ਸਬਜ਼ੀਆਂ ਦਾ ਪੌਸ਼ਟਿਕ ਹੋਣਾ ਵੀ ਬਹੁਤ ਜ਼ਰੂਰੀ/ Vegetables are also very important to be nutritious
ਹਰ ਗ੍ਰਹਿਣੀ ਸਵਾਦ ਅਤੇ ਜ਼ਾਇਕੇਦਾਰ ਸਬਜ਼ੀਆਂ ਬਣਾਉਣਾ ਚਾਹੁੰਦੀ ਹੈ ਜਿਨ੍ਹਾਂ ਨੂੰ ਪਰਿਵਾਰ ਵਾਲੇ ਜਾਂ ਮਹਿਮਾਨ ਚਟਖਾਰੇ ਲੈ ਕੇ ਖਾਣ ਅਤੇ ਬਦਲੇ ਵਿਚ ਉਹ ਤਾਰੀਫ ਹਾਸਲ ਕਰੇ। ਯਕੀਨਨ ਸਬਜ਼ੀਆਂ ਦਾ ਸਵਾਦੀ ਬਣਨਾ ਤੁਹਾਡੀ ਪਕਵਾਨ ਕਲਾ ਵਿੱਚ ਮੁਹਾਰਤ ਸਿੱਧ ਕਰਦਾ ਹੈ ਪਰ ਜੋ ਸਬਜ਼ੀ ਇੰਨੀ ਸਵਾਦ ਹੈ, ਕੀ ਓਨੀ ਪੌਸ਼ਟਿਕ ਅਤੇ ਸਿਹਤਮੰਦ ਵੀ ਹੈ। ਕਿਤੇ ਤੁਸੀਂ ਅਨਜਾਣੇ ਵਿਚ ਹੀ ਉਸ ਦੇ ਪੋਸ਼ਕ ਤੱਤਾਂ ਨੂੰ ਖਤਮ ਤਾਂ ਨਹੀਂ ਕਰ ਰਹੇ? ਇਸੇ ਗੱਲ ਨੂੰ ਧਿਆਨ ਵਿਚ ਰੱਖ ਕੇ ਅੱਜ ਅਸੀਂ ‘ ਸਬਜ਼ੀਆਂ ਦਾ ਪੌਸ਼ਟਿਕ ਹੋਣਾ ਵੀ ਬਹੁਤ ਜ਼ਰੂਰੀ/ Vegetables are also very important to be nutritious‘ / ਸਬਜ਼ੀਆਂ ਦਾ ਪੌਸ਼ਟਿਕ ਹੋਣਾ / nutritious of vegetable ਵਿਸ਼ੇ ਉੱਤੇ ਚਰਚਾ ਕਰਾਂਗੇ ।
ਸਬਜ਼ੀਆਂ ਦਾ ਪੌਸ਼ਟਿਕ ਹੋਣਾ / nutritious of vegetable ਬਾਰੇ ਕੁੱਝ ਧਿਆਨ ਵਿਚ ਰੱਖਣ ਵਾਲੀਆਂ ਗੱਲਾਂ / A few things to keep in mind :
1. ਜੇਕਰ ਤੁਸੀਂ ਥੋੜ੍ਹੀ ਜਿਹੀ ਸਮਝਦਾਰੀ ਨਾਲ ਕੰਮ ਲਓ ਤਾਂ ਸਬਜੀਆਂ ਵਿਚ ਮੌਜੂਦ ਕਈ ਪੋਸ਼ਕ ਤੱਤਾਂ ਨੂੰ ਤੁਸੀਂ ਸੁਰੱਖਿਅਤ ਬਚਾ ਸਕਦੇ ਹੋ।
2. ਸਬਜੀਆਂ ਨੂੰ ਕੱਟਣ ਜਾਂ ਛਿੱਲਣ ਤੋਂ ਪਹਿਲਾਂ ਧੋ ਲਓ। ਕੱਟਣ ਤੋਂ ਬਾਅਦ ਧੋਣ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।
3. ਸਬਜ਼ੀਆਂ ਦੇ ਛਿਲਕੇ ਪਤਲੇ ਉਤਾਰੋ, ਕਿਉਂਕਿ ਜ਼ਿਆਦਾਤਰ ਵਿਟਾਮਿਨ ਛਿਲਕਿਆਂ ਦੇ ਠੀਕ ਹੇਠਾਂ ਹੁੰਦੇ ਹਨ।
4. ਸਬਜ਼ੀਆਂ ਦੇ ਗੱਟੇ ਵੱਡੇ ਆਕਾਰ ਵਿਚ ਕੱਟੋ। ਗੱਟੇ ਜਿੰਨੇ ਛੋਟੇ ਹੋਣਗੇ, ਪੋਸ਼ਕ ਤੱਤ ਓਨੇ ਹੀ ਵੱਧ ਨਸ਼ਟ ਹੁੰਦੇ ਹਨ।
5. ਹਮੇਸ਼ਾ ਤਾਜ਼ੀਆਂ ਸਬਜੀਆਂ ਦੀ ਵਰਤੋਂ ਕਰੋ ਕਿਉਂਕਿ ਪੁਰਾਣੀਆਂ ਰੱਖੀਆਂ ਹੋਈਆਂ ਸਬਜ਼ੀਆਂ ਦੀ ਨਮੀ ਜਾਂ ਪਾਣੀ ਸੁੱਕ ਜਾਂਦਾ ਹੈ।
6. ਘੀਆ – ਕੱਦੂ, ਆਲੂ ਆਦਿ ਸਬਜੀਆਂ ਨੂੰ ਛਿਲਕੇ ਉਤਾਰੇ ਬਗੈਰ ਕੰਮ ਵਿਚ ਲਿਆ ਜਾ ਸਕਦਾ ਹੈ।
7. ਸਬਜ਼ੀਆਂ ਨੂੰ ਤਾਂ ਹੀ ਕੱਟੋ ਜਾਂ ਛਿਲੋ, ਜਦੋਂ ਬਣਾਉਣੀ ਹੋਵੇ, ਪਹਿਲਾਂ ਹੀ ਇਹਨਾਂ ਨੂੰ ਕੱਟ ਕੇ ਨਾ ਰੱਖੋ।
8. ਹਰੀਆਂ ਪੱਤੇਦਾਰ ਸਬਜੀਆਂ, ਜਿਵੇਂ ਮੇਥੀ, ਪਾਲਕ, ਮੂਲੀ, ਬਾਥੂ ਆਦਿ ਨੂੰ ਲੋਹੇ ਦੀ ਕੜਾਈ ਵਿਚ ਬਣਾਓ ਤਾਂਕਿ ਉਨ੍ਹਾਂ ਵਿਚ ਆਇਰਨ ਦੀ ਮਾਤਰਾ ਵਧ ਜਾਏ।
9. ਕੁਝ ਸਬਜੀਆਂ ਕੱਚੀਆਂ ਸਲਾਦ ਦੇ ਰੂਪ ਵਿਚ ਖਾਧੀਆਂ ਜਾ ਸਕਦੀਆਂ ਹਨ, ਜਿਵੇਂ ਬੰਦ ਗੋਭੀ, ਮੂਲੀ, ਗਾਜਰ, ਟਮਾਟਰ ਆਦਿ।
10. ਸਬਜ਼ੀਆਂ ਪਕਾਉਣ ਵਿਚ ਮਿੱਠੇ ਸੋਢੇ ਦੀ ਵਰਤੋਂ ਕਰਨ ਨਾਲ ਪੋਸ਼ਕ ਤੱਤਾਂ ਤੇ ਅਸਰ ਪੈਂਦਾ ਹੈ।
11. ਸਬਜ਼ੀਆਂ ਨੂੰ ਘੱਟ ਪਾਣੀ ਵਿਚ ਪਕਾਓ।
12. ਜਿਹੜੀਆਂ ਸਬਜ਼ੀਆਂ ਨੂੰ ਕੁਝ ਘੰਟੇ ਪਾਣੀ ਵਿਚ ਰੱਖ ਕੇ ਬਣਾਇਆ ਜਾਣਾ ਹੋਵੇ, ਜਿਵੇਂ ਸੁੱਕੇ ਮਟਰ, ਚਾਵਲ, ਛੋਲੇ, ਮੂੰਗ, ਮੋਠ ਆਦਿ ਤਾਂ ਉਨ੍ਹਾਂ ਨੂੰ ਪਕਾਉਣ ਵਿਚ ਉਸੇ ਪਾਣੀ ਦੀ ਵਰਤੋਂ ਕਰੋ, ਜਿਸ ਵਿਚ ਉਨ੍ਹਾਂ ਨੂੰ ਭਿਓਂ ਕੇ ਰੱਖਿਆ ਹੋਵੇ।
13. ਸਬਜ਼ੀਆਂ ਹਮੇਸ਼ਾ ਢੱਕ ਕੇ ਬਣਾਓ, ਤਾਂਕਿ ਉਨ੍ਹਾਂ ਦੇ ਪੋਸ਼ਕ ਤੱਤ ਬਣੇ ਰਹਿਣ।
14. ਪ੍ਰੈਸ਼ਰ ਕੁੱਕਰ ਵਿਚ ਸਬਜ਼ੀਆਂ ਬਣਾਉਣ ਨਾਲ ਉਨ੍ਹਾਂ ਦੇ ਪੋਸ਼ਕ ਤੱਤ ਨਸ਼ਟ ਨਹੀਂ ਹੁੰਦੇ।
15. ਜੇਕਰ ਕੁਝ ਮੌਸਮੀ ਸਬਜ਼ੀਆਂ ਨੂੰ ਮਿਲਾ ਕੇ ਇਕੱਠਾ ਬਣਾਇਆ ਜਾਏ ਤਾਂ ਉਨ੍ਹਾਂ ਦੇ ਪੋਸ਼ਕ ਤੱਤ ਕਾਫੀ ਵਧ ਜਾਂਦੇ ਹਨ।
16. ਸਬਜ਼ੀਆਂ ਵਾਰ – ਵਾਰ ਗਰਮ ਨਾ ਕਰੋ, ਨਹੀਂ ਤਾਂ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
ਭੋਜਨ ਪਰੋਸਣ ਦੇ ਕੁੱਝ ਜ਼ਰੂਰੀ ਟਿੱਪਸ/ Some essential tips for serving food :
1. ਇੰਡੀਅਨ ਫੂਡ ਨਾਲ ਚਾਇਨੀਜ਼ ਫੂਡ ਨਾ ਸਰਵ ਕਰੋ, ਇਹ ਬੇਮੇਲ ਲੱਗੇਗਾ।
2. ਦੋਵੇਂ ਫੂਡ ਸਰਵ ਕਰਨੇ ਹੋਣ ਤਾਂ ਇਨ੍ਹਾਂ ਦੇ ਵੱਖ – ਵੱਖ ਕਾਊਂਟਰ ਲਗਾਓ।
3. 3 – 4 ਤਰ੍ਹਾਂ ਦੇ ਸਲਾਦ ਬਣਾ ਰਹੇ ਹੋ ਤਾਂ ਵੱਖ – ਵੱਖ ਪਲੇਟਸ ਵਿਚ ਅਰੇਂਜ ਕਰੋ।
4. ਟੇਬਲ ਤੇ ਨੈਪਕਿਨ ਪੇਪਰਸ, ਸਪੂਨ, ਚੱਮਚ, ਛੂਰੀ ਅਤੇ ਕਾਂਟੇ ਸਲੀਕੇ ਨਾਲ ਰੱਖੋ।
5. ਫੁਲਕੇ ਜਾਂ ਪਰੌਂਠੇ ਸਰਵ ਕਰਦੇ ਸਮੇਂ ਬਸਕੇਟ ਵਿਚ ਫਾਇਲ ਪੇਪਰ ਵਿਛਾਓ।
6. ਇੰਡੀਅਨ ਫੂਡ (ਦਾਲ – ਮਖਣੀ, ਪਾਲਕ – ਪਨੀਰ, ਮਿਕਸ ਵੈੱਜ਼ ਆਦਿ) ਨੂੰ ਕਾਪਰ ਦੀ ਹਾਂਡੀ ਵਿਚ ਸਰਵ ਕਰੋ, ਚੰਗਾ ਲੱਗੇਗਾ।
7. ਨਵਾਂਪਣ ਲਿਆਉਣ ਲਈ ਦਹੀਂ, ਰਾਇਤਾ, ਖੀਰ ਆਦਿ ਨੂੰ ਮਿੱਟੀ ਦੇ ਭਾਂਡੇ ਵਿੱਚ ਪੇਸ਼ ਕਰੋ।
8. ਮਹਿਮਾਨਾਂ ਦੇ ਬੈਠਣ ਦਾ ਇੰਤਜਾਮ ਅਜਿਹਾ ਹੋਵੇ ਕਿ ਉਹ ਆਰਾਮ ਨਾਲ ਬੈਠ ਕਰ ਕੇ ਖਾਣਾ ਖਾ ਸਕਣ।
ਭੋਜਨ ਨਾਲ ਸਬੰਧਿਤ ਹੋ ਵੀ ਜਾਣਕਾਰੀ ਲਈ 👉ਇੱਥੇ CLICK ਕਰੋ।
Loading Likes...