ਅੱਜ ਦੇ ਸਮੇ ਵਿੱਚ ਵੀ ਸੱਭਿਅਤ ਪਰਿਵਾਰ ਪਿਆਰ ਨੂੰ ਸਵੀਕਾਰ ਨਹੀਂ ਕਰਦਾ।
ਉਹ ਨਹੀਂ ਚਾਹੁੰਦਾ ਕਿ ਸਾਡੇ ਬੱਚੇ ਪਿਆਰ ਕਰਨ ਅਤੇ ਸਾਰੇ ਸਿਰਫ
ਵਿਆਹ ਨੂੰ ਹੀ ਪ੍ਰਵਾਨਗੀ ਦਿੰਦੇ ਨੇ
ਪਰ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ
ਕਿ
ਵਿਆਹ ਕਰਨ ਨਾਲ ਪਿਆਰ ਪੈ ਜਾਂਦਾ।
ਵਿਆਹ ਕਰਨ ਨਾਲ ਤਾਂ ਸਿਰਫ ਸਮਝੌਤਾ ਹੁੰਦਾ ਹੈ
ਹੋਰ ਕੁੱਝ ਨਹੀਂ।
ਅਤੇ
ਸਾਡਾ ਸਮਾਜ ਹਮੇਸ਼ਾ ਤੋਂ ਹੀ ਸਮਝੌਤਿਆਂ ਨੂੰ ਹੀ
ਅਹਮਿਯਤ ਦਿੰਦਾ ਹੈ
ਪਿਆਰ ਨੂੰ ਨਹੀਂ
ਇੱਕ ਸੱਭਿਅਤ ਸਮਾਜ ਡਰਦਾ ਹੈ ਕਿ
ਕਿਤੇ ਸਾਨੂੰ ਛੱਡ ਕੇ ਆਪਣੇ ਪ੍ਰੇਮੀ ਦਾ ਹੀ ਨਾ ਹੋ ਕੇ ਬਹਿ ਜਾਵੇ
ਪਰ
ਅੱਜ ਕੱਲ ਮੈਂ ਬਿਰਧ ਆਸ਼ਰਮਾਂ ਵਿੱਚ
ਸਿਰਫ
ਸੱਭਿਅਤ ਪਰਿਵਾਰ ਦੇ ਬਜ਼ੁਰਗਾਂ ਨੂੰ ਹੀ ਦੇਖਿਆ ਹੈ।
ਜੋ ਪਿਆਰ ਕਰਨਾ ਜਾਣਦੇ ਨੇ
ਉਹ ਪਿਆਰ ਨੂੰ ਜੀਣਾ ਵੀ ਜਾਣਦੇ ਨੇ
ਪਿਆਰ ਵਿੱਚ ਸੱਭ ਦਾ ਹੋਣਾ ਵੀ ਜਾਣਦੇ ਨੇ।
Loading Likes...