ਸਮਾਨਾਰਥਕ ਸ਼ਬਦ/ Synonyms :
ਅਜਿਹੇ ਸ਼ਬਦ ਜਿਹਨਾਂ ਦੇ ਅਰਥ ਸਮਾਨ ਹੋਣ, ਉਹਨਾਂ ਨੂੰ ਸਮਾਨਾਰਥਕ ਸ਼ਬਦ ਕਿਹਾ ਜਾਂਦਾ ਹੈ, ਪਰ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਵੀ ਸ਼ਬਦ ਕਿਸੇ ਹੋਰ ਸ਼ਬਦ ਦਾ ਪੂਰੀ ਤਰ੍ਹਾਂ ਸਮਾਨਾਰਥਕ ਨਹੀਂ ਹੋ ਸਕਦਾ। ਇਹਨਾਂ ਸਮਾਨਾਰਥਕ ਸ਼ਬਦਾਂ ਨਾਲ ਭਾਸ਼ਾ ਦਾ ਘੇਰਾ ਵਿਸ਼ਾਲ ਹੁੰਦਾ ਹੈ। ਇਸੇ ਵਿਸ਼ੇ ਨੂੰ ਦੇਖਦੇ ਹੋਏ ਅੱਜ ਅਸੀਂ ਕੁੱਝ’ ਸਮਾਨਾਰਥਕ ਸ਼ਬਦ/ Synonyms’ ਬਾਰੇ ਗੱਲ ਕਰਾਂਗੇ।
1. ਸਰਲ – ਸੌਖਾ, ਅਸਾਨ, ਸੁਖਾਲਾ।
2. ਸੱਖਣਾ – ਖ਼ਾਲੀ, ਖੋਖਲਾ।
3. ਸ਼ਿਸ਼ਟਾਚਾਰ – ਸੱਭਿਅਤਾ, ਤਹਿਜ਼ੀਬ।
4. ਸੁੱਖ – ਅਰਾਮ, ਖੁਸ਼ੀ।
5. ਸਰਦੀ – ਠੰਢ, ਪਾਲਾ, ਸੀਤ, ਯਖ਼।
6. ਸਿਆਣਾ – ਅੰਕਲਮੰਦ, ਸਮਝਦਾਰ, ਸੁਘੜ, ਸੁਜਾਨ, ਚੇਤੰਨ, ਦਾਨਾ, ਬੁੱਧੀਮਾਨ।
7. ਸੁਆਮੀ – ਸਾਈਂ, ਨਾਥ, ਪ੍ਰਭੂ, ਪਾਲਕ, ਪਤੀ, ਮਾਲਕ।
8. ਸੁਆਰਥ – ਗੌਂ, ਗਰਜ਼, ਮਤਲਬ।
9. ਸੁਚੇਤ – ਸਜੱਗ, ਸਾਵਧਾਨ, ਹੁਸ਼ਿਆਰ, ਚੁਕੰਨਾ, ਚੋਕਸ।
10. ਸੋਹਣਾ – ਸੁੰਦਰ, ਖ਼ੂਬਸੂਰਤ, ਮਨੋਹਰ, ਪਿਆਰਾ, ਸੁਹਾਵਣਾ।
11. ਸ਼ੋਕ – ਅਫ਼ਸੋਸ, ਸੋਗ, ਗ਼ਮ, ਦੁੱਖ, ਰੰਜ।
12. ਸੰਗ – ਸ਼ਰਮ, ਸੰਕੋਚ, ਝਿਜਕ, ਲੱਜਿਆ।
ਪੰਜਾਬੀ ਦੀ ਪੁਸਤਕ ਮੰਗਵਾਉਣ ਲਈ ਇੱਥੇ 👉CLICK ਕਰੋ।
13. ਸੰਗਮ – ਸੰਯੋਗ, ਢੋਅ, ਮੇਲ।
14. ਸਥਿਤੀ – ਦਸ਼ਾ, ਅਵਸਥਾ, ਹਾਲਾਤ।
15. ਹੁਸ਼ਿਆਰ – ਖ਼ਬਰਦਾਰ, ਚਤਰ, ਚਲਾਕ, ਚੁਕੰਨਾ, ਚੁਸਤ, ਸਿਆਣਾ।
16. ਹੁਕਮ – ਆਗਿਆ, ਫ਼ਰਮਾਨ, ਆਦੇਸ਼, ਇਜਾਜ਼ਤ।
17. ਹਾਨੀ – ਨੁਕਸਾਨ, ਘਾਟਾ, ਮੰਦਾ
18. ਕੋਮਲ – ਮੁਲਾਇਮ, ਨਰਮ, ਕੂਲਾ, ਸੋਹਲ।
19. ਕੋਝਾ – ਬਦਸ਼ਕਲ, ਕਰੂਪ, ਭੈੜਾ, ਬਦਸੂਰਤ।
20. ਕਹਿਰ – ਕ੍ਰੋਧ, ਕ੍ਰੋਪੀ, ਗੁੱਸਾ, ਗਜ਼ਬ।
21. ਕੱਠਾ – ਅੱਲ੍ਹਾ, ਅਣ – ਪੱਕਿਆ।
22. ਕਮਾਊ – ਕਿਰਤੀ, ਮਿਹਨਤੀ।
ਪੰਜਾਬੀ ਭਾਸ਼ਾ ਨੂੰ ਹੋਰ ਵਧੇਰੇ ਜਾਨਣ ਲਈ ਇੱਥੇ👉CLICK ਕਰੋ।
23. ਕਠੋਰ – ਸਖ਼ਤ, ਕਰੜਾ, ਕਰੂਰ।
24. ਕਬੂਲ – ਪਰਵਾਨ, ਮਨਜ਼ੂਰ, ਅੰਗੀਕਾਰ।
25. ਕੋਰਾ – ਰੁੱਖਾ, ਨਾ – ਮਿਲਣਸਾਰ, ਬੇਲਿਹਾਜ਼।
26. ਕਾਹਲ – ਕਾਹਲੀ, ਛੇਤੀ, ਜਲਦੀ।
27. ਕਾਇਰਤਾ – ਡਰਪੋਕਤਾ, ਬੁਜ਼ਦਿਲੀ।
28. ਕਾਫ਼ੀ – ਬਹੁਤਾ, ਬਥੇਰਾ, ਚੋਖਾ।
29. ਕ੍ਰਿਤਘਣ – ਨਾਸ਼ੁਕਰਾ, ਇਹਸਾਨ – ਫਰਾਮੋਸ਼।
30. ਕੁਟਿਲ – ਕਪਟੀ, ਧੋਖੇਬਾਜ਼, ਮੱਕਾਰ, ਖੋਟਾ।
31. ਖਰਾ – ਅਸਲੀ, ਖ਼ਾਲਿਸ, ਸੱਚਾ, ਸ਼ੁੱਧ।
32. ਖਰਚ – ਖਪਤ , ਲਾਗਤ।
33. ਖੰਡਨ – ਨਿਖੇਧੀ, ਵਿਰੋਧ, ਮੁਖ਼ਾਲਫ਼ਤ।
34. ਖੁੱਲ੍ਹ – ਅਜ਼ਾਦੀ, ਸੁਤੰਤਰਤਾ, ਉਦਾਰਤਾ।
35. ਖ਼ੁਸ਼ੀ – ਪ੍ਰਸੰਨਤਾ, ਅਨੰਦ, ਮੌਜ, ਹੁਲਾਸ।
36. ਖ਼ੂਬੀ – ਖ਼ਾਸੀਅਤ, ਗੁਣ, ਸਿਫ਼ਤ, ਵਡਿਆਈ, ਵਿਸ਼ੇਸ਼ਤਾ।
37. ਗੰਦਗੀ – ਗੰਦ, ਮੈਲ, ਮਲੀਨ।
38. ਗਰਮ – ਤੱਤਾ, ਨਿੱਘਾ।
39. ਗਲਤ – ਅਸ਼ੁੱਧ, ਨਾਦਰੁਸਤ।
40. ਗੱਦਾਰ – ਬਾਗ਼ੀ, ਧ੍ਰੋਹੀ, ਵਿਦਰੋਹੀ।