‘Can’ ਸ਼ਬਦ ਦਾ ਮਹੱਤਵ
ਸਫਲ ਜਾਂ ਅਸਫਲ ਹੋਣਾ ਮਨੁੱਖ ਦੇ ਆਪਣੇ ਨਜ਼ਰੀਏ ਤੇ ਨਿਰਭਰ :
ਮਨੁੱਖ ਦੀ ਜ਼ਿੰਦਗੀ ਦਾ ਮੁੱਖ ਟੀਚਾ ਹੈ ਸੁਖੀ ਹੋਣਾ, ਜਦਕਿ ਕੋਈ ਵਿਅਕਤੀ ਕਰਮ ਕੀਤੇ ਬਿਨਾਂ ਰਹਿ ਹੀ ਨਹੀਂ ਸਕਦਾ, ਤਾਂ ਸੁਖੀ ਹੋਣਾ ਜਾਂ ਸੁਖੀ ਨਾ ਹੋਣਾ ਉਸ ਦਾ ਆਪਣੇ ਕਰਮ ‘ਚ ਸਫਲਤਾ – ਅਸਫਲਤਾ ਤੇ ਨਿਰਭਰ ਕਰੇਗਾ। ਜੇਕਰ ਉਹ ਸਫਲ ਹੋਵੇਗਾ ਤਾਂ ਸੁਖੀ, ਨਹੀਂ ਤਾਂ ਦੁਖੀ। ਸਫਲ ਜਾਂ ਅਸਫਲ ਹੋਣਾ ਮੁੱਖ ਤੌਰ ਤੇ ਮਨੁੱਖ ਦੇ ਆਪਣੇ ਨਜ਼ਰੀਏ ਤੇ ਨਿਰਭਰ ਕਰਦਾ ਹੈ। ਇਕ ਅਹਿਮ ਘਟਨਾ ਹੈ ਇਸ ਨਜ਼ਰੀਏ ਦਾ ‘l Can’.
ਵਿਅਕਤੀ ਸ਼ੰਕਾਗ੍ਰਸਤ ਹੋਵ ਅਤੇ ਕਰਮ ਕਰੇ :
ਜਦੋਂ ਵਿਅਕਤੀ ਕਰਮ ਕਰਦੇ ਸਮੇਂ ਖੁਦ ਅਤੇ ਕਰਮ ਦੇ ਭਾਵ ‘ਚ ਸ਼ਰਧਾਵਾਨ ਅਤੇ ਨਿਸ਼ਠਾਵਾਨ ਹੋ ਕੇ, ਆਤਮਵਿਸ਼ਵਾਸ ਨਾਲ ਕਰਮ ਦਾ ਅਨੁਸ਼ਠਾਨ ਕਰਦਾ ਹੈ ਤਾਂ ਸਫਲਤਾ ਉਸ ਦੇ ਪੈਰ ਚੁੰਮਦੀ ਹੈ ਅਤੇ ਹੋਰ ਵਿਅਕਤੀ ਜਦੋਂ ਸ਼ੰਕਾਗ੍ਰਸਤ ਹੈ ਅਤੇ ਫਿਰ ਕਰਮ ਕਰਦਾ ਹੈ ਤਾਂ ਸਫਲਤਾ ਤਾਂ ਇਕ ਪਾਸੇ ਰਹੀ ਉਹ ਪੁੱਛਦਾ ਹੈ ਆਪਣੇ ਆਪ ਤੋਂ ਅਤੇ ਦੂਸਰਿਆਂ ਤੋਂ ‘Can I’.
ਅਨਮਨੇ ਮਨ ਨਾਲ ਕੰਮ ਨੂੰ ਕਰਨਾ :
ਸ਼ਰਧਾ, ਨਿਸ਼ਠਾ ਅਤੇ ਆਤਮਵਿਸ਼ਵਾਸ ਵਾਲਾ ਨਜ਼ਰੀਆ ਸਾਡੇ ਅੰਤਕਰਣ ‘ਚ ਅਜਿਹਾ ਉਤਸ਼ਾਹ ਪੈਦਾ ਕਰਦਾ ਹੈ ਜਦੋਂ ਤਕ ਨਿਸ਼ਚਿਤ ਕੰਮ ਅਸੀਂ ਸੰਪੰਨ ਨਹੀਂ ਕਰ ਲੈਂਦੇ, ਸਾਡੇ ਅੰਦਰ ਦੌੜਨ ਵਾਲੇ ਖੂਨ ਦਾ ਇਕ – ਇਕ ਕਣ ਸਾਨੂੰ ਚੈਨ ਨਾਲ ਬੈਠਣ ਨਹੀਂ ਦਿੰਦਾ ਅਤੇ ਸ਼ੰਕਾਗ੍ਰਸਤ ਵਿਅਕਤੀ ਜਾਂ ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਛੱਡ ਦਿੰਦਾ ਹੈ ਜਾਂ ਅਨਮਨੇ ਮਨ ਨਾਲ ਉਸ ਕੰਮ ਨੂੰ ਕਰਦਾ ਹੈ ਤਾਂ ਅਸਫਲਤਾ ਮਿਲਦੀ ਹੈ ਅਤੇ ਨਤੀਜੇ ‘ਚ ਦੁੱਖ ਅਤੇ ਤਣਾਅ ਹੀ ਹੱਥ ਲੱਗਦਾ ਹੈ।
ਜਪਾਨ ਇਕ ਮੋਹਰੀ ਸ਼ਕਤੀ :
ਜਪਾਨ ਇਕ ਬਹੁਤ ਛੋਟਾ ਦੇਸ਼ ਹੈ ਪਰ ਉਹ ਦੇਸ਼ ਆਰਥਿਕ ਅਤੇ ਹੋਰ ਕਈ ਖੇਤਰਾਂ ਵਿਚ ਵਿਸ਼ਵ ਦੀ ਇਕ ਮੋਹਰੀ ਸ਼ਕਤੀ ਹੈ। ਇਸ ਦਾ ਮੁੱਖ ਕਾਰਨ ਹੈ ਉਸ ਦੇਸ਼ਵਾਸੀਆਂ ਦਾ ਦ੍ਰਿਸ਼ਟੀਕੋਣ ਅਤਿਅੰਤ ਹਾਂ ਪੱਖੀ ਹੈ। ਇਕ ਜਾਪਾਨੀ ਕਹਿੰਦਾ ਹੈ।
If one can do,
I can do…..
If none can do, I must do…
ਅਸੀਂ ਭਰਤਵਾਸੀ ਸਵਾਰਥੀ ਅਤੇ ਕਾਮੀ :
ਇਹੀ ਦ੍ਰਿਸ਼ਟੀਕੋਣ ਨਿੱਤ ਨਵੀਆਂ ਖੋਜਾਂ ਅਤੇ ਪ੍ਰਾਪਤੀਆਂ ਨਾਲ ਵਿਸ਼ਵ ਵਿਚ ਜਾਪਾਨ ਦੇ ਦਬਦਬੇ ਦਾ ਕਾਰਨ ਬਣਿਆ ਹੈ। ਇਧਰ ਬਦਕਿਸਮਤੀ ਹੈ ਕਿ ਅਸੀਂ ਭਰਤਵਾਸੀ ਸਵਾਰਥੀ ਅਤੇ ਕਾਮੀ ਬਣ ਕੇ ਅਤੇ ਹੀਣ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਕਹਿੰਦੇ ਹਨ
If one can do, let him do….
If none can do, how can l do….
ਪੂਰਨ ਆਤਮਵਿਸ਼ਵਾਸ ਨਾਲ ਕਰਮ ਨੂੰ ਕਰਨਾ :
ਜੇਕਰ ਅਸੀਂ ਇਕ Can ਸ਼ਬਦ ਦੀ ਜ਼ਿੰਦਗੀ ਵਿਚ ਸਹੀ ਵਰਤੋਂ ਕਰਨਾ ਸਿੱਖ ਲਈਏ ਤਾਂ ਯਕੀਨਨ ਹੀ ਕਰਮ ਪ੍ਰਤੀ ਸਾਡਾ ਨਜ਼ਰੀਆ ਸੁਧਰ ਜਾਵੇਗਾ।
ਠੀਕ ਹੀ ਤਾਂ ਕਿਸੇ ਨੇ ਕਿਹਾ ਹੈ :
Life is about
What l can do & what l will do
ਸਾਨੂੰ ਸਫਲਤਾ ਅਤੇ ਸੁੱਖ ਪ੍ਰਾਪਤੀ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਅਤੇ ਸਮਰੱਥਾਵਾਂ ਦਾ ਠੀਕ – ਠਾਕ ਮੁਲਾਂਕਣ ਕਰਕੇ ਪੂਰਨ ਆਤਮਵਿਸ਼ਵਾਸ ਨਾਲ ਕਰਮ ਨੂੰ ਪੂਰੀ ਇਕਾਗਰਤਾ ਨਾਲ ਕਰਨਾ ਸਿੱਖਣਾ ਹੀ ਹੋਵੇਗਾ ਅਤੇ ਇਸ ‘Can’ ਸ਼ਬਦ ਦਾ ਮਹੱਤਵ ਸਮਝਣਾ ਪਵੇਗਾ।