‘ਨਮਕ’ ਅਤੇ ਦਿਲ ਦਾ ਰਿਸ਼ਤਾ/ The relation between ‘salt’ and the heart
ਖਾਣੇ ਵਿਚ ਨਮਕ ਨਾ ਹੋਵੇ ਤਾਂ ਸਵਾਦ ਨਹੀਂ ਆਉਂਦਾ ਪਰ ਇਹੀ ਨਮਕ ਜਦੋਂ ਤੁਸੀਂ ਲੋਡ਼ ਤੋਂ ਵੱਧ ਖਾਣ ਲੱਗੋਗੇ ਤਾਂ ਤੁਹਾਡਾ ਦਿਲ ਮੁਸ਼ਕਲ ਵਿਚ ਆ ਸਕਦਾ ਹੈ। ਲੂਣ ਦਾ ਸਾਡੇ ਦਿਲ ਨਾਲ ਕੀ ਰਿਸ਼ਤਾ ਹੈ, ਅੱਜ ਅਸੀਂ ਇਸੇ ਵਿਸ਼ੇ ਤੇ ਚਰਚਾ ਕਰਾਂਗੇ ਅਤੇ ਆਪਣੀ ਗੱਲ ਨੂੰ ਪੂਰਾ ਕਰਨ ਲਈ ਅੱਜ ਅਸੀਂ ਅੱਜ ਦਾ ਵਿਸ਼ਾ ‘ ‘ਨਮਕ’ ਅਤੇ ਦਿਲ ਦਾ ਰਿਸ਼ਤਾ/The relation between ‘salt’ and the heart‘.
ਇੱਕ ਰਿਪੋਰਟ ਦੇ ਮੁਤਾਬਿਕ ਦੁਨੀਆਂ ਭਰ ਵਿਚ ਅਤੇ ਭਾਰਤ ਵਿਚ ਵੀ ਲੋਕ ਤੈਅ ਮਾਤਰਾ ਤੋਂ ਦੁੱਗਣਾ ਨਮਕ ਖਾਂਦੇ ਹਨ ਅਤੇ ਇਸੇ ਕਾਰਨ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵਧ ਗਿਆ ਹੈ।
ਕਿੰਨੀ ਹੋਣੀ ਚਾਹੀਦੀ ਹੈ ਲੂਣ ਦੀ ਮਾਤਰਾ?/ How much should be the amount of salt? :
ਦਰਅਸਲ, ਪੂਰੀ ਦੁਨੀਆ ਵਿਚ ਵਧੇਰੇ ਲੋਕ ਰੋਜ਼ਾਨਾ 10.8 ਗ੍ਰਾਮ ਨਮਕ ਖਾ ਰਹੇ ਹਨ। ਜਦਕਿ ਸਿਹਤ ਦੇ ਹਿਸਾਬ ਨਾਲ ਇਹ ਮਾਤਰਾ ਰੋਜ਼ਾਨਾ 5 ਗ੍ਰਾਮ ਹੈ। ਇੱਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਸਮਾਂ ਰਹਿੰਦਿਆਂ ਕਦਮ ਨਹੀਂ ਚੁੱਕੇ ਗਏ ਤਾਂ ਅਗਲੇ 7 ਸਾਲ ਵਿਚ ਲਗਭਗ 70 ਲੱਖ ਲੋਕ ਇਸੇ ਕਾਰਨ ਹੋਣ ਵਾਲੀਆਂ ਬੀਮਾਰੀਆਂ ਕਾਰਨ ਜਾਨ ਗਵਾ ਬੈਠਣਗੇ।
ਲੂਣ ‘ਚ ਮੌਜੂਦ ਸੋਡੀਅਮ ਕੀ ਹੁੰਦਾ ਹੈ?/ What is sodium, present in salt?
ਨਮਕ ਵਿਚ ਮੌਜੂਦ ਸੋਡੀਅਮ ਖੂਨ ਦੀਆਂ ਨਾੜੀਆਂ ਨੂੰ ਪਤਲਾ ਕਰ ਦਿੰਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਹੁੰਦੀਆਂ ਹਨ ਪਰ ਨਮਕ ਲੈ ਕੇ ਸਥਿਤੀ ਕਿਉਂ ਗੰਭੀਰ ਹੋ ਗਈ ਹੈ, ਇਸ ਨੂੰ ਵੀ ਸਮਝਣਾ ਜ਼ਰੂਰੀ ਹੈ।
ਪ੍ਰੋਸੈਸਡ ਫੂਡ ਹੈ ਖਤਰਨਾਕ/ Processed food is dangerous :
ਅਸਲ ਵਿਚ ਰਸੋਈ ਵਿਚ ਇਸਤੇਮਾਲ ਹੋਣ ਵਾਲੇ ਨਮਕ ਤੋਂ ਇਲਾਵਾ ਹੁਣ ਪ੍ਰੋਸੈਸਡ ਫੂਡ ਦੀ ਵਰਤੋਂ ਵਧ ਗੀ ਹੈ। ਡੱਬਾ ਬੰਦ ਜਾਂ ਪੈਕੇਟ ਵਿਚ ਮਿਲਣ ਵਾਲੇ ਤਿਆਰ ਫੂਡ ਵਿਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਦਾ ਰਿਵਾਜ਼ ਸ਼ਹਿਰੀ ਇਲਾਕਿਆਂ ਵਿਚ ਤੇਜ਼ੀ ਨਾਲ ਵਧ ਗਿਆ ਹੈ ਅਤੇ ਚਿੰਤਾ ਦੀ ਗੱਲ ਹੈ ਕਿ ਬੱਚਿਆਂ ਵਿਚ ਇਨ੍ਹਾਂ ਦਾ ਜ਼ਬਰਦਸਤ ਕ੍ਰੇਜ਼ ਹੈ।
ਸਿਹਤ ਨੂੰ ਵਧੀਆ ਬਣਾਉਣ ਲਈ ਖਾਓ ਇਹ👉 ਚੀਜ਼ਾਂ।
ਲੂਣ ਨੂੰ ਘੱਟ ਕਰਨਾ ਹੀ ਹੈ ਇੱਕ ਤਰੀਕਾ ਬਚਾਅ ਕਰਨ ਦਾ/ To prevent this, is to reduce salt intake :
Loading Likes...ਵਿਸ਼ਵ ਸਿਹਤ ਸੰਗਠਨ ਦੀ ਕੋਸ਼ਿਸ਼ 2030 ਤਕ ਨਮਕ ਦੀ ਵਰਤੋਂ ਵਿਚ 30 ਫੀਸਦੀ ਕਮੀ ਲਿਆਉਣ ਦੀ ਹੈ। ਇਸ ਦੇ ਲਈ ਸਰਕਾਰਾਂ ਤੋਂ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਪ੍ਰੋਸੈਸਡ ਫੂਡ ਵਿਚ ਨਮਕ ਦੀ ਮਾਤਰਾ ਦੱਸਣ ਜਿਹੇ ਕਦਮ ਸ਼ਾਮਲ ਹਨ।