ਕੀ ਦੁਨੀਆਂ ਦੀ ਰੀਤ ਇਹ ਰੱਬਾ
ਕੀ ਇਹੀ ਦੁਨੀਆ ਦਾਰੀ ਆ
ਜੀਉਂਦਿਆਂ ਨੂੰ ਤਾਂ ਕੋਈ
ਪੁੱਛਦਾ ਨਹੀਂ
ਮਰਨ ਤੋਂ ਬਾਅਦ ਸਭ ਕਰਦੇ
ਤਿਆਰੀ ਆ।
ਕਦੇ ਕਿਸੇ ਕੋਲ
ਸਮਾਂ ਨਹੀਂ ਸੀ
ਹੁਣ ਆ ਗਏ ਖਿੱਚ ਤਿਆਰੀ ਆ।
ਪਾਣੀ ਤਾਂ ਕਿਸੇ ਪੁੱਛਿਆ ਨਹੀਂ ਕਦੇ
ਹੁਣ ਪਾਉਂਦੇ ਘਿਓ ਦੀ ਧਾਰੀ ਆ।
ਲੀੜੇ ਜੋੜਦਾ ਥੱਕ ਗਿਆ
ਸਾਰੀ ਉਮਰ ਮੈਂ
ਹੁਣ
ਪਾਉਂਦੇ ਚਾਦਰਾਂ ਭਾਰੀ ਆ।
“ਅਲਫਾਜ਼” ਹੁਣ ਕਾਹਦਾ ਮਾਣ ਕਰੇਂਦਾ
ਇਹ ਰੱਬ ਦੀ ਖੇਡ ਨਿਆਰੀ ਆ
ਇਹ ਰੱਬ ਦੀ ਖੇਡ ਨਿਆਰੀ ਆ।
Loading Likes...