ਕੰਮਕਾਜੀ ਔਰਤਾਂ ਅਤੇ ਗਰਭ ਅਵਸਥਾ/ Working women and pregnancy
ਅੱਜ ਵਧੇਰੇ ਔਰਤਾਂ ਕੰਮਕਾਜੀ ਹਨ। ਗਰਭ ਅਵਸਥਾ ਵਿਚ ਵੀ ਵਧੇਰੇ ਸਮੇਂ ਉਨ੍ਹਾਂ ਨੂੰ ਆਪਣੇ ਕੰਮ ਤੇ ਜਾਣਾ ਹੁੰਦਾ ਹੈ, ਕਿਉਂਕਿ ਪੂਰੇ 9 ਮਹੀਨਿਆਂ ਤਕ ਉਹ ਛੁੱਟੀ ਲੈ ਕੇ ਘਰ ਵਿਚ ਨਹੀਂ ਰਹਿ ਸਕਦੀਆਂ। ਇਕ ਹਾਊਸ ਵਾਈਫ ਦੀ ਤੁਲਨਾ ‘ਚ ਇਕ ਕੰਮਕਾਜੀ ਔਰਤ ਨੂੰ ਗਰਭ ਅਵਸਥਾ ਵਿਚ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ, ਤਾਂ ਜੋ ਭਰੂਣ ਦਾ ਵਿਕਾਸ ਸਿਹਤਮੰਦ ਅਤੇ ਸੰਤੁਲਿਤ ਹੋਵੇ। ਇਸੇ ਲਈ ਅੱਜ ਦਾ ਵਿਸ਼ੇ ਕੰਮਕਾਜੀ ਔਰਤਾਂ ਅਤੇ ਗਰਭ ਅਵਸਥਾ/ Working women and pregnancy ਉੱਤੇ ਹੀ ਚਰਚਾ ਕੀਤੀ ਜਾਵੇਗੀ। ਤਾਂ ਜੋ ਕੁੱਝ ਅਜਿਹੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਸਕੇ ਜਿਨ੍ਹਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ।
ਗਰਭਵਤੀ ਔਰਤ ਦੇ ਲਈ ਕੁੱਝ ਜ਼ਰੂਰੀ ਕਰਨਜੋਗ ਗੱਲਾਂ/ Some important things to do for a pregnant woman :
1. ਆਪਣੇ ਬੌਸ ਨੂੰ ਆਪਣੇ ਗਰਭਵਤੀ ਹੋਣ ਦੀ ਗੱਲ ਦੱਸਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਤੁਹਾਡੇ ਤੋਂ ਅਜਿਹਾ ਕੋਈ ਕੰਮ ਨਾ ਲਵੇ, ਜੋ ਭਰੂਣ ਲਈ ਘਾਤਕ ਹੋ ਸਕਦਾ ਹੋਵੇ।
2. ਯੋਗਤਾ ਅਨੁਸਾਰ ਜਣੇਪੇ ਦੀ ਛੁੱਟੀ ਲਓ, ਤਾਂਕਿ ਓਨਾ ਸਮੇਂ ਦਫਤਰ ਦੇ ਝੰਜਟ ਤੋਂ ਮੁਕਤ ਰਿਹਾ ਜਾ ਸਕੇ।
3. ਦਫਤਰ ਵਿਚ ਸਹਿਜ ਅਤੇ ਨਾਰਮਲ ਰਹੋ। ਜੇਕਰ ਅਸਹਿਜਤਾ ਲੱਗੇ ਤਾਂ ਆਪਣੀ ਕਿਸੇ ਮਹਿਲਾ ਸਾਥੀ ਨੂੰ ਕਹੋ, ਤਾਂਕਿ ਉਹ ਤੁਹਾਨੂੰ ਸੰਭਾਲ ਸਕੇ।
4. ਜੇਕਰ ਦਫਤਰ ਵਿਚ ਲਿਫਟ ਲੱਗੀ ਹੋਵੇ ਤਾਂ ਹਮੇਸ਼ਾ ਉਸ ਦੀ ਵਰਤੋਂ ਕਰੋ।
5. ਦਫਤਰ ਵਿਚ ਆਰਾਮਦਾਇਕ ਕੱਪੜੇ ਪਹਿਨ ਕੇ ਜਾਣਾ ਬਹੁਤ ਜ਼ਰੂਰੀ ਹੈ।
6. ਜਿਸ ਕੁਰਸੀ ਤੇ ਬੈਠ ਕੇ ਤੁਹਾਨੂੰ ਕੰਮ ਕਰਨਾ ਹੈ, ਉਹ ਤੁਹਾਡੇ ਲਈ ਸਹੀ ਅਤੇ ਸੁਵਿਧਾਜਨਕ ਹੈ ਜਾਂ ਨਹੀਂ? ਇਸਦਾ ਖ਼ਾਸ ਧਿਆਨ ਰੱਖੋ ਜੇ ਨਹੀਂ ਤਾਂ ਉਸ ਨੂੰ ਬਦਲ ਦੇਣਾ ਹੀ ਸਹੀ ਹੈ।
7. ਦਫਤਰ ਵਿਚ ਆਪਣਾ ਨਾਸ਼ਤਾ ਅਤੇ ਲੰਚ ਨਾਲ ਲੈ ਜਾਓ ਅਤੇ ਸਮੇਂ ਤੇ ਕਰੋ। ਗਰਭ ਅਵਸਥਾ ਵਿਚ ਹੋਰ ਵੀ ਕਈ ਧਿਆਨ ਵਿਚ ਰੱਖਣ ਵਾਲਿਆਂ ਗੱਲਾਂ ਲਈ ਇੱਥੇ CLICK ਕਰੋ।
ਇਹਨਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ/ Pay special attention to these things :
1. ਦਫਤਰ ਵਿਚ ਕੋਈ ਵੀ ਭਾਰੀ ਚੀਜ਼ ਨਾ ਚੁੱਕੋ, ਨਾ ਹੀ ਹਿਲਾਓ।
2. ਪੌੜ੍ਹੀਆਂ ਘੱਟ ਚੜ੍ਹੋ, ਕਿਉਂਕਿ ਪੌੜ੍ਹੀਆਂ ਚੜ੍ਹਦੇ – ਉਤਰਦੇ ਸਮੇਂ ਪੈਰ ਫਿਸਲ ਸਕਦਾ ਹੈ।
3. ਇਕ ਹੀ ਪੋਜੀਸ਼ਨ ਵਿਚ ਘੰਟਿਆਂ ਤਕ ਨਾ ਬੈਠੇ ਰਹੋ ਸਗੋਂ ਹਰ ਘੰਟੇ ਬਾਅਦ ਆਪਣੀ ਪੋਜੀਸ਼ਨ ਬਦਲ ਲਓ ਅਤੇ ਥੋੜ੍ਹਾ ਚਲ – ਫਿਰ ਲੈਣਾ ਠੀਕ ਰਹਿੰਦਾ ਹੈ।
4. ਜਿਥੇ ਤਕ ਸੰਭਵ ਹੋਵੇ ਦਫਤਰ ਦੇ ਕੰਮ ਤੋਂ ਟੂਰ ਨਾ ਕਰੋ, ਕਿਉਂਕਿ ਇਹ ਟੂਰ ਰਿਸਕੀ ਸਿੱਧ ਹੋ ਸਕਦਾ ਹੈ। ਖਾਸ ਤੌਰ ਤੇ ਸ਼ੁਰੂ ਦੇ ਅਤੇ ਬਾਅਦ ਦੇ ਦੋ ਮਹੀਨਿਆਂ ਵਿਚ ਯਾਤਰਾ ਤੋਂ ਬਚੋ।
5. ਜੇਕਰ ਤੁਸੀਂ ਦੁਪਹੀਆ ਵਾਹਨ ਨਾਲ ਦਫਤਰ ਆਉਦੇ – ਜਾਂਦੇ ਹੋ ਤਾਂ ਆਪਣੇ ਵਾਹਨ ਨੂੰ ਸਹੀ ਹਾਲਤ ਵਿਚ ਰੱਖੋ। ਬਿਹਤਰ ਹੋਵੇਗਾ ਕਿ ਸੈਲਫ ਸਟਾਰਟ ਵਾਹਨ ਹੋਵੇ, ਕਿਉਕਿ ਗਰਭ ਅਵਸਥਾ ਵਿਚ ਕਿੱਕ ਮਾਰਨਾ ਠੀਕ ਨਹੀਂ ਹੋਵੇਗਾ।
Loading Likes...