ਮਸ਼ਹੂਰ ਪੰਜਾਬੀ ਅਖਾਣ – 16/ Famous Punjabi Akhaan – 16
1. ਜਾਂਦੇ ਚੋਰ ਦੀ ਲੰਗੋਟੀ ਹੀ ਸਹੀ
(ਜਦੋਂ ਸਾਰੇ ਨੁਕਸਾਨ ਵਿੱਚੋਂ ਕੁਝ ਬਚ ਜਾਵੇ ਤਾਂ ਕਹਿੰਦੇ ਹਨ) ਇਹ ਮਸ਼ਹੂਰ ਪੰਜਾਬੀ ਅਖਾਣ – 16/ Famous Punjabi Akhaan – 16 ਦੀ ਸੋਹਲਵੀਂ ਲੜੀ ਹੈ। ਹੋਰ ਵੀ ਪੰਜਾਬੀ ਅਖਾਣ ਪੜ੍ਹਨ ਲਈ 👉 ਇੱਥੇ CLICK ਕਰੋ।
– ਰੱਜੀ ਦੇ ਚੋਰੀ ਹੋਏ ਸਮਾਨ ਵਿੱਚੋਂ ਪੁਲਿਸ ਨੇ ਅੱਧ – ਪਚੱਧਾ ਵਾਪਸ ਕਰਵਾ ਦਿੱਤਾ, ਰੱਜੀ ਹਾਲੇ ਵੀ ਉਦਾਸ ਸੀ। ਮੈਂ ਉਸ ਨੂੰ ਸਮਝਾਉਂਦੇ ਹੋਏ ਕਿਹਾ ਬਈ ਜਿੰਨਾ ਮਿਲਦਾ ਉਨਾਂ ਤਾਂ ਸਾਂਭ। ਸੱਚ ਹੀ ਕਹਿੰਦੇ ਹਨ ‘ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
2. ਜਿਸ ਦੀ ਬਾਂਦਰੀ ਉਹੀ ਨਚਾਵੇ
(ਜਿਸ ਨੂੰ ਚੀਜ਼ ਦੀ ਵਰਤੋਂ ਦਾ ਢੰਗ ਆਉਂਦਾ ਹੋਵੇ ਉਹੋਂ ਹੀ ਵਰਤ ਸਕਦਾ ਹੈ) –
ਆਹ ਲੈ ਸਾਂਭ ਆਪਣੀ ਮੋਟਰ ਸਾਈਕਲ, ਅਸੀਂ ਤਾਂ ਇਸ ਨੂੰ ਚਲਾਉਣਾ ਕੀ ਸੀ ਸਟਾਰਵ ਵੀ ਨਹੀਂ ਕਰ ਸਕੇ, ਧੱਕਾ ਮਾਰਦਿਆਂ ਹੀ ਥੱਕ ਗਏ। ਸਿਆਣੇ ਸੱਚ ਕਹਿੰਦੇ ਹਨ, ਜਿਸ ਦੀ ਬਾਂਦਰੀ ਉਹੀ ਨਚਾਵੇ’ ਇਸ ਨੂੰ ਤੂੰ ਹੀ ਚਲਾ ਸਕਦਾ ਏ।
3. ਜਿਹੀ ਕਰਨੀ ਤਿਹੀ ਭਰਨੀ
(ਜਿਸ ਤਰ੍ਹਾਂ ਦੇ ਕਰਮ ਉਸੇ ਤਰ੍ਹਾਂ ਦਾ ਫ਼ਲ) –
ਜਸਵਿੰਦਰ ਨੇ ਸਾਰੀ ਉਮਰ ਕੋਈ ਚੰਗਾ ਕੰਮ ਨਹੀਂ ਕੀਤਾ ਹੁਣ ਬੁੱਢੇ ਵੇਲੇ ਉਸ ਨੂੰ ਸਾਹ ਦੀ ਬਿਮਾਰੀ ਹੋ ਗਈ, ਸਿਆਣਿਆਂ ਨੇ ਠੀਕ ਆਖਿਆ ਹੈ ਕਿ ‘ਜਿਹੀ ਕਰਨੀ ਤਿਹੀ ਭਰਨੀ।
4. ਜਿਸ ਦੀ ਕੋਠੀ ਦਾਣੇ, ਉਹ ਦੇ ਕਮਲੇ ਵੀ ਸਿਆਣੇ
(ਅਮੀਰਾਂ ਦੇ ਮੂਰਖ਼ ਵੀ ਸਲਾਹੇ ਜਾਂਦੇ ਹਨ ਪਰ ਗ਼ਰੀਬਾਂ ਦੇ ਸਿਆਣੇ ਵੀ ਨਿੰਦੇ ਜਾਂਦੇ ਹਨ) –
ਗ਼ਰੀਬ ਆਦਮੀ ਸਿਆਣਾ ਵੀ ਹੋਵੇ ਤਾਂ ਉਸ ਦਾ ਕੋਈ ਮਾਣ ਨਹੀਂ ਕਰਦਾ, ਪਰ ਅਮੀਰਾਂ ਦੇ ਮੂਰਖ਼ ਨੂੰ ਵੀ ਹੱਥੀਂ ਛਾਵਾਂ ਹੁੰਦੀਆਂ ਹਨ। ਸਿਆਣਿਆਂ ਨੇ ਤਾਂ ਠੀਕ ਕਿਹਾ ਹੈ, ਜਿਸ ਦੀ ਕੋਠੀ ਦਾਣੇ, ਉਹ ਦੇ ਕਮਲੇ ਵੀ ਸਿਆਣੇ।
5. ਜੈਸੀ ਸੰਗਤ ਵੈਸੀ ਰੰਗਤ
(ਆਦਮੀ ਤੇ ਸੰਗਤ ਦਾ ਰੰਗ ਚੜ੍ਹਦਾ ਹੀ ਹੈ) –
ਗੌਰਵ ਦੇ ਕਾਲਜ ਵਿੱਚ ਕੁਝ ਅਵਾਰਾਂ ਮੁੰਡੇ ਦੋਸਤ ਬਣ ਗਏ ਹਨ। ਹੁਣ ਗੌਰਵ ਨੇ ਵੀ ਪੜ੍ਹਨਾ ਛੱਡ ਦਿੱਤਾ ਹੈ, ਅਖੇ ਜੈਸੀ ਸੰਗਤ ਵੈਸੀ ਰੰਗਤ।
6. ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ
(ਬਹੁਤ ਰੌਲ਼ਾ ਪਾਉਣ ਵਾਲੇ ਕੁਝ ਵੀ ਕਰਕੇ ਨਹੀਂ ਦਿਖਾ ਸਕਦੇ) –
ਮੈਨੂੰ ਪਤਾ ਸੀ ਕਿ ਉੱਚੀ – ਉੱਚੀ ਬੋਲ ਕੇ ਧਮਕੀਆਂ ਦੇਣ ਵਾਲਾ ਬਦਮਾਸ਼ ਡਾਂਗ ਚੁੱਕ ਕੇ ਸਾਡੇ ਨਾਲ ਲੜ ਨਹੀਂ ਸਕੇਗਾ, ਇਸ ਕਰਕੇ ਜਦੋਂ ਮੈਂ ਉਸ ਨੂੰ ਲਲਕਾਰਿਆਂ, ਉਹ ਦੱਬੇ ਪੈਰੀਂ ਦੌੜ ਗਿਆ। ਸਿਆਣਿਆਂ ਨੇ ਠੀਕ ਕਿਹਾ ਹੈ, ਜਿਹੜੇ ਗੱਜਦੇ ਹਨ, ਉਹ ਵਰ੍ਹਦੇ ਨਹੀਂ।
7. ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ
(ਹੈਸੀਅਤ ਤੋਂ ਬਾਹਰ ਕੰਮ ਨੂੰ ਹੱਥ ਪਾਉਣਾ) –
ਜਦੋਂ ਜਸਵਿੰਦਰ ਨੇ ਆਪਣੀ ਗ਼ਰੀਬੀ ਦਾ ਖਿਆਲ ਨਾ ਕਰਦੇ ਹੋਏ ਆਪਣੀ ਧੀ ਦਾ ਰਿਸ਼ਤਾ ਇੱਕ ਅਮੀਰ ਘਰਾਣੇ ਵਿੱਚ ਕਰ ਦਿੱਤਾ ਤਾਂ ਮੈਂ ਕਿਹਾ ਤੇਰੀ ਤਾਂ ਉਹ ਗੱਲ ਹੈ, ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨੂੰ ਜੱਫੇ।
8. ਜਿਹਾ ਕਿੱਲੇ ਬੱਝਿਆ ਤਿਹਾ ਚੋਰਾਂ ਖੜਿਆ
(ਨਿਕੰਮਾ ਆਦਮੀ ) –
ਸ਼ਰਾਬੀ ਬਿਪਨ ਲੜਾਈ – ਝਗੜਾ ਕਰਕੇ ਕਲਕੱਤੇ ਚਲਾ ਗਿਆ। ਇੱਕ ਦਿਨ ਉਸ ਨੇ ਅਰਾਮ ਨਾਲ ਕਿਹਾ ‘ਜਿਹਾ ਕਿੱਲੇ ਬੱਝਿਆ ਤਿਹਾ ਚੋਰਾਂ ਖੜਿਆ, ਉਸ ਨੇ ਕੀ ਭੇਜਣਾ ਹੈ।
9. ਜਿੱਥੇ ਚਾਹ ਉੱਥੇ ਰਾਹ
(ਇੱਛਾ ਹੋਵੇ ਤਾਂ ਪ੍ਰਾਪਤੀ ਦਾ ਰਾਹ ਲੱਭ ਪੈਂਦਾ ਹੈ) –
ਸਾਰੇ ਕਹਿੰਦੇ ਸਨ ਕਿ ਨਰੇਸ਼ ਦਵਾਈਆਂ ਦੇ ਧੰਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਉਸ ਨੇ ਆਤਮ – ਵਿਸ਼ਵਾਸ ਨਹੀਂ ਛੱਡਿਆ। ਹੁਣ ਉਸ ਦੀ ਦੁਕਾਨ ਤੇ ਰੌਣਕ ਦੇਖ ਸਾਰੇ ਕਹਿ ਰਹੇ ਹਨ, ਜਿੱਥੇ ਚਾਹ ਉੱਥੇ ਰਾਹ।
10. ਜਾਂ ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ
(ਕਿਸੇ ਦੇ ਚੰਗੇ ਮਾੜੇ ਹੋਣ ਦਾ ਵਰਤਣ ਤੇ ਪਤਾ ਲੱਗਦਾ ਹੈ ) –
ਪ੍ਰੀਤੀ ਦੀ ਸੱਸ ਦੇਖਣ ਨੂੰ ਭੋਲੀ – ਭਾਲੀ ਤੇ ਸਮਝਦਾਰ ਨਜ਼ਰ ਆਉਂਦੀ ਹੈ ਪਰ ਉਹ ਕਿਸੇ ਦੀ ਸਕੀ ਨਹੀਂ ਨਿੱਕਲੀ। ਸਿਆਣਿਆਂ ਠੀਕ ਕਿਹਾ ਹੈ, ਜਾਂ ਰਾਹ ਪਿਆ ਜਾਣੇ, ਜਾਂ ਵਾਹ ਪਿਆ ਜਾਣੇ
11. ਜੱਟ ਕੀ ਜਾਣੇ ਲੌਂਗਾਂ ਦਾ ਭਾਅ
(ਅਣਜਾਣ ਵਿਅਕਤੀ ਸਮੱਸਿਆਂ ਨਹੀਂ ਸੁਲਝਾ ਸਕਦਾ) –
ਅਨਪੜ੍ਹ ਲਾਡੀ ਰਾਜਨੀਤੀ ਬਾਰੇ ਇਸ ਤਰ੍ਹਾਂ ਗੱਲ ਰਿਹਾ ਸੀ। ਜਿਵੇਂ ਉਸ ਨੂੰ ਸਭ ਪਤਾ ਹੋਵੇ। ਇਹ ਸੁਣ ਸਰਪੰਚ ਤੋਂ ਰਹਿ ਨਾ ਹੋਇਆ। ਉਸ ਨੇ ਕਿਹਾ, ਤੂੰ ਚੁੱਪ ਰਹਿ। ਜੱਟ ਕੀ ਜਾਣੇ ਲੌਂਗਾਂ ਦਾ ਭਾਅ।
ਪੰਜਾਬੀ ਦੀ ਕਿਤਾਬ ਪੜ੍ਹਨ ਲਈ ਇੱਥੇ 👉CLICK ਕਰੋ।
Loading Likes...