ਸੁੰਦਰਤਾ ਵਧਾਉਣ ਲਈ ਵਰਦਾਨ ‘ਚੁਕੰਦਰ’/ ‘Beetroot’ a boon to enhance beauty
ਅੱਜ ਕੱਲ ਅਸੀਂ ਸੱਭ ਤੋਂ ਜ਼ਿਆਦਾ ਪੈਸਾ ਆਪਣੀ ਸੁੰਦਰਤਾ ਵਧਾਉਣ ਵਿੱਚ ਖਰਚ ਕਰਦੇ ਹਾਂ। ਅਤੇ ਸੁੰਦਰਤਾ ਵਧਾਉਣ ਵਾਲੇ products ਐਨੇ ਮਹਿੰਗੇ ਹੁੰਦੇ ਨੇ ਕਿ ਉਹਨਾਂ ਨੂੰ ਇਸਤੇਮਾਲ ਕਰਨਾ ਸੱਭ ਦੇ ਵੱਸ ਦੀ ਗੱਲ ਨਹੀਂ ਹੁੰਦੀਂ। ਕਈ ਵਾਰ ਅਸੀਂ ਆਪਣੇ ਘਰ ਵਿਚ ਹੀ ਮੌਜੂਦ ਚੀਜਾਂ ਨੂੰ ਹੀ ਵਰਤ ਕੇ ਆਪਣੀ ਸੁੰਦਰਤਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਕਾਫੀ ਹੱਦ ਤੱਕ ਅਸੀਂ ਸਫਲ ਵੀ ਹੁੰਦੇ ਹਾਂ। ਜਿਨ੍ਹਾਂ ਦਾ ਜ਼ਿਕਰ ਮੈਂ ਕਰਦਾ ਹੀ ਰਹਿੰਦਾ ਹਾਂ। ਇਸੇ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ‘ਸੁੰਦਰਤਾ ਵਧਾਉਣ ਲਈ ਵਰਦਾਨ ‘ਚੁਕੰਦਰ‘/ ‘Beetroot‘ a boon to enhance beauty’ ਵਿਸ਼ੇ ਤੇ ਚਰਚਾ ਕਰਾਂਗੇ :
1. ਹੀਮੋਗਲੋਬਿਨ ਦੀ ਮਾਤਰਾ ਵਧਾਉਣ ਵਿੱਚ ਮਦਦਗਾਰ/ Helpful in increasing the amount of hemoglobin :
ਚੁਕੰਦਰ ਖਾਣ ਜਾਂ ਜੂਸ ਪੀਣ ਨਾਲ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ, ਜਿਸ ਨਾਲ ਖੂਨ ਵਧਣ ਦੇ ਨਾਲ ਗੱਲ੍ਹਾਂ ਤੇ ਲਾਲੀ ਆ ਜਾਂਦੀ ਹੈ।
2. ਸਕਿਨ ਦਾ ਜਵਾਨ ਦਿਸਣਾ/ Younger looking skin :
ਫੇਸ ਮਾਸਕ ਦੇ ਰੂਪ ਵਿਚ ਚੁਕੰਦਰ ਦੇ ਇਸਤੇਮਾਲ ਨਾਲ ਸਕਿਨ ਤੇ ਗੁਲਾਬੀ ਨਿਖਾਰ, ਦਾਗ – ਧੱਬਿਆਂ ਰਹਿਤ ਸਕਿਨ ਦੇ ਨਾਲ – ਨਾਲ ਜਵਾਨ ਸਕਿਨ ਨਜ਼ਰ ਆਉਣ ਲੱਗਦੀ ਹੈ।
3. ਐਲਰਜੀ ਵਿੱਚ ਮਦਦ/ Help in allergies :
ਐਲਰਜੀ ਹੋਣ ਤੇ ਚੁਕੰਦਰ ਮਿਲੇ ਹੋਏ ਪਾਣੀ ਨਹਾਉਣਾ ਲਾਹੇਵੰਦ ਹੁੰਦਾ ਹੈ।
4. ਚਿੱਟੇ ਵਾਲਾਂ ਦਾ ਇਲਾਜ਼/ White hair treatment :
ਵਾਲ ਚਿੱਟੇ ਹੋ ਰਹੇ ਹੋਣ ਤਾਂ ਮਹਿੰਦੀ ਪਾਊਡਰ ਅਤੇ ਚੁਕੰਦਰ ਜੂਸ ਦੇ ਲੇਪ ਨੂੰ ਅਪਲਾਈ ਕਰੋ, ਇਹ ਡਾਈ ਦਾ ਕੰਮ ਕਰਦਾ ਹੈ।
ਸੁੰਦਰਤਾ ਵਧਾਉਣ ਦੇ ਹੋਰ ਨੁਸਖਿਆਂ ਦੀ ਜਾਣਕਾਰੀ ਲਈ ਇੱਥੇ 👉CLICK ਕਰੋ।
5. ਡੈਂਡ੍ਰਫ ਤੋਂ ਰਾਹਤ/ Relief from dandruff :
ਵਾਲਾਂ ਵਿਚ ਡੈਂਡ੍ਰਫ ਹੋਣ ਤੇ ਚੁਕੰਦਰ ਦੇ ਪਾਣੀ ਨਾਲ ਸਕੈਲਪ ਤੇ ਮਸਾਜ ਕਰੋ।
6. ਸਕਿਨ ਦੇ ਢਿੱਲੇਪਣ ਨੂੰ ਦੂਰ ਕਰਨਾ/ Eliminate skin laxity :
Loading Likes...35 ਸਾਲ ਦੀ ਉਮਰ ਤੋਂ ਬਾਅਦ ਸਕਿਨ ਵਿਚ ਢਿੱਲਾਪਣ ਆਉਣ ਲੱਗਦਾ ਹੈ। ਝੁਰੜੀਆਂ ਤੋਂ ਬਚਾਅ ਲਈ ਚੁਕੰਦਰ ਦਾ ਇਸਤੇਮਾਲ ਜ਼ਰੂਰ ਕਰੋ, ਕਿਉਂਕਿ ਇਸ ਵਿਚ ਵਿਟਾਮਿਨ ‘ਸੀ’ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕੋਲੇਜਨ ਦਾ ਨਿਰਮਾਣ ਕਰਦਾ ਹੈ, ਜਿਸ ਨਾਲ ਸਕਿਨ ਵਿਚ ਕਸਾਵਟ ਆਉਂਦੀ ਹੈ।