ਮਸ਼ਹੂਰ ਪੰਜਾਬੀ ਅਖਾਣ / Famous Punjabi Akhaan
ਸਾਡੀ ਚੱਲ ਰਹੀ ਅਖਾਣਾਂ ਦੀ ਇਸ ਲੜੀ ਵਿਚ ਅੱਜ ਅਸੀਂ ਮਸ਼ਹੂਰ ਪੰਜਾਬੀ ਅਖਾਣ – 17/ Famous Punjabi Akhaan – 17 ਦੀ ਸਤਾਰ੍ਹਵੀਂ ਲੜੀ ਦੀ ਗੱਲ ਕਰਾਂਗੇ।
1. ਝੂਠ ਦੇ ਪੈਰ ਨਹੀਂ ਹੁੰਦੇ
(ਝੂਠਾ ਮਨੁੱਖ ਖਿੜਕਦਾ ਰਹਿੰਦਾ ਹੈ) –
ਯਮਨ ਕੋਲੋਂ ਜਦੋਂ ਮੈਡਮ ਨੇ ਘਰ ਦੇ ਕੰਮ ਬਾਰੇ ਪੁੱਛਿਆਂ, ਤਾਂ ਉਹ ਬਹਾਨੇ ਬਣਾਉਣ ਲੱਗ ਪਇਆ ਤੇ ਕੋਈ ਗੱਲ ਨਾ ਕਰ ਸਕਾ, ਮੈਡਮ ਜੀ ਨੇ ਕਿਹਾ ਰਹਿਣ ਦੇ ਰਿਸ਼ਭ ਝੂਠ ਦੇ ਪੈਰ ਨਹੀਂ ਹੁੰਦੇ, ਤੂੰ ਜਾਣ ਬੁੱਝ ਕੇ ਕੰਮ ਨਹੀਂ ਕੀਤਾ।
2. ਝੁੱਗਾ ਫੂਕ ਤਮਾਸ਼ਾ ਦੇਖਣਾ
(ਲੜਾਈ ‘ਚ ਆਪਣੀ ਹੀ ਬਰਬਾਦੀ ਕਰ ਬੈਠਣਾ)
ਲੰਬੜਦਾਰ ਨੇ ਜਸਵਿੰਦਰ ਹੁਰਾਂ ਨੂੰ ਸਮਝਾਇਆ ਕਿ ਦੋਵੇਂ ਭਰਾ ਅੱਧੀ – ਅੱਧੀ ਜ਼ਮੀਨ ਵੰਡ ਲਵੋ। ਜੇ ਲੜੇ ਤਾਂ ਆਪਣਾ ਹੀ ‘ਝੁੱਗਾ ਫੂਕ ਤਮਾਸ਼ਾ ਦੇਖਣਾ ਪਵੇਗਾ।
3. ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ
(ਆਪਣੇ ਕਿਸੇ ਬੰਦੇ ਦੀ ਭੰਡੀ ਕੀਤਿਆਂ ਆਪਣੀ ਹੀ ਬਦਨਾਮੀ ਹੁੰਦੀ ਹੈ ) –
ਪ੍ਰੀਤੀ ਆਪਣੇ ਸਹੁਰੇ ਘਰ ਦੇ ਜੀਆਂ ਦੀ ਨਿੰਦਾ, ਚੁਗਲੀ ਗਲੀ – ਮੁਹੱਲੇ ਕਰਦੀ ਰਹਿੰਦੀ ਹੈ। ਇੱਕ ਸਿਆਣੀ ਗੁਆਂਢਣ ਨੇ ਇੱਕ ਦਿਨ ਕਿਹਾ ਕੁੜੇ ਪ੍ਰੀਤੀ ਆਪਣਾ ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੈ, ਕੁਝ ਖਿਆਲ ਕਰਿਆ ਕਰ।
4. ਝੱਟ ਮੰਗਣੀ ਪੱਟ ਵਿਆਹ
(ਜਦੋਂ ਕੋਈ ਕੰਮ ਝੱਟ – ਪੱਟ ਹੋ ਜਾਵੇ) –
ਯਮਨ ਨੇ ਅਜੇ ਬੀ. ਐੱਸ.ਸੀ. , ਬੀ. ਐੱਡ ਕੀਤੀ ਹੀ ਸੀ ਕਿ ਉਸ ਨੂੰ ਨੌਕਰੀ ਦਾ ਸੱਦਾ ਆ ਗਿਆ। ਉਸ ਵਾਸਤੇ ਉਹ ਗੱਲ ਹੋਈ ‘ਝੱਟ ਮੰਗਣੀ ਪੱਟ ਵਿਆਹ।
5. ਝੋਟਿਆਂ ਦੇ ਭੇੜ ‘ਚ ਮਲਿਆਂ ਦਾ ਨਾਸ਼
(ਤਕੜਿਆਂ ਦੀ ਲੜਾਈ ਵਿੱਚ ਮਾੜਿਆਂ ਦਾ ਨੁਕਸਾਨ) –
ਨਰੇਸ਼ – ਲੜਾਈ ਤਾਂ ਪੰਚ ਦੀ ਤੇ ਸਰਪੰਚ ਦੀ ਹੋਈ ਪਰ ਪੁਲਿਸ ਉਨ੍ਹਾਂ ਦੇ ਨੌਕਰਾਂ ਨੂੰ ਕਿਉਂ ਧੂਈ ਫਿਰਦੀ ਏ? ਬਿੰਦਰ – ਬਈ ‘ਝੋਟਿਆਂ ਦੇ ਭੇੜ ‘ਚ ਮਲਿਆਂ ਦਾ ਨਾਸ਼ ਹੀ ਹੁੰਦਾ ਹੈ। ਵੱਡਿਆਂ ਨੂੰ ਕਿਸ ਨੇ ਫੜ੍ਹਨਾ ਹੈ।
6. ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ ਨੇ
(ਆਖ਼ਰ ਨੂੰ ਆਪਣੇ – ਆਪਣੇ ਹੀ ਹੁੰਦੇ ਹਨ ) –
ਆਖ਼ਰ ਭਰਾ ਸੀ ਨਾ, ਭਾਵੇਂ ਲੰਮੇਂ ਸਮੇਂ ਤੋਂ ਗੁੱਸੇ – ਰਾਜ਼ੀ ਸੀ, ਪਰ ਜਦੋਂ ਉਸਨੇ ਮੇਰੇ ਐਕਸੀਡੈਂਟ ਦੀ ਖ਼ਬਰ ਸੁਣੀ, ਤਾਂ ਉਹ ਇਕਦਮ ਮੇਰੀ ਸਹਾਇਤਾ ਲਈ ਮੇਰੇ ਸਰ੍ਹਾਣੇ ਆ ਬੈਠਾ। ਸਿਆਣਿਆਂ ਨੇ ਠੀਕ ਹੀ ਕਿਹਾ ਹੈ, ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ ਨੇ।
7. ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ
(ਜਦ ਥੋੜ੍ਹੇ ਜਿਹੇ ਨੁਕਸਾਨ ਨਾਲ ਹੀ ਕਿਸੇ ਦੀ ਆਦਤ ਦਾ ਪਤਾ ਲੱਗ ਜਾਵੇ ਤਾਂ ਇਹ ਕਹਿੰਦੇ ਹਨ) –
ਲਾਡੀ ਮੇਰਾ ਮਕਾਨ ਖ਼ਾਲੀ ਨਹੀਂ ਸੀ ਕਰ ਰਿਹਾ। ਮੈਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਇਹ ਕੁਝ ਪੈਸੇ ਚਾਹੁੰਦਾ ਹੈ। ਮੈਂ ਕੁਝ ਰੁਪਏ ਉਹਦੇ ਮੂੰਹ ਤੇ ਮਾਰ ਕੇ ਮਕਾਨ ਖ਼ਾਲੀ ਕਰਵਾ ਲਿਆ। ਮੇਰੇ ਵਾਸਤੇ ਤਾਂ ਉਹ ਗੱਲ ਹੋਈ ‘ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ।
ਪੰਜਾਬੀ ਵਿਆਕਰਣ ਲਈ ਇੱਥੇ 👉CLICK ਕਰੋ।
8. ਟੱਟੂ ਭਾੜੇ ਦਾ ਕੀ ਕਰਨਾ ਹੈ ਤਾਂ ਕੁੜਮਾਂ ਦਾ ਕੀ ਕਰਨਾ ਹੈ
( ਜੇ ਚੀਜ਼ ਮੁੱਲ ਹੀ ਲੈਣੀ ਹੈ ਤਾਂ ਅਹਿਸਾਨ ਕਿਉਂ ਹੋਵੇ) –
ਮੈਨੂੰ ਚਿੰਤਪੁਰਨੀ ਜਾਣ ਵਾਸਤੇ ਵੈਨ ਦੀ ਲੋੜ ਸੀ। ਮੈਂ ਆਪਣੇ ਚਾਚੇ ਨੂੰ ਵੈਨ ਬਾਰੇ ਪੁੱਛਿਆ ਤਾਂ ਬੜਾ ਅਹਿਸਾਨ ਜਤਾਉਂਦੇ ਹੋਏ ਕਹਿਣ ਲੱਗਾ ਕਿ ਲੋਕਾਂ ਕੋਲੋਂ ਇੱਕ ਹਜ਼ਾਰ ਲਈਦਾ ਹੈ ਤੁਸੀਂ ਨੌਂ ਸੌ ਦੇ ਦੇਣਾ। ਮੈਂ ਉਸ ਨੂੰ ਕਿਹਾ ਚਾਚਾ ਜੀ, ਟੱਟੂ ਭਾੜੇ ਦਾ ਕੀ ਕਰਨਾ ਹੈ ਤਾਂ ਕੁੜਮਾਂ ਦਾ ਕੀ ਕਰਨਾ ਹੈ। ਤੁਸੀਂ ਆਪਣੀ ਵੈਨ ਸਾਂਭ ਕੇ ਰੱਖੋ।
ਪੰਜਾਬੀ ਦੇ ਹੋਰ ਵੀ ਮਸ਼ਹੂਰ ਅਖਾਣਾਂ ਲਈ ਇੱਥੇ ਕਲਿੱਕ/ CLICK ਕਰੋ।
Loading Likes...