“ਮੂਲੀ” ਬਾਰੇ / About “Radish”
ਮੂਲੀ ਦਾ ਰੰਗ ਭਾਵੇਂ ਚਿੱਟਾ ਹੁੰਦਾ ਹੈ ਪਰ ਇਹ ਸ਼ਰੀਰ ਨੂੰ ਲਾਲੀ ਪ੍ਰਦਾਨ ਕਰਦੀ ਹੈ। ਭੋਜਨ ਦੇ ਨਾਲ ਜਾਂ ਭੋਜਨ ਦੇ ਬਾਅਦ ਮੂਲੀ ਖਾਣਾ ਖਾਸ ਰੂਪ ਨਾਲ ਲਾਭਦਾਇਕ ਹੁੰਦਾ ਹੈ। ਮੂਲੀ ਅਤੇ ਇਸ ਦੇ ਪੱਤੇ ਭੋਜਨ ਨੂੰ ਠੀਕ ਢੰਗ ਨਾਲ ਪਚਾਉਣ ਵਿਚ ਮਦਦ ਕਰਦੇ ਹਨ। ਉਂਝ ਮੂਲੀ ਦੇ ਪਰੌਂਠੇ, ਰਾਇਤਾ, ਤਰਕਾਰੀ, ਆਚਾਰ ਅਤੇ ਭੁਜੀਆ ਵਰਗੇ ਹੋਰ ਸੁਆਦੀ ਪਕਵਾਨ ਬਣਦੇ ਹਨ ਪਰ ਰੋਜ਼ਾਨਾ ਇਕ ਮੂਲੀ ਖਾਣ ਨਾਲ ਵਿਅਕਤੀ ਹੋਰ ਬੀਮਾਰੀਆਂ ਤੋਂ ਮੁਕਤ ਰਹਿ ਸਕਦਾ ਹੈ। ਇਹਨਾਂ ਗੁਣਾਂ ਨੂੰ ਹੀ ਦੇਖਦੇ ਹੋਏ ਅੱਜ ਅਸੀਂ ਗੱਲ ਕਰਾਂਗੇ “ਮੂਲੀ” ਬਾਰੇ / About “Radish“.
ਮੂਲੀ ਵਿੱਚ ਮਿਲਣ ਵਾਲੇ ਤੱਤ / Element found in radish :
- ਮੂਲੀ ਵਿਚ ਪ੍ਰੋਟੀਨ, ਕੈਲਸ਼ੀਅਮ, ਗੰਧਕ, ਆਇਓਡੀਨ ਅਤੇ ਆਇਰਨ ਤੱਤ ਪੂਰੀ ਮਾਤਰਾ ਵਿਚ ਉਪਲਬਧ ਹੁੰਦੇ ਹਨ।
- ਇਸ ਵਿਚ ਸੋਡੀਅਮ, ਫਾਸਫੋਰਸ, ਕਲੋਰੀਨ ਅਤੇ ਮੈਗਨੀਸ਼ੀਅਮ ਵੀ ਹੈ।
- ਮੂਲੀ ਵਿਟਾਮਿਨ ‘ਏ’ ਦਾ ਖਜ਼ਾਨਾ ਹੈ।
ਮੂਲੀ ਧਰਤੀ ਦੇ ਹੇਠਾਂ ਬੂਟੇ ਦੀ ਜੜ੍ਹ ਹੁੰਦੀ ਹੈ। ਧਰਤੀ ਦੇ ਉੱਪਰ ਰਹਿਣ ਵਾਲੇ ਪੱਤੇ ਮੂਲੀ ਤੋਂ ਵੀ ਵੱਧ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਮੂਲੀ ਖਾਣ ਦੇ ਫਾਇਦੇ :
- ਬਦਹਜ਼ਮੀ ਲਈ ਤਾਂ ਮੂਲੀ ਦਾ ਖਾਸ ਮਹੱਤਵ ਹੈ। ਸਲਾਦ ਵਿਚ ਇਸ ਦਾ ਸੇਵਨ ਕਰਨ ਨਾਲ ਤਾਂ ਬਦਹਜ਼ਮੀ ਹੋਵੇਗੀ ਹੀ ਨਹੀਂ ਅਤੇ ਜੇਕਰ ਹੋਵੇਗੀ ਤਾਂ ਠੀਕ ਹੋ ਜਾਵੇਗੀ। ਨਮਕ ਦਾ ਮਿਸ਼ਰਣ ਕਰਨ ਨਾਲ ਸਲਾਦ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ।
- ਪੱਕੇ ਟਮਾਟਰ, ਮੂਲੀ ਅਤੇ ਕਕੜੀ ਦਾ ਮਿਸ਼ਰਤ, ਸਲਾਦ ਸੁਆਦੀ, ਪਾਚਕ ਅਤੇ ਪੌਸ਼ਟਿਕ ਹੁੰਦਾ ਹੈ। ਹੋਰ ਢੰਗ ਦੇ ਉਦਰ ਦੇ ਰੋਗ ਅਤੇ ਉਸ ਦੇ ਕਸ਼ਟਾਂ ਤੋਂ ਜੇਕਰ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਚਟਪਟੇ, ਜਾਇਕੇਦਾਰ ਆਕਰਸ਼ਕ ਮੂਲੀ ਯੁਕਤ ਸਲਾਦ ਨੂੰ ਵਰਤਣਾ ਚਾਹੀਦਾ ਹੈ।
1. ਮੂਲੀ ਦਾ ਰਸ ਅਤੇ ਗਾਂ ਦਾ ਘਿਓ ਦੋ – ਦੋ ਤੋਲਾ ਮਿਲਾ ਕੇ ਚੱਟਣ ਨਾਲ ਬਵਾਸੀਰ ਵਿਚ ਲਾਭ ਹੁੰਦਾ ਹੈ।
2. ਮੂਲੀ ਨੂੰ ਪੀਸ ਕੇ ਇਸ ਦੇ ਗੁੱਦੇ ਨੂੰ ਬਵਾਸੀਰ (ਬਾਦੀ) ਦੇ ਮੱਸੇ ਤੇ ਰੱਖ ਕੇ ਕੱਪੜੇ ਨਾਲ ਕੱਸ ਕੇ ਬੰਨ੍ਹ ਲਓ ਅਤੇ ਥੋੜ੍ਹੀ ਦੇਰ ਬਾਅਦ ਕੱਪੜਾ ਗਰਮ ਕਰ ਕੇ ਇਸ ਤੇ ਸੇਕੋ।
3. ਮੂਲੀ ਦੇ ਬੀਜ ਚਾਰ ਚੱਮਚ ਮਾਤਰ ਵਿਚ ਲੈ ਕੇ ਦੋ ਕੱਪ ਪਾਣੀ ਵਿੱਚ ਪਾ ਕੇ ਉਬਾਲੋ।
👉ਸਿਹਤ ਨਾਲ ਜੁੜੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਪਾਅ।👈
ਜਦੋਂ ਅੱਧਾ ਕੱਪ ਬਚੇ ਤਾਂ ਉਤਾਰ ਕੇ ਛਾਣ ਲਓ ਅਤੇ ਪੀ ਜਾਓ। ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਗੁਰਦੇ ਦੀ ਪੱਥਰੀ ਖੁਰ ਕੇ ਨਿੱਕਲ ਜਾਂਦੀ ਹੈ।
4. ਬਦਹਜ਼ਮੀ ਨੂੰ ਦੂਰ ਕਰਨ ਲਈ ਤਾਜ਼ੀ ਅਤੇ ਨਰਮ ਮੂਲੀ ਦੇ ਟੁਕੜੇ ਪੀਸੀ ਹੋਈ ਮਿਸ਼ਰੀ ਨਾਲ ਖਾਣ ਦੇ ਲਾਭ ਹੁੰਦਾ ਹੈ
5. ਪੀਲੀਆ ਅਤੇ ਮਿਹਦੇ ਦੇ ਰੋਗਾਂ ਵਿਚ ਕੱਚੀ ਮੂਲੀ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦੀ ਹੈ।
6. ਮੂਲੀ ਨਾਲ ਢਿੱਡ ਦੇ ਕੀੜੇ ਨਸ਼ਟ ਹੋ ਜਾਂਦੇ ਹਨ ਅਤੇ ਇਹ ਢਿੱਡ ਦੇ ਜਖਮ ਨੂੰ ਠੀਕ ਕਰਦੀ ਹੈ।
7. ਪੀਲੀਆ ਰੋਗ ਵਿਚ ਵੀ ਮੂਲੀ ਲਾਭ ਪਹੁੰਚਾਉਂਦੀ ਹੈ।
8. ਮਨੁੱਖ ਨੂੰ ਮੋਟਾਪਾ ਹੋਰ ਬੀਮਾਰੀਆਂ ਦੀ ਜੜ੍ਹ ਹੈ। ਇਸ ਤੋਂ ਬਚਣ ਲਈ ਮੂਲੀ ਬਹੁਤ ਲਾਭਦਾਇਕ ਹੈ। ਇਸ ਦੇ ਰਸ ਵਿਚ ਥੋੜ੍ਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ।
9. ਵਿਟਾਮਿਨ ‘ਏ’ ਪੂਰੀ ਮਾਤਰਾ ਵਿਚ ਹੋਣ ਨਾਲ ਮੂਲੀ ਦਾ ਰਸ ਅੱਖਾਂ ਦੀ ਨਜ਼ਰ ਵਧਾਉਣ ਵਿੱਚ ਸਹਾਇਕ ਹੁੰਦਾ ਹੈ।
Loading Likes...10. ਇਕ ਕੱਪ ਮੂਲੀ ਦੇ ਰਸ ਵਿਚ ਇਕ ਚੱਮਚ ਅਦਰਕ ਦਾ ਅਤੇ ਇਕ ਚੱਮਚ ਨਿੰਬੂ ਦਾ ਰਸ ਮਿਲਾ ਕੇ ਰੋਜ਼ਾਨਾ ਸੇਵਨ ਕਰਨ ਨਾਲ ਭੁੱਖ ਵਧਦੀ ਹੈ ਅਤੇ ਢਿੱਡ ਸਬੰਧੀ ਸਾਰੀਆਂ ਬੀਮਾਰੀਆਂ ਖਤਮ ਹੋ ਜਾਂਦੀਆਂ ਹਨ।