ਜਲਿਆਂਵਾਲਾ ਬਾਗ – ਇੱਕ ਵਿਰਾਸਤ ਦਾ ਖਾਤਮਾ:
ਵਿਰਾਸਤ ਦਾ ਖ਼ਾਤਮਾ ਕਰਨ ਦੇ ਬਹੁਤ ਤਰੀਕੇ ਨੇ ਤੇ ਇੱਕ ਤਰੀਕਾ ਜੋ ਅਪਣਾਇਆ ਗਿਆ, ਉਹ ਜਲਿਆਂਵਾਲੇ ਬਾਗ ਦਾ ਨਵੀਨੀਕਰਨ ਕਰ ਕੇ ਕੀਤਾ ਜਾ ਰਿਹਾ ਤੇ ਕਈ ਕੁੱਝ ਕਰ ਵੀ ਦਿੱਤਾ ਗਿਆ।
ਆਰ.ਐੱਸ.ਐੱਸ. ਲੱਗਭਗ ਛੇ ਸਾਲ ਬਾਅਦ ਹੋਂਦ ਵਿੱਚ ਆਈ ਸੀ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਹੋਇਆ ਸੀ। ਤੇ ਉਹ ਉਸ ਵੇਲੇ ਦੇ ਸ਼ਹੀਦਾਂ ਬਾਰੇ ਜਾਂ ਉਸ ਵੇਲੇ ਦੇ ਹਾਲਾਤਾਂ ਬਾਰੇ ਨਹੀਂ ਜਾਣ ਸਕਦੇ। ਇਸੇ ਕਰਕੇ ਉਹਨਾਂ ਨੂੰ ਵੀਰਸਤ ਨਾਲ ਵੀ ਕੋਈ ਲੈਣਾ ਦੇਣਾ ਨਹੀਂ।
ਵਿਰਾਸਤ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ ਤਾਂ ਜੋ ਸਾਡੀ ਅੱਗੇ ਆਉਣ ਵਾਲੀ ਪੀੜ੍ਹੀ ਸਮਝ ਸਕੇ, ਉਸ ਵੇਲੇ ਦੇ ਹਾਲਾਤਾਂ ਨੂੰ। ਪਰ ਵਿਰਾਸਤ ਖ਼ਤਮ ਕਰਨ ਨਾਲ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲੇਗੀ ਕਿ ਉਸ ਵੇਲੇ ਦੇ ਕੀ ਹਾਲਾਤ ਸਨ ਤੇ ਨਾ ਹੀ ਨਵੀਂ ਪੀੜ੍ਹੀ ਦੇ ਦਿਲਾਂ ਵਿੱਚ ਉਹ ਬਣਦਾ ਸਤਿਕਾਰ ਹੀ ਬਣ ਪਾਵੇਗਾ, ਜੋ ਬਣਨਾ ਚਾਹੀਦਾ ਹੈ ਆਪਣੇ ਸ਼ਹੀਦਾਂ ਦੇ ਬਾਰੇ।
ਜੇ ਅਸੀਂ ਬਾਹਰਲੇ ਮੁਲਕਾਂ ਦੀ ਹੀ ਰੀਸ ਕਰਨੀ ਹੈ ਤਾਂ ਸਾਨੂੰ ਆਪਣੀ ਵਿਰਾਸਤ ਨੂੰ ਵੀ ਉਹਨਾਂ ਵਾਂਗ ਸੰਭਾਲ ਕੇ ਰੱਖਣਾ ਪਵੇਗਾ। ਵਿਰਾਸਤ ਇੱਕ ਯਾਦ ਦੀ ਤਰ੍ਹਾਂ ਹੁੰਦੀ ਹੈ ਉਹ ਸਾਰੀਆਂ ਗੱਲਾਂ ਨੂੰ ਯਾਦ ਕਰਨ ਵਾਸਤੇ, ਜੋ ਪਹਿਲਾਂ ਹੋ ਚੁੱਕੀਆਂ ਹੋਣ ਤੇ ਅਸੀਂ ਉਹ ਸਭ ਕੁੱਝ ਖ਼ਤਮ ਕਰ ਰਹੇ ਹਾਂ।
ਸੱਭ ਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।