ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 12
ਆਪਣੀ ਪੰਜਾਬੀ ਦੀ ਜਮਾਤ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਵਿਰੋਧੀ ਸ਼ਬਦਾਂ ਦੇ ਅਗਲੇ ਪੜਾਅ ਦੀ। ਜਿਸ ਵਿੱਚ ਅਸੀਂ ਲੈ ਕੇ ਆਏ ਹਾਂ, ਇਸਦਾ ਅਗਲਾ ਭਾਗ ‘ਵਿਰੋਧੀ ਸ਼ਬਦ/ ਉਲਟ ਸ਼ਬਦ/ Opposite Words in Punjabi – 12′ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ।
ਸ਼ਬਦ – ਵਿਰੋਧੀ ਸ਼ਬਦ
1. ਅੱਗੇ – ਪਿੱਛੇ
2. ਅਗਲੀ – ਪਿਛਲੀ
3. ਅਗੇਤਰ – ਪਿਛੇਤਰ
4. ਆਈ – ਚਲਾਈ
5. ਅਸਲੀ – ਨਕਲੀ
6. ਅਸਾਨ – ਮੁਸ਼ਕਲ
7. ਆਕੜ – ਨਿਮਰਤਾ
8. ਆਲਸੀ – ਉੱਦਮੀ
9. ਔਖਾ – ਸੌਖਾ
10. ਈਰਖਾ – ਪਿਆਰ
11. ਇਮਾਨਦਾਰ – ਬੇਈਮਾਨ
12. ਇਨਸਾਨ – ਹੈਵਾਨ
13. ਇੱਧਰ – ਉੱਧਰ
14. ਇੱਜ਼ਤ – ਬੇਇੱਜ਼ਤ
15. ਏਕਤਾ – ਫੁੱਟ
16. ਇਕਰਾਰ – ਇਨਕਾਰ
17. ਇਕਹਿਰਾ – ਦੂਹਰਾ
18. ਇਸਤਰੀ – ਪੁਰਸ਼
19. ਇਸ – ਉਸ
20. ਸਵਾਲ – ਜਵਾਬ
21. ਸਵਰਗ – ਨਰਕ
22. ਸ਼ਰਮੀਲਾ – ਬੇਸ਼ਰਮ
23. ਸ਼ਕਲ – ਬਦਸ਼ਕਲ
24. ਸ਼ਰਾਬੀ – ਸੌਂਫੀ
25. ਸਰਦੀ – ਗਰਮੀ
26. ਸੱਭਿਆ – ਅਸੱਭਿਆ/ ਜਾਂਗਲੀ
27. ਸਿੱਧਾ – ਪੁੱਠਾ
28. ਸਦਾਚਾਰ – ਦੁਰਾਚਾਰ
29. ਸਦੀਵੀਂ – ਵਕਤੀ
30. ਸ਼ਾਂਤੀ – ਅਸ਼ਾਂਤੀ
31. ਸਹੀ – ਗ਼ਲਤ
32. ਸਾਕਾਰ – ਨਿਰਾਕਾਰ
33. ਸਕਾ – ਮਤਰੇਆ
34. ਸਜ਼ਾ – ਇਨਾਮ
35. ਸੁੱਕਾ – ਹਰਾ/ ਗਿੱਲਾ
36. ਸਖ਼ਤ – ਨਰਮ
37. ਸੱਖਣਾ – ਭਰਿਆ
38. ਸੰਝ – ਸਵੇਰਾ
39. ਸਖੀ – ਸੂਮ
40. ਸੁਖੀ – ਦੁਖੀ
41 ਸੰਗਾਊ – ਨਿਝੱਕ
42. ਸੋਗ – ਖ਼ੁਸ਼ੀ
43. ਸੋਕਾ – ਡੋਬਾ
44. ਸੁਲ੍ਹਾ – ਲੜਾਈ
45. ਸੁਣਿਆ – ਅਣਸੁਣਿਆ
46. ਸੁਆਦੀ – ਬੇਸੁਆਦੀ
47. ਸਜੀਵ – ਨਿਰਜੀਵ
48. ਸੰਯੋਗ – ਵਿਯੋਗ
49. ਸੱਤ – ਅਸੱਤ/ ਝੂਠ
50. ਸਾਫ਼ – ਗੰਦਾ/ ਮੈਲਾ
51. ਸੰਘਣਾ – ਵਿਰਲਾ/ ਪਤਲਾ
52. ਸੱਚ – ਝੂਠ
53. ਸੁਚੱਜਾ – ਕੁਚੱਜਾ
54. ਸਾਡਾ – ਤੁਹਾਡਾ
55. ਸੱਜਰ – ਤੋਕੜ