ਪੁਰਾਣੇ ਪੈਸੇ
ਅੱਜ ਅਸੀਂ ਗੱਲ ਕਰਾਂਗੇ ਪੁਰਾਣੇ ਪੈਸਿਆਂ ਬਾਰੇ ਜੋ ਅੱਜ ਕੱਲ ਨਹੀਂ ਚੱਲਦੇ ਪਰ ਸਾਡੀ ਬੋਲੀ ਵਿੱਚ ਉਹ ਸਦਾ ਅਪਣੀ ਥਾਂ ਬਣਾ ਗਏ ਨੇ ਤੇ ਅਸੀਂ ਅਕਸਰ ਉਹਨਾਂ ਨੂੰ ਆਪਣੇ ਬੋਲਾਂ ਵਿਚ ਸ਼ਾਮਲ ਵੀ ਕਰਦੇ ਰਹਿੰਦੇ ਹਾਂ।
ਪਹਿਲਾਂ ਫੁੱਟੀ ਕੌਡੀ ਹੀ ਪੈਸੇ ਦੀ ਮੁਦਰਾ ਹੁੰਦੀ ਸੀ। ਇਸ ਨਾਲ ਹੀ ਸਾਰੇ ਲੈਣ ਦੇਣ ਹੁੰਦੇ ਸੀ। ਜਿਵੇਂ ਸੱਭ ਤੋਂ ਪਹਿਲਾਂ ਫੁੱਟੀ ਕੌਡੀ ਹੁੰਦੀ ਸੀ।
3 ਫੁੱਟੀ ਕੌਡੀਆਂ = 1 ਕੌਡੀ
10 ਕੌਡੀਆਂ = 1 ਦਮੜੀ
2 ਦਮੜੀ = 1 ਧੇਲਾ
1.5 ਧੇਲਾ = 1 ਪਾਈ
3 ਪਾਈ = 1 ਪੈਸਾ
4 ਪੈਸੇ = 1 ਆਨਾ
16 ਆਨੇ = 1 ਰੁਪਇਆ
ਇਸੇ ਹੀ ਤਰ੍ਹਾਂ ਕੁੱਝ ਕਹਾਵਤਾਂ ਮਸ਼ਹੂਰ ਨੇ ਜਿਵੇਂ :
ਮੈਂ ਤੈਨੂੰ ਫੁੱਟੀ ਕੌਡੀ ਨਹੀਂ ਦੇਵਾਂਗਾਂ।
ਤੂੰ ਤੇ ਧੇਲੇ ਦਾ ਬੰਦਾ ਨਹੀਂ।
ਮੈਂ ਤੇਰੇ ਨਾਲ ਪਾਈ ਪਾਈ ਦਾ ਹਿਸਾਬ ਰੱਖਣਾ।
ਉੱਪਰ ਦੱਸੀਆਂ ਸਾਰੀਆਂ ਗੱਲਾਂ
16 ਆਨੇ ਸੱਚ ਨੇ।
Loading Likes...