ਕਹਾਣੀ ਤਾਸ਼ ਦੇ ‘ਚਾਰ ਬਾਦਸ਼ਾਹਾਂ’ ਦੀ :
ਇਹ ਖੇਡ ਵੀ ਇਕ ਨਸ਼ੇ ਵਾਂਗ ਹੀ ਹੈ ਜਿਸ ਨੂੰ ਇਸ ਦੀ ਆਦਤ ਪੈ ਜਾਏ, ਉਹ ਛੱਡ ਨਹੀਂ ਸਕਦਾ।
ਤਾਸ਼ ਦੀਆਂ ਖੇਡਾਂ ਮਜ਼ੇਦਾਰ ਵੀ ਬਹੁਤ ਹੁੰਦੀਆਂ ਹਨ। ਕਈ ਦਿਮਾਗੀ ਵਰਤੋਂ ਕਾਰਨ ਨਾਲ ਦਿਮਾਗ ਨੂੰ ਤੇਜ਼ ਵੀ ਕਰਦੀਆਂ ਹਨ।
ਇਹ ਕੋਈ ਇੱਕਲੇ ਖੇਡਣ ਦੀ ਹੀ ਖੇਡ ਨਹੀਂ ਕਈ ਅਜਿਹੇ ਕਾਰਡ ਗੇਮਸ ਹਨ ਜਿਨ੍ਹਾਂ ਨੂੰ ਸਾਰੇ ਪਰਿਵਾਰ ਨਾਲ ਮਿਲ ਕੇ ਖੇਡਿਆ ਜਾ ਸਕਦਾ ਹੈ।
ਤਾਸ਼ ਦੇ ਪੱਤਿਆਂ ਬਾਰੇ ਜਾਣਕਾਰੀ :
ਇਸ ਵਿਚ 52 ਪੱਤਿਆਂ ‘ਚ ਚਾਰ ਸਿੰਬਲ ਦੇ 13 – 13 ਪੱਤੇ ਹੁੰਦੇ ਹਨ। ਇਹਨਾਂ ਦੀ ਗਿਣਤੀ ਦੋ ਤੋਂ ਲੈ ਕੇ 10 ਤਕ ਦੇ ਪੱਤੇ ਹੋਣ ਦੇ ਨਾਲ – ਨਾਲ ਗੁਲਾਮ, ਬੇਗਮ, ਬਾਦਸ਼ਾਹ ਅਤੇ ਇੱਕਾ ਹੁੰਦੇ ਹਨ।
ਕੁਝ, ਤਾਸ਼ ਦੇ ਬਾਦਸ਼ਾਹ ਬਾਰੇ :
ਤਾਸ਼ ਦੇ ਪੱਤਿਆਂ ਵਿਚ 4 ਬਾਦਸ਼ਾਹ ਇਕੋ ਜਿਹੇ ਦਿਸਦੇ ਹਨ ਪਰ ਚੌਥਾ ਬਾਦਸ਼ਾਹ ਕੁਝ ਵੱਖਰਾ।
ਇਹ ਪਾਨ ਦਾ ਬਾਦਸ਼ਾਹ ਹੈ ਜੋ ਬਾਕੀਆਂ ਨਾਲੋਂ ਵੱਖਰਾ ਹੁੰਦਾ ਹੈ। ਗੱਲ ਗੌਰ ਕਰਨ ਵਾਲੀ ਇਹ ਹੈ ਕਿ ਪਾਨ ਦੇ ਬਾਦਸ਼ਾਹ ਦੇ ਚਿਹਰੇ ਤੇ ਮੁੱਛਾਂ ਨਹੀਂ ਹਨ ਜਦਕਿ ਬਾਕੀ ਤਿੰਨਾਂ ਬਾਦਸ਼ਾਹਾਂ ਦੀਆਂ ਦੇ ਚਿਹਰਿਆਂ ਤੇ ਮੁੱਛਾਂ ਹੁੰਦੀਆਂ ਹਨ।
ਮੁੱਛਾਂ ਨਾ ਹੋਣ ਦਾ ਕਾਰਨ :
ਇਸਦੇ ਪਿੱਛੇ ਵੀ ਕਈ ਕਹਾਣੀਆਂ ਹਨ। ਇਕ ਕਹਾਣੀ ਮੁਤਾਬਿਕ ਕਈ ਸਾਲ ਪਹਿਲਾਂ ਤਕ ਇਸ ਰਾਜਾ ਦੀਆਂ ਵੀ ਮੁੱਛਾਂ ਹੁੰਦੀਆਂ ਸੀ ਪਰ ਜਦੋਂ ਤਾਸ਼ ਦੇ ਪੱਤਿਆਂ ਦੇ ਡਿਜ਼ਾਈਨ ਨੂੰ ਬਦਲਿਆ ਜਾ ਰਿਹਾ ਸੀ ਤਾਂ ਡਿਜ਼ਾਈਨਰ ਪਾਨ ਦੇ ਬਾਦਸ਼ਾਹ ਦੀ ਮੁੱਛ ਬਣਾਉਣਾ ਭੁੱਲ ਗਏ, ਉਦੋਂ ਤੋਂ ਦਿਲਾਂ ਦੇ ਰਾਜਾ, ਪਾਨ ਦੇ ਬਾਦਸ਼ਾਹ ਦੀਆਂ ਮੁੱਛਾਂ ਨਹੀਂ ਹੁੰਦੀਆਂ।
ਦੂਜੀ ਕਹਾਣੀ ਵਿਚ ਕਿਹਾ ਜਾਂਦਾ ਹੈ ਕਿ ਇਹ ਕਿੰਗ ਆਫ ਹਾਰਟਸ (King of Heart) ਇਕ ਫ੍ਰਾਂਸੀਸੀ ਰਾਜਾ ‘ਸ਼ਾਰਲੇਮੇਨ’ ਦੀ ਫੋਟੋ ਹੈ। ਉਹ ਆਪਣੀ ਸੁੰਦਰਤਾ ਲਈ ਬਹੁਤ ਪ੍ਰਸਿੱਧ ਸਨ। ਉਸ ਜ਼ਮਾਨੇ ਵਿਚ ਸਭ ਮੁੱਛਾਂ ਰੱਖਦੇ ਸਨ। ਮੁੱਛਾਂ ਰੱਖਣ ਦਾ ਰਿਵਾਜ਼ ਸੀ। ਪਰ ਰਾਜੇ ਨੇ ਸਭ ਤੋਂ ਵੱਖਰੇ ਦਿਸਣ ਲਈ ਉਸ ਜਮਾਨੇ ਵਿਚ ਆਪਣੀਆਂ ਮੁੱਛਾਂ ਹਟਾਉਣ ਦਾ ਫੈਸਲਾ ਲਿਆ ਸੀ। ਜੋ ਕਿ ਹੁਣ ਵੀ ਤਾਸ਼ ਦੇ ਪੱਤਿਆਂ ਵਿਚ ਦੇਖਿਆ ਜਾ ਸਕਦਾ ਹੈ।
ਇਸੇ ਉੱਪਰ ਇਕ ਤੀਜੀ ਕਹਾਣੀ ਵੀ ਪ੍ਰਚਲਿਤ ਹੈ ਕਿ ਇਕ ਰਾਜਾ ਦੇ ਚਾਰ ਬੇਟਿਆਂ ‘ਚੋਂ ਇਕ ਦੀਆਂ ਮੁੱਛਾਂ ਨਹੀਂ ਸਨ, ਇਸੇ ਰਾਜਾ ਨੂੰ ਜਗ੍ਹਾ ਮਿਲੀ ਪਾਨ ਦੇ ਪੱਤੇ ਤੇ। ਇਸ ਲਈ ਪਾਨ ਦੇ ਬਾਦਸ਼ਾਹ ਦੀਆਂ ਵੀ ਮੁੱਛਾਂ ਨਹੀਂ ਹਨ। ਜੋ ਕਹਾਣੀ ਐਂਨੀ ਸਹੀ ਨਹੀਂ ਬੈਠਦੀ ਹੈ।
ਕਿਹੜੇ ਰਾਜੇ ਦਾ ਕਿਹੜਾ ਪੱਤਾ ਹਿੱਸੇ ਆਇਆ ?
ਪਾਨ ਦੇ ਪੱਤੇ ਦਾ ਬਾਦਸ਼ਾਹ :
ਸ਼ਾਰਲੇਮੇਨ ਰਾਜੇ ਦੀ ਕਹਾਣੀ ਸਹੀ ਪ੍ਰਤੀਤ ਹੁੰਦੀ ਹੈ। ਪਾਨ ਦੇ ਪੱਤੇ ਵਾਲੇ ਰਾਜਾ ‘ਸ਼ਾਰਲੇਮੇਨ’ ਹੈ ਜਿਸ ਦੀਆਂ ਮੁੱਛਾਂ ਨਹੀਂ ਸਨ। ਉਸ ਨੂੰ ਫਾਦਰ ਆਫ ਯੂਰਪ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸ ਨੇ ਯੂਰਪ ਦਾ ਏਕੀਕਰਨ ਵੀ ਕੀਤਾ ਸੀ। ਜੋ ਕਿ ਆਪਣੇ ਸਮੇਂ ਦਾ ਬਹੁਤ ਹੀ ਵਧਾਇਆਂ ਰਾਜਾ ਮੰਨਿਆ ਗਿਆ ਸੀ
ਹੁਕਮ ਦੇ ਪੱਤੇ ਦਾ ਬਾਦਸ਼ਾਹ :
ਡੇਵਿਡ, ਜੋ ਇਜਰਾਈਲ ਦੇ ਰਾਜਾ ਸਨਸ਼ ਹੈ। ਉਸਨੂੰ ਹੁਕਮ ਦੇ ਪੱਤੇ ਤੇ ਜਗ੍ਹਾ ਮਿਲੀ।
ਚਿੜੀ ਦੇ ਪੱਤੇ ਦਾ ਬਾਦਸ਼ਾਹ :
ਮੇਸਾਡੋਨਿਆ ਦੇ ਰਾਜਾ ਸਿਕੰਦਰ ਮਹਾਨ ਨੂੰ ਚਿੜੀ ਦੇ ਪੱਤੇ ਤੇ ਜਗ੍ਹਾ ਮਿਲੀ।
ਇੱਟ ਦੇ ਪੱਤੇ ਦਾ ਬਾਦਸ਼ਾਹ –
ਇੱਟ ਦੇ ਪੱਤੇ ਤੇ ਰੋਮਨ ਰਾਜਾ ਸੀਜਰ ਆਗਸਟਸ ਨੂੰ ਜਗ੍ਹਾ ਮਿਲੀ। ਕਈ ਲੋਕਾਂ ਦਾ ਇਸ ਤੇ ਵੱਖਰਾ ਹੀ ਮੱਤ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੋ ਫ਼ੋਟੋ ਇੱਟ ਦੇ ਪੱਤੇ ਟੇ ਹੈ ਉਹ ਜੂਲੀਅਸ ਸੀਜਰ ਦੀ ਹੈ, ਨਾ ਕਿ ਆਗਸਟਸ ਦੀ।
Loading Likes...