ਦੁੱਧ ਪਿਲਾਉਣ ਵਾਲੀਆਂ ਮਾਵਾਂ ਕਿਹੜੀਆਂ ਗੱਲਾਂ ਦਾ ਰੱਖਣ ਧਿਆਨ ?
ਮਾਂ ਦਾ ਦੁੱਧ ਹੀ ਬੱਚਿਆਂ ਦਾ ਸੰਪੂਰਨ ਅਹਾਰ ਹੁੰਦਾ ਹੈ।
ਇਸੇ ਦੁੱਧ ਨਾਲ ਹੀ ਬੱਚੇ ਦਾ ਮਾਨਸਿਕ, ਸਰੀਰਕ ਤੇ ਬੌਧਿਕ ਵਿਕਾਸ ਹੁੰਦਾ ਹੈ। ਬੱਚੇ ਦੀ ਰੋਗ ਰੋਕੂ ਸਮਰੱਥਾ ਦਾ ਵਿਕਾਸ ਵੀ ਮਾਂ ਦੇ ਦੁੱਧ ਨਾਲ ਹੀ ਹੁੰਦਾ ਹੈ। ਮਾਂ ਦੀ ਕਿਹੋ ਜਿਹੀ ਮਾਨਸਿਕ ਸਥਿਤੀ ਹੈ, ਕਿਸ ਤਰ੍ਹਾਂ ਦੀ ਸਰੀਰਕ ਸਥਿਤੀ ਹੈ, ਇਸਦਾ ਪ੍ਰਭਾਵ ਮਾਂ ਦੇ ਦੁੱਧ ਤੇ ਪੈਂਦਾ ਹੈ।
ਇਸ ਲਈ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਕੁਝ ਸਾਵਧਾਨੀਆਂ ਦੀ ਲੋੜ ਹੁੰਦੀਂ ਹੈ, ਜਿਨ੍ਹਾਂ ਦਾ ਧਿਆਨ ਰੱਖਣਾ ਇਕ ਮਾਂ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ, ਜਿਵੇੰ ਕਿ :
1. ਐਂਨੀ ਪੌਸ਼ਟਿਕ ਖਾਣੇ ਦੀ ਜ਼ਰੂਰਤ ਗਰਭਕਾਲ ਵਿਚ ਨਹੀਂ ਹੁੰਦੀਂ ਜਿੰਨੀ ਜ਼ਰੂਰਤ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਹੁੰਦੀ ਹੈ।
ਮਾਂ ਨੂੰ ਭਾਰੀ ਅਤੇ ਤਲਿਆ ਹੋਇਆ ਖਾਣਾ ਖਾਣ ਦੀ ਬਜਾਏ ਹਲਕਾ ਤੇ ਪੌਸ਼ਟਿਕ ਖਾਣਾ ਚਾਹੀਦਾ ਹੈ। ਉਸਨੂੰ ਮਿਰਚ ਅਚਾਰ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।
2. ਮਾਂ ਨੂੰ ਖੂਬ ਪਾਣੀ ਪੀਣਾ ਚਾਹੀਦਾ ਹੈ।
3. ਦੁੱਧ, ਦਲੀਆ, ਛੁਹਾਰਿਆਂ ਦੀ ਖੀਰ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।
4. ਜਿੰਨਾ ਹੋ ਸਕੇ ਦਵਾਈਆਂ ਘੱਟ ਤੋਂ ਘੱਟ ਲੈਣੀਆਂ ਚਾਹੀਦੀਆਂ ਹਨ।
5. ਬਹੁਤ ਜ਼ਿਆਦਾ ਠੰਡੇ ਪਦਾਰਥ ਜਾਂ ਆਈਸਕ੍ਰੀਮ ਤੋਂ ਤਾਂ ਪਰਹੇਜ਼ ਹੀ ਕਰਨਾ ਚਾਹੀਦਾ ਹੈ।
6. ਮਾਂ ਦੀ ਜੋ ਵੀ ਮਾਨਸਿਕ ਅਵਸਥਾ ਹੁੰਦੀਂ ਹੈ ਉਸਦਾ ਪ੍ਰਭਾਵ ਬੱਚੇ ਤੇ ਪੈਂਦਾ ਹੀ ਹੈ। ਇਸ ਲਈ ਜੇਕਰ ਕਿਸੇ ਗੱਲ ਤੇ ਗੁੱਸਾ ਆਵੇ ਵੀ ਤਾਂ ਗੁੱਸੇ ਨੂੰ ਖ਼ਤਮ ਕਰਨਾ ਹੀ ਜ਼ਰੂਰੀ ਹੁੰਦਾ ਹੈ।
7. ਡਰ ਕੇ, ਬੇਚੈਨ ਹੋ ਕੇ ਜਾਂ ਗੁੱਸੇ ਵਿਚ ਬੱਚੇ ਨੂੰ ਦੁੱਧ ਨਾ ਚੁੰਘਾਓ, ਕਿਉਂਕਿ ਅਜਿਹੇ ‘ਚ ਦੁੱਧ ‘ਚ ਕੁਝ ਅਜਿਹਾ ਰਸਾਇਣਕ ਬਦਲਾਅ ਹੁੰਦਾ ਹੈ ਕਿ ਕਈ ਵਾਰ ਦੁੱਧ ਜਹਿਰੀਲਾ ਹੋ ਜਾਂਦਾ ਹੈ। ਉਸਦਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਵਧੇਰੇ ਹੋ ਜਾਂਦਾ ਹੈ।
8. ਜੇ ਸ਼ਰੀਰ ਨੂੰ ਬਹੁਤ ਥਕਾਵਟ ਲੱਗ ਰਹੀ ਹੋਵੇ ਤਾਂ ਵੀ ਬੱਚੇ ਨੂੰ ਦੁੱਧ ਨਾ ਪਿਲਾਓ।
9. ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਦੁੱਧ ਪੀਂਦੇ ਸਮੇਂ ਬੱਚੇ ਨੂੰ ਭੁੱਖ ਲੱਗੀ ਹੋਵੇ।
10. ਜਦੋਂ ਵੀ ਅਰਾਮ ਕਰਨ ਨੂੰ ਦਿਲ ਕਰੇ ਤਾਂ ਆਪਣੇ ਪਿੱਛੇ ਸਿਰਾਹਣਾ ਰੱਖ ਕੇ ਬੈਠੋ।
11. ਬੱਚੇ ਨੂੰ ਦੁੱਧ ਉਦੋਂ ਤੱਕ ਪਿਲਾਉਣਾ ਚਾਹੀਦਾ ਹੈ ਜਦੋਂ ਤੱਕ ਕਿ ਬੱਚੇ ਦੇ ਦੁੱਧ ਪੀਣ ਦੀ ਗਤੀ ਘੱਟ ਨਾ ਹੋ ਜਾਵੇ। ਕਦੇ ਵੀ ਜ਼ਬਰਦਸਤੀ ਬੱਚੇ ਨੂੰ ਦੁੱਧ ਨਾ ਪਿਲਾਓ।
13. ਅਕਸਰ ਬੱਚੇ ਦੁੱਧ ਪੀਣ ਤੋਂ ਬਾਅਦ ਕੁਝ ਦੁੱਧ ਡੇਗ ਦਿੰਦੇ ਹਨ ਜਾਂ ਉਲਟੀ ਕਰ ਦਿੰਦੇ ਹਨ। ਇਸ ਨਾਲ ਡਰਨ ਦੀ ਜ਼ਰੂਰਤ ਨਹੀਂ।
ਜੇਕਰ ਕੋਈ ਬੀਮਾਰੀ ਨਹੀਂ ਹੈ, ਡਕਾਰ ਦਿਵਾਇਆ ਜਾਵੇ ਤਾਂ ਹਵਾ ਬਾਅਦ ਵਿਚ ਖੁਦ ਨਿਕਲਦੀ ਹੈ ਤੇ ਨਾਲ ਹੀ ਦੁੱਧ ਵੀ ਨਿਕਲਦਾ ਹੈ
14. ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਬਹੁਤ ਹਿਲਾਓ ਨਾ। ਹਲਕੇ ਹੱਥਾਂ ਨਾਲ ਚੁੱਕ ਕੇ ਮੋਢੇ ਨਾਲ ਲਗਾ ਲਓ ਤੇ ਪਿੱਠ ਥਪਥਪਾ ਕੇ ਪਿੱਠ ਤੇ ਹੇਠਾਂ ਤੋਂ ਉੱਪਰ ਵੱਲ ਹਲਕੀ ਮਾਲਿਸ਼ ਕਰਕੇ ਡਕਾਰ ਦਿਵਾਓ ਤੇ ਉਸ ਤੋਂ ਬਾਅਦ ਬੱਚੇ ਨੂੰ ਸੱਜੇ ਪਾਸੇ ਪਾਸਾ ਦਿਵਾ ਕੇ ਸੁਲਾ ਦਿਓ।
15. ਬੱਚੇ ਦਾ ਭਾਰ ਲਗਾਤਾਰ ਵੱਧਣਾ ਮਤਲੱਬ ਬੱਚੇ ਦਾ ਕੁਦਰਤੀ ਰੂਪ ਨਾਲ ਵਿਕਾਸ ਹੋ ਰਿਹਾ ਹੈ। ਬੱਚੇ ਨੂੰ ਲੋੜ ਅਨੁਸਾਰ ਹੀ ਦੁੱਧ ਦਿਓ।
Loading Likes...ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਖੱਟੇ ਫਲ ਜਿਵੇਂ ਅਨਾਨਾਸ, ਸੰਤਰਾ, ਨਿੰਬੂ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚ ਵਿਟਾਮਿਨ C ਕਾਫੀ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਕਿ ਪੇਟ ਖਰਾਬ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਇਸ ਲਈ ਇਹਨਾਂ ਤੋਂ ਪਰਹੇਜ਼ ਕਰੋ। ਕਿਉਂਕਿ ਜੋ ਤੁਸੀਂ ਖਾਓਗੇ ਜਾ ਸੋਚੋਗੇ, ਉਸਦਾ ਅਸਰ ਬੱਚੇ ਤੇ ਹੋਵੇਗਾ ਹੀ।