ਦੁਸਹਿਰੇ ਦਾ ਸਾਡੇ ਸੱਭਿਆਚਾਰ ਨਾਲ ਸੰਬੰਧ/ Relation of Dussehra to our culture :
ਭਾਰਤ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ। ਇੱਥੇ ਹਨ ਮਹੀਨੇ ਕੋਈ ਨਾ ਕੋਈ ਤਿਉਹਾਰ ਹੁੰਦਾ ਹੀ ਹੈ। ਇਨ੍ਹਾਂ ਤਿਉਹਾਰਾਂ ਦਾ ਸੰਬੰਧ ਸਾਡੇ ਸੱਭਿਆਚਾਰ ਨਾਲ ਜੁੜਿਆਂ ਹੋਇਆ ਹੈ। ਦੁਸਹਿਰਾ ਭਾਰਤ ਵਿੱਚ ਬੜੀ ਧੂਮ – ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੀਵਾਲੀ ਤੋਂ 20 ਦਿਨ ਪਹਿਲਾਂ ਆਉਂਦਾ ਹੈ। ਇਸਦੇ ਬਾਰੇ ਹੋਰ ਜਾਨਣ ਲਈ ਹੀ ਅੱਜ ਅਸੀਂ ‘ਦੁਸਹਿਰੇ ਦਾ ਸਾਡੇ ਸੱਭਿਆਚਾਰ ਨਾਲ ਸੰਬੰਧ/ Relation of Dussehra to our culture’ ਵਿਸ਼ੇ ਉੱਤੇ ਚਰਚਾ ਕਰਾਂਗੇ।
ਦੁਸਹਿਰੇ ਸ਼ਬਦ ਦਾ ਅਰਥ/ The meaning of the word Dussehra :
ਦੁਸਹਿਰਾ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ – ਦਸ ਅਤੇ ਸਿਰ ਮਤਲਬ ਕਿ ਦਸ ਸਿਰਾਂ ਵਾਲਾ ਦਸ ਸਿਰਾਂ ਤੋਂ ਭਾਵ ਦਸ ਸਿਰ ਵਾਲਾ ਰਾਵਣ। ਦੁਸਹਿਰੇ ਵਾਲੇ ਦਿਨ ਇਸਦੇ ਬੁੱਤ ਤੇ ਦਸ ਸਿਰ ਲਾਏ ਜਾਂਦੇ ਹਨ।
ਦੁਸਹਿਰੇ ਦਾ ਇਤਿਹਾਸ/ History of Dussehra :
ਲੰਕਾਂ ਦੇ ਰਾਜੇ ਰਾਵਣ ਦੇ ਦਸ ਸਿਰ ਸਨ ਭਾਵ ਹੈ ਕਿ ਉਹ ਬੜਾ ਬੁੱਧੀਮਾਨ, ਵਿਦਵਾਨ ਤੇ ਸ਼ਕਤੀਸ਼ਾਲੀ ਸੀ ਪਰ ਰਾਵਣ ਨੇ ਇੱਕ ਦੁਸ਼ਟ ਕਰਮ ਕੀਤਾ ਸੀ। ਉਹ ਇਹ ਕਿ ਉਸਨੇ ਸੀਤਾ ਨੂੰ ਚੁਰਾਇਆ ਸੀ ਤੇ ਕੈਦ ਕਰਕੇ ਆਪਣੇ ਕੋਲ ਰੱਖ ਲਿਆ ਸੀ। ਕੋਈ ਵੀ ਇਨਸਾਨ ਚਾਹੇ ਜਿੰਨਾ ਮਰਜ਼ੀ ਸ਼ਕਤੀਸ਼ਾਲੀ, ਵਿਦਵਾਨ ਕਿਉਂ ਨਾ ਹੋਵੇ ਉਸ ਵੱਲੋਂ ਕੀਤਾ ਗਿਆ ਇੱਕ ਵੀ ਗ਼ਲਤ ਕੰਮ ਉਸਨੂੰ ਲੈ ਡੁੱਬਦਾ ਹੈ। ਅਜਿਹਾ ਹੀ ਰਾਵਣ ਵਰਗੇ ਬੁੱਧੀਮਾਨ ਵਿਅਕਤੀ ਨਾਲ ਹੋਇਆ। ਉਸਦੇ ਗ਼ਲਤ ਕੰਮਾਂ ਨੇ ਉਸਦਾ ਖ਼ਾਤਮਾ ਕਰ ਦਿੱਤਾ। ਸੀਤਾ ਨੂੰ ਰਾਵਣ ਦੀ ਕੈਦ ‘ਚੋਂ ਛੁਡਾਉਣ ਲਈ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਸੈਨਾ ਵਿੱਚ ਭਿਆਨਕ ਯੁੱਧ ਹੋਇਆ। ਇਸ ਯੁੱਧ ਵਿੱਚ ਜਿੱਤ ਰਾਮ ਦੀ ਹੋਈ ਤੇ ਰਾਵਣ ਮਾਰਿਆ ਗਿਆ। ਇਸੇ ਦਿਨ ਦੀ ਯਾਦ ਵਿੱਚ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਸਾੜਿਆ ਜਾਂਦਾ ਹੈ। ਜੋ ਕਿ ਬਦੀ ਤੇ ਨੇਕੀ ਦੀ ਜਿੱਤ ਨੂੰ ਦਰਸਾਉਂਦਾ ਹੈ।
ਪੰਜਾਬੀ ਵਿੱਚ ਹੋਰ post ਪੜ੍ਹਨ ਲਈ 👉CLICK ਕਰੋ।
ਦੁਰਗਾ ਦੀ ਪੂਜਾ/ Worship of Durga :
ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤਿਆਂ ਦੇ ਦਿਨ ਹੁੰਦੇ ਹਨ। ਇਨ੍ਹਾਂ ਵਿੱਚ ਦੁਰਗਾ ਪੂਜਾ ਕੀਤੀ ਜਾਂਦੀ ਹੈ। ਦੁਰਗਾ ਨੇ ਨੌਂ ਦਿਨ ਲਹੂ ਡੋਲ੍ਹਵੀ ਲੜਾਈ ਕਰਕੇ ਦਸਵੇਂ ਦਿਨ ਮਹਿਸ਼ਾਸੁਰ ਦੈਤ ਨੂੰ ਖ਼ਤਮ ਕਰ ਦਿੱਤਾ ਸੀ।
ਰਾਮ – ਲੀਲ੍ਹਾ ਦਾ ਖੇਡਣਾ/ playing of Ram Leela :
ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਹੁੰਦੇ ਹਨ। ਇਹ ਤਿਉਹਾਰ ਅਕਤੂਬਰ ਵਿੱਚ ਆਉਂਦਾ ਹੈ। ਨਰਾਤਿਆਂ ਦੇ ਦਿਨਾਂ ਵਿੱਚ ਰਾਤ ਨੂੰ ਸ਼ਹਿਰਾਂ ਵਿੱਚ ਥਾਂ – ਥਾਂ ਰਾਮ ਲੀਲ੍ਹਾ ਖੇਡੀ ਜਾਂਦੀ ਹੈ। ਇਹ ਲੀਲ੍ਹਾ ਦੇਰ ਰਾਤ ਤੱਕ ਚੱਲਦੀ ਰਹਿੰਦੀ ਹੈ। ਲੋਕ ਇਸ ਵਿੱਚ ਰਾਮ ਬਨਵਾਸ, ਭਰਤ – ਮਿਲਾਪ, ਸੀਤਾ ਹਰਨ, ਹਨੂੰਮਾਨ ਦੇ ਲੰਕਾਂ ਸਾੜਨ ਘਟਨਾਵਾਂ ਨੂੰ ਬੜੀ ਉਤਸੁਕਤਾ ਦੇ ਦਿਲਚਸਪੀ ਨਾਲ ਵੇਖਦੇ ਹਨ।
ਦੁਸਹਿਰੇ ਵਾਲਾ ਦਿਨ/ Dussehra day :
ਦੁਸਹਿਰੇ ਵਾਲੇ ਦਿਨ ਭਾਵ ਦਸਵੀਂ ਵਾਲੇ ਦਿਨ ਸ਼ਹਿਰ ਦੇ ਕਿਸੇ ਖੁੱਲ੍ਹੇ ਥਾਂ ਵਿੱਚ ਲੰਕਾਪਤੀ ਰਾਵਣ, ਮੇਘਨਾਦ, ਕੁੰਭਕਰਨ ਦੇ ਪਟਾਕਿਆਂ ਨਾਲ ਭਰੇ ਪੁਤਲੇ ਖੜ੍ਹੇ ਕਰ ਦਿੱਤੇ ਜਾਂਦੇ ਹਨ। ਲੋਕੀਂ ਬੜੀ ਦੂਰੋਂ – ਦੂਰੋਂ ਇਹ ਦੇਖਣ ਆਉਂਦੇ ਹਨ, ਚਾਰ – ਚੁਫ਼ੇਰੇ ਬਹੁਤ ਰੌਣਕ ਹੁੰਦੀ ਹੈ। ਕਈ ਦੁਕਾਨਾਂ ਲੱਗੀਆਂ ਹੁੰਦੀਆਂ ਹਨ। ਰੱਥਾਂ ਵਿੱਚ ਬੈਠ ਕੇ ਸ੍ਰੀ ਰਾਮ ਚੰਦਰ ਜੀ ਦੀ ਸਵਾਰੀ ਆਪਣੀ ਸੈਨਾ ਸਮੇਤ ਝਾਕੀਆਂ ਦੇ ਰੂਪ ਵਿੱਚ ਉੱਥੇ ਪੁੱਜਦੀ ਹੈ। ਸਟੇਜ ਤੇ ਲੜਾਈ ਦਾ ਦ੍ਰਿਸ਼ ਦਿਖਾਇਆ ਜਾਂਦਾ ਹੈ। ਜਿਸ ਵਿੱਚ ਰਾਵਣ ਤੇ ਉਸਦੇ ਸਾਥੀਆਂ ਨੂੰ ਤੀਰ ਮਾਰੇ ਜਾਂਦੇ ਹਨ ਤੇ ਉਹ ਮਰ ਜਾਂਦੇ ਹਨ। ਹਨੇਰਾ ਹੋਣ ਤੇ ਜਦੋਂ ਸੂਰਜ ਛਿਪ ਜਾਂਦਾ ਹੈ ਇਨ੍ਹਾਂ ਪੁਤਲਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਪੁਤਲਿਆਂ ਅੰਦਰ ਰੱਖ ਪਟਾਕੇ ਠਾਹ – ਠਾਹ ਕਰਕੇ ਦਿਲ ਕੰਬਾਊ ਆਵਾਜ਼ਾਂ ਨਾਲ ਫੱਟਦੇ ਹਨ। ਪੁਤਲੇ ਸੜ ਕੇ ਸੁਆਹ ਹੋ ਜਾਂਦੇ ਹਨ।
ਪੰਜਾਬੀ ਵਿੱਚ ਹੋਰ POST ਪੜ੍ਹਨ ਲਈ ਇੱਥੇ ਕਲਿਕ ਕਰੋ।
ਦੁਸਹਿਰੇ ਤੋਂ ਬਾਅਦ ਘਰ – ਵਾਪਸੀ/ Back To Home after Dussehra :
ਮੇਲਾ ਦੇਖ ਕੇ ਲੋਕੀ ਖ਼ੁਸ਼ੀ – ਖ਼ੁਸ਼ੀ ਆਪਣੇ – ਆਪਣੇ ਘਰਾਂ ਨੂੰ ਵਾਪਸ ਪਰਤਦੇ ਹਨ। ਉਹ ਕਈ ਤਰ੍ਹਾਂ ਦੀਆਂ ਵਸਤਾਂ, ਖਿਡੌਣੇ, ਮਠਿਆਈਆਂ ਖਰੀਦ ਕੇ ਲਿਆਉਂਦੇ ਹਨ। ਕਈ ਵਾਰੀ ਲੋਕ ਰਾਵਣ ਦੇ ਸੜ ਰਹੇ ਪੁਤਲੇ ਵਿੱਚੋਂ ਬਾਂਸ ਦੀਆਂ ਲੱਕੜਾਂ ਕੱਢ ਕੇ ਲੈ ਜਾਂਦੇ ਹਨ। ਲੋਕਾਂ ਅਨੁਸਾਰ ਇਹ ਬਾਂਸ ਦੀ ਲੱਕੜੀ ਘਰ ਰੱਖਣ ਨਾਲ ਬਦਰੂਹਾਂ ਦਾ ਪ੍ਰਵੇਸ਼ ਨਹੀਂ ਹੁੰਦਾ।
ਸਿੱਟਾ/ conclusion :
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਤਿਉਹਾਰ ਚਹਿਲ – ਪਹਿਲ ਨਾਲ ਭਰਿਆ ਹੋਇਆ ਹੈ।
Loading Likes...ਕਈ ਲੋਕਾਂ ਦਾ ਰਾਵਣ ਦੇ ਪ੍ਰਤੀ ਆਦਰ ਵਾਲਾ ਭਾਵ ਵੀ ਹੁੰਦਾ ਹੈ। ਕਿਉਂਕਿ ਰਾਵਣ ਇੱਕ ਉੱਚ ਕੋਟੀ ਦਾ ਟੀਕਾਕਾਰ ਵੀ ਸੀ। ਉਹ ਸ਼ਿਵ ਜੀ ਦਾ ਬਹੁਤ ਵੱਡਾ ਭਗਤ ਸੀ। ਅਤੇ ਲੋਕਾਂ ਦਾ ਵਿਸ਼ਵਾਸ ਹੈ ਕਿ ਨਾ ਤਾਂ ਕੋਈ ਹੋਰ ਸ਼ਿਵ ਜੀ ਦਾ ਐਂਨਾ ਵੱਡਾ ਭਗਤ ਹੋਇਆ ਹੈ ਅਤੇ ਨਾ ਹੀ ਅੱਗੇ ਵੀ ਹੋ ਸਕਦਾ ਹੈ। ਅਤੇ ਉਹ ਲੋਕ ਰਾਵਣ ਦੀ ਹਰ ਸਾਲ ਅਜਿਹੀ ਦੁਰਦਸ਼ਾ ਨੂੰ ਠੀਕ ਨਹੀਂ ਸਮਝਦੇ।