ਅਖਾਣ ਤੇ ਉਹਨਾਂ ਦੀ ਵਰਤੋਂ – 3
1. ਆਪਣਾ ਨੀਂਗਰ ਪਰਾਇਆ ਢੀਂਗਰ
(ਹਰ ਕੋਈ ਆਪਣਿਆਂ ਦੀ ਸਿਫ਼ਤ ਕਰਦਾ ਹੈ ਅਤੇ ਦੂਸਰਿਆਂ ਦੀ ਨਿੰਦਿਆ ਕਰਦਾ ਹੈ) –
ਜਿਵੇਂ ਬੇਬੇ ਮਨਸੋ ਆਪਣੀ ਕੁੜੀ ਦੀਆਂ ਤਾਂ ਸਿਫ਼ਤਾਂ ਕਰਦੀ ਨਹੀਂ ਥੱਕਦੀ ਤੇ ਇੰਨੀ ਸੋਹਣੀ ਲੰਬੜਾਂ ਦੀ ਕੁੜੀ ਨੂੰ ਕਾਣੀ ਦੱਸਦੀ ਹੈ, ਉਸ ਵਾਲੀ ਤਾਂ ਉਹ ਗੱਲ ਹੈ ‘ਆਪਣਾ ਨੀਂਗਰ ਪਰਾਇਆ ਢੀਂਗਰ।
2. ਆਪਣੇ ਮੂੰਹੋ ਮੀਆਂ ਮਿੱਠੂ ਬਣਨਾ
(ਆਪਣੀਆਂ ਸਿਫ਼ਤਾ ਆਪ ਕਰਨੀਆਂ) –
ਭੋਲੀ ਦੀ ਤਾਂ ਆਪਣੇ ਮੂੰਹੋ ਮੀਆਂ ਮਿੱਠੂ ਬਣਨ ਵਾਲੀ ਗੱਲ ਹੈ, ਤੁਸੀਂ ਉਸ ਦੀਆਂ ਮੋਮੋ ਠੱਗਣੀਆਂ ਗੱਲਾਂ ਵਿੱਚ ਨਾ ਆਉਣਾ।
3. ਆਪਣੀ ਗਲ਼ੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ
(ਆਪਣੀ ਥਾਂ ਹਰ ਕੋਈ ਬਹਾਦਰ ਹੈ ) –
ਨਰੇਸ਼ ਦੀ ਟੋਲੀ, ਕੱਲ੍ਹ ਨਿੰਮ ਵਾਲੇ ਚੌਂਕ ਵਿੱਚੋਂ ਚੁੱਪਕੇ ਜਿਹੇ ਖਿਸਕ ਆਈ। ਹੁਣ ਇਹ ਟੋਲੀ ਵਾਲੇ ਕਹਿੰਦੇ ਹਨ ਨਿੰਮ ਵਾਲੇ ਚੌਂਕ ਵਾਲੇ ਬੰਦੇ ਕਦੇ ਸਾਡੇ ਆਉਣ ਤਾਂ ਦੋ – ਦੋ ਹੱਥ ਕਰਾਂਗੇ, ਆਹੋ ਜੀ ‘ਆਪਣੀ ਗਲ਼ੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ
4. ਅਕਲਾਂ ਬਾਝੋਂ ਖੂਹ ਖ਼ਾਲੀ
(ਇਹ ਅਖਾਣ ਬੇਅਕਲਾਂ ਲਈ ਵਰਤਿਆ ਜਾਂਦਾ ਹੈ)
ਜਸਵਿੰਦਰ ਨੇ ਤਿੰਨ ਪੁਸ਼ਤਾਂ ਦਾ ਪੈਸਾ ਕੁਝ ਦਿਨਾਂ ਵਿੱਚ ਹੀ ਜੂਆ ਖੇਡ ਕੇ ਉਡਾ ਦਿੱਤਾ ਹੁਣ ਉਹ ਪੈਸੇ ਤੋਂ ਬਿਨਾਂ ਖ਼ਾਲੀ ਹੋਇਆ ਫਿਰਦਾ ਹੈ। ਸਿਆਣੇ ਠੀਕ ਹੀ ਕਹਿੰਦੇ ਹਨ ‘ਅਕਲਾਂ ਬਾਝੋਂ ਖੂਹ ਖ਼ਾਲੀ।”
5. ਆਪ ਕਾਜ ਹੀ ਮਹਾਂ ਕਾਜ
(ਆਪਣੇ ਹੱਥੀਂ ਕੀਤਾ ਕੰਮ ਹੀ ਚੰਗੀ ਤਰ੍ਹਾਂ ਸਿਰੇ ਚੜ੍ਹਦਾ ਹੈ) –
ਜਦੋਂ ਸਾਰੇ ਇੱਕ ਛੋਟੇ ਜਿਹੇ ਕੰਮ ਲਈ ਟਾਲ ਮਟੋਲ ਕਰ ਰਹੇ ਸਨ ਤਾਂ ਰਿਸ਼ਭ ਨੇ ਉੱਠ ਕੇ ਛੇਤੀ ਦੇਣੇ ਕੰਮ ਕਰ ਲਿਆ। ਠੀਕ ਹੀ ਤਾਂ ਕਹਿੰਦੇ ਹਨ, “ਆਪ ਕਾਜ ਹੀ ਮਹਾਂ ਕਾਜ’।
6. ਆਪ ਨਾ ਵੰਞੇ ਸਹੁਰੇ ਲੋਕਾਂ ਮੱਤੀਂ ਦੇਹ
(ਜੋ ਕੰਮ ਆਪ ਨਾ ਕੀਤਾ ਜਾਵੇ ਪਰ ਦੂਜੇ ਨੂੰ ਉਹ ਕੰਮ ਕਰਨ ਦੀ ਸਲਾਹ ਦਿੱਤੀ ਜਾਵੇ) –
ਬਾਬਾ ਪੀਰ ਹਰ ਰੋਜ ਇਸ਼ਨਾਨ ਦੀ ਮਹਿਮਾ ਤੇ ਭਾਸ਼ਣ ਦਿੰਦਾ ਹੈ ਪਰ ਆਪ ਦਸ – ਦਸ ਦਿਨ ਨਹੀਂ ਨਹਾਉਂਦਾ। ਉਸ ਉੱਤੇ ਇਹ ਅਖਾਣ ਪੂਰਾ ਢੁੱਕਦਾ ਹੈ, ‘ਆਪ ਨਾ ਵੰਞੇ ਸਹੁਰੇ ਲੋਕਾਂ ਮੱਤੀਂ ਦੇਹ।
7. ਅਉਸਰ ਚੁੱਕਾ ਹੱਥ ਨਾ ਆਏ
(ਸਮੇਂ ਦਾ ਠੀਕ ਪ੍ਰਯੋਗ ਕਰਨ ਲਈ ਸਿੱਖਿਆ ਦੇਣ ਵੇਲੇ ਇਸ ਅਖਾਣ ਦੀ ਵਰਤੋਂ ਹੁੰਦੀ ਹੈ ) –
ਲਾਡੀ ਨੂੰ ਸਾਰੇ ਜ਼ੋਰ ਲਾ ਹੱਟੇ ਕਿ ਤੂੰ ਪੁਲਿਸ ਵਿੱਚ ਭਰਤੀ ਹੋ ਜਾ ਪਰ ਉਹ ਹੋਇਆਂ ਨਹੀਂ। ਹੁਣ ਸਾਰੇ ਨੌਕਰੀਆਂ ਕਰਦੇ ਹਨ ਤੇ ਉਹ ਖੇਤੀ ਕਰਦਾ ਮਿੱਟੀ ਨਾਲ ਮਿੱਟੀ ਹੋਇਆ ਫਿਰਦਾ ਹੈ। ਸਿਆਣੇ ਠੀਕ ਹੀ ਕਹਿੰਦੇ ਨੇ ‘ਅਉਸਰ ਚੁੱਕਾ ਹੱਥ ਨਾ ਆਏ।’
ਹੋਰ ਪੰਜਾਬੀ ਵਿਚ ਪੜ੍ਹਨ ਲਈ ਤੁਸੀਂ https://amzn.to/3y4RXd2 ਦੇਖ ਸਕਦੇ ਹੋ।
Loading Likes...