EVM ਨਾਲ ਤੇਜ਼ੀ ਕੀਵੇਂ ? :
ਇਕ ਸਮਾਂ ਸੀ ਜਦੋਂ ਬੈਲਟ ਪੇਪਰਾਂ ਤੇ ਵੋਟਿੰਗ (Voting) ਹੁੰਦੀਂ ਸੀ ਤੇ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਾਗਜ਼ ਦੇ ਵੋਟ ਪੱਤਰ, ਵੋਟ ਪੇਟੀਆਂ ਅਤੇ ਮੋਹਰਾਂ ਲੈ ਕੇ ਸਰਕਾਰੀ ਕਰਮਚਾਰੀ ਨੂੰ ਦੂਰ – ਦੂਰ ਵੀ ਜਾਣਾ ਪੈਂਦਾ ਸੀ। ਅਤੇ ਵੋਟਾਂ ਦੀ ਗਿਣਤੀ ਅਤੇ ਨਤੀਜੇ ਆਉਣ ਨੂੰ ਤਿੰਨ ਚਾਰ ਦਿਨ ਤਾਂ ਲੱਗ ਹੀ ਜਾਂਦੇ ਸਨ।। ਪੂਰਾ ਦੇਸ਼ ਅਤੇ ਕਰੋੜਾਂ ਵੋਟਰ ਰਿਜ਼ਲਟ ਜਾਣਨ ਲਈ ਬੇਚੈਨ ਰਹਿੰਦੇ ਸਨ। ਹੁਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ/ EVM) ਨੇ ਵੋਟਾਂ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਹੁਣ ਤਾਂ 12 ਵਜੇ ਤੱਕ ਲਗਭਗ ਸਾਰੇ ਨਤੀਜੇ ਆ ਜਾਂਦੇ ਹਨ।
ਇਹ ਈ. ਵੀ. ਐੱਮ (EVM) ਕੀ ਬਲਾ ਹੈ ? :
EVM ਵੋਟਾਂ ਨੂੰ ਰਿਕਾਰਡ ਕਰਨ ਲਈ ਇਕ ਇਲੈਕਟ੍ਰਾਨਿਕ ਉਪਕਰਨ ਹੈ। ਵੋਟਿੰਗ ਮਸ਼ੀਨ (EVM) ਦੇ ਦੋ ਹਿੱਸੇ ਹੁੰਦੇ ਹਨ, ਇਕ ਕੰਟ੍ਰੋਲ ਯੂਨਿਟ ਅਤੇ ਇਕ ਬੈਲੇਟਿੰਗ ਯੂਨਿਟ ਹੁੰਦੀ ਹੈ।
ਕੰਟ੍ਰੋਲ ਯੂਨਿਟ (Control Unit) ਨੂੰ ਅਧਿਕਾਰੀ ਦੇ ਕੋਲ ਰੱਖਿਆ ਜਾਂਦਾ ਹੈ ਅਤੇ ਬੈਲੇਟ ਯੂਨਿਟ ਨੂੰ ਵੋਟਦਾਨ ਕੈਬਿਨ (Voting Cabin) ਦੇ ਅੰਦਰ ਰੱਖਿਆ ਜਾਂਦਾ ਹੈ। ਵੋਟਪੱਤਰ ਜਾਰੀ ਕਰਨ ਦੀ ਬਜਾਏ ਕੰਟ੍ਰੋਲ ਯੂਨਿਟ ਅਤੇ ਇਕ ਬੈਲੇਟਿੰਗ ਯੂਨਿਟ ਹੁੰਦੀ ਹੈ ਜੋ ਇਕ ਤਾਰ ਨਾਲ ਜੁੜੀ ਹੁੰਦੀ ਹੈ।
ਜਿਸ ਉੱਤੇ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਹਨ ਜਿਸ ਨੂੰ ਬੈਲੇਟ ਯੂਨਿਟ ਕਿਹਾ ਜਾਂਦਾ ਹਾਂ ਤੇ ਇਸ ਨੂੰ ਵੋਟਿੰਗ ਰੂਮ ਵਿਚ ਰੱਖਿਆ ਜਾਂਦਾ ਹੈ। ਅਤੇ ਕੰਟਰੋਲ ਯੂਨਿਟ (Control Unit) ਨੂੰ ਮਤਦਾਨ ਅਧਿਕਾਰੀ ਕੋਲ ਰੱਖਿਆ ਜਾਂਦਾ ਹੈ
ਕਨਟਰੋਲ ਯੂਨਿਟ ਦੇ ਮੁੱਖ ਅਧਿਕਾਰੀ ਆਪਣੀ ਯੂਨਿਟ ‘ਤੇ ਬੈਲੇਟ ਬਟਨ ਦਬਾਉਂਦੇ ਹਨ। ਅਤੇ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਤੇ ਚੋਣ ਚਿੰਨ ਦੇ ਸਾਹਮਣੇ ਬੈਲੇਟ ਯੂਨਿਟ ‘ਤੇ ਨੀਲੇ ਬਟਨ ਨੂੰ ਦਬਾ ਕੇ ਆਪਣਾ ਵੋਟ ਪਾ ਦਿੰਦਾ ਹੈ।
EVM ਦੀ ਪਹਿਲੀ ਵਾਰ ਵਰਤੋਂ:
ਈ. ਵੀ. ਐੱਮ. ਦੀ ਵਰਤੋਂ ਪਹਿਲੀ ਵਾਰ ਕੇਰਲ ਵਿਚ ਸਾਲ 1982 ‘ਚ ਕੀਤਾ ਗਈ ਸੀ।
ਕਿੰਨੇ ਦੀ ਆਉਂਦੀ ਹੈ ਈ. ਵੀ. ਐੱਮ (EVM) :
ਇਹ ਦੋ ਤਰ੍ਹਾਂ ਦੀ ਆਉਂਦੀ ਹੈ। ਇਕ ਵਿਚ ਨੋਟਾ ਸਮੇਤ ਵੱਧ ਤੋਂ ਵੱਧ 64 ਉਮੀਦਵਾਰਾਂ ਦੀ ਚੋਣ ਕਰਾਈ ਜਾ ਸਕਦੀ ਹੈ ਅਤੇ 4 ਵੋਟਿੰਗ ਮਸ਼ੀਨਾਂ ਹੋਰ ਵੀ ਨਾਲ ਜੋੜੀਆਂ ਜਾ ਸਕਦੀਆਂ ਹਨ।
ਦੂਸਰੀ ਈ. ਵੀ. ਐੱਮ (EVM) ਨਾਲ 24 ਬੈਲੇਟਿੰਗ ਇਕਾਈਆਂ ਨਾਲ ਜੋੜ ਕੇ ਨੋਟਾ ਸਮੇਤ ਵੱਧ ਤੋਂ ਵੱਧ 384 ਉਮੀਦਵਾਰਾਂ ਵਾਸਤੇ ਵੋਟਿੰਗ ਕਰਵਾਈ ਜਾ ਸਕਦੀ ਹੈ।
ਪਹਿਲੀ EVM ਈ. ਵੀ. ਐੱਮ’ ਦੀ ਲਾਗਤ ਲਗਭਗ 8670 ਰੁਪਏ ਪ੍ਰਤੀ EVM ਹੁੰਦੀਂ ਹੈ।
ਅਤੇ ਦੂਜੀ ਈ. ਵੀ. ਐੱਮ. (EVM) ਦੀ ਲਾਗਤ ਲਗਭਗ 17,000 ਰੁਪਏ ਪ੍ਰਤੀ ਯੂਨਿਟ ਹੈ।
ਈ. ਵੀ. ਐੱਮ (EVM) ਕਿਵੇਂ ਕੰਮ ਕਰਦੀ ਹੈ ? :
ਈ. ਵੀ. ਐੱਮ ਬੈਟਰੀ ਤੇ ਕੰਮ ਕਰਦੀ ਹੈ, ਇਸ ਨਾਲ ਬਿਜਲੀ ਨਾ ਹੋਣ ਤੇ ਵੀ ਵੋਟਿੰਗ ਪ੍ਰਕਿਰਿਆ ਨੂੰ ਜਾਰੀ ਰੱਖਿਆ ਜਾ ਸਕਦਾ ਹੈ। ਨਾਲ ਹੀ ਮਸ਼ੀਨ ਨੂੰ ਲੈ ਕੇ ਇਹ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਕੰਟਰੋਲ ਯੂਨਿਟ ਆਪਣੀ ਮੈਮੋਰੀ ‘ਚ ਨਤੀਜੇ ਨੂੰ ਉਦੋਂ ਤਕ ਸਟੋਰ ਕਰ ਸਕਦੀ ਹੈ ਜਦੋਂ ਤਕ ਡੇਟਾ ਆਪ ਕੱਟਿਆ ਨਾ ਜਾਏ।
ਕੌਣ ਬਣਾਉਂਦਾ ਹੈ EVM ਮਸ਼ੀਨ ? :
ਈ. ਵੀ. ਐੱਮ. ਨੂੰ ਦੋ ਕੰਪਨੀਆਂ ‘ਭਾਰਤ ਇਲੈਕਟ੍ਰਾਨਿਕਸ ਲਿਮਿਟੇਡ ‘ਬੈਗਲੂਰ’ ਅਤੇ ‘ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਿਟੇਡ ਹੈਦਰਾਬਾਦ’ ਦੇ ਸਹਿਯੋਗ ਨਾਲ ਬਣਾਇਆ ਜਾਂਦਾ ਹੈ।
ਈ.ਵੀ.ਐੱਮ. (EVM) ਸ਼ੱਕ ਦੇ ਘੇਰੇ ‘ਚ :
ਈ.ਵੀ.ਐੱਮ. (EVM) ਨਾਲ ਵੋਟਿੰਗ ਦੀ ਪ੍ਰਕਿਰਿਆ ਤਾਂ ਤੇਜ਼ ਹੋ ਗਈ ਹੈ ਪਰ ਕਈ ਰਾਜਨੀਤਕ ਪਾਰਟੀਆਂ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ EVM ਦੀ ਵੋਟਿੰਗ ਵਿਚ ਗੜਬੜ ਹੁੰਦੀਂ ਹੈ। ਸ਼ੱਕ ਜਤਾਇਆ ਜਾਂਦਾ ਹੈ ਕਿ EVM ਸਹੀ ਨਤੀਜੇ ਨਹੀਂ ਦੱਸਦੀ ਅਤੇ ਜੋ ਪਾਰਟੀਆਂ ਜਿੱਤਣੀਆਂ ਚਾਹੀਦੀਆਂ ਨੇ ਉਹ EVM ਵਿਚ ਗੜਬੜੀ ਦੀ ਵਜ੍ਹਾ ਨਾਲ ਸੱਤਾ ਵਿਚ ਨਹੀਂ ਆ ਪਾਉਂਦੀਆਂ। ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ।
Loading Likes...