ਮਸ਼ਹੂਰ ਪੰਜਾਬੀ ਅਖਾਣ -24/ Mashoor Punjabi Akhaan – 24
ਪੰਜਾਬੀ ਦੀ ਜਮਾਤ ਨੂੰ ਦੇਖਦੇ ਹੋਏ ਅੱਜ ਅਸੀਂ, ਪੰਜਾਬੀ ਅਖਾਣਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪੇਸ਼ ਕਰ ਰਹੇ ਹਾਂ ‘ਮਸ਼ਹੂਰ ਪੰਜਾਬੀ ਅਖਾਣ -24/ Mashoor Punjabi Akhaan – 24’ ਉੱਮੀਦ ਹੈ ਕਿ ਪਾਠਕਾਂ ਨੂੰ ਪਸੰਦ ਆਉਣਗੇ।
1. ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ
ਜਦੋਂ ਕੋਈ ਆਏ ਮੌਕੇ ਦਾ ਪੂਰਾ ਲਾਭ ਉਠਾ ਰਿਹਾ ਹੋਵੇ ਤਾਂ ਕਹਿੰਦੇ ਹਨ
ਤੈਨੂੰ ਹੁਣ ਦਫ਼ਤਰ ਵਿੱਚ ਅਜਿਹੀ ਜਗ੍ਹਾ ਮਿਲੀ ਹੈ ਕਿ ਜਿੰਨੇ ਚਾਹੇ ਲੋਕਾਂ ਤੋਂ ਪੈਸੇ ਲਈ ਜਾਵੇ। ਇਹ ਤਾਂ ਤੂੰ ਸਮਝ ਕਿ ‘ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ।
2. ਰਿਜਕ ਵਿਹੂਣੇ ਆਦਮੀ ਗਏ ਮੁਹੱਬਤਾਂ ਤੋੜ
ਜਦੋਂ ਕਿਸੇ ਨੂੰ ਰੋਜ਼ੀ ਕਮਾਉਣ ਲਈ ਪਰਦੇਸ ਜਾਣਾ ਪਵੇ, ਤਾਂ ਕਹਿੰਦੇ ਹਨ
ਪਰਦੇਸ ਜੰਗ ਲੜਨ ਲਈ ਗਏ ਆਪਣੇ ਪਤੀ ਦੀ ਯਾਦ ਵਿੱਚ ਰੋਂਦਿਆਂ ਪਤਨੀ ਨੇ ਕਿਹਾ, ਰਿਜਕ ਵਿਹੂਣੇ ਆਦਮੀ ਗਏ ਮੁਹੱਬਤਾਂ ਤੋੜ।
3. ਰੱਬ ਨੇੜੇ ਕਿ ਘਸੁੰਨ
ਤਕੜੇ ਦਾ ਹੀ ਬੋਲ – ਬਾਲਾ ਹੁੰਦਾ ਹੈ
ਨਰੇਸ਼ ਦੀ ਇੱਕ ਤਕੜੇ ਬੰਦੇ ਨਾਲ ਲੜਾਈ ਹੋ ਗਈ। ਨਰੇਸ਼ ਉਸ ਨੂੰ ਪੁਲਿਸ ਕੋਲ ਜਾਣ ਦੀ ਧਮਕੀ ਦੇਣ ਲੱਗਾ। ਉਸਨੇ ਨਰੇਸ਼ ਦੇ ਤਿੰਨ – ਚਾਰ ਟਿਕਾ ਦਿੱਤੀਆਂ। ਸੱਚ ਹੀ ਕਹਿੰਦੇ ਹਨ ਕਿ ‘ਰੱਬ ਨੇੜੇ ਕਿ ਘਸੁੰਨ।
4. ਰੱਬ ਮਿਲਾਈ ਜੋੜੀ ਇੱਕ ਅੰਨ੍ਹਾ ਇੱਕ ਕੋਹੜੀ
ਦੋ ਨਿਕੰਮਿਆ ਦਾ ਮੇਲ ਹੋਣਾ
ਜਸਵਿੰਦਰ ਅਤੇ ਮਮਤਾ ਦੋਨੋਂ ਹੋ ਚੁਗਲਖ਼ੋਰ ਜਨਾਨੀਆਂ ਹਨ। ਉਹਨਾਂ ਨੂੰ ਕੋਈ ਵੀ ਮੂੰਹ ਨਹੀਂ ਲਾਉਂਦਾ। ਸਾਰੇ ਹੀ ਉਹਨਾਂ ਬਾਰੇ ਠੀਕ ਹੀ ਆਖਦੇ ਹਨ, ‘ਰੱਬ ਮਿਲਾਈ ਜੋੜੀ ਇੱਕ ਅੰਨ੍ਹਾ ਇੱਕ ਕੋਹੜੀ।
5. ਲਾਹੌਰ ਦਾ ਸ਼ੌਕੀਨ ਬੋਝੇ ਵਿੱਚ ਗਾਜਰਾਂ
ਨਿਰਾਂ ਫੋਕੀਆਂ ਫੜ੍ਹਾਂ ਮਾਰਨ ਵਾਲਾ ਸਫ਼ੈਦ ਪੋਸ਼ ਹੋਣਾ
ਉਹ ਬਾਹਰ ਦਿਖਾਵੇ ਲਈ ਕੱਪੜੇ ਤਾਂ ਬੜੇ ਸਾਫ਼ ਤੇ ਪ੍ਰੈੱਸ ਕਰਕੇ ਪਾਉਂਦਾ ਹੈ ਪਰੰਤੂ ਉਸ ਦੇ ਕੱਚੇ ਜਿਹੇ ਘਰ ਵਿੱਚ ਜੁੱਲੀਆਂ ਗਧੋਲੀਆਂ ਤੋਂ ਸਿਵਾ ਹੋਰ ਕੁਝ ਨਹੀਂ। ਉਸਦੀ ਤਾਂ ਉਹ ਗੱਲ ਹੈ, ਆਖੇ, ‘ਲਾਹੌਰ ਦਾ ਸ਼ੌਕੀਨ ਬੋਝੇ ਵਿੱਚ ਗਾਜਰਾਂ।
6. ਲੋੜੀਂਦਾ ਗੁੜ ਢਿੱਲਾ
ਜਦੋਂ ਕੋਈ ਇੱਕੋ ਇੱਕ ਬੱਚਾ ਆਸ ਦੇ ਉਲਟ ਚੰਗਾ ਨਾ ਨਿਕਲੇ ਤਾਂ ਕਹਿੰਦੇ ਹਨ
ਮੋਨਲ – ਰੱਬ ਨੇ ਸਾਨੂੰ ਮਸਾਂ ਦੋ ਕੁੜੀਆਂ ਪਿੱਛੋ ਇੱਕ ਮੁੰਡਾ ਦਿੱਤਾ ਉਹ ਵੀ ਵਿਚਾਰਾ ਜਨਮ ਤੋਂ ਹੀ ਬਿਮਾਰ ਰਹਿੰਦਾ ਹੈ।ਨੀਲਮ – ਐਂਵੇ ਤਾਂ ਨਹੀਂ ਕਹਿੰਦੇ, ਲੋੜੀਂਦਾ ਗੁੜ ਢਿੱਲਾ।
ਹੋਰ ਵੀ ਅਖਾਣਾਂ ਲਈ ਇੱਥੇ 👉CLICK ਕਰੋ।
7. ਲਿਖੇ ਮੂਸਾ ਪੜ੍ਹੇ ਖੁਦਾ
ਭੈੜੀ ਲਿਖਾਈ ਲਿਖਣ ਵਾਲੇ ਲਈ ਵਰਤਦੇ ਹਨ
ਮੂਤੋ ਨੇ ਕੂਕੀ ਦੀ ਭੈੜੀ ਲਿਖਾਈ ਨੂੰ ਦੇਖਦੇ ਹੋਏ ਕਿਹਾ ਕਿ ‘ਲਿਖੇ ਮੂਸਾ ਪੜ੍ਹੇ ਖੁਦਾ। ਤੇਰੀ ਲਿਖਾਈ ਤਾਂ ਮੇਰੇ ਸਮਝ ਨਹੀਂ ਆਉਂਦੀ।
8. ਲਾਗੀਆਂ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਵੇ
ਮਿਹਨਤੀ ਆਦਮੀ ਨੇ ਤਾਂ ਆਪਣੀ ਮਿਹਨਤ ਲੈਣੀ ਹੈ ਭਾਵੇਂ ਕੰਮ ਸਿਰੇ ਲੱਗੇ ਜਾ ਨਾ।
9. ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ
ਯੋਗ ਸਮਾਂ ਬੀਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ
ਤੁਹਾਨੂੰ ਆਪਣਾ ਕੰਮ ਵੇਲੇ ਸਿਰ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮਗਰੋਂ ਉਸ ਵਿੱਚ ਕਈ ਰੁਕਾਵਟਾਂ ਪੈ ਜਾਂਦੀਆਂ ਹਨ। ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ, ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ।
10. ਵਿਆਹ ਵਿੱਚ ਬੀ ਦਾ ਲੇਖਾ
ਕਿਸੇ ਮਹੱਤਵਪੂਰਨ ਕਾਰਜ ਵਿੱਚ ਕਿਸੇ ਨਿਗੁਣੇ ਕੰਮ ਦੀ ਗੱਲ ਛੂਹਣੀ
– ਹਰਵਿੰਦਰ ਤੇ ਨਰੇਸ਼ ਛੋਟੇ ਭਰਾ ਨੂੰ ਕੈਨੇਡਾ ਭੇਜਣ ਦੀਆਂ ਸਲਾਹਾਂ ਕਰ ਰਹੇ ਸਨ ਕਿ ਗੁਆਂਢੀ ਮੋਟਾ ਆ ਕੇ ਤਾਸ਼ ਖੇਡਣ ਲਈ ਕਹਿਣ ਲੱਗਾ। ਨਰੇਸ਼ ਨੇ ਉਸਨੂੰ ਕੁਝ ਗੁੱਸੇ ਨਾਲ ਕਿਹਾ, ਸੁੱਖਿਆ ਤੂੰ ਵਿਆਹ ਵਿੱਚ ਬੀ ਦਾ ਲੇਖਾ। ਪਾਣ ਲੱਗਾ ਏ। ਅਸੀਂ ਕੁਝ ਜ਼ਰੂਰੀ ਸਲਾਹ ਕਰ ਰਹੇ ਹਾਂ, ਤੈਨੂੰ ਤਾਸ਼ ਦੀ ਪਈ ਏ।
Loading Likes...