ਬ੍ਰੈਸਟ ਕੈਂਸਰ ਅਤੇ ਇਲਾਜ/ Breast cancer and treatment
ਬ੍ਰੈਸਟ ਕੈਂਸਰ ਅਤੇ ਮੌਤ ਦੇ ਆਂਕੜੇ/ Breast cancer and mortality statistics :
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਪੂਰੀ ਦੁਨੀਆ ‘ਚ ਕੈਂਸਰ ਮੌਤ ਦਾ ਮੁੱਖ ਕਾਰਨ ਹੈ, ਜੋ ਸਾਲ
2020 ‘ਚ 10 ਮਿਲੀਅਨ (1 ਕਰੋੜ) ਜਾਂ 6 ‘ਚੋਂ ਇਕ ਮੌਤ ਦਾ ਜ਼ਿੰਮੇਵਾਰ ਸੀ।
2018 ‘ਚ 7.84 ਲੱਖ ਮੌਤਾਂ ਅਤੇ
2020 ‘ਚ ਦਰਜ 13.92 ਲੱਖ ਕੈਂਸਰ ਦੇ ਮਾਮਲਿਆਂ ਦੇ ਨਾਲ, ਭਾਰਤ ਵਿਚ ਵੀ ਕੈਂਸਰ ਮੌਤ ਦਾ ਮੁੱਖ ਕਾਰਨ ਹੈ। ਬ੍ਰੈਸਟ ਕੈਂਸਰ ਉਨ੍ਹਾਂ ‘ਚੋਂ ਸਭ ਤੋਂ ਆਮ ਤਰ੍ਹਾਂ ਦਾ ਕੈਂਸਰ ਹੈ। ਪੂਰੀ ਦੁਨੀਆ ਵਿਚ ਔਰਤਾਂ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ।
2020 ‘ਚ 23 ਲੱਖ ਔਰਤਾਂ ਬ੍ਰੈਸਟ ਕੈਂਸਰ ਤੋਂ ਪੀੜਤ ਪਾਈਆਂ ਗਈਆਂ ਅਤੇ ਮੌਤ ਦਾ ਅੰਕੜਾ 6,85,000 ਸੀ।
ਪਿਛਲੇ 5 ਸਾਲਾਂ ਵਿਚ 78 ਲੱਖ ਔਰਤਾਂ ਬ੍ਰੈਸਟ ਕੈਂਸਰ ਤੋਂ ਪੀੜਤ ਪਾਈਆਂ ਗਈਆਂ ਜੋ 2020 ਤੱਕ ਦੁਨੀਆ ਵਿਚ ਸਭ ਤੋਂ ਵਧ ਪਾਇਆ ਜਾਣ ਵਾਲਾ ਕੈਂਸਰ ਬਣ ਗਿਆ।
ਸਿਹਤ ਨਾਲ ਸੰਬੰਧਿਤ ਹੋਰ ਜਾਣਕਾਰੀ ਲਈ ਤੁਸੀਂ ਇਸ ਲਾਈਨ ਤੇ CLICK ਕਰ ਸਕਦੇ ਹੋ।
ਬ੍ਰੈਸਟ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਪਰ ਅਸੀਂ ਦੇਖ ਸਕਦੇ ਹਾਂ ਕਿ ਇਸ ਬੀਮਾਰੀ ਦੇ ਬੋਝ ਨੂੰ ਘੱਟ ਕਰਨ ਲਈ ਨਵੀਂ ਤੋਂ ਨਵੀਂ ਖੋਜ ਸਾਹਮਣੇ ਆ ਰਹੀ ਹੈ।ਅੱਜ ਦੇ ਦੌਰ ਦੇ ਇਲਾਜ ਬ੍ਰੈਸਟ ਕੈਂਸਰ ਦੇ ਇਲਾਜ ਦੀ ਸਥਿਤੀ ਨੂੰ ਬਦਲ ਸਕਦੇ ਹਨ ਅਤੇ ਇਲਾਜ ਦੌਰਾਨ ਜ਼ਿੰਦਗੀ ਦੀ ਗੁਣਵੱਤਾ ਨੂੰ ਬਣਾਈ ਰੱਖ ਸਕਦੇ ਹਨ।
ਥੈਰੇਪੀ ਦੇ ਬਦਲ/ Alternative therapy :
ਹਾਲ ਹੀ ਦੇ ਸਾਲਾਂ ਵਿਚ ਥੈਰੇਪੀ ਦੇ ਕਈ ਸਾਰੇ ਬਦਲ ਤਿਆਰ ਕੀਤੇ ਗਏ ਹਨ, ਜੋ ਕਿ ਸਟੇਜ 4 ਜਾਂ ਮੇਟਾਸਟੇਟਿਕ, ਬ੍ਰੈਸਟ ਕੈਂਸਰ ਵਿਚ ਸਰਵਾਈਵਲ ਦੀ ਦਰ ਨੂੰ ਕਾਫੀ ਬਿਹਤਰ ਬਣਾ ਸਕਦੇ ਹਨ।
ਬ੍ਰੈਸਟ ਕੈਂਸਰ ਦੇ ਇਲਾਜ ਦੇ ਬਦਲ ਜੋ ਉਪਲਬਧ ਹਨ/ Breast cancer treatment options that are available :
ਬ੍ਰੈਸਟ ਕੈਂਸਰ ਦਾ ਇਲਾਜ ਰੇਡੀਓਥੈਰੇਪੀ, ਸਰਜਰੀ, ਕੀਮੋਥੈਰੇਪੀ ਅਤੇ ਵੱਖ – ਵੱਖ ਤਰ੍ਹਾਂ ਦੀ ਹਾਰਮੋਨਲ ਥੈਰੇਪੀ ਦੇ ਨਾਲ ਮਿਲਾ ਕੇ ਕੀਤਾ ਜਾਂਦਾ ਹੈ। ਇਹ ਕੈਂਸਰ ਦੇ ਸਟੇਜ ਅਤੇ ਹੋਰ ਕਾਰਕਾਂ ਜਿਵੇਂ ਉਮਰ, ਮੈਡੀਕਲ ਹਿਸਟਰੀ ਅਤੇ ਮਿਊਟੇਸ਼ਨ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਹਾਲਾਂਕਿ ਇਸ ਰੋਗ ਦਾ ਇਲਾਜ ਸੰਭਵ ਹੈ। ਆਮਤੌਰ ਤੇ ਰੋਗੀਆਂ ਨੂੰ ਹਸਪਤਾਲ ਵਿਚ ਜ਼ਿਆਦਾ ਲੰਬੇ ਸਮੇਂ ਤਕ ਰਹਿਣਾ ਪੈਂਦਾ ਹੈ ਕਿਉਂਕਿ ਇਨ੍ਹਾਂ ਥੈਰੇਪੀਜ਼ ‘ਚ ਸਮਾਂ ਲੱਗਦਾ ਹੈ।
ਕੀਮੋਥੈਰੇਪੀ, ਰੇਡੀਏਸ਼ਨ ਅਤੇ ਸਰਜਰੀ/ Chemotherapy, radiation and surgery :
ਇਹ ਲਗਭਗ 6 – 7 ਮਹੀਨੇ ਦੀ ਪ੍ਰਕਿਰਿਆ ਹੁੰਦੀ ਹੈ। ਦੂਸਰੇ ਪਾਸੇ ਆਧੁਨਿਕ ਤਰੀਕੇ ਇਲਾਜ ਦੇ ਸਮੇਂ ਨੂੰ ਘੱਟ ਕਰ ਰਹੇ ਹਨ, ਇਸ ਨਾਲ ਪ੍ਰਬੰਧ ਕਰਨ ਵਾਲੇ ਲਈ ਇਹ ਆਸਾਨ ਅਤੇ ਤੇਜ਼ ਬਣਦਾ ਜਾ ਰਿਹਾ ਹੈ।
ਨਵੇਂ ਤਰੀਕਿਆਂ ਦੇ ਫਾਇਦੇ/ Advantages of new methods :
ਨਵੇਂ ਇਲਾਜ ਦਾ ਟੀਚਾ ਹਸਪਤਾਲ ਵਿਚ ਬਿਤਾਉਣ ਵਾਲੇ ਸਮੇਂ ਨੂੰ ਘੱਟ ਕਰਨਾ ਅਤੇ ਜ਼ਿੰਦਗੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣਾ ਹੈ। ਰੋਗੀ ਇਸ ਸਮੇਂ ਨੂੰ ਆਪਣਿਆਂ ਨਾਲ ਬਿਤਾ ਸਕਦੇ ਹਨ ਜਾਂ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀਅ ਸਕਦੇ ਹਨ।
ਹਸਪਤਾਲ ਵਿਚ ਸਮਾਂ ਘੱਟ ਹੋ ਜਾਣ ਨਾਲ ਇਸ ਦਾ ਪ੍ਰਬੰਧਨ ਤੇਜ਼ ਹੋ ਜਾਂਦਾ ਹੈ। ਨਵੀਂ ਥੈਰੇਪੀਜ਼ ਅਤੇ ਇਲਾਜ, ਰਵਾਇਤੀ ਥੈਰੇਪੀਜ਼ ਦੀ ਤੁਲਨਾ ਵਿਚ ਜ਼ਿਆਦਾ ਤੇਜ਼ੀ ਨਾਲ ਪ੍ਰਬੰਧਿਤ ਕਰ ਸਕਦੀ ਹੈ। ਤੇਜ਼ ਪ੍ਰਬੰਧਨ ਨਾਲ ਆਤਮਵਿਸ਼ਵਾਸ ਵਧਦਾ ਹੈ ਅਤੇ ਹਰ ਕਿਸੇ ਦਾ ਸਮਾਂ ਬਚਦਾ ਹੈ (ਰੋਗੀ, ਕੇਅਰਗਿਵਰ, ਡਾਕਟਰਸ ਅਤੇ ਪੈਰਾਮੈਡੀਕਲ ਕਰਮਚਾਰੀ) ,ਇਸ ਨਾਲ ਅਪਾਇੰਟਮੈਂਟ ਦਾ ਸਮਾਂ ਘੱਟ ਹੁੰਦਾ ਹੈ ਅਤੇ ਐੱਚ. ਸੀ. ਪੀ.ਨੂੰ ਵੱਧ ਰੋਗੀਆਂ ਦੀ ਸੇਵਾ ਕਰਨ ਲਈ ਜ਼ਿਆਦਾ ਸਮਾਂ ਮਿਲਦਾ ਹੈ।
ਨਵੀਆਂ ਅਹਿਮ ਦਵਾਈਆਂ ਬ੍ਰੈਸਟ ਕੈਂਸਰ ਦੇ ਰੋਗੀਆਂ ਲਈ ਸਮਾਂ ਬਚਾ ਸਕਦੀਆਂ ਹਨ ਅਤੇ ਕਲੀਨਿਕ ਵਿਚ ਲੱਗਣ ਵਾਲੇ ਸਮੇਂ ਨੂੰ ਹੈਰਾਨੀਜਨਕ ਰੂਪ ਨਾਲ ਘੱਟ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੀ ਗੁਣਵੱਤਾ ਵਿਚ ਸੁਧਾਰ ਕਰ ਸਕਦੀਆਂ ਹਨ। ਰੋਗੀ ਅਤੇ ਕੇਅਰਗਿਵਰਸ ਹਸਪਤਾਲ ਵਿਚ ਘੱਟ ਸਮਾਂ ਬਿਤਾ ਸਕਦੇ ਹਨ ਅਤੇ ਹੋਰ ਜ਼ਿਆਦਾ ਸਮਾਂ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਕਰਨ ਵਿਚ ਲਗਾ ਸਕਦੇ ਹਨ। ਇਸ ਨਾਲ ਸਿਹਤ ਦੇਖਭਾਲ ਪ੍ਰਣਾਲੀਆਂ ਦੀ ਕੁਸ਼ਲਤਾ ਵਿਚ ਵੀ ਸੁਧਾਰ ਹੋਵੇਗਾ, ਕਿਉਂਕਿ ਇਸ ਨੂੰ ਤਿਆਰ ਕਰਨ ਅਤੇ ਪ੍ਰਸ਼ਾਸਿਤ ਕਰਨ ਵਿਚ ਘੱਟ ਸਮਾਂ ਲੱਗੇਗਾ।
Loading Likes...