ਵਿਕਾਸ ਦੇ ਰਾਹ
ਰਸਤਾ ਵੱਡੀ ਗੱਲ :
ਕੁੱਝ ਕਰਨ ਨਾਲ ਉਸ ਦਾ ਫ਼ਲ ਜ਼ਰੂਰ ਮਿੱਲਦਾ ਹੈ। ਜੇ ਅਸੀਂ ਪੜ੍ਹਾਂਗੇ ਤਾਂ ਉਸਦਾ ਨਤੀਜਾ ਵੀ ਮਿੱਲਦਾ ਹੈ ਅਤੇ ਅਸੀਂ ਵਿਕਾਸ ਵੀ ਕਰਦੇ ਹਾਂ। ਵਿਕਾਸ ਸਾਰੇ ਕਰ ਸਕਦੇ ਨੇ ਤੇ ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਵਿਕਾਸ ਕਰਦੇ ਹਾਂ। ਪਰ ਇੱਕ ਟੀਚਾ ਮਿੱਥ ਕੇ ਅਸੀਂ ਜੋ ਵੀ ਕਰਦੇ ਹਾਂ ਉਹ ਹਮੇਸ਼ਾ ਵਿਕਾਸ ਵੱਲ ਹੀ ਲੈ ਕੇ ਜਾਂਦਾ ਹੈ। ਵਿਕਾਸ ਕਰਨਾ ਵੱਢੀ ਗੱਲ ਨਹੀਂ ਹੁੰਦੀ ਪਰ ਜਿਸ ਰਸਤੇ ਤੇ ਚੱਲ ਕੇ ਅਸੀਂ ਵਿਕਾਸ ਕਰਦੇ ਹਾਂ ਉਹ ਜ਼ਰੂਰੀ ਹੁੰਦਾ ਹੈ। ਉਹ ਬਹੁਤ ਵੱਢੀ ਗੱਲ ਹੁੰਦੀ ਹੈ।
ਨਕਲ ਨਾਲ ਪਾਸ ਹੋਣਾ ਵਿਕਾਸ ਨਹੀਂ :
ਸੱਭ ਤੋਂ ਵਧੀਆ ਯੂਨੀਵਰਸਿਟੀ ਜਾਂ ਸਕੂਲ ਉਹ ਹੁੰਦਾ ਹੈ ਜਿਸ ਵਿੱਚ ਪੜ੍ਹ ਕੇ ਬੱਚਾ ਪਾਸ ਹੁੰਦਾ ਹੈ ਨਾ ਕਿ ਨਕਲ ਮਾਰ ਕੇ। ਜੇ ਬੱਚਾ ਪੜ੍ਹ ਕੇ ਪਾਸ ਹੋ ਰਿਹਾ ਹੈ ਤਾਂ ਸਾਨੂੰ ਸੱਮਝ ਲੈਣਾ ਚਾਹੀਦਾ ਹੈ ਕਿ ਬੱਚੇ ਦਾ ਵਿਕਾਸ ਹੋ ਰਿਹਾ ਹੈ।
ਸਭ ਤੋਂ ਵੱਡਾ ਯੋਗਦਾਨ ਘਰ ਦੀ ਔਰਤ ਦਾ :
ਸੱਭ ਤੋਂ ਵਧੀਆ ਇਹ ਹੁੰਦਾ ਹੈ ਕਿ ਸਾਡੇ ਘਰ ਦਾ ਮਾਹੌਲ ਕਿਹੋ ਜਿਹਾ ਹੁੰਦਾ ਹੈ। ਵਿਕਾਸ ਲੱਗਭਗ ਪੂਰੇ ਤੌਰ ਤੇ ਸਾਡੇ ਘਰ ਦੇ ਉੱਤੇ ਵੀ ਨਿਰਭਰ ਕਰਦਾ ਹੈ ਤੇ ਇਸ ਵਿੱਚ ਸੱਭ ਤੋਂ ਜਿਆਦਾ ਯੋਗਦਾਨ ਘਰ ਦੀ ਔਰਤ ਦਾ ਹੁੰਦਾ ਹੈ ਚਾਹੇ ਉਹ ਮਾਂ ਹੋਵੇ, ਚਾਹੇ ਪਤਨੀ ਹੋਵੇ ਜਾਂ ਫਿਰ ਧੀ ਹੋਵ।
ਔਰਤ ਦੇ ਵਿਹਾਰ ਤੋਂ ਸਮਝਿਆ ਜਾਣਾ :
ਘਰ ਦੇ ਹਾਲਾਤਾਂ ਬਾਰੇ ਇੱਕ ਔਰਤ ਦੇ ਵਿਹਾਰ ਤੋਂ ਹੀ ਸਮਝਿਆ ਜਾ ਸੱਕਦਾ ਹੈ। ਹੋਰ ਕੁੱਝ ਵੀ ਕਿਸੇ ਨੂੰ ਪੁੱਛਣ ਦੀ ਤੇ ਸਮਝਣ ਦੀ ਕੋਈ ਲੋੜ ਨਹੀਂ ਪੈਂਦੀ। ਇਕ ਔਰਤ ਨੇ ਆਪਣੇ ਘਰ ਦੇ ਜੀਆਂ ਨੂੰ ਕਿਵੇਂ ਇੱਕੋ ਧਾਗੇ ਵਿੱਚ ਬੰਨਿਆਂ ਹੈ ਇਸ ਤੇ ਹੀ ਸੱਭ ਕੁੱਝ ਸੱਮਝ ਆ ਜਾਂਦੀ ਹੈ ਕਿ ਘਰ ਤੇ ਘਰ ਦੇ ਜੀਅ ਵਿਕਾਸ ਦੀ ਰਾਹ ਤੇ ਹਨ ਜਾਂ ਨਹੀਂ।