ਵਿਆਹੁਤਾ ਜੀਵਨ ਨੂੰ ਖੁਸ਼ਹਾਲ ਕਿਵੇਂ ਬਣਾਇਆ ਜਾਵੇ?/ How to make happy married life? :
ਉਂਝ ਤਾਂ ਦੁਨੀਆ ਵਿਚ ਹਰ ਰਿਸ਼ਤਾ ਖਾਸ ਹੁੰਦਾ ਹੈ, ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਪਤੀ – ਪਤਨੀ ਦਾ ਰਿਸ਼ਤਾ ਕੁਝ ਖਾਸ ਹੁੰਦਾ ਹੈ, ਸਭ ਤੋਂ ਵੱਖਰਾ। ਇਹ ਰਿਸ਼ਤਾ ਪਿਆਰ ਅਤੇ ਯਕੀਨ ਦੀ ਨਾਜ਼ੁਕ ਡੋਰ ਨਾਲ ਬੰਨ੍ਹਿਆ ਹੁੰਦਾ ਹੈ। ਇਸ ਨੂੰ ਲੰਬੀ ਉਮਰ ਤੱਕ ਨਿਭਾਉਣ ਲਈ ਬੜੇ ਧੀਰਜ ਤੇ ਸੰਯਮ ਦੀ ਲੋੜ ਹੁੰਦੀ ਹੈ। ਜ਼ਰਾ ਜਿੰਨੀ ਲਾਪ੍ਰਵਾਹੀ ਨਾਲ ਇਸ ਰਿਸ਼ਤੇ ਵਿਚ ਫਿੱਕ ਪੈਂਦੇ ਦੇਰ ਨਹੀਂ ਲੱਗਦੀ। ਥੋੜ੍ਹੀ ਜਿਹੀ ਸਮਝਦਾਰੀ ਨਾਲ ਇਸ ਰਿਸ਼ਤੇ ਨੂੰ ਮਧੁਰ ਬਣਾਇਆ ਜਾ ਸਕਦਾ ਹੈ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ਕਿ ਵਿਆਹੁਤਾ ਜੀਵਨ ਨੂੰ ਖੁਸ਼ਹਾਲ ਕਿਵੇਂ ਬਣਾਇਆ ਜਾਵੇ?/ How to make happy married life? :
1. ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਨਾਲ ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ। ਇਕ ਦੂਜੇ ਨੂੰ ਬਰਾਬਰੀ ਦਾ ਦਰਜਾ ਤੇ ਸਨਮਾਨ ਦਿਓ।
2. ਇਕ ਦੂਜੇ ਨੂੰ ਸਹਿਯੋਗ ਦਿਓ। ਘਰ ਅਤੇ ਬਾਹਰ ਦੇ ਕੰਮਾਂ ਨੂੰ ਰਲ – ਮਿਲ ਕੇ ਸੰਭਾਲਣ ਨਾਲ ਇਹ ਰਿਸ਼ਤਾ ਮਧੁਰ ਤੇ ਮਜ਼ਬੂਤ ਬਣਦਾ ਹੈ।
3. ਪਤੀ – ਪਤਨੀ ਦਾ ਰਿਸ਼ਤਾ ਲੰਬੇ ਸਮੇਂ ਤੱਕ ਤਾਜ਼ਗੀ ਤੇ ਉਤਸ਼ਾਹ ਨਾਲ ਭਰਿਆ ਰਹੇ, ਇਸ ਦੇ ਲਈ ਜ਼ਰੂਰੀ ਹੈ ਕਿ ਰਿਸ਼ਤੇ ਵਿਚ ‘ਸਪੇਸ’ ਰਹੇ, ਕੁਝ ਦੂਰੀ ਰਹੇ ਭਾਵ ਹਰ ਸਮੇਂ ਪਿਆਰ ਵਿਚ ਹੀ ਨਾ ਉਲਝੇ ਰਹੋ। ਇਕ ਦੂਜੇ ਦੇ ਪ੍ਰਤੀ ਲੋੜ ਤੋਂ ਵੱਧ ਬੰਧਨ ਨਾਲ ਇਕ ਅਣਜਾਣੀ ਜਿਹੀ ਖਿਝ ਪੈਦਾ ਹੋਣ ਲੱਗਦੀ ਹੈ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਉਹ ਆਜ਼ਾਦ ਹੋਣ ਲਈ ਤੜਫਣ ਲੱਗਦੇ ਹਨ। ਇਸ ਲਈ ਸਮਝਦਾਰੀ ਇਸੇ ਵਿਚ ਹੈ ਕਿ ਪਿਆਰ ਨੂੰ ਖੁੱਲ੍ਹੀ ਹਵਾ ਵਿਚ ਸਾਹ ਲੈਣ ਦਿਓ।
4. ਪਤੀ – ਪਤਨੀ ਦਾ ਰਿਸ਼ਤਾ ਪਿਆਰ ਤੇ ਯਕੀਨ ਤੇ ਹੀ ਟਿਕਿਆ ਹੁੰਦਾ ਹੈ। ਇਸ ਦੀ ਡੋਰ ਫੜੀ ਜ਼ਿੰਦਗੀ ਦੇ ਔਖੇ ਰਸਤੇ ਕਿਵੇਂ ਆਸਾਨੀ ਨਾਲ ਕੱਟ ਜਾਂਦੇ ਹਨ ਪਤਾ ਹੀ ਨਹੀਂ ਚਲਦਾ। ਇਸ ਲਈ ਆਪਣੇ ਜੀਵਨਸਾਥੀ ਤੇ ਭਰੋਸਾ ਕਰੋ ਅਤੇ ਆਪਣੀ ਜੀਵਨ – ਵੇਲ ਨੂੰ ਸਦਾ ਪ੍ਰੇਮ ਨਾਲ ਮਹਿਕਾਉਂਦੇ ਰਹੋ।
5. ਰਿਸ਼ਤੇ ਨੂੰ ਗੂੜ੍ਹਾ ਤੇ ਮਜ਼ਬੂਤ ਕਰਨ ਦਾ ਇਕ ਢੰਗ ਹੈ ਕਿ ਇਕ – ਦੂਜੇ ਨੂੰ ਜਿਵੇਂ ਹੋ ਉਸੇ ਰੂਪ ਨਾਲ ਮੰਨੋ। ਇਕ – ਦੂਜੇ ਦੀਆਂ ਸਮਰੱਥਾਵਾਂ ਨੂੰ ਪਛਾਣੋ ਅਤੇ ਕਮੀਆਂ ਨੂੰ ਪਿਆਰ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰੋ।
6. ਇਸ ਰਿਸ਼ਤੇ ਦੇ ਰੁੱਖ ਦੀਆਂ ਜੜ੍ਹਾਂ ਨੂੰ ਪਿਆਰ ਦੇ ਰਸ ਨਾਲ ਪੋਸ਼ਣ ਮਿਲਦਾ ਹੈ। ਪਿਆਰ ਜਿੰਨਾ ਗੂੜ੍ਹਾ ਹੋਵੇਗਾ, ਰਿਸ਼ਤਾ ਓਨਾ ਹੀ ਮਜ਼ਬੂਤ ਹੋਵੇਗਾ।
ਪੰਜਾਬੀ ਵਿਚ ਹੋਰ ਵੀ ਵਿਸ਼ੇ ਪੜ੍ਹਨ ਲਈ 👉 ਇੱਥੇ ਕਲਿਕ ਕਰੋ।
7. ਜੋ ਲੋਕ ਰਾਹ ਵਿਚ ਆਉਣ ਵਾਲੀਆਂ ਮੁਸੀਬਤਾਂ ਨੂੰ ਹੱਸਦੇ – ਹੱਸਦੇ ਸਹਿ ਜਾਂਦੇ ਹਨ, ਉਹ ਖੁਸ਼ੀ – ਖੁਸ਼ੀ ਆਪਣਾ ਜੀਵਨ ਬਿਤਾਉਂਦੇ ਹਨ।
8. ਜਨਮਦਿਨ, ਵਿਆਹ ਦੀ ਵਰ੍ਹੇਗੰਢ ਆਦਿ ਖਾਸ ਮੌਕੇ ਤੇ ਜੀਵਨ ਸਾਥੀ ਨੂੰ ਵਿਸ਼ ਕਰਨਾ ਨਾ ਭੁੱਲੋ।
9. ਇਕ – ਦੂਜੇ ਦੇ ਕੰਮ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਮੁਹਾਰਤ ਦੀ ਤਾਰੀਫ ਕਰਨ ਨਾਲ ਰਿਸ਼ਤੇ ਵਿਚ ਮਿਠਾਸ ਬਣੀ ਰਹਿੰਦੀ ਹੈ।
10. ਸਾਥੀ ਦੇ ਮਾਤਾ – ਪਿਤਾ ਤੇ ਰਿਸ਼ਤੇਦਾਰਾਂ ਨੂੰ ਪੂਰਾ – ਪੂਰਾ ਆਦਰ – ਮਾਣ ਦਿਓ।
11. ਬੀਮਾਰ ਹੋਣ ਤੇ ਸਾਥੀ ਦਾ ਪੂਰਾ ਖਿਆਲ ਰੱਖੋ।
12. ਆਪਣੇ ਸਾਥੀ ਦੇ ਪ੍ਰਤੀ ਸਦਾ ਵਫਾਦਾਰ ਰਹੋ। ਧੋਖੇ ਦੇ ਬਾਰੇ ਵਿਚ ਸੁਪਨੇ ਵਿਚ ਵੀ ਨਾ ਸੋਚੋ।
13. ਬੀਤੀਆਂ ਗੱਲਾਂ ਨੂੰ ਕਦੇ ਨਾ ਦੁਹਰਾਓ। ਇਸ ਨਾਲ ਸਬੰਧਾਂ ਵਿਚ ਕੁੜੱਤਣ ਆਉਂਦੀ ਹੈ।
14. ਸਾਥੀ ਤੋਂ ਕੋਈ ਸ਼ਿਕਾਇਤ ਹੋਵੇ ਤਾਂ ਪਿਆਰ ਨਾਲ ਕਹੋ। ਤਾਅਨੇ – ਮਿਹਣੇ ਦੀ ਭਾਸ਼ਾ ਰਿਸ਼ਤੇ ਵਿਚ ਕੁੜੱਤਣ ਲਿਆਉਂਦੀ ਹੈ।
Loading Likes...