ਬੱਚਿਆਂ ਦਾ ਟਿਫਿਨ ਬਾਕਸ/ Children’s Tiffin Box
ਸਵਾਦ ਦੇ ਨਾਲ ਸਿਹਤ ਵੀ/ Health with taste :
ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਲਗਭਗ 6 ਘੰਟੇ ਸਕੂਲ ਵਿਚ ਬਿਤਾਉਣੇ ਪੈਂਦੇ ਹਨ। ਜਾਹਿਰ ਹੈ ਇਸ ਦੌਰਾਨ ਉਨ੍ਹਾਂ ਨੂੰ ਭੁੱਖ ਵੀ ਲੱਗੇਗੀ। ਬੱਚਿਆਂ ਦੇ ਟਿਫਨ ਮਾਵਾਂ ਲਈ ਕਿਸੇ ਸਿਰਦਰਦ ਤੋਂ ਘੱਟ ਨਹੀਂ ਹੁੰਦੇ, ਕਿਉਂਕਿ ਰੋਜ਼ – ਰੋਜ਼ ਕੀ ਬਣਾ ਕੇ ਦਈਏ। ਜੇਕਰ ਕੁਝ ਵੀ ਬਣਾ ਕੇ ਰੱਖ ਦਿੱਤਾ ਤਾਂ ਬੱਚੇ ਉਸ ਨੂੰ ਖਾਂਦੇ ਨਹੀਂ ਅਤੇ ਸਮੱਗਰੀ ਬੇਕਾਰ ਹੀ ਪਈ ਖਰਾਬ ਹੁੰਦੀ ਹੈ।ਬੱਚੇ ਦੇ ਭੁੱਖੇ ਰਹਿਣ ਤੇ ਮਾਂ ਨੂੰ ਵੀ ਬੜਾ ਦੁੱਖ ਹੁੰਦਾ ਹੈ, ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਨ੍ਹਾਂ ਨੂੰ ਉਹੀ ਸਮੱਗਰੀ ਟਿਫਿਨ ਵਿੱਚ ਦਿੱਤੀ ਜਾਵੇ ਜੋ ਉਨ੍ਹਾਂ ਨੂੰ ਪਸੰਦ ਹੋਵੇ। ਇਸੇ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ‘ਬੱਚਿਆਂ ਦਾ ਟਿਫਿਨ ਬਾਕਸ/ Children’s Tiffin Box’ ਵਿਸ਼ੇ ਉੱਤੇ ਚਰਚਾ ਕਰਾਂਗੇ ਤਾਂ ਜੋ ਹੋ ਸਕਦਾ ਹੈ ਕਿ ਮਾਵਾਂ ਨੂੰ ਬੱਚਿਆਂ ਦਾ ਟਿਫੀਨ ਤਿਆਰ ਕਰਨ ਵਿੱਚ ਕੁੱਝ ਮਦਦ ਮਿਲ ਸਕੇ।
ਆਲਸੀ ਬਣਨਾ ਛੱਡ ਦਿਓ/ Stop being lazy :
ਕੁਝ ਮਾਵਾਂ ਆਲਸੀ ਕਿਸਮ ਦੀਆਂ ਹੁੰਦੀਆਂ ਹਨ। ਉਹ ਸਵੇਰੇ ਜਲਦੀ ਉਠ ਕੇ ਬੱਚੇ ਲਈ ਤਾਜ਼ਾ ਨਾਸ਼ਤਾ ਨਹੀਂ ਬਣਾਉਂਦੀਆਂ, ਸਗੋਂ ਰਾਤ ਨੂੰ ਬਣੀ ਹੋਈ ਚੀਜ਼ ਟਿਫਿਨ ਵਿਚ ਰੱਖ ਦਿੰਦੀਆਂ ਹਨ।
ਗਰਮੀ ਦੇ ਦਿਨਾਂ ਵਿਚ ਤਾਂ ਖਾਧ ਸਮੱਗਰੀ ਬੜੀ ਜਲਦੀ ਖਰਾਬ ਹੋ ਜਾਂਦੀ ਹੈ। ਇਸੇ ਤਰ੍ਹਾਂ ਦੁੱਧ ਅਤੇ ਖੋਏ ਨਾਲ ਬਣੀ ਮਠਿਆਈ ਵੀ ਬੜੀ ਜਲਦੀ ਖਰਾਬ ਹੋ ਜਾਂਦੀ ਹੈ। ਜੇਕਰ ਇਸ ਬਾਸੀ ਜਾਂ ਦੂਸ਼ਤ ਅਨਾਜ ਸਮੱਗਰੀਆਂ ਨੂੰ ਬੱਚਿਆਂ ਦੇ ਟਿਫਿਨ ਵਿਚ ਰੱਖ ਦਿੱਤਾ ਜਾਵੇ ਤਾਂ ਫੂਡ ਪਵਾਇਜਨਿੰਗ/ Food poisoning ਹੋਣ ਦਾ ਖਦਸ਼ਾ ਵੀ ਰਹਿੰਦਾ ਹੈ।
ਕੁੱਝ ਨਵਾਂ ਅਜ਼ਮਾਉਣ ਲਈ ਇੱਥੇ 👉CLICK ਕਰੋ।
ਜਿੰਨਾ ਹੋ ਸਕੇ ਫਾਸਟ ਫੂਡ ਤੋਂ ਬਚੋ/ Avoid fast food as much as possible :
ਬੱਚੇ ਆਪਣੇ ਟਿਫਿਨ ਵਿਚ ਫਾਸਟਫੂਡ ਲਿਜਾਉਣਾ ਪਸੰਦ ਕਰਦੇ ਹਨ, ਜਿਸ ਦਾ ਆਧਾਰ ਮੈਦਾ ਤੇ ਆਲੂ ਹੁੰਦਾ ਹੈ। ਇਸ ਵਿਚ ਆਮ ਤੌਰ ਤੇ ਬ੍ਰੈੱਡ ਦੀ ਵਰਤੋਂ ਹੁੰਦੀ ਹੈ। ਬ੍ਰੈੱਡ ਬਾਸੀ ਹੋਣ ਤੇ ਉਸ ਵਿਚ ਬੈਕਟੀਰੀਆ ਪੈਦਾ ਹੋ ਜਾਂਦੇ ਹਨ ਅਤੇ ਪਾਚਨ ਸਹੀ ਢੰਗ ਨਾਲ ਨਹੀਂ ਹੁੰਦਾ।
ਜੰਕ ਫੂਡ ਨੂੰ ਟਿਫਿਨ ਵਿਚ ਰੱਖਣ ਤੇ ਬੱਚੇ ਨੂੰ ਐਸੀਡਿਟੀ ਦੀ ਸ਼ਿਕਾਇਤ ਹੋਣ ਲੱਗਦੀ ਹੈ। ਰੋਜ਼ – ਰੋਜ਼ ਟਿਫਨ ਵਿਚ ਬਰਗਰ, ਪਿੱਜ਼ਾ ਆਦਿ ਦੀ ਮੰਗ ਕਰਨ ਨਾਲ ਉਸ ਵਿਚ ਅਜਿਹੇ ਫੂਡ ਦੀ ਹੀ ਆਦਤ ਪੈ ਜਾਂਦੀ ਹੈ।
ਇਸ ਵਿਚ ਕੋਈ ਦੋ ਰਾਏ ਨਹੀਂ ਕਿ ਬੱਚਿਆਂ ਦਾ ਟਿਫਿਨ ਵੈਰਾਇਟੀ ਵਾਲਾ ਹੋਵੇ ਪਰ ਜੋ ਵੀ ਚੀਜ਼ਾਂ ਤੁਸੀਂ ਬਦਲ – ਬਦਲ ਕੇ ਰੱਖਣਾ ਚਾਹੋ, ਉਹ ਸੁਆਦੀ ਹੋਣ ਦੇ ਨਾਲ ਨਾਲ ਪੌਸ਼ਟਿਕ ਅਤੇ ਸਿਹਤਮੰਦ ਵੀ ਹੋਵੇ।
ਟਿਫਿਨ ਦੀ ਕੁਆਲਿਟੀ ਦਾ ਰੱਖੋ ਧਿਆਨ/ Take care of the quality of tiffin :
ਬੱਚੇ ਦੇ ਟਿਫਿਨ ਦੀ ਕੁਆਲਿਟੀ ਵੀ ਚੰਗੀ ਹੋਣੀ ਚਾਹੀਦੀ ਹੈ। ਉਸ ਦਾ ਏਅਰ ਟਾਈਟ ਅਤੇ ਲੀਕੇਜ ਪਰੂਫ/ Air tight and leakage proof ਹੋਣਾ ਬੜਾ ਜ਼ਰੂਰੀ ਹੈ ਤਾਂਕਿ ਸਬਜ਼ੀ ਆਦਿ ਨਾ ਰਿਸੇ। ਉਸ ਦਾ ਟਿਫਿਨ ਰੋਜ਼ ਸਾਫ ਕਰੋ, ਤਾਂਕਿ ਉਸ ਵਿਚ ਪੈਦਾ ਗੰਦਗੀ ਦੂਰ ਹੋ ਜਾਏ। ਹਫਤੇ ਵਿਚ ਇਕ ਵਾਰ ਟਿਫਿਨ ਨੂੰ ਕੁੱਝ ਦੇਰ ਤੱਕ ਧੁੱਪ ਵਿਚ ਰੱਖ ਦਿਓ ਤਾਂਕਿ ਉਸ ਦੀ ਬਦਬੋ ਨਿਕਲ ਜਾਵੇ।
ਕੁਝ ਨਵੇਂ ਦੀ ਲੋੜ/ Need something new :
ਬੱਚੇ ਰੋਜ਼ – ਰੋਜ਼ ਇਕੋ ਜਿਹੀਆਂ ਚੀਜ਼ਾਂ ਖਾ ਕੇ ਬੋਰ ਹੋ ਜਾਂਦੇ ਹਨ ਜਾਂ ਅੱਕ ਜਾਂਦੇ ਹਨ। ਉਨ੍ਹਾਂ ਨੂੰ ਤਾਂ ਹਰ ਦਿਨ ਨਵੀਂ ਚੀਜ਼ ਚਾਹੀਦੀ ਹੈ। ਕਈ ਵਾਰ ਬੱਚੇ ਉਸ ਚੀਜ਼ ਲਈ ਜ਼ਿੱਦ ਕਰਦੇ ਹਨ ਜੋ ਉਨ੍ਹਾਂ ਨੂੰ ਸੁਆਦੀ ਤਾਂ ਲੱਗਦੀ ਹੈ ਪਰ ਸਿਹਤਮੰਦ ਨਹੀਂ ਹੁੰਦੀ।
ਫੇਰ ਕੀ ਕਰੀਏ?/ What to do then? :
ਕਦੀ – ਕਦੀ ਤੁਸੀਂ ਬੇਸ਼ੱਕ ਹੀ ਬੱਚੇ ਦੀ ਜ਼ਿੱਦ ਪੂਰੀ ਕਰ ਦਿਓ ਪਰ ਰੁਟੀਨ ਵਿਚ ਉਹੀ ਚੀਜ਼ਾਂ ਉਨ੍ਹਾਂ ਦੇ ਟਿਫਨ ਵਿਚ ਰੱਖੋ ਜੋ ਉਨ੍ਹਾਂ ਦੀ ਸਿਹਤ ਲਈ ਜ਼ਰੂਰੀ ਹਨ। ਪਰ ਇਸ ਤੋਂ ਪਹਿਲਾਂ ਤੁਸੀਂ ਉਨ੍ਹਾਂ ਦਾ ਉਸ ਚੀਜ਼ ਦੇ ਪ੍ਰਤੀ ਟੇਸਟ ਡਿਵੈਲਪ ਕਰੋ, ਤਾਂ ਹੀ ਬੱਚੇ ਉਸ ਚੀਜ਼ ਨੂੰ ਖਾਣਗੇ।
Loading Likes...