ਪਿਛੇਤਰ ਸ਼ਬਦਾਂ ਦੀ ਵਰਤੋਂ – 7/ Use of Suffixes – 7
ਜਿਹੜੇ ਸ਼ਬਦ ਮੂਲ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦੀ ਰਚਨਾ ਕਰਨ, ਉਨ੍ਹਾਂ ਨੂੰ ਪਿਛੇਤਰ ਆਖਦੇ ਹਨ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪਿਛੇਤਰ ਹਮੇਸ਼ਾ ਸਾਰਥਕ ਸ਼ਬਦਾਂ ਨਾਲ ਹੀ ਲੱਗਦਾ ਹੈ, ਨਿਰਾਰਥਕ ਨਾਲ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ਆਪਣੇ ਵਿਸ਼ੇ ਤੋਂ ਇੱਕ ਹੋਰ ਕਦਮ ਅੱਗੇ ਜਾਂਦੇ ਹੋਏ ‘ ਪਿਛੇਤਰ ਸ਼ਬਦਾਂ ਦੀ ਵਰਤੋਂ – 7/ Use of Suffixes – 7′ ਦਾ ਅਭਿਆਸ ਕਰਾਂਗੇ।
1. ਪਾ – ਮੋਟਾਪਾ, ਰੰਡੇਪਾ, ਜਣੇਪਾ, ਕੁਟਾਪਾ, ਬੁਢਾਪਾ।
2. ਪਣ – ਭੋਲਾਪਣ, ਬਾਲਪਣ, ਵਡੱਪਣ, ਆਪਣਾਪਣ।
3. ਪਨ – ਪਾਗਲਪਨ, ਬਚਪਨ, ਦੀਵਾਨਾਪਨ , ਬਾਲਪਨ।
4. ਪਤੀ – ਲੱਖਪਤੀ, ਕਰੋੜਪਤੀ, ਰਾਸ਼ਟਰਪਤੀ, ਭੂਮੀਪਤੀ, ਅਰਬਪਤੀ।
5. ਪੁਣਾ – ਸਾਊਪੁਣਾ, ਢੀਠਪੁਣਾ, ਕੁੱਤਪੁਣਾ, ਸੂਮਪੁਣਾ, ਅੱਲ੍ਹੜਪੁਣਾ, ਪਤਿਤਪੁਣਾ
6. ਪੁਰਬ – ਗੁਰਪੁਰਬ, ਅਵਤਾਰਪੁਰਬ, ਪ੍ਰਕਾਸ਼ਪੁਰਬ, ਵਿਆਹਪੁਰਬ,
7. ਪ੍ਰਸਤ – ਫੈਸ਼ਨਪ੍ਰਸਤ, ਮੌਕਾਪ੍ਰਸਤ, ਮਤਲਬਪ੍ਰਸਤ, ਐਸ਼ਪ੍ਰਸਤ, ਫ਼ਿਰਕਾਪ੍ਰਸਤ।
8. ਪਾਲ – ਰਾਜਪਾਲ, ਦੁਆਰਪਾਲ, ਮਹੀਪਾਲ, ਪ੍ਰਿਤਪਾਲ।
9. ਫ਼ੀ – ਕਾਫ਼ੀ, ਮੁਆਫ਼ੀ, ਜਾਫ਼ੀ, ਟੌਫ਼ੀ।
10. ਬੱਧ – ਵਚਨਬੱਧ, ਯੋਜਨਾਬੱਧ, ਸੀਮਾਬੱਧ, ਵਿਉਂਤਬੱਧ, ਲਾਮਬੱਧ।
11. ਬਲ – ਨਿਰਬਲ, ਦੁਰਬਲ, ਬਾਹੂਬਲ।
12. ਬਾਜ਼ੀ – ਠੱਗਬਾਜ਼ੀ, ਧੋਖੇਬਾਜ਼ੀ, ਨਿਸ਼ਾਨੇਬਾਜ਼ੀ, ਗਤਕੇਬਾਜ਼ੀ, ਉਲਟਬਾਜ਼ੀ, ਨਾਅਰੇਬਾਜ਼ੀ, ਸੌਦੇਬਾਜ਼ੀ।
13. ਬਾਜ਼ – ਕਬੂਤਰਬਾਜ਼, ਆਤਸ਼ਬਾਜ਼, ਪੱਤੇਬਾਜ਼, ਧੋਖੇਬਾਜ਼, ਜੂਏਬਾਜ਼।
14. ਬਾਨ – ਮੇਜ਼ਬਾਨ, ਬਾਗਬਾਨ, ਦਰਬਾਨ, ਮਿਹਰਬਾਨ, ਬੀਆਬਾਨ।
ਹੋਰ ਵੀ ਪਿਛੇਤਰ ਸ਼ਬਦਾਂ ਲਈ ਇੱਥੇ CLICK ਕਰੀ।
15. ਬਾਣੀ – ਗੁਰਬਾਣੀ, ਜੱਗਬਾਣੀ, ਅਕਾਸ਼ਬਾਣੀ, ਭਵਿੱਖਬਾਣੀ।
16. ਬੰਦ – ਹਥਿਆਰਬੰਦ, ਮੁਖਬੰਦ, ਸੀਲਬੰਦ, ਬਜੂਬੰਦ, ਡੱਬਾਬੰਦ, ਕਮਰਬੰਦ।
17. ਬੀਤੀ – ਜੱਗਬੀਤੀ, ਹੱਡਬੀਤੀ, ਆਪਬੀਤੀ।
18. ਭੂਮੀ – ਮਾਤਭੂਮੀ, ਯੁੱਧਭੂਮੀ, ਪਿੱਠਭੂਮੀ, ਪਿੱਤਰਭੂਮੀ, ਰਣਭੂਮੀ।
19. ਮਾਲਾ – ਰਾਗਮਾਲਾ, ਵਰਨਮਾਲਾ, ਨਾਮਮਾਲਾ।
20. ਮੱਤ – ਸਿੱਖ- ਮਤ, ਨਾਥਮੱਤ, ਬੁੱਧਮਤ, ਜੈਨਮਤ, ਈਸਾਈ – ਮੱਤ।
21. ਮਾਰ – ਗੜੇਮਾਰ, ਚਿੜੀਮਾਰ, ਮੱਛਰਮਾਰ, ਕੁੜੀਮਾਰ, ਚੂਹੇਮਾਰ, ਛੁਰੀਮਾਰ, ਛਾਪੇਮਾਰ।
22. ਮਾਨ – ਬੁੱਧੀਮਾਨ, ਸ਼ਕਤੀਮਾਨ, ਸਵੈਮਾਨ, ਮੂਰਤੀਮਾਨ।
23. ਮੰਦ – ਅਕਲਮੰਦ, ਹੁਨਰਮੰਦ, ਜ਼ਰੂਰਤਮੰਦ, ਦਰਦਮੰਦ, ਸਿਹਤਮੰਦ
24. ਮਈ – ਸੋਗਮਈ, ਰਹੱਸਮਈ, ਵੈਰਾਮਈ।
25. ਯੋਗ – ਸਤਿਕਾਰਯੋਗ, ਮਾਣਯੋਗ, ਆਦਰਯੋਗ, ਖਾਣਯੋਗ, ਸਹਿਯੋਗ, ਵਰਤੋਂਯੋਗ, ਸਲਾਹੁਣਯੋਗ।
26. ਰੀ – ਕਰਮਚਾਰੀ, ਅਲਮਾਰੀ, ਨਕਾਰੀ, ਪਟਵਾਰੀ
27. ਲ – ਦਿਆਲ, ਜ਼ਿੱਦਲ, ਡੰਢਲ, ਦੰਦਲ, ਢਿੱਡਲ
28. ਲਾ – ਲਾਡਲਾ, ਅਖ਼ੀਰਲਾ, ਸੁਆਦਲਾ, ਵਿਚਕਾਰਲਾ।
29. ਲੂ – ਆਲੂ, ਸ਼ਰਧਾਲੂ, ਕਿਰਪਾਲੂ, ਦਿਆਲੂ, ਸਾਲੂ, ਚਾਲੂ
30. ਵੰਤ – ਬਲਵੰਤ, ਤੇਜਵੰਤ, ਧਨਵੰਤ, ਗੁਣਵੰਤ, ਸਤਵੰਤ, ਕਰਮਵੰਤ, ਆਗਿਆਵੰਤ।
31. ਵੰਦ – ਲੋੜਵੰਦ, ਆਸਵੰਦ, ਲਾਹੇਵੰਦ, ਸ਼ਕਲਵੰਦ, ਭਾਈਵੰਦ।
32. ਵਰ – ਜਾਨਵਰ, ਤਾਕਤਵਰ, ਜ਼ੋਰਾਵਰ, ਪੇਸ਼ਾਵਰ, ਨਾਮਵਰ, ਹਮਲਾਵਰ, ਸਰਵਰ
33. ਵੀਂ – ਰਜਵੀਂ, ਭਰਵੀਂ, ਸੁਖਾਵੀਂ, ਨੌਵੀਂ, ਦੱਸਵੀਂ।
34. ਵੀ – ਤਪੱਸਵੀ, ਧਾੜਵੀ, ਪੈਰਵੀ।
35. ਵਾਨ – ਚਾਹਵਾਨ, ਉਡੀਕਵਾਨ, ਮੁੱਲਵਾਨ, ਸੋਝੀਵਾਨ, ਬਲਵਾਨ, ਵਿਦਵਾਨ।
36. ਵਾਲ – ਸਾਂਝੀਵਾਲ, ਭਾਈਵਾਲ, ਮਹੀਂਵਾਲ
37. ਵਾਦ – ਰੁਮਾਂਸਵਾਦ, ਪ੍ਰਗਤੀਵਾਦ, ਪ੍ਰਕਿਰਤੀਵਾਦ, ਭਗਤੀਵਾਦ, ਅਸ਼ੀਰਵਾਦ, ਸਮਾਜਵਾਦ।
38. ਵੇਲਾ – ਅੰਮ੍ਰਿਤ ਵੇਲਾ, ਸਰਘੀ ਵੇਲਾ, ਸੰਝ ਵੇਲਾ।
39. ਵਾਈ – ਕਾਰਵਾਈ, ਬੱਦਲਵਾਈ, ਸੁਣਵਾਈ, ਅਗਵਾਈ।
40. ਵੱਈਆ – ਨਵਾਨਵੱਈਆ, ਭਣਵੱਈਆ, ਦਵੱਈਆ।
41. ਵੀਰ – ਦਾਨਵੀਰ, ਯੁੱਧਵੀਰ, ਸੂਰਬੀਰ, ਪਰਮਵੀਰ, ਮਹਾਂਵੀਰ।
42. ਵਾਲਾ – ਘਰਵਾਲਾ, ਹੱਟੀਵਾਲਾ, ਹਿੰਮਤਵਾਲਾ, ਦੁਕਾਨਵਾਲਾ।
43. ੜ – ਛੁੱਟੜ, ਪੱਗੜ, ਭੁੱਖੜ, ਛਿੱਲੜ, ਵਿਹਲੜ।
44. ੜੀ – ਬਾਲੜੀ, ਗੰਢੜੀ, ਛਾਬੜੀ, ਘੋੜੀ, ਤੌੜੀ, ਚੌੜੀ।
Loading Likes...