ਬੱਚਿਆਂ ਦੀ ਯਾਦਦਾਸ਼ਤ ਕਿਵੇਂ ਵਧਾਈ ਜਾਵੇ ?
ਬੱਚਿਆਂ ਲਈ ਸਿਹਤਮੰਦ ਯਾਦਦਾਸ਼ਤ ਬਹੁਤ ਜ਼ਰੂਰੀ ਹੈ। ਕਮਜ਼ੋਰ ਯਾਦਦਾਸ਼ਤ ਬੱਚਿਆਂ ਦੇ ਸਿੱਖਣ ਅਤੇ ਵਿਕਾਸ ਕਰਨ ਵਿਚ ਰੋੜੇ ਸਾਬਤ ਹੁੰਦੀਂ ਹੈ।
ਬਚਪਨ ਵਿਚ ਹੀ ਚੀਜ਼ਾਂ ਨੂੰ ਰੱਖ ਕੇ ਭੁੱਲ ਜਾਣਾ ਯਾਦਦਾਸ਼ਤ ਕਮਜ਼ੋਰੀ ਦੀ ਨਿਸ਼ਾਨੀ ਹੋ ਸਕਦੀ ਹੈ।
ਮਾਤਾ – ਪਿਤਾ ਇਸ ਸਮੱਸਿਆ ਨੂੰ ਆਮ ਸਮਝ ਲੈਂਦੇ ਹਨ। ਪਰ ਬਾਅਦ ਵਿਚ ਇਹ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ।
ਬੱਚਿਆਂ ਦੀ ਯਾਦ ਸ਼ਕਤੀ ਵਧਾਉਣ ਦੇ ਤਰੀਕੇ :
ਸਿੱਖਣ ਨੂੰ ਬਣਾਓ ਮਜ਼ੇਦਾਰ :
ਬੱਚਿਆਂ ਦੀ ਸਿੱਖਣ ਦੀ ਸਮਰੱਥਾ ਵਧਾਉਣ ਲਈ ਉਸਨੂੰ ਮਜ਼ੇਦਾਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਬੱਚਿਆਂ ਨੂੰ ਲਾਈਬ੍ਰੇਰੀ ਲੈ ਕੇ ਜਾਣਾ ਵੀ ਬਹੁਤ ਫਾਇਦੇਮੰਦ ਸਾਬਿਤ ਹੁੰਦਾ ਹੈ।
ਕੁਝ ਸਮਝਾਉਣ ਲਈ ਉਨ੍ਹਾਂ ਨੂੰ ਸਾਇੰਸ ਮਿਊਜ਼ੀਅਮ ਅਤੇ ਆਰਟ ਗੈਲਰੀ ਵਰਗੀਆਂ ਥਾਵਾਂ ਤੇ ਲੈ ਕੇ ਜਾਣਾ ਬਹੁਤ ਹੀ ਰੋਚਕ ਹੁੰਦਾ ਹੈ। ਕਾਰਣ ਸਿਰਫ ਇਹੀ ਹੈ ਕਿ ਵਿਜ਼ੂਅਲਾਈਜ਼ੇਸ਼ਨ ਨਾਲ ਬੱਚਿਆਂ ਨੂੰ ਜਲਦੀ ਯਾਦ ਹੁੰਦਾ ਹੈ।
ਕਸਰਤ ਕਰਾਓ ਹਰ ਰੋਜ਼ :
ਸਰੀਰਕ ਰੂਪ ਵਿਚ ਫੁਰਤੀਲਾ ਰਹਿਣ ਨਾਲ ਦਿਮਾਗ ਤੇਜ਼ ਰਹਿਣ ਵਿਚ ਮਦਦ ਮਿਲਦੀ ਹੈ ਅਤੇ ਦਿਮਾਗ ਚੰਗੇ ਕੰਮ ਕਰਦਾ ਹੈ।
ਬੱਚੇ ਨੂੰ ਉੱਚੀ ਆਵਾਜ਼ ‘ਚ ਪੜ੍ਹਨ ਦੀ ਆਦਤ ਪਾਓ :
ਬੱਚਿਆਂ ਨੂੰ ਬੋਲ – ਬੋਲ ਕੇ ਪੜ੍ਹਨ ਲਈ ਕਹੋ। ਇਸ ਤਰ੍ਹਾਂ ਉਨ੍ਹਾਂ ਨੂੰ ਆਪਣੀ ਆਵਾਜ਼ ਸੁਣੇਗੀ ਤੇ ਯਾਦ ਕਰਨ ਵਿਚ ਅਸਾਨੀ ਹੋਵੇਗੀ। ਮੰਨ ਵਿਚ ਪੜ੍ਹਨ ਨਾਲ ਬੱਚੇ ਜਲਦੀ ਭੁੱਲ ਸਕਦੇ ਨੇ।
ਬੱਚੇ ਨੂੰ ਚੰਗਾ ਸਰੋਤਾ ਬਣਾਉਣ ਦੀ ਕਰੋ ਕੋਸ਼ਿਸ਼:
ਦੂਜਿਆਂ ਦੀਆਂ ਗੱਲਾਂ ਸੁਣਨਾ ਵੀ ਜ਼ਰੂਰੀ ਹੁੰਦਾ ਹੈ। ਬਿਨਾਂ ਕਿਸੇ ਦੀ ਗੱਲ ਸੁਣੇ ਆਪਣੀ ਗੱਲ ਕਰਨ ਤੇ ਲੋਕ ਉਸਦਾ ਗਲਤ ਮਤਲਬ ਕੱਢ ਸਕਦੇ ਹਨ। ਇਸ ਲਈ ਮਾਤਾ – ਪਿਤਾ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਕ ਚੰਗਾ ਸਰੋਤਾ ਬਣਾਉਣ। ਬੱਚੇ ਵਿਚ ਦੂਜੇ ਦੀ ਗੱਲ ਸੁਣਨ ਦਾ ਧੀਰਜ ਪੈਦਾ ਹੋਵੇਗਾ ਅਤੇ ਉਹ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਵੀ ਸਕਦੇ ਹਨ।
ਪੜ੍ਹਾਈ ਦੌਰਾਨ ਛੋਟੇ – ਛੋਟੇ ਬ੍ਰੇਕ ਲੈਣਾ ਹੋਵੇਗਾ ਫਾਇਦੇਮੰਦ :
ਦਿਮਾਗ ਨੂੰ ਜਾਣਕਾਰੀਆਂ ਸਟੋਰ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੁੰਦਾ ਹੈ। ਇਸ ਲਈ ਮਾਨਸਿਕ ਵਿਰਾਮ ਲੈਣਾ ਜ਼ਰੂਰੀ ਹੈ। ਤਾਂ ਜੋ ਪੜ੍ਹਿਆ ਗਿਆ ਹੈ ਉਸਨੂੰ ਸਟੋਰ ਕੀਤਾ ਜਾ ਸਕੇ।
ਚਮਕੀਲੇ ਰੰਗਾਂ ਦੀ ਵਰਤੋਂ :
ਚਮਕੀਲੇ ਰੰਗ ਇਕ ਅਜਿਹੀ ਚੀਜ਼ ਹੈ ਜਿਹੜੀ ਸਾਡੇ ਦਿਮਾਗ ਵਿਚ ਅਸਾਨੀ ਨਾਲ ਆ ਜਾਂਦੀ ਹੈ।
ਵੱਖ – ਵੱਖ ਚਮਕੀਲੇ ਰੰਗਾਂ ਨਾਲ ਕੁਝ ਲਿਖੇ ਹੋਏ ਨੂੰ ਹਾਈਲਾਈਟ ਕਰਨਾ ਕਾਫੀ ਫਾਇਦੇਮੰਦ ਹੁੰਦਾ ਹੈ। ਸਟਿਕੀ ਨੋਟਸ ਦੀ ਵਰਤੋਂ ਵੀ ਫਾਇਦੇਮੰਦ ਸਾਬਿਤ ਹੁੰਦੀਂ ਹੈ।
ਪੂਰੀ ਨੀਂਦ ਵੀ ਬਹੁਤ ਜ਼ਰੂਰੀ :
ਜੇਕਰ ਤੁਹਾਡਾ ਬੱਚਾ ਭਰਪੂਰ ਨੀਂਦ ਲੈਂਦਾ ਹੈ ਤਾਂ ਇਸ ਨਾਲ ਉਸਦੀ ਸੋਚਣ ਸ਼ਕਤੀ ਵਧਦੀ ਹੈ। ਨੀਂਦ ਦੀ ਅਣਹੋਂਦ ਵਿਚ ਬੱਚਿਆਂ ਦੀ ਸੋਚਣ – ਸਮਝਣ ਦੀ ਸ਼ਕਤੀ ਘੱਟ ਜਾਂਦੀ ਹੈ।
ਬਾਹਰ ਘੁਮਾਉਣ ਲੈ ਕੇ ਜਾਣਾ ਵੀ ਚੰਗਾ ਵਿਕਲਪ :
ਬਾਹਰ ਘੁੰਮਣ ਜਾਣ ਨਾਲ ਨਵੀਆਂ – ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਹਨ। ਬੱਚੇ ਉਨ੍ਹਾਂ ਚੀਜਾਂ ਨੂੰ ਵਾਰ – ਵਾਰ ਯਾਦ ਕਰਦੇ ਹਨ ਅਤੇ ਬਾਰ – ਬਾਰ ਯਾਦ ਕਰਨ ਦੀ ਆਦਤ ਦਾ ਹੀ ਫਾਇਦਾ ਬੱਚਿਆਂ ਦੀ ਯਾਦਦਾਸ਼ਤ ਵਧਾਉਣ ਵਿਚ ਹੁੰਦਾ ਹੈ।
ਬੱਚਿਆਂ ਦਾ ਦਾਇਰਾ ਘਰ ਤੱਕ ਹੀ ਸੀਮਿਤ ਨਾ ਰੱਖ ਕੇ ਬਾਹਰ ਲੈ ਕੇ ਜਾਣਾ, ਉਨ੍ਹਾਂ ਦੀ ਯਾਦਦਾਸ਼ਤ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ।
Loading Likes...