ਸੱਚੀਆਂ ਗੱਲਾਂ/ The Truth – 30
ਜ਼ਿੰਦਗੀ ‘ਚ ‘ਆਮ’ ਨਹੀਂ ‘ਖਾਸ’ ਬਣੋ।
ਆਪਣੀਆਂ ਖੁਸ਼ੀਆਂ ਨੂੰ ਗਿਣੋ, ਮੁਸੀਬਤਾਂ ਨੂੰ ਨਹੀਂ।
ਈਮਾਨਦਾਰ ਬਣੋ
ਅਤੇ ਆਪਣੀ ਈਮਾਨਦਾਰੀ ਨਾਲ ਕਦੇ ਸਮਝੌਤਾ ਨਾ ਕਰੋ।
ਇਸ ਸੰਸਾਰ ਵਿਚ
ਬਿਨਾਂ ਕੁਝ ਦਿੱਤੇ ਕੁਝ ਪਾਉਣਾ ਮੁਸ਼ਕਲ ਹੈ।
ਆਪਣੀ ਤਾਕਤ ਨੂੰ ਪਰਖੋ ਅਤੇ ਆਪਣਾ ਨਿਰਮਾਣ ਕਰੋ।
‘ਆਮ’ ਬਣਨਾ ਆਸਾਨ ਹੈ ‘ਖਾਸ’ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ।
ਦੂਸਰਿਆਂ ਦੀਆਂ ਗਲਤੀਆਂ ਤੋਂ ਸਿੱਖੋ, ਨਾ ਕਿ ਮਜ਼ਾਕ ਬਣਾਓ।
ਆਪਣੀ ਖੁਸ਼ਾਮਦ ਨਾ ਕਰੋ, ਨਾ ਹੀ ਸੁਣੋ।
ਇਸ ਨਾਲ ਆਤਮਵਿਸ਼ਵਾਸ ਘਟਦਾ ਹੈ।
ਮੈਂ ਸਭ ਕੁਝ ਜਾਣਦਾ ਹਾਂ
ਅਜਿਹਾ ਨਜ਼ਰੀਆ ਅਹਿੰਕਾਰ ਦਰਸਾਉਂਦਾ ਹੈ।
ਜੋ ਮਨ ਵਿਚ ਆਏ ਨਾ ਬੋਲੋ
ਕੜਵਾਹਟ ਵਾਲੇ ਸ਼ਬਦ ਨੁਕਸਾਨ ਪਹੁੰਚਾਉਂਦੇ ਹਨ।
ਬਹਿਸ ਨਾਲ ਅੱਗ ਅਤੇ ਤਰਕ ਨਾਲ ਪ੍ਰਕਾਸ਼ ਹੁੰਦਾ ਹੈ।
ਇਕ ਜਿਗਿਆਸੂ ਦੀ ਭਾਵਨਾ ਰੱਖੋ ਅਤੇ ਖੋਜੀ ਬਣੋ।
ਗਿਆਨ ਇਕ ਅਨੋਖੀ ਸ਼ਕਤੀ ਹੈ
ਇਸ ਨੂੰ ਪ੍ਰਾਪਤ ਕਰੋ।
ਸੰਘਰਸ਼ ਕਰਨਾ ਸਿੱਖੋ
ਇਸ ਨਾਲ ਵਿਅਕਤੀ ਉੱਪਰ ਉੱਠਦਾ ਹੈ।
ਜ਼ਿੰਦਗੀ ਵਿਚ ਚੋਣ ਅਤੇ ਸਮਝੌਤਾ ਪੈਰ – ਪੈਰ ਤੇ ਕਰਨਾ ਪੈਂਦਾ ਹੈ।
ਜ਼ਿੰਮੇਵਾਰੀ ਨਿਭਾਉਣ ਨਾਲ ਹੀ ਸੰਤੋਸ਼ ਅਤੇ ਖੁਸ਼ੀ ਮਿਲਦੀ ਹੈ।
ਜਿੰਨੀ ਮਿਹਨਤ ਕਰੋ
ਓਨੀ ਹੀ ਕਿਸਮਤ ਚਮਕਦੀ ਹੈ।
ਨਿਮਰਤਾ ਸਾਰਿਆਂ ਨਾਲ ਰੱਖੋ ਪਰ ਨੇੜਤਾ ਘੱਟ ਲੋਕਾਂ ਨਾਲ।
ਜ਼ਿੰਦਗੀ ਨੂੰ ਜੀਊਣ ਲਈ ਜਿਊਣ ਦੇ ਨਿਯਮਾਂ ਦਾ ਪਾਲਣ ਕਰਨਾ ਸਿੱਖਣਾ ਹੋਵੇਗਾ।
ਹੋਰ ਵੀ ਜ਼ਿੰਦਗੀ ਦੀਆਂ ਸੱਚੀਆਂ ਗੱਲਾਂ ਜਾਨਣ ਲਈ 👉ਇੱਥੇ ਕਲਿੱਕ ਕਰੋ।
Loading Likes...