ਪੰਜਾਬ ਮੇਲਿਆਂ ਦੀ ਧਰਤੀ/ Punjab is the land of fairs :
ਪੰਜਾਬ ਮੇਲਿਆਂ ਦੀ ਧਰਤੀ ਹੈ। ਇੱਥੇ ਦੇ ਲੋਕ ਹਸਮੁੱਖ ਸੁਭਾਅ ਦੇ ਮਾਲਕ ਹਨ। ਉਹ ਆਪਣੀਆਂ ਖ਼ੁਸ਼ੀਆਂ ਨੂੰ ਜ਼ਾਹਰ ਕਰਨ ਲਈ ਕੋਈ ਨਾ ਕੋਈ ਤਰੀਕਾ ਲੱਭ ਹੀ ਲੈਂਦੇ ਹਨ। ਜੋ ਕਿ ਮੇਲੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਵਿਸਾਖੀ ਇਨ੍ਹਾਂ ਮੇਲਿਆਂ ਵਿੱਚੋਂ ਇੱਕ ਅਜਿਹਾ ਮੇਲਾ ਹੈ ਜਿਸ ਵਿੱਚ ਪੰਜਾਬੀ ਇਕੱਠੇ ਹੋ ਖ਼ੁਸ਼ੀਆਂ ਮਨਾਉਂਦੇ ਹਨ। ਅੱਜ ਸਾਡਾ ਮੱਕਸਦ ਸਿਰਫ਼ ਵਿਸਾਖੀ ਬਾਰੇ ਹੀ ਜਾਨਣਾ ਹੈ ਇਸੇ ਲਈ ਅਸੀਂ ਚਰਚਾ ਕਰਾਂਗੇ ‘ਪੰਜਾਬ ਵਿੱਚ ਵਿਸਾਖੀ ਦਾ ਮਹੱਤਵ/ Importance of Baisakhi in Punjab’ ਵੀਸ਼ੇ ਤੇ।
ਵਿਸਾਖੀ ਦਾ ਦਿਨ/ Baisakhi day :
ਵਿਸਾਖੀ 13 ਅਪ੍ਰੈਲ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਮਨਾਈ ਜਾਂਦੀ ਹੈ। ਇਹ ਪਿੰਡ, ਸ਼ਹਿਰ, ਹਰ ਥਾਂ ਮਨਾਈ ਜਾਂਦੀ ਹੈ। ਵਿਸਾਖੀ ਨੂੰ ਲੋਕ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ।
ਵਿਸਾਖੀ ਦੀ ਇਤਿਹਾਸਕ ਮਹਾਨਤਾ/ Historical greatness of Baisakhi
ਵਿਸਾਖੀ ਦੀ ਬਹੁਤ ਇਤਿਹਾਸਕ ਮਹਾਨਤਾ ਹੈ। ਇਸ ਪਵਿੱਤਰ ਦਿਨ ਤੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਣਾ ਕੀਤੀ ਸੀ।
13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਵਿੱਚ ਜਨਰਲ ਡਾਇਰ ਨੇ ਗੋਲੀਆਂ ਚਲਾ ਕੇ ਹਜ਼ਾਰਾਂ ਭਾਰਤੀਆਂ ਨੂੰ ਮਾਰ ਮੁਕਾਇਆ ਸੀ। ਇਸ ਖੂਨੀ ਸਾਕੇ ਨੂੰ ਵੀ ਪੰਜਾਬੀ ਤੇ ਸਾਰੇ ਭਾਰਤੀ ਕਦੀ ਵੀ ਭੁੱਲ ਨਹੀਂ ਸਕਣਗੇ। ਹਰ ਸਾਲ ਵਿਸਾਖੀ ਵਾਲੇ ਦਿਨ ਗੁਰਦਵਾਰਿਆਂ, ਮੰਦਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਕੀਰਤਨ ਦੁਆਰਾ ਅਤੇ ਭਾਸ਼ਣ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।
ਵਿਸਾਖੀ ਦੀ ਸੱਭਿਆਚਾਰਕ ਮਹੱਤਤਾ/ Cultural significance of Baisakhi
ਇਸ ਮੇਲੇ ਦੀ ਸੱਭਿਆਚਾਰ ਪੱਖੋਂ ਵੀ ਬਹੁਤ ਮਹੱਤਤਾ ਹੈ। ਇਸ ਮੇਲੇ ਦੁਆਰਾ ਭਾਰਤੀ ਕਿਸਾਨਾਂ ਦੇ ਜਜ਼ਬਾਤ ਸਾਹਮਣੇ ਆਉਂਦੇ ਹਨ। ਕਿਸਾਨ ਫ਼ਸਲਾਂ ਪੱਕ ਜਾਣ ਤੇ ਆਪਣੇ ਜਜ਼ਬਾਤਾਂ ਦੁਆਰਾ ਖ਼ੁਸ਼ੀ ਪ੍ਰਗਟ ਕਰਦੇ ਹਨ। ਇਸ ਨੂੰ ਕਿਸਾਨਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ। ਕਿਸਾਨ ਇਸ ਦਿਨ ਮੌਜਾਂ ਕਰਦੇ, ਨੱਚਦੇ – ਟੱਪਦੇ ਹਨ ਤੇ ਭੰਗੜੇ ਪਾਉਂਦੇ ਹੋਏ ਮੇਲਾ ਵੇਖਣ ਜਾਂਦੇ ਹਨ।
ਧਨੀ ਰਾਮ ਚਾਤ੍ਰਿਕ ਨੇ ਇਨ੍ਹਾਂ ਬਾਰੇ ਖ਼ੂਬ ਲਿਖਿਆ ਹੈ।
“ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ ਝੱਗਾ ਚਾਦਰਾਂ ਨਵੇਂ ਸਿਵਾਏ ਕੇ
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਵੇ ਕੇ,
ਕੱਛੇ ਮਾਰ ਵੱਝਲੀ ਆਨੰਦ ਛਾ ਗਿਆ,
ਮਾਰਾ ਦਮਾਮੇ ਜੱਟ ਮੇਲੇ ਆ ਗਿਆ।
ਵਿਸਾਖੀ ਦੇ ਮੇਲੇ ਜਾਣ ਲਈ ਬੱਚੇ, ਜਵਾਨ ਬੁੱਢੇ ਸਾਰੇ ਉਤਸ਼ਾਹ ਨਾਲ ਭਰੇ ਹੁੰਦੇ ਹਨ। ਇਸ ਦਿਨ ਲੋਕ ਨਵੇਂ – ਨਵੇਂ ਕੱਪੜੇ ਪਾ ਕੇ ਵਿਸਾਖੀ ਦਾ ਮੇਲਾ ਵੇਖਣ ਜਾਂਦੇ ਹਨ।
ਰੌਣਕਾਂ ਮੇਲੇ ਦੀਆਂ :
ਮੇਲੇ ਦੀ ਰੌਣਕ ਦਾ ਨਜ਼ਾਰਾ ਵੇਖਣ ਯੋਗ ਹੁੰਦਾ ਹੈ। ਕਿਸੇ ਪਾਸੇ ਹਲਵਾਈ ਦੀ ਦੁਕਾਨ ਲੱਗੀ ਹੁੰਦੀ ਹੈ ਤੇ ਕਿਤੇ – ਕਿਤੇ ਮੁਨਿਆਰੀ ਦੀ। ਮੇਲੇ ਵਿੱਚ ਖੂਬ ਭੀੜ – ਭੜੱਕਾ ਹੁੰਦਾ ਹੈ। ਕਿਤੇ ਮੁਟਿਆਰਾਂ ਚੂੜੀਆਂ ਚੜ੍ਹਾ ਰਹੀਆਂ ਹੁੰਦੀਆਂ ਹਨ। ਕਈ ਜਗ੍ਹਾ ਤੇ ਲੋਕ ਜਲੇਬੀਆਂ ਜਾਂ ਫਿਰ ਹੋਰ ਮਠਿਆਈਆਂ ਖਾ ਰਹੇ ਹੁੰਦੇ ਹਨ। ਬੱਚੇ, ਜਵਾਨ ਅਤੇ ਬੁੱਢੇ ਮੇਲੇ ਦਾ ਖ਼ੂਬ ਮਜ਼ਾ ਲੈ ਰਹੇ ਹੁੰਦੇ ਹਨ।
ਪੰਜਾਬੀ ਵਿੱਚ ਹੋਰ ਵੀ ਜਾਣਕਾਰੀ ਹਾਸਲ ਕਰਨ ਲਈ ਵਿੱਥੇ 👉 CLICK ਕਰੋ।
ਘੋਲ ਕਰਵਾਉਣਾ ਅਤੇ ਇਨਾਮ ਦੀ ਵੰਡ :
ਮੇਲੇ ਵਿੱਚ ਘੋਲ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਨੂੰ ਹੱਲਾ – ਸ਼ੇਰੀ ਦੇਣ ਲਈ ਇਨਾਮ ਵੀ ਰੱਖੇ ਜਾਂਦੇ ਹਨ।
ਸਿਹਤ ਨਾਲ ਸਬੰਧਿਤ ਹੋਰ POST ਪੜ੍ਹਨ ਲਈ CLICK ਕਰੋ।
ਭੰਗੜੇ ਦੀਆਂ ਟੋਲੀਆਂ ਦੁਆਰਾ ਮਸਤੀ :
ਮੇਲੇ ਵਿੱਚ ਭੰਗੜੇ ਦੀਆਂ ਕਈ ਟੋਲੀਆਂ ਹੁੰਦੀਆਂ ਹਨ। ਭੰਗੜੇ ਦੀਆਂ ਟੋਲੀਆਂ ਢੋਲ ਦੀ ਤਾਲ ਤੇ ਭੰਗੜੇ ਪਾ ਰਹੇ ਹੁੰਦੇ ਹਨ। ਗੱਭਰੂ ਆਪਣੀ ਮਸਤੀ ਵਿੱਚ ਖ਼ੂਬ ਭੰਗੜਾ ਪਾਉਂਦੇ ਹਨ।
ਵਿਸਾਖੀ ਵਿਚ ਦੀਵਾਨ ਦਾ ਲੱਗਣਾ :
ਇਸ ਦਿਨ ਗੁਰਦੁਵਾਰਿਆਂ ਵਿੱਚ ਦੀਵਾਨ ਲੱਗਦੇ ਹਨ। ਢਾਡੀ ਵਾਰਾਂ ਗਾਉਂਦੇ ਹਨ। ਸਟੇਜ ਤੇ ਕਈ ਭਾਸ਼ਣ ਵੀ ਦਿੱਤੇ ਜਾਂਦੇ ਹਨ। ਢਾਡੀ ਸਾਹਿਬਜ਼ਾਦਿਆਂ ਦੀਆਂ ਵਾਰਾਂ ਵੀ ਗਾਉਂਦੇ ਹਨ।
ਲੜਾਈ ਵੀ ਮੇਲੇ ਦਾ ਹਿੱਸਾ :
ਕਈ ਵਾਰ ਮੇਲਿਆਂ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਹਨ। ਕਿਸਾਨ ਸ਼ਰਾਬਾਂ ਪੀ ਕੇ ਕਈ ਵਾਰੀ ਆਪਸ ਵਿੱਚ ਹੀ ਲੜ ਪੈਂਦੇ ਹਨ। ਇਸ ਤਰ੍ਹਾਂ ਲੜਾਈ ਵੀ ਮੇਲਿਆਂ ਦਾ ਹਿੱਸਾ ਬਣ ਜਾਂਦੀ ਹੈ ਅਤੇ ਸ਼ਾਂਤੀ ਬਣਾਈ ਰੱਖਣ ਦੇ ਪ੍ਰਬੰਧ ਲਈ ਪੁਲਿਸ ਨੂੰ ਵੀ ਬੁਲਾਇਆ ਜਾਂਦਾ ਹੈ। ਪੁਲਿਸ ਦੁਆਰਾ ਇਸ ਲੜਾਈ ਨੂੰ ਕਾਬੂ ਕਰ ਲਿਆ ਜਾਂਦਾ ਹੈ।
ਸਿੱਟਾ / conclusion :
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਸਾਖੀ ਦਾ ਮੇਲਾ ਧਾਰਮਿਕ ਪੱਖੋ, ਇਤਿਹਾਸਕ ਪੱਖੋ ਬਹੁਤ ਮਹੱਤਵਪੂਰਨ ਹੈ। ਇਸ ਮੇਲੇ ਨੂੰ ਮਹਾਨ ਬਣਾਉਣ ਲਈ ਇਸ ਦਿਨ ਨੂੰ ਸ਼ਰਧਾ ਪੂਰਵਕ ਮਨਾਉਣਾ ਚਾਹੀਦਾ ਹੈ। ਅਤੇ ਲੜਾਈ ਝਗੜੇ ਤੋਂ ਦੂਰ ਰਹਿ ਕੇ ਇਸਦਾ ਅਨੰਦ ਮਾਨਣਾ ਚਾਹੀਦਾ ਹੈ।
Loading Likes...