ਇੱਕਲੀ ਰਾਜ ਕਰਨ ਵਾਲੀ, ਸੁਰਾਂ ਦੀ ਮਲਿਕਾ, ਲਤਾ ਮੰਗੇਸ਼ਕਰ (Lata Mangeshkar) :
ਲਗਭਗ 6 ਦਹਾਕਿਆਂ ਤੱਕ ਭਾਰਤੀ ਸੰਗੀਤ ਜਗਤ ‘ਤੇ ਇਕੱਲੀ ਰਾਜ ਕਰਨ ਵਾਲੀ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਜੀ (Lata Mangeshkar) ਦਾ ਐਤਵਾਰ ਨੂੰ ਮੁੰਬਈ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਨਾਲ ਹੀ ਸਾਰਾ ਸੰਗੀਤ ਜਗਤ ਪ੍ਰੇਸ਼ਾਨ ਹੋ ਗਿਆ। ਇਹ ਹੋਣਾ ਵੀ ਸੀ। ਸ਼ਾਇਦ ਪਹਿਲਾ ਮੌਕਾ ਹੈ ਜਦੋਂ ਭਾਰਤ ਵਿਚ ਕਿਸੇ ਗਾਇਕਾ ਦੇ ਦਿਹਾਂਤ ਤੇ 2 ਦਿਨਾਂ ਦਾ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੋਵੇ।
ਸੰਗੀਤਕਾਰਾਂ ਵਲੋਂ ਅਸਵੀਕਾਰ ਲਤਾ ਮੰਗੇਸ਼ਕਰ (Lata Mangeshkar) :
ਕਿਸੇ ਸਮੇਂ ‘ਭਾਰੀ ਆਵਾਜ਼’ ਵਾਲੀਆਂ ਗਾਇਕਾਵਾਂ ਦੇ ਮੁਕਾਬਲੇ ‘ਪਤਲੀ ਆਵਾਜ਼’ ਹੋਣ ਦੇ ਕਾਰਨ ਸੰਗੀਤਕਾਰਾਂ ਵੱਲੋਂ ਅਸਵੀਕਾਰ ਕਰ ਦਿੱਤੇ ਜਾਣ ਵਾਲੀ ਇਹੀ ਆਵਾਜ਼ ਬਾਅਦ ਵਿੱਚ ਸਾਰਿਆਂ ਤੇ ਭਾਰੀ ਪੈ ਗਈ। ਇਸ ਅਵਾਜ਼ ਦੇ ਸਾਹਮਣੇ ਦੂਸਰੀਆਂ ਸਾਰੀਆਂ ਆਵਾਜ਼ਾਂ ਫਿੱਕੀਆਂ ਪੈ ਗਈਆਂ।
ਕੋਈ ਹੋਰ ਥਾਂ ਨਹੀਂ ਲੈ ਸਕਦਾ :
ਛੋਟੀ ਉਮਰ ਤੋਂ ਹੀ ਸੰਗੀਤ ਸਾਧਨਾ ਆਰੰਭ ਕਰਨ ਵਾਲੀ ਆਵਾਜ਼ ਸ਼ਾਇਦ ਹਜ਼ਾਰਾਂ ਸਾਲਾਂ ਦੇ ਬਾਅਦ ਧਰਤੀ ਤੇ ਪ੍ਰਗਟ ਹੋਈ ਅਤੇ ਸ਼ਾਇਦ ਹੁਣ ਦੁਬਾਰਾ ਇਸ ਧਰਤੀ ‘ਤੇ ਆਉਣ ਵਾਲੀ ਨਹੀਂ ਹੈ। ਅਤੇ ਨਾ ਹੀ ਕੋਈ ਇਸ ਆਵਾਜ਼ ਦੀ ਥਾਂ ਲੈ ਸਕਦਾ ਹੈ।
ਛੋਟੀ ਉਮਰ ਵਿਚ ਪਿਤਾ ਜੀ ਦਾ ਦੇਹਾਂਤ :
ਲਤਾ ਮੰਗੇਸ਼ਕਰ ਜੀ (Lata Mangeshkar), ‘ਹੇਮਾ’ (ਬਚਪਨ ਦਾ ਨਾਂ) ਨੇ ਪਿਤਾ ਦੀਨਾਨਾਥ ਮੰਗੇਸ਼ਕਰ ਦੇ ਘਰ ਮਾਂ ਸ਼ੀਵੰਤੀ ਮੰਗੇਸ਼ਕਰ ਦੀ ਕੁੱਖ ਵਿਚ ਇੰਦੌਰ ‘ਚ 28 ਸਤੰਬਰ, 1929 ਨੂੰ ਜਨਮ ਲਿਆ ਸੀ। ਸਿਰਫ 5 ਸਾਲ ਦੀ ਉਮਰ ਵਿਚ ਸੰਗੀਤ ਸਾਧਨਾ ਨਾਲ ਜੁੜ ਗਈ। ਸਿਰਫ 13 ਸਾਲ ਦੀ ਉਮਰ ਵਿਚ ਪਿਤਾ ਦੇ ਦਿਹਾਂਤ ਦੇ ਬਾਅਦ ਪਰਿਵਾਰ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਪੈ ਗਈ। ਗਾਇਕਾ ਦੇ ਰੂਪ ਵਿਚ ਘਰ – ਘਰ ਪਹੁੰਚਣ ਤੋੰ ਪਹਿਲਾਂ ਕੁੱਝ ਫ਼ਿਲਮਾਂ ਵਿਚ ਅਭਿਨੈ ਵੀ ਕੀਤਾ।
ਸੰਗੀਤ ਦੀ ਦੇਵੀ ਲਤਾ ਮੰਗੇਸ਼ਕਰ (Lata Mangeshkar) :
ਲਤਾ ਮੰਗੇਸ਼ਕਰ (Lata Mangeshkar) ਜੀ ਨੇ ਸਫਲਤਾ ਵੱਲ ਵਧਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਆਵਾਜ਼ ਦੀ ਵਜ੍ਹਾ ਨਾਲ ਸੰਗੀਤ ਪ੍ਰੇਮੀ ਇਨ੍ਹਾਂ ਨੂੰ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੇ ਅਵਤਾਰ ਦੇ ਰੂਪ ਵਿਚ ਮੰਨਣ ਲੱਗੇ ।
ਸਫੈਦ ਸਾਡੀ ਵਿਚ ਪੂਰੀ ਜ਼ਿੰਦਗੀ :
ਜ਼ਿੰਦਗੀ ਭਰ ਰੰਗੀਨ ਕਿਨਾਰੀ ਵਾਲੀ ਸਫੈਦ ਸਾੜ੍ਹੀ ਵਿਚ ਰਹੀ ਲਤਾ ਮੰਗੇਸ਼ਕਰ (Lata Mangeshkar) ਨੇ ਲਗਭਗ ਸਾਰੇ ਸੰਗੀਤਕਾਰਾਂ ਲਈ ਗੀਤ ਗਾਏ ਅਤੇ ਸਿਰਫ ਮੁਹੰਮਦ ਰਫੀ ਅਤੇ ਐੱਸ. ਡੀ. ਬਰਮਨ ਦੇ ਨਾਲ ਥੋੜ੍ਹਚਿਰੇ ਵਿਵਾਦਾਂ ਦੇ ਸਿਵਾਏ ਉਨ੍ਹਾਂ ਦਾ ਸਾਰੀ ਜ਼ਿੰਦਗੀ ਕਿਸੇ ਦੇ ਨਾਲ ਕਦੀ ਕੋਈ ਵਿਵਾਦ ਨਹੀਂ ਹੋਇਆ।
ਲਤਾ ਮੰਗੇਸ਼ਕਰ (Lata Mangeshkar) ਕਿਸਨੂੰ ਮੰਨਦੀ ਸੀ ਆਪਣਾ ਗੌਡ ਫਾਦਰ ? :
ਸੰਗੀਤਕਾਰ ਗੁਲਾਮ ਹੈਦਰ ਨੂੰ ਆਪਣਾ ਗੌਡਫਾਦਰ ਮੰਨਣ ਵਾਲੀ ਲਤਾ ਮੰਗੇਸ਼ਕਰ ਨੇ 75 ਸਾਲ ਤੋਂ ਵੀ ਵੱਧ ਦੀ ਉਮਰ ਵਿਚ ਪਹੁੰਚ ਜਾਣ ਤੱਕ ਵੀ ਨਾਇਕਾਵਾਂ ਦੀਆਂ ਕਈ ਪੀੜ੍ਹੀਆਂ ਨੂੰ ਆਪਣੀ ਆਵਾਜ਼ ਦਿੱਤੀ।
ਹਜ਼ਾਰਾਂ ਪੁਰਸਕਾਰ ਲਤਾ ਮੰਗੇਸ਼ਕਰ (Lata Mangeshkar) ਦੀ ਝੋਲੀ :
ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਸਮੇਤ ਹਜ਼ਾਰਾਂ ਪੁਰਸਕਾਰਾਂ ਲਤਾ ਮੰਗੇਸ਼ਕਰ ਜੀ ਦੀ ਝੋਲੀ ਪਏ। ਹਾਲਾਂਕਿ ਇਕ ਮੁਕਾਮ ‘ਤੇ ਪਹੁੰਚਣ ਦੇ ਬਾਅਦ ਲਤਾ ਜੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਕੋਈ ਪੁਰਸਕਾਰ ਨਹੀਂ ਲਵੇਗੀ। ਪਰ ਉਨ੍ਹਾਂ ਨੇ ਕਦੀ ਵੀ ਗਾਇਨ ਤੋਂ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ।
ਭਾਵੇਂ ਫਿਲਮਾਂ ਲਈ ਗਾਇਨ ਲਗਭਗ ਛੱਡ ਦੇਣ ਦੇ ਬਾਅਦ ਵੀ ਲਤਾ ਜੀ ਦੇ ਸੰਗੀਤ ਦਾ ਅਭਿਆਸ ਪਹਿਲਾਂ ਵਾਂਗ ਹੀ ਜਾਰੀ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਲਗਭਗ 4 ਸਾਲ ਪਹਿਲਾਂ ਤੱਕ ਉਹਨਾਂ ਦੇ ਨਿਵਾਸ ਸਥਾਨ ਤੇ ਸਥਿਤ ਉਨ੍ਹਾਂ ਦੇ ਕਮਰੇ ‘ਚੋਂ ਆਉਣ ਵਾਲੀ ਅਭਿਆਸ ਦੀ ਮਧੁਰ ਆਵਾਜ਼ ਤੋਂ ਹੀ ਉਹਨਾਂ ਸਾਰਿਆਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਸੀ।
ਸੰਗੀਤਕਾਰ ਮਦਨ ਮੋਹਨ ਨਾਲ ਪਿਆਰ :
ਸੰਗੀਤਕਾਰ ਮਦਨ ਮੋਹਨ ਨੂੰ ਲਤਾ ਮੰਗੇਸ਼ਕਰ ਜੀ (Lata Mangeshkar) ਆਪਣਾ ਭਰਾ ਮੰਨਦੀ ਸੀ ਅਤੇ ਉਨ੍ਹਾਂ ਨੂੰ ਹਰ ਸਾਲ ਰੱਖੜੀ ਬੰਨ੍ਹਦੀ ।
ਮਦਨ ਮੋਹਨ ਦੀ ਮੌਤ ਦੇ ਲਗਭਗ 29 ਸਾਲ ਬਾਅਦ ਕੁੱਝ ਧੁਨਾਂ ਦੀ ਵਰਤੋਂ ਯਸ਼ ਚੋਪੜਾ ਨੇ ਫਿਲਮ ‘ਵੀਰ ਜ਼ਾਰਾ’ ਦੇ ਗੀਤਾਂ ਵਿਚ ਕੀਤੀ ਅਤੇ 75 ਸਾਲ ਦੀ ਉਮਰ ਵਿਚ ਲਤਾ ਮੰਗੇਸ਼ਕਰ ਨੇ ਇਸ ਫਿਲਮ ‘ਚ ਬਾਕੀ ਗਾਇਕਾਂ ਦੇ ਨਾਲ ਅਤੇ ਇਕੱਲੇ ਜੋ ਗੀਤ ਗਾਏ, ਉਹ ਅੱਜ ਲੋਕਾਂ ਦੀ ਜ਼ੁਬਾਨ ਤੇ ਚੜ੍ਹੇ ਹੋਏ ਨੇ।
1949 ‘ਚ ਆਈ ਫਿਲਮ ‘ਮਹਲ’ ‘ਚ ਉਨ੍ਹਾਂ ਦਾ ਗਾਇਆ ਗੀਤ ‘ਆਏਗਾ ਆਨੇ ਵਾਲਾ’ ਅੱਜ ਵੀ ਓਨਾ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਉਸ ਸਮੇਂ।
ਲਤਾ ਮੰਗੇਸ਼ਕਰ (Lata Mangeshkar) ਜੀ ਦੁਵਾਰ ਈਕੋ ਇਫੈਕਟ :
ਇਕ ਗੀਤ ‘ਈਕੋ ਸਾਊਂਡ’ ‘ਚ ਸੀ ਅਤੇ ਕਿਉਂਕਿ ਉਨ੍ਹੀਂ ਦਿਨੀ ਰਿਕਾਰਡਿੰਗ ਦੀ ਤਕਨੀਕ ਅੱਜ ਵਰਗੀ ਨਹੀਂ ਸੀ, ਇਸ ਲਈ ਲਤਾ ਮੰਗੇਸ਼ਕਰ ਨੇ ਇਸ ਗੀਤ ‘ਚ ‘ਈਕੋ ਇਫੈਕਟ’ ਦੇਣ ਲਈ ਇਸ ਨੂੰ ਦੂਰ ਤੋਂ ਮਾਇਕ ਦੇ ਨੇੜੇ ਚੱਲ ਕੇ ਆਉਂਦੇ ਹੋਏ ਗਾ ਕੇ ਰਿਕਾਰਡ ਕਰਵਾਇਆ ਸੀ।
ਕਿੰਨੇਂ ਗਾਣੇ ਅਤੇ ਕਿੰਨੀਆਂ ਭਾਸ਼ਾਂਵਾਂ :
ਗਾਇਨ ਦੀ ਸ਼ਾਇਦ ਹੀ ਕੋਈ ਸ਼ੈਲੀ ਹੋਵੇ ਜਿਸ ‘ਚ ਲਤਾ ਮੰਗੇਸ਼ਕਰ ਜੀ (Lata Mangeshkar) ਨੇ ਗੀਤ ਨਾ ਗਾਏ ਹੋਣ। ਉਹਨਾਂ ਦੁਵਾਰ ਗਾਏ ਗਾਣਿਆਂ ਦੀ ਗਿਣਤੀ 30,000 ਤੋਂ 35,000 ਦੱਸੀ ਜਾ ਰਹੀ ਹੈ। ਇਹ ਵੀ ਪੱਕਾ ਨਹੀਂ ਹੈ ਕਿ ਉਨ੍ਹਾਂ ਨੇ ਕਿੰਨੀਆਂ ਭਾਸ਼ਾਵਾਂ ਵਿਚ ਗੀਤ ਗਾਏ ਨੇ। ਕੁੱਝ ਦਾ ਮੰਨਣਾ ਹੈ ਕਿ ਇਹ 20 ਤੋਂ 36 ਭਾਸ਼ਾਵਾਂ ਹੋ ਸਕਦੀਆਂ ਹਨ।
ਲਤਾ ਮੰਗੇਸ਼ਕਰ ਜੀ ਨੇ ਜਿੰਨੀਆਂ ਵੀ ਭਾਸ਼ਾਵਾਂ ਵਿਚ ਗੀਤ ਗਾਏ ਉਨ੍ਹਾਂ ‘ਚ ਉਨ੍ਹਾਂ ਦਾ ਉਚਾਰਨ ਬਿਲਕੁਲ ਉਸ ਭਾਸ਼ਾ ਵਰਗਾ ਹੀ ਸੀ। ਜਾਪਾਨ ਦੇ ਪਿਛੋਕੜ ‘ਤੇ ਆਧਾਰਿਤ ਫਿਲਮਾਂ ‘ਲਵ ਇਨ ਟੋਕੀਓ’ ਅਤੇ ‘ਅਮਨ’ ‘ਚ ਉਨ੍ਹਾਂ ਦੇ ਜਾਪਾਨੀ ਰੰਗ ਵਿਚ ਗਾਏ ਗੀਤ ‘ਸਾਯੋਨਾਰਾ – ਸਾਯੋਨਾਰਾ’ ਅਤੇ ‘ਮੇਰਾ ਵਤਨ ਜਾਪਾਨ’ ਉਨ੍ਹਾਂ ਦੀ ਗਾਇਨ ਪ੍ਰਤਿਭਾ ਦੇ ਨਮੂਨੇ ਹੀ ਹਨ।