ਪੰਜਾਬ ਦੇ ਲੋਕ – ਨਾਚ/ Folk Dances of Punjab
ਸੰਸਾਰ ਦਾ ਕੋਈ ਵੀ ਦੇਸ਼ ਜਾਂ ਖੇਤਰ ਐਸਾ ਨਹੀਂ ਹੋਵੇਗਾ ਜਿੱਥੇ ਦੇ ਲੋਕਾਂ ਦਾ ਆਪਣਾ ਕੋਈ ਅਲੱਗ ਲੋਕ – ਨਾਚ ਨਾ ਹੋਵੇ। ਲੋਕ – ਨਾਚ ਲੋਕਾਂ ਦੇ ਹਾਵਾਂ – ਭਾਵਾਂ ਨੂੰ ਸਰੀਰਿਕ ਮੁਦਰਾਵਾਂ ਦੁਆਰਾ ਪੇਸ਼ ਕਰਦੀ ਹੈ। ਇੱਥੇ ਲੋਕ ਸ਼ਬਦ ਵਿਆਪਕ ਅਰਥ ਦਾ ਬੋਧ ਕਰਾਉਂਦਾ ਹੈ ਜਿਸ ਤੋਂ ਭਾਵ ਮਨੁੱਖੀ ਸਮਾਜ ਦੇ ਸਿੱਖਿਅਤ, ਅਣ ਸਿੱਖਿਅਤ, ਸ਼ਹਿਰੀ ਤੇ ਪੇਂਡੂ ਉਹ ਲੋਕ ਆ ਜਾਂਦੇ ਹਨ ਜੋ ਸਾਦੇ ਸੁਭਾਅ, ਵਿਖਾਵੇ ਰਹਿਤ, ਸਰਲ ਕਲਾ – ਕੌਸ਼ਲਤਾ ਵਾਲੇ ਹੁੰਦੇ ਹਨ। ਇਨ੍ਹਾਂ ਵਿੱਚ ਕੋਈ ਅਡੰਬਰ ਰਚਣ ਦੀ ਗੁੰਜਾਇਸ਼ ਨਹੀਂ ਹੁੰਦੀ ਅਤੇ ਨਾ ਹੀ ਕੋਈ ਨਿਯਮਾਂ ਦੇ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਇਹਨਾਂ ਲੋਕ ਨਾਚ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ‘ਪੰਜਾਬ ਦੇ ਲੋਕ – ਨਾਚ/ Folk dances of Punjab‘ ਦੀ ਚਰਚਾ ਕਰਾਂਗੇ।
ਇੱਕ ਕਲਾ ਹੈ ਲੋਕ ਨਾਚ/ Folk dance is an art :
ਲੋਕ – ਨਾਚ ਇੱਕ ਪ੍ਰਕਾਰ ਦੀ ਲੋਕ – ਕਲਾ ਹੈ। ਲੋਕ – ਨਾਚ ਮਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਿਹਾਸਕ ਜੀਵਨ ਤੌਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਿਕ ਮੁਦਰਾਵਾ ਦੇ ਮਾਧਿਅਮ ਰਾਹੀਂ ਆਪ – ਮੁਹਾਰੇ, ਸਧਾਰਨ ਖੁਸ਼ੀਆਂ ਨਾਲ ਭਰਪੂਰ, ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ।
ਲੋਕ – ਨਾਚ ਕਿਵੇਂ ਹੁੰਦੇ ਹਨ ਜਾਂ ਜੀਵਨ ਦਾ ਅੰਗ?/ How are folk dances or part of life? :
ਪੰਜਾਬ ਦੇ ਲੋਕ – ਨਾਚ ਪੰਜਾਬੀਆਂ ਦੇ ਜਨ – ਜੀਵਨ ਦਾ ਮਹੱਤਵਪੂਰਨ ਅੰਗ ਹਨ। ਲੋਕ – ਨਾਚ ਨੱਚਣ ਦੀ ਪਰੰਪਰਾ ਦੇ ਪੰਜਾਬ ਵਿੱਚ 5 ਹਜ਼ਾਰ ਪੂਰਵ ਈ: ਦੇ ਪ੍ਰਮਾਣ ਮਿਲਦੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਪਰਿਵਰਤਨ ਆਏ ਹਨ ਇਸ ਵਿੱਚ ਸਮਾਜਿਕ ਭੂਗੋਲਿਕ ਅਤੇ ਜ਼ਿਆਦਾ ਇਤਿਹਾਸਕ ਪਰਿਵਰਤਨ ਆਏ ਹਨ। ਅਨੇਕ ਜਨ ਜਾਤੀਆਂ ਇਸ ਖੇਤਰ ਦੇ ਸੱਭਿਆਚਾਰਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਦਿੰਦੀਆਂ ਹਨ। ਕਈ ਬਦਲਾਉ ਆਉਣ ਦੇ ਬਾਵਜੂਦ ਵੀ ਇਸ ਧਰਤੀ ਤੇ ਨੱਚੇ ਜਾਂਦੇ ਲੋਕ – ਨਾਚਾਂ ਨੇ ਇੱਥੋਂ ਦੇ ਜਨ – ਜੀਵਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਧੜਕਣ ਕਾਇਮ ਰੱਖੀ ਹੈ।
ਪੰਜਾਬੀ ਵਿੱਚ ਹੋਰ ਵੀ POSTs ਪੜ੍ਹਨ ਲਈ 👉 ਇੱਥੇ CLICK ਕਰੋ।
ਲੋਕ – ਨਾਚਾਂ ਦਾ ਵਰਗੀਕਰਨ/ Classification of folk dances :
1. ਇਸਤਰੀਆਂ ਜਾਂ ਕੁੜੀਆਂ ਦਾ ਲੋਕ – ਨਾਚ/ Folk dance of women or girls.
2. ਮਰਦਾਵੇ ਜਾਂ ਮੁੰਡਿਆ ਦਾ ਲੋਕ – ਨਾਚ/ Men’s or Boys folk – dance.
1. ਇਸਤਰੀਆਂ ਜਾਂ ਕੁੜੀਆਂ ਦਾ ਲੋਕ – ਨਾਚ/ Folk dance of women or girls :
ਪੰਜਾਬ ਦੀਆਂ ਇਸਤਰੀਆਂ ਦੂਸਰੇ ਪ੍ਰਾਂਤਾਂ ਦੀਆਂ ਇਸਤਰੀਆਂ ਦੇ ਮੁਕਾਬਲੇ ਭਾਵੇਂ ਤਕੜੇ, ਭਰਵੇਂ ਸਰੀਰ ਉੱਚੇ ਲੰਮੇ ਕੱਦ – ਕਾਠ ਵਾਲੀਆਂ ਹਨ ਤਾਂ ਵੀ ਇਹਨਾਂ ਦੇ ਨਾਚ ਸੁਹਜ, ਸਾਦਗੀ, ਲਚਕਤਾ ਭਰਪੂਰ ਹਨ। ਇਹ ਗਹਿਣੇ ਅਤੇ ਚੰਗੀ ਫੱਬਤ ਵਾਲਾ ਪਹਿਰਾਵਾ ਪਾਉਂਦੀਆਂ ਹਨ। ਕੋਈ ਵੀ ਕਿਸੀ ਤਰ੍ਹਾਂ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਇਸਤਰੀ ਦੇ ਲੋਕ – ਨਾਚਾਂ ਦੀ ਪੇਸ਼ਕਾਰੀ ਜ਼ਰੂਰੀ ਹੁੰਦੀ ਹੈ। ਇਹਨਾਂ।ਲੋਕ ਨਾਚਾਂ ਵਿੱਚ ਸਧਾਰਨ ਲੋਕ – ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ – ਗੀਤਾਂ ਰਾਹੀਂ ਬਿਨ੍ਹਾਂ ਕਿਸੇ ਕਰੜੀ ਨਿਯਮਾਂਵਲੀ ਨੂੰ ਅਪਣਾਇਆ। ਇਹ ਕਿਸੇ ਸਰਬ – ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ।
ਗਿੱਧਾ/ Giddha :
ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਉਲਾਸਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ – ਪਿਆਰਾ ਲੋਕ ਨਾਚ ਗਿੱਧਾ ਹੈ। ਇੱਕ ਪੰਜਾਬਣ ਇਸ ਨਾਚ ਨੂੰ ਆਪਣੇ ਆਪ ਤੋਂ ਕਦੇ ਵੀ ਦੂਰ ਨਹੀਂ ਜਾਣ ਦਿੰਦੀ। ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਇਸਤਰੀਆਂ ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਉ ਲੋਕ – ਗੀਤਾਂ ਦੇ ਮੁੱਖ ਰੂਪਾਂ ਬੋਲੀਆਂ ਅਤੇ ਟੱਪਿਆਂ ਦੇ ਨਾਲ – ਨਾਲ ਚੱਲਦਾ ਹੈ। ਉਹ ਨੱਚ ਕੇ ਇਨ੍ਹਾਂ ਟੱਪਿਆਂ ਅਤੇ ਬੋਲੀਆਂ ਦੇ ਭਾਵਾਂ ਨੂੰ ਪ੍ਰਗਟਾਉਂਦੀਆਂ ਹਨ। ਗਿੱਧੇ ਦੀ ਤਾੜੀ ਅਤੇ ਬੋਲੀ ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ “ਬੱਲੇ – ਬੱਲੇ” ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ। ਪੰਜਾਬਣਾਂ ਰੁੱਤਾਂ, ਮੇਲਿਆਂ, ਤਿਉਹਾਰਾਂ ਤੋਂ ਛੁੱਟ ਤ੍ਰਿੰਞਣਾਂ ਵਿੱਚ ਪੂਣੀਆਂ ਕੱਤ ਹਟਣ ਤੋਂ ਮਗਰੋਂ ਸਾਉਣ ਮਹੀਨੇ ਤੀਆਂ ਦੇ ਮੌਕੇ ਤੇ, ਬੱਚੇ ਦੇ ਜਨਮ ਸਮੇਂ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਵੇਲੇ ਜਾਂ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਦੇ ਮੌਕੇ ਤੇ ਇਕੱਠੀਆਂ ਹੋ ਕੇ ਆਪਣਾ ਸ਼ੌਂਕ ਗਿੱਧਾ ਪਾ ਕੇ ਪੂਰਾ ਕਰ ਲੈਂਦੀਆਂ ਹਨ। ਗਿੱਧੇ ਲਈ ਘਰ ਦਾ ਵਿਹੜਾ, ਖੁੱਲ੍ਹਾ ਕਮਰਾ ਜਾ ਮੈਦਾਨ ਸਭ ਪ੍ਰਕਾਰ ਦੀਆਂ ਥਾਵਾਂ ਢੁੱਕਵੀਆਂ ਹਨ।
ਗਿੱਧੇ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਹੈ, ਦੂਜੀਆਂ ਉਸਦੇ ਸਾਥ ਵਿੱਚ ਨਾਲ ਹੀ ਅਵਾਜ਼ – ਚੁੱਕਦੀਆਂ ਹਨ। ਇਸ ਵਿੱਚ ਭਾਵੇਂ ਢੋਲਕੀ ਦੀ ਵਰਤੋਂ ਕਰ ਲਈ ਜਾਵੇ ਪਰ ਗਿੱਧਾ ਸਾਜ਼ਾਂ ਦਾ ਮੁਹਤਾਜ ਨਹੀਂ ਹੁੰਦਾ। ਇਸਤਰੀਆਂ ਮੂੰਹ ਦੁਆਰਾ ਹੀ ਫੂ – ਫੂ ਕਰਕੇ ਬੱਲੇ – ਬੱਲੇ ਕਰਕੇ ਅੱਡੀਆਂ ਭੋਏਂ ਤੇ ਮਾਰ ਕੇ ਜਾਂ ਕਿਲਕਾਰੀ ਮਾਰ ਕੇ ਜ਼ੋਰਦਾਰ ਤਾੜੀਆਂ ਦੀ ਅਵਾਜ਼ ਦੀ ਸੰਗਤ ਵਿੱਚ ਹੀ ਸਾਜ਼ਾਂ ਜਿਹੀਆਂ ਧੁਨਾਂ ਉਭਾਰ ਲੈਂਦੀਆਂ ਹਨ।
ਮੁਟਿਆਰਾਂ ਕੋਲ ਨਾ ਬੋਲੀਆਂ ਮੁੱਕਦੀਆਂ ਹਨ ਤੇ ਨਾ ਹੀ ਉਹ ਥੱਕਦੀਆਂ ਹਨ। ਨਿਰੰਤਰ ਅਜਿਹਾ ਪ੍ਰਵਾਹ ਚਲਦਾ ਰਹਿੰਦਾ ਹੈ।
ਕਿੱਕਲੀ/ Kickli :
ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ – ਨਾਚ ਹੈ। ਦੂਜੇ ਲੋਕ – ਨਾਚਾਂ ਦੇ ਮੁਕਾਬਲੇ ਇਸ ਦੀ ਆਪਣੀ ਵੱਖਰੀ ਪਛਾਣ ਹੈ, ਭਾਵੇਂ ਇਸਤਰੀਆਂ ਕਿੱਕਲੀ ਨੂੰ ਗਿੱਧੇ ਜਾਂ ਹੋਰ ਲੋਕ – ਨਾਚਾਂ ਦੇ ਅਰੰਭ ਜਾਂ ਅੰਤ ਦੇ ਪੜਾਅ ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰ ਇਹ ਛੋਟੀਆਂ ਕੁੜੀਆਂ ਦਾ ਹੀ ਸੁਤੰਤਰ ਲੋਕ – ਨਾਚ ਹੈ। ਅਸਲੀਅਤ ਵਿੱਚ ਇਹ ਲੋਕ – ਨਾਚ ਗਿੱਧੇ ਦੀ ਨਰਸਰੀ ਹੈ। ਕਿੱਕਲੀ ਤੋਂ ਭਾਵ ਖ਼ੁਸ਼ੀ ਅਤੇ ਚਾਅ ਭਰਪੂਰ ਅਵਾਜ਼ ਹੈ। ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ ਕਿਸੇ ਖ਼ੁਸ਼ੀ ਦੇ ਮੌਕੇ, ਦੋ ਜਾਂ ਦੋ ਤੋਂ ਵੱਧ ਸਮੂਹ ਵਿੱਚ ਕਿਸੇ ਖੇਤ, ਚੁਰਸਤੇ, ਕੋਠੇ ਦੀ ਛੱਤ, ਕਿਸੇ ਵਿਹੜੇ ਆਦਿ ਥਾਵਾਂ ਤੇ ਇਸ ਲੋਕ – ਨਾਚ ਨੂੰ ਨਿੱਕੇ – ਨਿੱਕੇ ਲੋਕ – ਗੀਤਾਂ ਦੁਆਰਾ ਨੱਚ ਲੈਂਦੀਆਂ ਹਨ। ਜਿਵੇਂ ਕਿ
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ, ਫਿੱਟੇ ਮੂੰਹ ਜਵਾਈ ਦਾ।
ਇਸ ਵਿੱਚ ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਕੁੜੀਆਂ ਆਪਣੇ ਪੈਰਾਂ ਦੇ ਭਾਰ ਪੱਬਾਂ ਤੇ ਪਾ ਲੈਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਨੂੰ ਉਲਾਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ।
ਸੰਮੀ/ Sammi :
ਸੰਮੀ ਇਸਤਰੀਆਂ ਦੇ ਪ੍ਰਸਿੱਧ ਲੋਕ – ਨਾਚਾਂ ਵਿੱਚੋਂ ਇੱਕ ਹੈ। ਸਾਂਝੇ ਪੰਜਾਬ ਦੇ ਪੱਛਮੀ ਭਾਗ ਜੋ ਹੁਣ ਪਾਕਿਸਤਾਨ ਵਿੱਚ ਉਸਦੇ ਬਾਰਾਂ ਦੇ ਇਲਾਕਿਆਂ ਵਿੱਚ ਇਹ ਲੋਕ – ਨਾਚ ਪ੍ਰਚਲਿਤ ਰਿਹਾ।
ਸੰਮੀ ਲੋਕ – ਨਾਚ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਭਾਵੇਂ ਇਹ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਹੀ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਭਿੰਨ ਹੁੰਦੀਆਂ ਹਨ। ਸੰਮੀ ਲੋਕ ਨਾਚ ਨੱਚਦੀਆਂ ਨਾਚ ਘੇਰੇ ਵਿੱਚ ਕੁਝ ਕੁ ਇਸਤਰੀਆਂ ਖਲੋ ਕੇ ਉੱਪਰ ਵੱਲ ਹੱਥ ਅਤੇ ਬਾਹਾਂ ਕਰਦੀਆਂ ਹਨ ਤੇ ਫਿਰ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਹੋਈਆਂ ਗੀਤ ਦੇ ਇਹ ਬੋਲ ਸੁਰੀਲੀ ਅਵਾਜ਼ ਵਿੱਚ ਅਲਾਪਦੀਆਂ ਹਨ।
ਖਲੀ ਦੇਨੀ ਆ ਸੁਨੇਹੜਾ
ਖਲੀ ਦੇਨੀ ਆ ਸੁਨੇਹੜਾ
ਇਸ ਬਟੇਰੇ ਨੂੰ
ਅੱਲ੍ਹਾ ਖੈਰ
ਸੁਣਾਵੇ ਸੱਜਣ ਮੇਰੇ ਨੂੰ।
ਹਕੁੱਝ ਨਵਾਂ ਸਿੱਖਣ ਲਈ 👉 ਇੱਥੇ CLICK ਕਰੋ।
ਇਸ ਵਿੱਚ ਵੀ ਸਾਜ਼ ਦੀ ਲੋੜ ਨਹੀਂ ਹੁੰਦੀ। ਇਸਤਰੀਆਂ ਹੱਥਾਂ ਦੀਆਂ ਤਾੜੀਆਂ ਜੋ ਬਾਹਾਂ ਨੂੰ ਉੱਪਰ ਕਰਕੇ ਆ ਹੇਠਾਂ ਕਰਦੇ, ਦੋਹਾਂ ਤਰ੍ਹਾਂ ਨਾਲ ਮਾਰੀਆਂ ਜਾਂਦੀਆਂ ਹਨ, ਨਾਲ ਤਾਣ ਸਿਰਜ ਲੈਂਦੀਆਂ ਹਨ। ਉਹ ਚੁਟਕੀਆਂ ਅਤੇ ਪੈਰਾਂ ਦੀ ਥਾਪ ਨਾਲ ਵੀ ਉਹ ਤਾਲ ਸਿਰਜ ਲੈਂਦੀਆਂ ਹਨ।
2. ਮਰਦਾਵੇ ਜਾਂ ਮੁੰਡਿਆ ਦਾ ਲੋਕ – ਨਾਚ/ Men’s or Boys folk – dance :
ਪੰਜਾਬ ਦੇ ਗੱਭਰੂਆਂ ਦੇ ਲੋਕ – ਨਾਚਾਂ ਦੀ ਆਪਣੀ ਵੱਖਰੀ ਹੀ ਸ਼ਾਨ ਹੈ। ਪੰਜਾਬੀਆਂ ਦੀ ਸਰੀਰਿਕ ਜਿੰਦਾ ਦਿਲੀ, ਸਹਿਨਸ਼ੀਲਤਾ, ਸਾਹਸ ਦੇ ਗੁਣ, ਕਰੜੀ ਸਰੀਰਿਕ ਵਰਜਿਸ਼, ਧਰਮ ਨਿਰਪੇਖ ਪ੍ਰਵਿਰਤੀ ਮਸਤ ਮਾਨਸਿਕਤਾ ਦੇ ਲੋਕ – ਨਾਚ ਪ੍ਰਚਲਿਤ ਹਨ।
ਭੰਗੜਾ/ Bhangra :
ਪੰਜਾਬੀ ਗੱਭਰੂਆਂ ਦਾ ਭੰਗੜਾ ਵਿਸ਼ੇਸ਼ ਲੋਕ – ਨਾਚ ਹੈ। ਇਸ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਜੋਸ਼ ਅਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਭੰਗੜਾ ਕਿਰਸਾਣੀ ਨਾਚ ਹੈ। ਇਸ ਨਾਚ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧੀ ਹਾਸਲ ਹੋਈ ਹੈ। ਲੋਕ – ਨਾਚ ਭੰਗੜਾ, ਲੋਕ ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ – ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ। ਢੋਲ ਪੰਜਾਬੀਆਂ ਦੇ ਬਾਹਰੀ ਅਤੇ ਅੰਦਰੂਨੀ ਮਨੋ – ਵੇਗਾਂ ਦੀ ਤ੍ਰਿਪਤੀ ਦਾ ਮੂਲ ਸ੍ਰੋਤ ਹੈ।
ਇਹ ਤਾਲ ਹੈ, ਜਿਵੇਂ—
ਧਿਨ ਧਨਾ ਧਿਨ ਤਨਾ ਕਤ
ਪੰਜਾਬੀ ਵਿੱਚ ਹੋਰ ਵੀ POSTs ਪੜ੍ਹਨ ਲਈ 👉 ਇੱਥੇ CLICK ਕਰੋ।
ਗੁੱਭਰੂ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਹੋਏ ਇੱਕ ਰੂਪ ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾਵਾ ਕਰਦੇ ਹਨ। ਭੰਗੜੇ ਦੀ ਟੋਲੀ ਵਿੱਚੋ ਹੀ ਇੱਕ ਗੱਭਰੂ ਜਾਂ ਡੋਲਚੀ ਬੋਲੀ ਦਾ ਉਚਾਰਨ ਕਰਦਾ ਹੈ। ਬਾਕੀ ਟੋਲੀ ਵੀ ਲੋਕ ਅਨੁਸਾਰ ਉਸਦਾ ਸਾਥ ਦਿੰਦੀ ਹੈ।
ਭੰਗੜੇ ਵਿੱਚ ਫੱਬਣ ਲਈ ਗੱਭਰੂ ਗਲਾਂ ਵਿੱਚ ਕੈਂਠੇ, ਬੁਗਤੀਆਂ, ਇਲਾਕੇ ਦੇ ਰਿਵਾਜ ਸਦਕਾ ਕੰਨਾਂ ਵਿੱਚ ਮੁਰਕੀਆਂ ਪਹਿਨਦੇ ਹਨ। ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ।
ਲੁੱਡੀ/Luddi :
ਇਹ ਨਾਚ ਜਿੱਤ ਜਾਂ ਖ਼ੁਸ਼ੀ ਦਾ ਹੈ। ਇਸ ਵਿੱਚ ਢੋਲ ਤੇ ਤਾਲ ਦੀ ਲੋੜ ਨਹੀਂ ਮੰਨੀ ਜਾਂਦੀ ਹੈ। ਇਸ ਦੀ ਤਾਲ ਸਧਾਰਨ ਹੁੰਦੀ ਹੈ। ਗੱਭਰੂ ਜਿਵੇਂ ਮਰਜ਼ੀ ਨਾਚ – ਮੁਦਰਾਵਾਂ ਪੇਸ਼ ਕਰ ਸਕਦੇ ਹਨ।
ਲੁੱਡੀ – ਨਾਚ ਨੱਚਦੇ ਸਮੇਂ ਪਹਿਲਾਂ ਤੇ ਛਾਤੀ ਅੱਗੇ ਤਾੜੀ ਮਾਰਦੇ ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੇ ਤਾਲ ਨਾਲ ਤੁਰਦੇ ਹਨ। ਢੋਲੀ ਦੁਆਰਾ ਢੋਲ ਤੇ ਕੀਤੇ ਸੰਕੇਤ ਅਨੁਸਾਰ ਨਾਚ – ਮੁਦਰਾ ਬਦਲਦੇ ਤਿੰਨ ਤਾੜੀਆਂ ਮਾਰਦੇ ਹਨ। ਇਸ ਵਿੱਚ ਲੋਕ – ਗੀਤ ਨਹੀਂ ਬੋਲੇ ਜਾਂਦੇ। ਮਸਤੀ ਵਿੱਚ ਆਏ ਗੱਭਰੂ ਆਪਣੇ ਮੂੰਹ ਵਿੱਚੋਂ
ਸ਼…. ਸ਼…. ਸ਼…. ਸ਼….. ਹੋ…..ਹੋ…..ਹੋ…..ਹੜੀਪਾ ਹਾਇ।
ਹੜੀਪਾ ਹਾਇ! ਆਦਿ ਦੀਆਂ ਅਵਾਜ਼ਾਂ ਕੱਢਦੇ ਹਨ।
ਝੂੰਮਰ/ Jhumar :
ਇਸ ਨਾਚ ਨੂੰ ਨੱਚਣ ਸਮੇਂ ਇਹ ਲੋਕ – ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ, ਘੇਰੇ ਦੇ ਅਕਾਰ ਵਿੱਚ ਆਪਣੇ ਹਰਮਨ – ਪਿਆਰੇ ਲੋਕ – ਗੀਤ ‘ਢੋਲੇ’ ਦੇ ਬੋਲਾ ਰਾਹੀਂ ਢੋਲ ਦੀ ਤਾਲ ਤੇ ਹੀ ਨਾਚ ਨੱਚਦੇ ਹਨ। ਇਹ ਨਾਚ ਤਿੰਨ ਤਾਲਾਂ ਹੌਲੀ ਤਾਲ, ਤੇਜ਼ ਤਾਲ ਅਤੇ ਬਹੁਤ ਹੀ ਤੇਜ਼ ਤਾਲ ਦੁਆਰਾ ਨੱਚਿਆ ਜਾਂਦਾ ਹੈ। ਇਹ ਧੀਮੈ ਤੇ ਤੇਜ਼ ਹੋਣ ਵਾਲਾ ਨਾਚ ਹੈ। ਇਸ ਵਿੱਚ ਲੰਮੇ ਗੀਤ, ਮੱਝਾ ਗਾਂਵਾਂ, ਡਾਂਚੀਆਂ, ਘੋੜਿਆਂ ਕਿੱਕਰਾਂ ਦੇ ਜ਼ਿਕਰ ਤੋਂ ਛੁੱਟ ਪ੍ਰੇਮੀ ਜਨਾਂ ਦੇ ਮਿਲਣ ਦੀ ਤੜਪ ਆਦਿ ਦਾ ਜ਼ਿਕਰ, ਸੰਬੰਧਿਤ ਮੁਦਰਾਵਾਂ ਦੁਆਰਾ ਹੁੰਦਾ ਹੈ।
ਜਿਵੇਂ :
ਲੰਘ ਆ ਜਾ ਪੱਤਣ ਝਨਾਂ ਦਾ ਯਾਰ…….
ਸਿਰ ਸਦਕਾ ਮੈਂ ਤੇਰੇ ਨਾਂ ਦਾ ਯਾਰ, ਸਿਰ ਸਦਕਾ ਮੈਂ ਤੇਰੇ ਨਾਂ ਦਾ।
Loading Likes...ਪੰਜਾਬ ਵਿੱਚ ਬਦਲਦੇ ਹਾਲਾਤਾਂ ਕਾਰਨ ਇੱਥੋਂ ਦੇ ਲੋਕ – ਨਾਚਾਂ ਵਿੱਚ ਕਾਫ਼ੀ ਬਦਲਾਉ ਆ ਗਿਆ ਹੈ। ਲੋਕ – ਨਾਚnਪੰਜਾਬੀਆਂ ਦੇ ਸਰਬ – ਪੱਖੀ ਸੱਭਿਆਚਾਰਕ ਵਰਤਾਰੇ ਦਾ ਪ੍ਰਮਾਣਿਕ ਰੂਪ ਹਨ।