ਮੋਚੀ ਅਤੇ ਲੇਖਕ
ਅੱਜ ਇੱਕ “ਮੋਚੀ” ਸ਼੍ਰੀ ਦਵਾਰਕਾ ਭਾਰਤੀ ਜੀ ਜੋ ਕਿ ਇੱਕ ਬਹੁਤ ਹੀ ਵੱਡੇ ਲਿਖਾਰੀ ਵੀ ਨੇ, ਜੀ ਦੀ ਜੀਵਨੀ ਸੁਣ ਰਿਹਾ ਸੀ। ਕਮਾਲ ਕਰ ਦਿੱਤੀ ਭਾਰਤੀ ਜੀ ਨੇ। ਜੁੱਤੀਆਂ ਤੋਂ ਕਿਤੇ ਵੱਧ ਕਿਤਾਬਾਂ ਹਨ ਉਹਨਾਂ ਦੇ ਕੋਲ। ਜੀਵਨੀ ਪੜ੍ਹ ਕੇ ਰੂਹ ਨੂੰ ਬਹੁਤ ਸਕੂਨ ਮਿਲਿਆ।
ਭਾਰਤੀ ਜੀ ਤੇ ਪੀ.ਐੱਚ.ਡੀ. :
ਮੈਂ ਇਸ ਗੱਲ ਤੋਂ ਵੀ ਜਾਣੂ ਹੋਇਆ ਕਿ ਕਈ ਵਿੱਦਿਆਰਥੀ ਓਹਨਾ ਤੇ ਪੀ.ਐੱਚ.ਡੀ. ਵੀ ਕਰ ਰਹੇ ਨੇ। ਮੈਂ ਤਾਂ ਇਹੀ ਕਹਾਂਗਾ ਕਿ ਰੱਬ ਉਹਨਾਂ ਨੂੰ ਹੋਰ ਤਰੱਕੀ ਬਕਸ਼ੇ ਅਤੇ ਅੱਗੇ ਵੀ ਸਾਨੂੰ ਸਾਰਿਆਂ ਨੂੰ ਹੋਰ ਸੋਧ ਦਿੰਦੇ ਰਹਿਣ।
ਸ਼੍ਰੀ ਦਵਾਰਕਾ ਦਾਸ ਜੀ ਕਹਿੰਦੇ ਨੇ ਕਿ ਲੇਖਕ ਕਿਸੇ ਨੂੰ ਵੀ ਬਣਾਇਆ ਨਹੀਂ ਜਾ ਸਕਦਾ, ਜਿਹੜਾ ਬੰਦਾ ਹਰ ਚੀਜ਼ ਨੂੰ ਗਹਿਰਾਈ ਨਾਲ ਦੇਖਦਾ ਹੈ, ਉਹ ਲੇਖਕ ਬਣ ਜਾਂਦਾ ਹੈ।