ਆਪਸ ਦਾ ਪਿਆਰ ਦੇਖ ਇੰਝ ਲੱਗਦਾ।
ਜਿਵੇਂ ਇੱਕੋ ਮਾਲਾ ਹੋਵੇ ਇੰਝ ਲੱਗਦਾ।
ਪਰ ਡਰ ਵੀ ਕੁੱਝ ਇੰਝ ਲੱਗਦਾ।
ਕਿਤੇ ਬਿਖਰ ਨਾ ਜਾਣ ਮੋਤੀ ਇੰਝ ਲੱਗਦਾ।
ਵਿੱਚ ਪਿਆਰ ਦੇ ਨਾਂ ਕੋਈ ਆ ਜਾਵੇ ਇੰਝ ਲੱਗਦਾ।
ਕਿਸੇ ਪਾਗਲ ਆਸ਼ਿਕ਼ ਦਾ ਸੋਚਣਾ ਪਵੇਗਾ ਕਿ ਕਿੰਝ ਲੱਗਦਾ।
ਜਾਂ ਫਿਰ ਮਾਂ ਨੂੰ ਪੁੱਛੋ ਵਿਛੋੜਾ ਪੁੱਤਰ ਦਾ ਕਿੰਝ ਲੱਗਦਾ।
ਹੱਸਦੇ ਰਹੋ ਸਾਰੇ ਫੇਰ ਦੇਖਣਾ ਲੋਕਾਂ ਨੂੰ ਕਿੰਝ ਲੱਗਦਾ।
ਆਪਸ ਵਿੱਚ ਪਿਆਰ ਵਧਾਓ ਫਿਰ ਦੇਖਣਾ ਕਿੰਝ ਲੱਗਦਾ।
ਦੁਨੀਆਂ ਦੇ ਦਸਤੂਰ ਨੂੰ ਛੱਡ ਕੇ ਦੇਖਦੇ ਹਾਂ ਕਿੰਝ ਲੱਗਦਾ।
ਪਿਆਰ ਕਰਨ ਤੇ ਹੀ ਤਾਂ ਪਤਾ ਲੱਗੂ ਕਿ ਪਿਆਰ’ਚ ਕਿੰਝ ਲੱਗਦਾ।
ਪਿਆਰ ‘ਚ ਕਿੰਝ ਲੱਗਦਾ।
Loading Likes...