧ ਹੋ ਗਿਆ ਹੈ।
ਲਗਾਤਾਰ ਘਾਟੇ ਦੇ ਕਰਕੇ ਭਾਰਤ ਸਰਕਾਰ ਇਸ ਨੂੰ ਪ੍ਰਾਈਵੇਟ ਹੱਥਾਂ ‘ਚ ਦੇਣ ਲਈ ਬੋਲੀ ਦੀ ਪ੍ਰਕਿਰਿਆ ਲੰਮੇ ਸਮੇਂ ਤੋਂ ਚਲਾ ਰਹੀ ਸੀ ਜੋ ਕਿ ਹੁਣ ਖ਼ਤਮ ਹੋ ਗਈ।
1932 ‘ਚ ‘ਟਾਟਾ ਗਰੁੱਪ’ ਨੇ ਇਸਨੂੰ ਸ਼ੁਰੁ ਕੀਤਾ ਸੀ । ਫੇਰ ਸਰਕਾਰ ਨੇ ਇਸ ਨੂੰ ਖਰੀਦ ਲਿਆ ਤੇ ਹੁਣ ਫਿਰ ਟਾਟਾ ਗਰੁੱਪ ਨੇ ਵੀ ਬੋਲੀ ਦਿੱਤੀ ਹੈ।
ਸੁਬਰਾਮਣੀਅਮ ਸਵਾਮੀ ਨੇ ਇਸ ਦੀ ਨੀਲਾਮੀ ਨੂੰ ਧਾਂਧਲੀ ਦੱਸਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਕੋਰਟ ਵਿੱਚ ਜਾਣ ਦੀ ਵੀ ਗੱਲ ਕੀਤੀ ਹੈ।
ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਸਦੀ ਬੋਲੀ ਦੀ ਪ੍ਰਕਿਰਿਆ ਤਾਂ ਖ਼ਤਮ ਹੋ ਗਈ ਹੈ, ਇਸਨੂੰ ਕੌਣ ਸੰਭਾਲੇਗਾ,ਕੋਈ ਨਵਾਂ ਮਲਿਕ ਜਾਂ ਖੁਦ ਭਾਰਤ ਸਰਕਾਰ।
Loading Likes...