ਪੰਜਾਬੀ ਸਿਖਾਉਣ ਲਈ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਸੇ ਵਿਸ਼ੇ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਅਸੀਂ ਆਪਣੇ ਚਲਦੇ ਵਿਸ਼ੇ ਮਸ਼ਹੂਰ ਪੰਜਾਬੀ ਅਖਾਣ / Famous Punjabi Akhaan ਦਾ ਅਗਲਾ ਹਿੱਸਾ ਮਸ਼ਹੂਰ ਪੰਜਾਬੀ ਅਖਾਣ – 23/ Famous Punjabi Akhaan – 23 ਲੈ ਕੇ ਆਏ ਹਾਂ। ਆਸ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗਾ।
1. ਬਿੱਲੀ ਭਾਣੇ ਛਿੱਕਾ ਟੁੱਟਾ, ਮੈਂ ਜਾਣਾ ਪਰਮੇਸ਼ਰ ਤੁੱਠਾ
ਕਿਸੇ ਦਾ ਨੁਕਸਾਨ ਹੋਣ ਤੇ ਅਚਾਨਕ ਹੀ ਕਿਸੇ ਨੂੰ ਲਾਭ ਲੈਣ ਦਾ ਮੌਕਾ ਮਿਲ ਜਾਣਾ।
2. ਬੱਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ
ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਕੱਚੇ ਆਸਰਿਆਂ ਦੇ ਦੁੱਖਾਂ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਰਹੇ।
3. ਬਾਰਾਂ ਕੋਹਾਂ ਦਰਿਆ, ਸੁੱਥਣ ਮੌਢਿਆਂ ਤੇ
ਜਦੋਂ ਕੋਈ ਦੇਰ ਨਾਲ ਕਰਨ ਵਾਲੇ ਕੰਮ ਬਾਰੇ ਪਹਿਲਾਂ ਹੀ ਫ਼ਿਕਰ ਕਰਨ ਲੱਗ ਜਾਵੇ ਤਾਂ ਇਹ ਅਖਾਣ ਵਰਤਰਿਆ ਜਾਂਦਾ ਹੈ।
4. ਬੁੱਢੀ ਘੋੜੀ ਲਾਲ – ਲਗਾਮ
(ਬੁਢੇਪੇ ਵਿੱਚ ਸੁਕੀਨੀ ਕਰਨੀ)
ਸਾਡੀ ਪ੍ਰਿੰਸੀਪਲ ਪਚਵੰਜਾ ਸਾਲ ਦੀ ਹੋ ਚੁੱਕੀ ਹੈ ਤੇ ਹਾਲੇ ਵੀ ਗੂੜ੍ਹੇ – ਗੂੜ੍ਹੇ ਰੰਗ ਦੇ ਕੱਪੜੇ ਪਾਉਂਦੀ ਹੈ। ਜਦੋਂ ਲੋਕ ਉਸ ਨੂੰ ਦੇਖਦੇ ਹਨ ਤਾਂ ਕਹਿੰਦੇ ਹਨ, ਬੁੱਢੀ ਘੋੜੀ ਲਾਲ – ਲਗਾਮ।
5. ਬਿਨਾਂ ਰੋਇਆ ਮਾਂ ਵੀ ਦੁੱਧ ਨਹੀਂ ਦਿੰਦੀ
(ਉੱਦਮ ਤੋਂ ਬਿਨਾਂ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਦਾ)
ਹੜਤਾਲੀ ਮਜ਼ਦੂਰ ਆਪਣੀਆਂ ਮੰਗਾਂ ਵਾਸਤੇ ਜ਼ੋਰ – ਜ਼ੋਰ ਦੀ ਨਾਹਰੇ ਮਾਰ ਰਹੇ ਹਨ। ਮੰਤਰੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਕਿਹਾ ਤਾਂ ਉਨ੍ਹਾਂ ਦਾ ਲੀਡਰ ਕਹਿਣ ਲੱਗਾ, ਜਨਾਬ, ਬਿਨਾਂ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ।
6. ਬਿਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈ ਦੀ
ਅਖਾਣ ਵਿੱਚ ਇਹ ਸੁਝਾਓ ਹੈ ਕਿ ਜੋ ਕੁਝ ਆਪਣੇ ਕੋਲ ਹੈ ਉਸ ਤੇ ਮਾਣ ਕਰਨਾ ਚਾਹੀਦਾ ਹੈ। ਵੱਡਿਆਂ ਦੀ ਅਮੀਰੀ ਵੇਖ ਕੇ ਹੀਣ – ਭਾਵਨਾ ਵੱਲ ਆਪਣੇ ਪੱਲੇ ਜੋ ਹੈ। ਉਸ ਨੂੰ ਖ਼ਤਮ ਨਹੀਂ ਕਰਨਾ ਚਾਹੀਦਾ।
7. ਭੋਲੇ ਕੱਟੇ ਹੀ ਦੁੱਧ ਪੀਂਦੇ ਨੇ
ਉਪਰੋਂ ਸਾਊ ਦਿੱਸਣ ਵਾਲੇ ਜਦੋਂ ਅੰਦਰੋਂ ਲਾਭ ਉਠਾ ਜਾਣ ਤਾਂ ਕਹਿੰਦੇ ਹਨ।
8. ਭਰੇ ਪਟੇ ਤੇ ਸ਼ੱਕਰ ਖਾਰੀ/ ਕੌੜੀ
(ਜਦੋਂ ਰੱਜੇ ਹੋਏ ਨੂੰ ਸੁਆਦਲੀਆਂ ਚੀਜ਼ਾਂ ਚੰਗੀਆਂ ਨਾ ਲੱਗਣ)
ਵਿਆਹ ਵਿੱਚ ਜਾ ਕੇ ਜਸਵਿੰਦਰ ਸਟਾਲਾਂ ਤੇ ਘੁੰਮ – ਘੁੰਮ ਕੇ ਸਾਰੀਆਂ ਚੀਜ਼ਾਂ ਸੁਆਦ ਨਾਲ ਖਾਂਦੀ ਰਹੀ। ਜਦੋਂ ਰੋਟੀ ਖਾਣ ਲੱਗੀ ਤਾਂ ਸਬਜ਼ੀਆਂ ਵਿੱਚ ਨੁਕਸ ਕੱਢਣ ਲੱਗੀ। ਉਸ ਦੀ ਤਾਂ ਉਹ ਗੱਲ ਸੀ, ਭਰੇ ਪਟੇ ਤੇ ਸ਼ੱਕਰ ਖਾਰੀ/ ਕੌੜੀ।
9. ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ
(ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਕੋਲੋ ਲਾਭ ਦੀ ਉਮੀਦ ਹੋਵੇ ਪਰੰਤੂ ਉਹ ਨੁਕਸਾਨ ਪਹੁੰਚਾਵੇ)
ਨਰੇਸ਼ ਦੇ ਮੁੰਡੇ ਰੋਜ ਜਮੀਨ ਵੰਡਣ ਲਈ ਲੜਦੇ ਰਹਿੰਦੇ ਹਨ। ਇੱਕ ਦਿਨ ਤਾਂ ਉਸ ਦੇ ਮੁੰਡਿਆਂ ਵਿੱਚ ਖੂਬ ਲੜਾਈ ਹੋਈ। ਜਦੋਂ ਜਸਵਿੰਦਰ ਸਿੰਘ ਨੇ ਨਰੇਸ਼ ਨੂੰ ਪੁੱਛਿਆ ਕਿ ਕੀ ਗੱਲ ਹੈ ਤਾਂ ਨਰੇਸ਼ਕ ਹਿਣ ਲੱਗਾ, ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ। ਇਸ ਔਲਾਦ ਤੋਂ ਤਾਂ ਮੈਂ ਔਤਰਾਂ ਹੀ ਚੰਗਾ ਸਾਂ।
ਹੋਰ ਵੀ ਪੰਜਾਬੀ ਅਖਾਣ ਪੜ੍ਹਨ ਲਈ ਇੱਥੇ 👉CLICK ਕਰੋ।
10. ਭੁੱਖੇ ਦੀ ਧੀ ਰੱਜੀ ਤੇ ਖੇਹ ਉਡਾਉਣ ਲੱਗੀ
ਜਦੋਂ ਕਿਸੇ ਗ਼ਰੀਬ ਕੋਲ ਪੈਸੇ ਇੱਕਦਮ ਆ ਜਾਣ ਤਾਂ ਉਹ ਹੰਕਾਰਿਆ ਜਾਂਦਾ ਹੈ।
11. ਮੇਰੀ ਬਿੱਲੀ ਮੈਨੂੰ ਮਿਆਉਂ
ਜਦੋਂ ਕੋਈ ਆਪਣੇ ਮਾਲਕ ਨੂੰ ਅੱਖਾਂ ਕੱਢ ਕੇ ਦਿਖਾਵੇ ਤਾਂ ਕਹਿੰਦੇ ਹਨ।
12. ਮੁਦੱਈ ਸੁਸਤ ਗਵਾਹ ਚੁਸਤ
(ਜਦੋਂ ਸੰਬੰਧਿਤ ਵਿਅਕਤੀ ਨਾਲੋਂ ਦੂਜਾ ਵੱਧ ਦਿਲਚਸਪੀ ਦਿਖਾਵੇ)
ਜਦੋਂ ਯਮਨ ਦੀ ਚੋਰੀ ਦੇ ਸੰਬੰਧ ਵਿੱਚ ਪੰਚਾਇਤ ਇਕੱਠੀ ਹੋਈ ਤਾਂ ਯਮਨ ਆਪ ਤਾਂ ਗੱਲ ਘੱਟ ਹੀ ਕਰਦਾ ਸੀ ਪਰ ਰਿਸ਼ਭ ਉੱਚੀ – ਉੱਚੀ ਬੋਲ ਰਿਹਾ ਸੀ। ਉਸ ਦੀ ਤਾਂ ਉਹ ਗੱਲ ਸੀ ਬਈ, ਮੁਦੱਈ ਸੁਸਤ ਗਵਾਹ ਚੁਸਤ।
13. ਮਾੜਾ ਢੱਗਾ ਛੱਤੀ ਰੋਗ
ਕਮਜ਼ੋਰ ਨੂੰ ਬੀਮਾਰੀ ਬਹੁਤ ਤੰਗ ਕਰਦੀ ਹੈ। ਜਸਵਿੰਦਰ ਬਹੁਤ ਜ਼ਿਆਦਾ ਕਮਜ਼ੋਰ ਰਹਿਣ ਕਰਕੇ ਅਕਸਰ ਬੀਮਾਰੀ ਰਹਿੰਦੀ ਹੈ। ਇੱਕ ਦਿਨ ਮੈਂ ਉਸ ਦਾ ਹਾਲ – ਚਾਲ ਪੁੱਛਣ ਲਈ ਗਿਆ ਤਾਂ ਕਹਿਣ ਲੱਗੀ ਬਈ ਸਾਡੀ ਤਾਂ ਉਹ ਗੱਲ ਹੈ, ਮਾੜਾ ਢੰਗਾ ਛੱਤੀ ਰੋਗ।
14. ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ
ਦੋ ਦਿਲ ਮਿਲ ਜਾਣ ਤਾਂ ਤੀਜਾ ਕੋਈ ਵੀ ਕੁਝ ਨਹੀਂ ਕਰ ਸਕਦਾ
Loading Likes...ਪ੍ਰੇਮੀ – ਪ੍ਰੇਮਿਕਾ ਨੇ ਘਰੋਂ ਦੌੜ ਕੇ ਵਿਆਹ ਕਰਵਾ ਲਿਆ। ਜਦੋਂ ਲੜਕੀ ਦਾ ਪਿਤਾ ਥਾਣੇ ਰਿਪੋਰਟ ਦਰਜ ਕਰਾਉਣ ਲਈ ਗਿਆ ਤਾਂ ਥਾਣੇਦਾਰ ਕਹਿਣ ਲੱਗਾ, ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ। ਸੱਚ ਹੀ ਕਹਿੰਦੇ ਹਨ, ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ।