ਪੰਜਾਬੀ ਅਖਾਣ – 7/ Punjabi Akhaan -7
1. ਸਹਿਜ ਪੱਕੇ ਸੋ ਮਿੱਠਾ ਹੋਏ
(ਤਸੱਲੀ ਨਾਲ ਕੀਤਾ ਕੰਮ ਹੀ ਠੀਕ ਰਹਿੰਦਾ ਹੈ) –
ਸੁਨਿਆਰ ਜੀ ਇਹ ਤੁਹਾਡੀ ਬਣਾਈ ਕਾਹਲੀ ਨਾਲ ਮੇਰੀ ਬਾਲੀ ਟੁੱਟ ਗਈ ਹੈ, ਕਾਹਲੀ ਵਿੱਚ ਵਿੰਗੀ ਬਣੀ ਤੇ ਟੁੱਟ ਗਈ, ਐਵੇ ਨਹੀਂ ਕਹਿੰਦੇ, ਸਹਿਜ ਪੱਕੇ ਸੋ ਮਿੱਠਾ ਹੋਏ।
2. ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ
(ਇੱਕ – ਦੂਜੇ ਦੀ ਸਹਾਇਤਾ ਲਈ ਵਰਤਿਆਂ ਜਾਂਦਾ ਹੈ) –
ਵਪਾਰ ਐਵੇਂ ਨਹੀਂ ਚੱਲਦੇ ਤੂੰ ਸਾਨੂੰ ਕਮਿਸ਼ਨ ਦੇ ਤੇ ਅਸੀਂ ਤੇਰਾ ਮਾਲ ਫੱਟਾ – ਫੱਟ ਵਿਕਾਉਂਦੇ ਹਾਂ, ਤੂੰ ਵੀ ਖੁਸ਼ ਤੇ ਅਸੀਂ ਵੀ ਖੁਸ਼। ਸਿਆਣਿਆਂ ਨੇ ਕਿਹਾ ਹੈ, ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ।
3. ਸੱਪ ਨੂੰ ਸੱਪ ਲੜ੍ਹੇ, ਵਿੱਸ ਕਿਸ ਨੂੰ ਚੜ੍ਹੇ
(ਦੋਵੇ ਤਕੜੀਆਂ ਧਿਰਾਂ ਇੱਕ ਦੂਜੇ ਨੂੰ ਨੁਕਸਾਨ ਨਹੀਂ ਪੁਜਾ ਸਕਦੀਆਂ) –
ਸਰਪੰਚ ਵੀ ਤਕੜਾ ਤੇ ਪੰਚ ਵੀ, ਦੋਹਾਂ ਦੀ ਖਹਿਬਾਜ਼ੀ ਵੇਖ ਸਾਰੇ ਇਹ ਹੀ ਕਹਿੰਦੇ ਹਨ, ਸੱਪ ਨੂੰ ਸੱਪ ਲੜ੍ਹੇ, ਵਿੱਸ ਕਿਸ ਨੂੰ ਚੜ੍ਹੇ।
4. ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ
(ਅਫਸਰ ਦੀ ਅਣਹੋਂਦ ਵਿੱਚ ਕਰਮਚਾਰੀ ਆਪ ਹੁਦਰੇ ਹੋਏ ਫਿਰਦੇ ਹਨ) –
ਕੱਲ੍ਹ ਤੋਂ ਪ੍ਰਿੰਸੀਪਲ ਛੁੱਟੀ ਤੇ ਗਈ ਹੋਈ ਸੀ। ਸਾਰੇ ਅਧਿਆਪਕ ਮਰਜ਼ੀ ਨਾਲ ਆਉਂਦੇ ਤੇ ਕੰਨਟੀਨ ਵਿੱਚ ਬੈਠ ਕੇ ਗੱਲਾਂ ਮਾਰਨ ਲੱਗਦੇ। ਬੱਚੇ ਖੱਜਲ ਖੁਆਰ ਹੋ ਰਹੇ ਸਨ, ਇਨ੍ਹਾਂ ਦੀ ਤਾਂ ਉਹ ਹਾਲਤ ਹੈ ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ।
5. ਸੌ ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ
(ਕਈ ਵਾਰ ਲੁਕ – ਲੁਕ ਕੇ ਬੁਰਾਈ ਕਰਨ ਵਾਲੇ ਦੀ ਅਸਲੀਅਤ ਇੱਕ ਨਾ ਇੱਕ ਦਿਨ ਸਾਹਮਣੇ ਆਉਂਦੀ ਹੈ) –
ਉਹ ਕਾਫ਼ੀ ਦਿਨ ਤੋਂ ਲੁੱਕ ਛਿਪ ਕੇ ਮੈਨੂੰ ਨੁਕਸਾਨ ਪਹੁੰਚਾ ਰਹੀ ਸੀ। ਪਰ ਇੱਕ ਦਿਨ ਉਹ ਮੌਕੇ ਉੱਤੇ ਹੀ ਫੜੀ ਗਈ। ਮੈਂ ਉਸ ਨੂੰ ਝੱਟ ਪੱਟ ਕਾਬੂ ਕਰਦਿਆਂ ਕਿਹਾ, ਹੁਣ ਜਾਂਦੀ ਕਿੱਥੇ ਬੱਚੂ ? ਅਖੇ, ‘ਸੌ ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਅਖੀਰ ਕਾਬੂ ਆ ਹੀ ਗਈ ਐਂ।
6. ਸਖ਼ੀ ਨਾਲੋਂ ਸੂਮ ਭਲਾ ਜੋ ਤੁਰੰਤ ਦਏ ਜਵਾਬ
(ਲਾਰਾ – ਲੱਪਾ ਲਾਉਣ ਵਾਲੇ ਨਾਲੋਂ ਸਾਫ਼ ਨਾਂਹ ਕਰਨ ਵਾਲਾ ਵਿਅਕਤੀ ਚੰਗਾ ਹੁੰਦਾ) –
ਮੈਨੂੰ ਤਾਂ ਦਾਰੇ ਥਾਣੇਦਾਰ ਨੇ ਬਹੁਤ ਤੰਗ ਕਰ ਰੱਖਿਆ ਹੈ, ਚਾਰ ਸਾਲ ਹੋ ਗਏ ਮਗਰ ਫਿਰਦਿਆਂ ਕੇਸ ਦਾ ਕੁਝ ਨਹੀਂ ਬਣਿਆਂ ਤੇ ਮੇਰਾ ਇੱਕ ਲੱਖ ਰੁਪਿਆਂ ਖ਼ਰਚਾ ਦਿੱਤਾ ਏ। ਸਿਆਣੇ ਸੱਚ ਕਹਿੰਦੇ ਨੇ ‘ਸਖ਼ੀ ਨਾਲੋਂ ਸੂਮ ਭਲਾ ਜੋ ਤੁਰੰਤ ਦਏ ਜਵਾਬ।
Loading Likes...