ਛਾਣਬੂਰੇ ਦੇ ਫਾਇਦੇ
ਕੀ ਹੁੰਦਾ ਹੈ ਛਾਣਬੂਰਾ?
ਕਣਕ ਦੇ ਦਾਣਿਆਂ ਨੂੰ ਚੱਕੀ ਜਾਂ ਮਸ਼ੀਨ ਵਿੱਚ ਪੀਸ ਕੇ ਆਟਾ ਬਣਦਾ ਹੈ। ਆਟਾ ਨੂੰ ਛਾਣ ਕੇ ਜੋ ਕੁਝ ਕੱਢਿਆ ਜਾਂਦਾ ਹੈ, ਉਹ ਕਣਕ ਦਾ ਛਾਣਬੂਰਾ ਕਹਾਉਂਦਾ ਹੈ। ਸਿਹਤ ਲਈ ਛਾਣਬੂਰਾ ਕਾਫੀ ਲਾਭਕਾਰੀ ਤੇ ਸਿਹਤਮੰਦ ਹੁੰਦਾ ਹੈ। ਛਾਣਬੂਰੇ ਦੇ ਬਹੁਤ ਫਾਇਦੇ ਹੁੰਦੇ ਹਨ ਇਸੇ ਲਈ ਅੱਜ ਅਸੀਂ ਇਸੇ ਵਿਸ਼ੇ ‘ਛਾਣਬੂਰੇ ਦੇ ਫਾਇਦੇ’ ਬਾਰੇ ਗੱਲ ਕਰਾਂਗੇ।
ਛਾਣਬੂਰੇ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ :
- ਛਾਣਬੂਰਾ ਨੂੰ ਟੀ. ਬੀ. ਦੇ ਮਰੀਜ਼ ਦੇ ਭੋਜਨ ਵਿਚ ਦੇਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
- ਕਬਜ਼, ਭੁੱਖ ਘੱਟ ਲੱਗਣ ਅਤੇ ਸ਼ੂਗਰ ਵਿੱਚ ਵੀ ਇਹ ਲਾਹੇਵੰਦ ਹੈ।
- ਐਨੀਮੀਆ, ਕੈਂਸਰ ਵਿੱਚ ਛਾਣਬੂਰੇ ਦੇ ਰੈਗੂਲਰ ਸੇਵਨ ਨਾਲ ਲਾਭ ਮਿਲਦਾ ਹੈ।
ਛਾਣਬੂਰੇ ਦੇ ਕੱਢਣ ਨਾਲ ਕਿਹੜੀਆਂ ਚੀਜਾਂ ਦਾ ਹੁੰਦਾ ਹੈ ਨੁਕਸਾਨ? :
ਕਣਕ ਦੇ ਆਟੇ ਤੋਂ ਛਾਣਬੂਰਾ ਕੱਢ ਦੇਣ ਨਾਲ ਆਟੇ ਵਿੱਚ ਕੈਲਸ਼ੀਅਮ ਦਾ ਅੱਧਾ ਹਿੱਸਾ, ਪੋਟਾਸ਼ੀਅਮ ਦਾ 3/4 ਹਿੱਸਾ, ਫਾਸਫੋਰਸ ਦਾ 4/5 ਹਿੱਸਾ, ਆਇਰਨ ਦਾ 4/5 ਹਿੱਸਾ ਘੱਟ ਹੋ ਜਾਂਦਾ ਹੈ।
ਛਾਣਬੂਰਾ ਕੱਢਣ ਨਾਲ ਕਈ ਰੋਗਾਂ ਨੂੰ ਸੱਦਾ ਦਿੱਤਾ ਜਾ ਸਕਦਾ ਹੈ ? :
- ਕਣਕ ਦੇ ਭਾਰ ਦਾ ਲਗਭਗ 5 ਵਾਂ ਹਿੱਸਾ ਛਾਣਬੂਰਾ ਹੁੰਦਾ ਹੈ। ਇਸ ਦੇ ਵਿੱਚ ਹੀ ਕਣਕ ਦੇ ਸਾਰੇ ਖਣਿਜ ਲੂਣਾਂ ਦਾ 3/4 ਹਿੱਸਾ ਸਮਾਇਆ ਰਹਿੰਦਾ ਹੈ। ਪੋਟਾਸ਼ ਦੀ ਕਮੀ ਕੈਂਸਰ ਦੇ ਮੁੱਖ ਕਾਰਨਾਂ ‘ਚੋਂ ਇਕ ਹੈ।
- ਛਾਣਬੂਰਾ ਵਿਚ 3 ਫੀਸਦੀ ਚਿਕਨਾਹਟ, 12 ਫੀਸਦੀ ਪ੍ਰੋਟੀਨ, 33 ਫੀਸਦੀ ਸੈਲਿਊਲੋਜ ਹੁੰਦਾ ਹੈ। ਇਸ ਦੀ ਕਮੀ ਵਿੱਚ ਕਬਜ਼ ਰਹਿਣ ਲੱਗਦੀ ਹੈ, ਜੋ ਹਰ ਬੀਮਾਰੀ ਦੀ ਜੜ੍ਹ ਹੈ।
- ਛਾਣਬੂਰਾ ਵਿੱਚ ਚੂਨਾ (ਕੈਲਸ਼ੀਅਮ) ਦੀ ਮਾਤਰਾ ਕਾਫੀ ਹੁੰਦੀ ਹੈ। ਛਾਣਬੂਰਾ ਦੀ ਕਮੀ ਵਿਚ ਚੂਨੇ (ਕੈਲਸ਼ੀਅਮ) ਦੀ ਕਮੀ ਨਾਲ ਦੰਦ ਕਮਜ਼ੋਰ, ਖੋਖਲੇ ਹੋ ਜਾਂਦੇ ਹਨ, ਟੁੱਟ ਜਾਂਦੇ ਹਨ। ਸਹੀ ਮਾਤਰਾ ਵਿੱਚ ਛਾਣਬੂਰਾ ਖਾਣ ਨਾਲ ਦੰਦਾਂ ਦਾ ਡਿੱਗਣਾ ਰੁਕ ਜਾਂਦਾ ਹੈ ਅਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
👉ਸਿਹਤ ਨਾਲ ਸੰਬੰਧਤ ਹੋਰ ਜਾਣਕਾਰੀ ਲਈ ਇੱਥੇ ਜਾਓ👈।
ਛਾਣਬੂਰੇ ਦਾ ਸੇਵਨ, ਹਰੀਆਂ ਸਬਜ਼ੀਆਂ ਤੇ ਫਲਾਂ ਦੇ ਮੁਕਾਬਲੇ ਕਾਫੀ ਵਧੀਆ ਰਹਿੰਦਾ ਹੈ।
- ਛਾਣਬੂਰਾ ਅੰਤੜੀਆਂ ਨੂੰ ਤਾਕਤ ਦੇ ਜੋਸ਼ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਦਾ ਕੰਮ ਠੀਕ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ।
- ਕਬਜ਼ ਦੂਰ ਕਰਨ ਲਈ ਆਟੇ ‘ਚੋਂ ਛਾਣਬੂਰਾ ਕਦੇ ਨਾ ਕੱਢੋ।
ਛਾਣਬੂਰੇ ਨੂੰ ਵੱਖਰੇ ਤੌਰ ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ – ਦੋ ਚੱਮਚ ਵੱਖਰਾ ਛਾਣਬੂਰਾ ਲੈ ਕੇ ਕਿਸੇ ਵੀ ਭੋਜਨ ਵਿੱਚ ਮਿਲਾ ਕੇ ਹਰ ਰੋਜ਼ ਖਾਓ। ਛਾਣਬੂਰੇ ਦੀ ਮਾਤਰਾ ਵਧੀਆ ਨਤੀਜੇ ਪਾਉਣ ਲਈ ਵਧਾ ਵੀ ਸਕਦੇ ਹੋ।
ਭੋਜਨ ਵਿੱਚ ਵੱਖ ਤੋਂ ਇਸਤੇਮਾਲ ਕੀਤਾ ਜਾਣ ਵਾਲਾ ਛਾਣਬੂਰਾ ਚੰਗੀ ਕਿਸਮ ਦਾ ਹੋਣਾ ਚਾਹੀਦਾ ਹੈ। ਰੋਟੀ ਤੇ ਸਬਜ਼ੀਆਂ ਵਿੱਚ ਇਸ ਨੂੰ ਸਹੀ ਮਾਤਰਾ ਵਿੱਚ ਮਿਲਾ ਕੇ ਸੁਆਦੀ ਭੋਜਨ ਤਿਆਰ ਕੀਤਾ ਜਾ ਸਕਦਾ ਹੈ।
- ਛਾਣਬੂਰੇ ਵਿੱਚ 12 – 14 ਫੀਸਦੀ ਪ੍ਰੋਟੀਨ ਹੁੰਦਾ ਹੈ। ਇਸ ਤੋਂ ਇਲਾਵਾ ਵਿਟਾਮਿਨ ‘ਬੀ ਕੰਪਲੈਕਸ‘ ਵੀ ਹੁੰਦਾ ਹੈ, ਜੋ ਸਰੀਰ ਵਿੱਚ ਜਵਾਨੀ ਤੇ ਜੋਸ਼ ਦਾ ਸੰਚਾਰ ਅਤੇ ਉਮਰ ਵਿੱਚ ਵਾਧਾ ਕਰਦਾ ਹੈ।
- ਛਾਣਬੂਰੇ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਟ ਦਾ 1/3 ਹਿੱਸਾ ਸਰੀਰ ਦੁਆਰਾ ਪਚਾ ਲਿਆ ਜਾਂਦਾ ਹੈ ਅਤੇ ਅੰਤੜੀਆਂ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਰਦਾ ਹੈ।
- ਇਸ ਦਾ ਰੇਸ਼ਾ ਸਰੀਰ ਵਿੱਚ ਬਦਬੂ ਰੋਕਣ ਲਈ ਜ਼ਿਆਦਾ ਯੋਗਦਾਨ ਪਾਉਂਦਾ ਹੈ। ਨਿਕਾਸੀ ਕਿਰਿਆ ਚੰਗੀ ਰਹਿੰਦੀ ਹੈ।
ਬੂਰੇ ਦੀ ਚਾਹ :
ਬੂਰੇ ਦੀ ਸ਼ਹਿਦ, ਚੀਨੀ, ਨਿੰਬੂ ਦੇ ਰੱਸ ਨਾਲ ਸੁਆਦੀ ਚਾਹ ਬਣਾ ਕੇ ਸਵੇਰੇ – ਸ਼ਾਮ ਪੀਣ ਨਾਲ ਸਰਦੀ, ਜ਼ੁਕਾਮ, ਖਾਰਿਸ਼ ਆਦਿ ਵਿੱਚ ਫਾਇਦਾ ਹੁੰਦਾ ਹੈ। ਚੁਸਤੀ ਬਣੀ ਰਹਿੰਦੀ ਹੈ।
ਇਕ ਹਿੱਸਾ ਛਾਣਬੂਰਾ, 8 ਗੁਣਾ ਕਣਕ ਦੇ ਆਟੇ ਵਿੱਚ ਮਿਲਾ ਕੇ ਰੋਟੀਆਂ ਬਣਾ ਕੇ ਖਾਧਾ ਜਾ ਸਕਦਾ ਹੈ।
ਕਣਕ ਦੇ ਛਾਣਬੂਰੇ ਵਿਚ ਕਾੜ੍ਹਾ, ਤੁਲਸੀ ਦੇ ਪੱਤੇ ਤੇ ਲੌਂਗ ਪਾ ਕੇ ਪੀਣ ਨਾਲ ਕਾਫੀ ਸਾਰੀਆਂ ਬੀਮਾਰੀਆਂ ਵਿੱਚ ਫਾਇਦਾ ਹੁੰਦਾ ਹੈ।
Loading Likes...