ਵਾਸ਼ਿੰਗ ਮਸ਼ੀਨ ਦੀ ਸਹੀ ਵਰਤੋਂ/ Proper use of washing machine
ਹਰ ਚੀਜ਼ ਦੀ ਦੇਖਭਾਲ/ Take care of everything :
ਕਿਸੇ ਵੀ ਮਸ਼ੀਨ ਨੂੰ ਲੰਬੇ ਸਮੇਂ ਤਕ ਚਲਾਉਣ ਲਈ ਉਸ ਦੀ ਦੇਖਭਾਲ ਬਹੁਤ ਜ਼ਰੂਰੀ ਹੈ, ਜੇਕਰ ਮਸ਼ੀਨ ਦੀ ਦੇਖਭਾਲ ਚੰਗੇ ਤਰੀਕੇ ਨਾਲ ਕੀਤੀ ਜਾਏ ਤਾਂ ਉਹ ਦੁੱਗਣੀ ਚਲਦੀ ਹੈ। ਇਸੇ ਲਈ ਅੱਜ ਅਸੀਂ ਵਾਸ਼ਿੰਗ ਮਸ਼ੀਨ ਦੀ ਸਹੀ ਵਰਤੋਂ/ Proper use of washing machine ਉੱਤੇ ਚਰਚਾ ਕਰਾਂਗੇ।
ਕੱਪੜੇ ਧੋਣ ਵਾਲੀ ਮਸ਼ੀਨ ਨਾਲ ਸਬੰਧਿਤ ਕੁਝ ਜ਼ਰੂਰੀ ਧਿਆਨ ਰੱਖਣ ਵਾਲੀਆਂ ਗੱਲਾਂ/ Some important things to keep in mind related to clothes washing machine :
1. ਮਸ਼ੀਨ ਨੂੰ ਉੱਚੀ – ਨੀਵੀਂ ਜਗ੍ਹਾ ਤੇ ਰੱਖਣ ਨਾਲ ਮਸ਼ੀਨ, ਹਿਲਣ – ਡੁੱਲਣ ਲੱਗਦੀ ਹੈ, ਜਿਸ ਨਾਲ ਮਸ਼ੀਨ ਤੇ ਵੱਧ ਜ਼ੋਰ ਪੈਂਦਾ ਹੈ, ਇਸ ਲਈ ਮਸ਼ੀਨ ਨੂੰ ਸਦਾ ਸਮਤਲ ਜਗ੍ਹਾ ਤੇ ਰੱਖ ਕੇ ਹੀ ਚਲਾਓ।
2. ਪਾਣੀ ਮੋਟਰ ਤੇ ਪੈ ਗਿਆ ਤਾਂ ਮੋਟਰ ਖਰਾਬ ਹੋ ਸਕਦੀ ਹੈ, ਇਸ ਲਈ ਪਾਣੀ ਸਦਾ ਮਸ਼ੀਨ ਵਿਚ ਦਿਖਾਏ ਗਏ ਨਿਸ਼ਾਨ ਤਕ ਹੀ ਪਾਓ । ਮਸ਼ੀਨ ਨੂੰ ਉੱਪਰ ਤਕ ਪਾਣੀ ਨਾ ਭਰੋ, ਜੇਕਰ ਪਾਣੀ ਵੱਧ ਹੋਵੇਗਾ ਤਾਂ ਮਸ਼ੀਨ ਦੇ ਚਲਦੇ ਸਮੇਂ ਛਲਕੇਗਾ ਅਤੇ ਬਾਹਰ ਡਿੱਗੇਗਾ।
3. ਘਟੀਆ ਡਿਟਰਜੈਂਰਟ ਪਾਊਡਰ/ Detergent powder ਦੀ ਵਰਤੋਂ ਨਾ ਕਰੋ, ਕਿਉਂਕਿ ਸਸਤਾ ਪਾਊਡਰ ਮਸ਼ੀਨ ਦੇ ਅੰਦਰ ਚਿਪਕਦਾ ਰਹਿੰਦਾ ਹੈ ਅਤੇ ਹੌਲੀ – ਹੌਲੀ ਮਸ਼ੀਨ ਖਰਾਬ ਹੋ ਜਾਂਦੀ ਹੈ। ਇਸ ਲਈ ਡਿਟਰਜੈਂਰਟ ਪਾਊਡਰ ਸਦਾ ਕਿਸੇ ਚੰਗੀ ਕੁਆਲਿਟੀ ਦਾ ਵਰਤੋਂ।
4. ਘੱਟ ਵੋਲਟੇਜ ਕਾਰਨ ਮੋਟਰ ਦੇ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਜੇਕਰ ਬਿਜਲੀ ਦੀ ਸਪਲਾਈ ਘੱਟ ਹੋਵੇ ਤਾਂ ਭੁੱਲ ਕੇ ਵੀ ਮਸ਼ੀਨ ਨਾ ਚਲਾਓ।
5. ਮਸ਼ੀਨ ‘ਚ ਬਹੁਤੇ ਕੱਪੜੇ ਨਾ ਪਾਓ, ਕਿਉਂਕਿ ਮਸ਼ੀਨ ਵਿਚ ਇੰਨੀ ਜਗ੍ਹਾ ਜ਼ਰੂਰ ਹੋਣੀ ਚਾਹੀਦੀ ਹੈ ਕਿ ਕੱਪੜੇ ਆਸਾਨੀ ਨਾਲ ਘੁਲ ਸਕਣ ਅਤੇ ਚੰਗੀ ਤਰ੍ਹਾਂ ਸਾਫ ਹੋ ਸਕਣ। ਇਸ ਲਈ ਕੱਪੜਿਆਂ ਦੀ ਮਾਤਰਾ ਦਾ ਧਿਆਨ ਜ਼ਰੂਰ ਰੱਖਿਆ ਜਾਵੇ।
6. ਜੇਕਰ ਤੁਹਾਨੂੰ ਪਤਾ ਹੈ ਕਿ ਕੱਪੜਿਆਂ ਦਾ ਰੰਗ ਨਿਕਲਦਾ ਹੈ, ਉਨ੍ਹਾਂ ਨੂੰ ਦੂਜੇ ਕੱਪੜਿਆਂ ਨਾਲ ਨਾ ਧੋਵੋ। ਅਜਿਹਾ ਕਰਨ ਨਾਲ ਉਨ੍ਹਾਂ ਕੱਪੜਿਆਂ ਦਾ ਨਿਕਲਿਆ ਹੋਇਆ ਰੰਗ ਦੂਜੇ ਕੱਪੜਿਆਂ ਤੇ ਚੜ੍ਹ ਸਕਦਾ ਹੈ। ਜਿਸ ਵਜ੍ਹਾ ਨਾਲ ਦੂਜੇ ਕੱਪੜਿਆਂ ਦਾ ਰੰਗ ਵੀ ਖਰਾਬ ਹੋ ਸਕਦਾ ਹੈ।
ਇਸ ਤਰ੍ਹਾਂ ਦੇ ਹੋਰ ਵੀ ਛੋਟੇ – ਛੋਟੇ tips ਲਈ ਇੱਥੇ 👉CLICK ਕਰੋ।
Loading Likes...