ਲਗਾਖਰਾਂ ਦੀ ਵਰਤੋਂ/ Use of Lagaakhar
ਪੰਜਾਬੀ ਭਾਸ਼ਾ ਸੱਭ ਤੋਂ ਪਿਆਰੀ ਅਤੇ ਬਹੁਤ ਹੀ ਪ੍ਰਸਿੱਧ ਭਾਸ਼ਾ ਹੈ। ਜੋ ਪੰਜਾਬ ਵਿੱਚ ਤਾਂ ਬੋਲੀ ਹੀ ਜਾਂਦੀ ਹੈ ਪਰ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਕਾਫੀ ਲੋਕਾਂ ਦਵਾਰਾ ਬੋਲੀ ਜਾਂਦੀ ਹੈ। ਪੰਜਾਬੀ ਭਾਸ਼ਾ ਨੂੰ ਬੋਲਣਾ ਤਾਂ ਕਾਫੀ ਅਸਾਨ ਹੈ ਪਰ ਜੇ ਅਸੀਂ ਇਸਦਾ ਸਹੀ ਉਚਾਰਣ ਸਿੱਖ ਲਈਏ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਅੱਜ ਅਸੀਂ ਪੰਜਾਬੀ ਸਿੱਖਣ ਦੀ ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ‘ਲਗਾਖਰਾਂ ਦੀ ਵਰਤੋਂ/ Use of Lagaakhar‘ ਕਰਨਾ ਸਿੱਖਾਂਗੇ। ਤਾਂ ਕਿ ਪੰਜਾਬੀ ਦਾ ਸਹੀ ਉਚਾਰਣ ਕੀਤਾ ਜਾ ਸਕੇ।
ਹੁਣ ਅਸੀਂ ਲਗਾਖਰਾਂ ਦੇ ਜੋੜ ਸੰਬੰਧੀ ਨਿਯਮ ਦੀ ਚਰਚਾ ਕਰਾਂਗੇ/ Now we will discuss the rule regarding the Use of Lagaakhar :
ਬਿੰਦੀ ਦੀ ਵਰਤੋਂ :
ਅਸ਼ੁੱਧ – ਸ਼ੁੱਧ
1. ਜੌ – ਜੌਂ
2. ਨਵੇ – ਨਵੇਂ
3. ਮੀਹ – ਮੀਂਹ
4. ਪੈਦ – ਪੈਂਦ
5. ਹੋਦ – ਹੋਂਦ
6. ਜੀਦ – ਜੀਂਦ
7. ਗੈਡਾ – ਗੈਂਡਾ
8. ਬੈਟ – ਬੈੰਤ
9. ਉੱਤੋ – ਉੱਤੋਂ
10. ਕੇਦਰ – ਕੇਂਦਰ
11. ਔਤਰਾ – ਔਂਤਰਾ
12. ਸਰਾ – ਸਰਾਂ
13. ਰੋਦਾ – ਰੋਂਦਾ
14. ਲੌਗ – ਲੌਂਗ
👉ਪੰਜਾਬੀ ਭਾਸ਼ਾ ਦੀ ਵਧੇਰੇ ਜਾਣਕਾਰੀ ਲਈ CLICK ਕਰੋ।👈
ਟਿੱਪੀ ਦੀ ਵਰਤੋਂ :
ਅਸ਼ੁੱਧ – ਸ਼ੁੱਧ
15.ਅਂਬ – ਅੰਬ
16. ਮਂਨਦਰ – ਮੰਦਰ
17. ਜਂਗ – ਜੰਗ
18. ਸਂਤ – ਸੰਤ
19. ਪਂਡ – ਪੰਡ
20. ਹਿਂਦੂ – ਹਿੰਦੂ
21.ਹਿਂਗ – ਹਿੰਗ
22. ਸਂਸਾਰ – ਸੰਸਾਰ
ਅੱਧਕ ਦੀ ਵਰਤੋਂ :
ਅਸ਼ੁੱਧ – ਸ਼ੁੱਧ
23. ਮਤ – ਮੱਤ
24. ਅਖ – ਅੱਖ
25. ਪਤ – ਪੱਤ
26. ਕਚ – ਕੱਚ
27. ਜੁਤੀ – ਜੁੱਤੀ
28. ਪੁਤਰ – ਪੁੱਤਰ
29. ਇਕਠਾ – ਇਕੱਠਾ
30. ਗੁਟ – ਗੁੱਟ
31. ਨਿਤ – ਨਿੱਤ
32. ਹਥ – ਹੱਥ
33. ਲਕੜ – ਲੱਕੜ
34. ਸਚ – ਸੱਚ
35. ਕਟ – ਕੱਟ
36. ਕੁਤਾ – ਕੁੱਤਾ
37. ਬਿਲੀ – ਬਿੱਲੀ
38. ਪੁਤ – ਪੁੱਤ
39. ਦੁਖ – ਦੁੱਖ
40. ਮਿਤ – ਮਿੱਤ