ਖੂਬਸੂਰਤੀ ਅਤੇ ਸਿਹਤਮੰਦ ਜੀਵਨ ਸ਼ੈਲੀ / Beauty and healthy lifestyle
ਕੁਝ ਲੋਕ ਆਪਣੀ ਉਮਰ ਦੱਸਦੇ ਹਨ ਤਾਂ ਉਨ੍ਹਾਂ ਦੀ ਸਿਹਤ ਅਤੇ ਚਿਹਰੇ ਦੀ ਚਮਕ ਉਮਰ ਤੋਂ ਬਹੁਤ ਘੱਟ ਦਿਸਦੀ ਹੈ। ਇਸ ਤਰ੍ਹਾਂ ਦੇ ਲੋਕਾਂ ਦੀ ਜੀਵਨਸ਼ੈਲੀ ਦਾ ਅਧਿਐਨ ਕੀਤਾ ਗਿਆ ਤਾਂ ਉਨ੍ਹਾਂ ਵਿਚ ਕੁਝ ਇਕੋ ਜਿਹੀਆਂ ਗੱਲਾਂ ਪਾਇਆ ਗਈਆਂ। ਜਿਨ੍ਹਾਂ ਦੇ ਜੀਵਨ ਬਾਰੇ ਚਰਚਾ ਕਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ‘ਖੂਬਸੂਰਤੀ ਅਤੇ ਸਿਹਤਮੰਦ ਜੀਵਨ ਸ਼ੈਲੀ /। Beauty and healthy lifestyle‘.
ਲੋਕਾਂ ਵਿਚ ਵਿਸ਼ੇਸ਼ਤਾਵਾਂ :
1. ਹਮੇਸ਼ਾ ਇਸ ਤਰ੍ਹਾਂ ਦੇ ਲੋਕ ਰੋਮਾਂਟਿਕ ਸੁਭਾਅ ਦੇ ਰਹੇ ਹਨ ਅਤੇ ਬਹੁਤ ਸਰਗਰਮ ਯੌਨ ਜੀਵਨ ਜਿਉਂਦੇ ਹਨ।
2. ਇਹ ਲੋਕ ਹਰ ਉਮਰ ਵਰਗ ਦੇ ਲੋਕਾਂ ਨਾਲ ਮਿੱਤਰਤਾ ਕਰਦੇ ਹਨ।
3. ਇਸ ਤਰ੍ਹਾਂ ਦੇ ਲੋਕ ਜਾਂ ਤਾਂ ਬੇ-ਔਲਾਦ ਹੁੰਦੇ ਹਨ ਜਾਂ ਉਨ੍ਹਾਂ ਦੇ ਬਹੁਤ ਛੋਟੇ ਪਰਿਵਾਰ ਹੁੰਦੇ ਹਨ।
4. ਇਸ ਤਰ੍ਹਾਂ ਦੇ ਲੋਕ ਹਮੇਸ਼ਾ ਸ਼ਰੀਰਕ ਕਸਰਤ ਦੇ ਸ਼ੌਕੀਨ ਹੁੰਦੇ ਹਨ।
5. ਗੂੜ੍ਹੀ ਨੀਂਦ ਸੌਣਾ ਅਤੇ ਸਵੇਰੇ ਤਰੋਤਾਜ਼ਾ ਉੱਠਣਾ ਹਰ ਰੋਜ਼ ਦੀ ਜੀਵਨਸ਼ੈਲੀ ਵਿੱਚ ਸ਼ਾਮਲ ਹੁੰਦਾ ਹੈ।
6. ਇਸ ਤਰ੍ਹਾਂ ਦੇ ਲੋਕ ਸਿੱਧੇ ਬੈਠਦੇ ਅਤੇ ਚੱਲਦੇ ਹਨ।
7. ਉਨ੍ਹਾਂ ਲੋਕਾਂ ਨੂੰ ਅਕਸਰ ਸੈਰ ਕਰਨ ਦਾ ਕਾਫੀ ਸ਼ੌਕ ਹੁੰਦਾ ਹੈ।
8. ਇਸ ਤਰ੍ਹਾਂ ਦੇ ਲੋਕਾਂ ਦਾ ਬਲੱਡ ਪ੍ਰੈਸ਼ਰ ਹਮੇਸ਼ਾ ਠੀਕ ਰਹਿੰਦਾ ਹੈ।
9. ਅਜਿਹੇ ਲੋਕ ਟੈਲੀਵਿਜ਼ਨ ਦੇਖਣ ਜਿਹੇ ਆਸਾਨ ਕੰਮਾਂ ਦੀ ਬਜਾਏ ਪੜ੍ਹਨ ਵਰਗੇ ਔਖੇ ਸਰੀਰਕ ਕੰਮ ਕਰਨਾ ਪਸੰਦ ਕਰਦੇ ਹਨ। ਹਮੇਸ਼ਾ ਇਸ ਤਰ੍ਹਾਂ ਦੇ ਲੋਕਾਂ ਦੇ ਮਾਂ – ਬਾਪ ਦੀ ਉਮਰ ਵੀ ਲੰਬੀ ਹੀ ਹੁੰਦੀ ਹੈ।
10. ਜਵਾਨ ਦਿਸਣ ਵਾਲੇ ਲੋਕਾਂ ਵਿਚ ਵੀ ਵੱਡੀ ਗਿਣਤੀ ਵਿਚ ਸ਼ਾਕਾਹਾਰੀ ਸਨ ਅਤੇ ਜ਼ਿਆਦਾਤਰ ਲੋਕ ਸ਼ਰਾਬ ਕਦੇ – ਕਦੇ ਹੀ ਪੀਂਦੇ ਹਨ। ਸਿਰਫ 5 ਪ੍ਰਤੀਸ਼ਤ ਲੋਕ ਹੀ ਸਿਗਰਟ ਪੀਂਦੇ ਹਨ।
ਆਪਣੀ ਆਪ ਨੂੰ ਹੋਰ ਵੀ ਸੁੰਦਰ ਬਣਾਉਣ ਲਈ CLICK ਕਰੋ।
ਖੂਬਸੂਰਤੀ ਅਤੇ ਸਿਹਤਮੰਦ ਜੀਵਨ ਸ਼ੈਲੀ ਲਈ ਕੁੱਝ ਗੱਲਾਂ ਦਾ ਰੱਖੋ ਧਿਆਨ :
ਕਸਰਤ ਕਰਨਾ :
- ਜਵਾਨ ਦਿਖਣ ਲਈ ਰੈਗੂਲਰ ਕਸਰਤ ਕਰਨਾ ਬਹੁਤ ਜ਼ਰੂਰੀ ਹੈ।
- ਇਸ ਨਾਲ ਨਾ ਸਿਰਫ ਤੁਹਾਡਾ ਸ਼ਰੀਰ ਚੁਸਤ ਅਤੇ ਜਵਾਨ ਬਣਦਾ ਹੈ ਸਗੋਂ ਦਿਮਾਗ ਦੇ ਕੰਮ ਕਰਨ ਦੀ ਸ਼ਕਤੀ ਵੀ ਵਧਦੀ ਹੈ।
- ਰੋਜ਼ ਕਸਰਤ ਕਰਨ ਵਾਲੇ ਲੋਕ ਜੀਵਨ ਦੇ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਰੱਖਦੇ ਹਨ।
- ਜੇਕਰ ਤੁਸੀਂ ਸਰੀਰਕ ਦ੍ਰਿਸ਼ਟੀ ਤੋਂ ਸਰਗਰਮ ਨਹੀਂ ਹੋ ਤਾਂ ਪਹਿਲਾਂ ਤੋਂ ਵੱਧ ਮਾਤਰਾ ਵਿਚ ਅਤੇ ਤੇਜ਼ ਰਫਤਾਰ ਨਾਲ ਚੱਲਣਾ ਸ਼ੁਰੂ ਕਰੋ। ਲਗਭਗ 20 – 30 ਮਿੰਟ ਦੀ ਤੇਜ਼ ਸੈਰ ਨਾਲ ਤੁਹਾਡੀ ਸਰੀਰਕ ਸਮਰੱਥਾ ਵਧਦੀ ਹੈ।
- ਜੇਕਰ ਤੁਸੀਂ ਆਪਣੇ ਘਰ ਜਾਂ ਕੰਮ ਵਾਲੇ ਸਥਾਨ ਆਸੇ – ਪਾਸੇ ਕੋਈ ਸਰੀਰਕ ਗਤੀਵਿਧੀ ਚੁਣ ਸਕਦੇ ਹੋ ਤਾਂ ਬਿਹਤਰ ਹੋਵੇਗਾ।
- ਰੋਜ਼ਾਨਾ ਕਸਰਤ ਨੂੰ ਆਪਣੇ ਜੀਵਨ ਦਾ ਇਕ ਅੰਗ ਬਣਾ ਲਵੋ। ਤੁਸੀਂ ਡਾਂਸ, ਏਰੋਬਿਕਸ, ਤੈਰਨਾ, ਚੱਲਣਾ ਜਾਂ ਦੌੜਨਾ, ਆਪਣੀ ਸਮਰੱਥਾ ਅਨੁਸਾਰ ਕੁਝ ਵੀ ਚੁਣ ਸਕਦੇ ਹੋ।
- ਨਿਯਮਤ ਕਸਰਤ ਨਾਲ ਨਾ ਸਿਰਫ ਕੈਲੋਰੀ ਘੱਟ ਹੁੰਦੀ ਹੈ। ਸਗੋਂ ਸਰੀਰ ਦਾ ਮੇਟਾਬੋਲਿਜ਼ਮ ਵੀ ਘੰਟਿਆਂ ਤੱਕ ਤੇਜ਼ ਰਹਿੰਦਾ ਹੈ।
- ਇਹ ਵਾਧੂ ਭੁੱਖ ਨੂੰ ਵੀ ਦਬਾਉਂਦਾ ਹੈ ਅਤੇ ਸਾਡੇ ਵਿੱਚ ਚਰਬੀ ਦੀ ਮਾਤਰਾ ਘੱਟ ਹੋ ਕੇ ਮਾਸਪੇਸ਼ੀਆਂ ਬਣਦੀਆਂ ਹਨ
ਭੋਜਨ ਦੀ ਵਰਤੋਂ :
ਜਵਾਨ ਦਿਖਣ ਵਾਲਿਆਂ ਵਿਚ ਇਕ ਖਾਸ ਇਹ ਵੀ ਸੀ ਕਿ ਉਹ ਭੋਜਨ ਵਿਚ ਵਿਭਿੰਨਤਾ ਬਣਾਏ ਰੱਖਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ।ਭੋਜਨ ਵਿਚ ਵਿਭਿੰਨਤਾ ਨਾਲ ਕੁਪੋਸ਼ਣ ਦੀ ਸੰਭਾਵਨਾ ਸਮਾਪਤ ਹੋ ਜਾਂਦੀ ਹੈ।
ਇਨ੍ਹਾਂ ਦੇ ਭੋਜਨ ਦੀਆਂ ਵਿਸ਼ੇਸ਼ਤਾਈਆਂ ਦੇ ਅਧਾਰ ਤੇ ਹੇਠ ਲਿਖੇ ਸਿੱਟੇ ਕੱਢੇ ਗਏ ਹਨ——
1. ਆਪਣੇ ਭੋਜਨ ਵਿਚ 60 ਫੀਸਦੀ ਭਾਗ ਦਾਲਾਂ ਅਤੇ ਅਨਾਜ ਦਾ ਖਾਓ। ਜਿੰਨਾ ਹੋ ਸਕੇ ਫਲ ਅਤੇ ਸਬਜ਼ਆਂ ਖਾਓ।
2. ਇਕ ਵਾਰ ਤਾਂ ਸਿਰਫ ਇੰਨਾ ਹੀ ਖਾਓ, ਜਿਸ ਨਾਲ ਤੁਹਾਡੀ ਭੁੱਖ ਸੰਤੁਸ਼ਟ ਹੋ ਜਾਵੇ। ਚੰਗੀ ਤਰ੍ਹਾਂ ਚਬਾ ਕੇ ਖਾਓ ਅਤੇ ਜਿਵੇਂ ਹੀ ਸੰਤੁਸ਼ਟੀ ਹੋਵੇ ਖਾਣਾ ਬੰਦ ਕਰ ਦਿਓ।
3. ਭੋਜਨ ਵਿਚ ਚੀਨੀ ਅਤੇ ਨਮਕ ਦੀ ਮਾਤਰਾ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ।
4. ਵਿਟਾਮਿਨ ਸੀ ਵਾਲੇ ਫਲ ਅਤੇ ਸਬਜ਼ੀਆਂ ਆਦਿ ਦੀ ਮਾਤਰਾ ਵਧਾ ਦਿਓ।
5. ਸਿਗਰਟ, ਕੌਫੀ ਅਤੇ ਸ਼ਰਾਬ ਆਦਿ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਹਨਾਂ ਦੀ ਵਰਤੋਂ ਨਾ ਕਰੋ ਜੇਕਰ ਇਹਨਾਂ ਦੋ ਵਰਤੋਂ ਕਰਦੇ ਹੋ ਤਾਂ ਜਿੰਨਾ ਹੋ ਸਕੇ ਇਹਨਾਂ ਦੀ ਵਰਤੋਂ ਘੱਟ ਕਰ ਦਿਓ।
ਮਾਨਸਿਕ ਸ਼ਕਤੀ ਲਈ :
ਪੁਸਤਕਾਂ ਅਤੇ ਅਖਬਾਰਾਂ ਰੋਜ਼ਾਨਾ ਪੜ੍ਹੋ। ਟੈਲੀਵਿਜ਼ਨ ਦੀ ਵਰਤੋਂ ਘੱਟ ਕਰੋ। ਇਹ ਯਾਦ ਰੱਖਣਾ ਕਿ ਤੁਹਾਡਾ ਜਵਾਨ ਦਿਸਣਾ ਤੁਹਾਡੀ ਉਮਰ ਤੇ ਨਹੀਂ ਸਗੋਂ ਤੁਹਾਡੀ ਗਤੀਵਿਧੀ ਤੇ ਨਿਰਭਰ ਕਰਦਾ ਹਾਂ।
Loading Likes...