ਟ੍ਰਾਂਸਲੇਟਰ ਤੇ ਇੰਟਰਪ੍ਰੇਟਰ (Translator and interpreter) ਦਾ ਪੇਸ਼ਾ ਕੀ ਹੈ ?
ਦੁਨੀਆ ਭਰ ਵਿਚ ਬਹੁਤ ਭਾਸ਼ਾਵਾਂ ਬੋਲੀਆਂ ਅਤੇ ਲਿਖੀਆਂ ਜਾਂਦੀਆਂ ਹਨ। ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਸਿੱਖਣ ਅਤੇ ਸਮਝਣ ਵਿਚ ਟ੍ਰਾਂਸਲੇਸ਼ਨ ਯਾਨੀ ਅਨੁਵਾਦ ਦਾ ਬਹੁਤ ਮਹੱਤਵ ਹੈ।
ਟ੍ਰਾਂਸਲੇਸ਼ਨ ( Translation) ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਆਪਣੀ ਗੱਲ ਨੂੰ ਸਮਝਾਉਣ ਲਈ ਜਾਣਕਾਰੀ ਦਾ ਸਰੋਤ ਵੀ ਕਿਹਾ ਜਾ ਸਕਦਾ ਹੈ।
ਪਹਿਲੀ ਸ਼ਰਤ ਸਬੰਧਿਤ ਦੇਸ਼ ਦੀ ਭਾਸ਼ਾ ਨੂੰ ਸਿੱਖਣਾ ਅਤੇ ਉਸ ਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਅੱਜ ਦੇ ਸਮੇਂ ਵਿਚ ਦੁਨੀਆ ਭਰ ਵਿਚ ਲਗਭਗ 6500 ਭਾਸ਼ਾਵਾਂ ਬੋਲੀਆਂ ਅਤੇ ਲਿਖੀਆਂ ਜਾਂਦੀਆਂ ਹਨ।
ਭਾਸ਼ਾਂਵਾਂ ਜ਼ਿਆਦਾ ਹੋਣ ਦੇ ਕਰਕੇ ਸਰੀਆਂ ਭਾਸ਼ਾਵਾਂ ਨੂੰ ਸਿੱਖਣਾ ਔਖਾ ਕੰਮ ਹੁੰਦਾ ਹੈ। ਇਸ ਕਾਰਨ ਹੀ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਲਈ ਟ੍ਰਾਂਸਲੇਸ਼ਨ ਦਾ ਮੱਹਤਤਾ ਕਾਫੀ ਵਧ ਜਾਂਦਾ ਹੈ।
ਕੀ ਹੁੰਦਾ ਹੈ ਟ੍ਰਾਂਸਲੇਸ਼ਨ ( What is Translation?) :
ਟ੍ਰਾਂਸਲੇਸ਼ਨ ਦੀਆਂ ਕੁਝ ‘ਕੁ ਪਰਿਭਾਸ਼ਾਵਾਂ :
ਟ੍ਰਾਂਸਲੇਸ਼ਨ ਇਕ ਮਾਨਸਿਕ ਕਿਰਿਆ ਹੈ, ਜਿਸ ਵਿਚ ਕਿਸੇ ਗੱਲ, ਵਿਚਾਰ ਜਾਂ ਸੰਦੇਸ਼ ਨੂੰ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਪੇਸ਼ ਕੀਤਾ ਜਾਂਦਾ ਹੈ।
ਇਹ ਇਕ ਅਜਿਹਾ ਕੰਮ ਹੈ ਜਿਸ ਵਿਚ ਇਕ ਭਾਸ਼ਾ ਦੇ ਸ਼ਬਦਾਂ, ਵਾਕਾਂ ਅਤੇ ਵਿਚਾਰਾਂ ਨੂੰ ਕਿਸੇ ਹੋਰ ਭਾਸ਼ਾ ਵਿਚ ਤਕਰੀਬਨ ਇਕੋ ਜਿਹੇ ਅਰਥਾਂ ਵਿੱਚ ਬਦਲਿਆ ਜਾਂਦਾ ਹੈ।
ਟ੍ਰਾਂਸਲੇਸ਼ਨ ਇਕ ਅਜਿਹਾ ਪ੍ਰੋਸੈੱਸ ਹੈ, ਜਿਸ ਦੁਆਰਾ ਇਕ ਭਾਸ਼ਾ ਦੇ ਸ਼ਬਦਾਂ ਅਤੇ ਟੈਕਸਟ ਮੈਟਰ ਨੂੰ ਦੂਜੀ ਭਾਸ਼ਾ ਵਿਚ ਬਦਲਿਆ ਜਾਂਦਾ ਹੈ, ਜਿਵੇਂ ਕਿ ਬਾਈਬਲ ਦਾ ਅੰਗਰੇਜ਼ੀ ਭਾਸ਼ਾ ਵਿਚ ਅਨੁਵਾਦ।
ਟ੍ਰਾਂਸਲੇਸ਼ਨ ਕਿਸੇ ਇਕ ਭਾਸ਼ਾ ਦਾ ਲਿਖਤੀ ਜਾਂ ਬੋਲਿਆ ਜਾਣ ਵਾਲਾ ਉਹ ਹਿੱਸਾ ਹੁੰਦਾ ਹੈ, ਜਿਸ ਦਾ ਹੋਰ ਭਾਸ਼ਾ ਵਿਚ ਸਮਾਨ ਅਰਥਾਂ ਸਮੇਤ ਅਨੁਵਾਦ ਕੀਤਾ ਗਿਆ ਹੋਵੇ।
ਟ੍ਰਾਂਸਲੇਟਰ ਤੇ ਇੰਟਰਪ੍ਰੇਟਰ ਵਿਚ ਫ਼ਰਕ ( Difference between Translator and interpreter) :
ਕਿਸੇ ਇਕ ਸਰੋਤ ਭਾਸ਼ਾ ਤੋਂ ਦੂਜੀ ਟਾਰਗੈੱਟ ਭਾਸ਼ਾ ਵਿਚ ਉਸੇ ਸਮਾਨ ਅਰਥਾਂ ਵਿੱਚ ਕਿਸੇ ਲੇਖ ਨੂੰ ਟ੍ਰਾਂਸਲੇਟ ਕਰਨ ਵਾਲੇ ਵਿਅਕਤੀ ਨੂੰ ਟ੍ਰਾਂਸਲੇਟਰ ਜਾਂ ਅਨੁਵਾਦਕ ਕਿਹਾ ਜਾਂਦਾ ਹੈ ਅਤੇ ਜੋ ਵਿਅਕਤੀ ਸਰੋਤ ਭਾਸ਼ਾ ਵਿਚ ਬੋਲੀ ਗਈ ਗੱਲਬਾਤ ਨੂੰ ਟਾਰਗੈੱਟ ਭਾਸ਼ਾ ਵਿਚ ਉਸੇ ਅਰਥਾਂ ਨਾਲ ਬੋਲ ਕੇ ਪ੍ਰਗਟ ਕਰਦਾ ਹੈ, ਉਸ ਨੂੰ ਇੰਟਰਪ੍ਰੇਟਰ ਦੁਭਾਸ਼ੀਆ ਕਿਹਾ ਜਾਂਦਾ ਹੈ।
ਟ੍ਰਾਂਸਲੇਟਰ ਤੇ ਇੰਟਰਪ੍ਰੇਟਰ (Translator and interpreter) ਲਈ ਰੋਜ਼ਗਾਰ ਦੇ ਵਿਕਲਪ :
ਸਾਡੇ ਦੇਸ਼ ਵਿੱਚ ਵੱਖ – ਵੱਖ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ, ਦੂਤਾਵਾਸਾਂ, ਬਹੁ – ਰਾਸ਼ਟਰੀ ਕੰਪਨੀਆਂ, ਕਾਰਪੋਰੇਟ ਘਰਾਣਿਆਂ, ਅਖ਼ਬਾਰਾਂ, ਮੈਗਜ਼ੀਨ, ਸੋਸ਼ਲ ਮੀਡੀਆ, ਗੈਰ – ਸਰਕਾਰੀ ਸੰਸਥਾਵਾਂ, ਬੈਕਾਂ ਅਤੇ ਵਿੱਤੀ ਸੰਸਥਾਵਾਂ ਦੇ ਨਾਲ – ਨਾਲ ਪ੍ਰਾਈਵੇਟ ਸੈਕਟਰ ਵਿਚ ਅਨੁਵਾਦਕਾਂ ਅਤੇ ਦੁਭਾਸ਼ੀਏ ਦੀ ਮੰਗ ਲਗਾਤਾਰ ਰਹਿੰਦੀ ਹੈ। ਕਿਸੇ ਸਰਕਾਰੀ ਵਿਭਾਗ ਵਿਚ ਸ਼ੁਰੂ ‘ਚ ਕੈਂਡੀਡੇਟਸ ਨੂੰ ਜੂਨੀਅਰ ਟ੍ਰਾਂਸਲੇਟਰ ਵਜੋਂ ਕੰਮ ਕਰਨਾ ਹੁੰਦਾ ਹੈ। ਕੁਝ ਸਾਲਾਂ ਦੇ ਤਜਰਬੇ ਤੋਂ ਬਾਅਦ ਕੈਂਡੀਡੇਟਸ ਦੀ ਸੀਨੀਅਰ ਟ੍ਰਾਂਸਲੇਟਰ ਵਜੋਂ ਤਰੱਕੀ ਹੋ ਜਾਂਦੀ ਹੈ।
ਕੌਣ ਜਾ ਸਕਦਾ ਹੈ ਟ੍ਰਾਂਸਲੇਟਰ ਤੇ ਇੰਟਰਪ੍ਰੇਟਰ (Translator and interpreter) ਦੇ ਪੇਸ਼ੇ ਵਿਚ ?
ਸਫਲਤਾ ਦਾ ਕੋਈ ਸ਼ਾਰਟਕੱਟ ਜਾਂ ਇਕ ਹੀ ਰਸਤਾ ਨਹੀਂ ਹੁੰਦਾ, ਫਿਰ ਵੀ ਕੁਝ ਬਿੰਦੂ ਅਜਿਹੇ ਹਨ, ਜਿਨ੍ਹਾਂ ਨੂੰ ਧਿਆਨ ਵਿਚ ਰੱਖਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ, ਜਿਵੇੰ :
1. ਅਨੁਵਾਦ ਅਤੇ ਵਿਆਖਿਆ ਦੇ ਕੰਮ ਲਈ ਸਰੋਤ ਭਾਸ਼ਾ ਅਤੇ ਟਾਰਗੈੱਟ ਭਾਸ਼ਾ ਦਾ ਬਹੁਤ ਵਧੀਆ ਗਿਆਨ ਹੋਣਾ ਚਾਹੀਦਾ ਹੈ।
2. ਇਸਦੇ ਨਾਲ ਹੀ ਭਾਸ਼ਾ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪ੍ਰਣਾਲੀ ਨਾਲ ਜੁੜੇ ਸੱਭਿਆਚਾਰ ਅਤੇ ਵਾਤਾਵਰਣ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ।
3. ਸਰੋਤ ਭਾਸ਼ਾ ਅਤੇ ਟਾਰਗੈੱਟ ਭਾਸ਼ਾ ਦੀ ਵਿਆਕਰਣ ਦੀ ਪੂਰੀ ਸਮਝ ਬਹੁਤ ਜ਼ਰੂਰੀ ਹੈ।
4. ਸਰੋਤ ਭਾਸ਼ਾ ਅਤੇ ਟਾਰਗੈੱਟ ਭਾਸ਼ਾ ਦੇ ਲੇਟੈਸਟ ਅੱਪਡੇਟ ਦੀ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
5. ਇਸਦੇ ਨਾਲ ਹੀ ਕਿਸੇ ਇਕ ਭਾਸ਼ਾ ਸਮੇਤ ਕਿਸੇ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਬੈਚੁਲਰ ਦੀ ਡਿਗਰੀ ਹੋਣੀ ਬਹੁਤ ਜ਼ਰੂਰੀ ਹੈ।
6. ਟ੍ਰਾਂਸਲੇਟਸ਼ਨ (Translation) ਵਿਚ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਵੀ ਕਰ ਸਕਦੇ ਹੋ।
7. ਵੱਖ – ਵੱਖ ਸਰਕਾਰੀ ਵਿਭਾਗਾਂ ਅਤੇ ਦਫਤਰਾਂ ਵਿੱਚ ਅਨੁਵਾਦਕ ਅਤੇ ਦੁਭਾਸ਼ੀਏ ਦੀ ਨੌਕਰੀ ਲਈ ਡਿਗਰੀ, ਡਿਪਲੋਮਾ ਅਤੇ ਸਰਟੀਫਿਕੇਟ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ।
8. ਟ੍ਰਾਂਸਲੇਟਰ ਦੀ ਨੌਕਰੀਆਂ ਲਈ ਭਾਸ਼ਾ ਦੇ ਹੁਨਰ ਦੀ ਜਾਂਚ ਕਰਨ ਲਈ ਟੈਸਟ ਲਿਆ ਜਾਂਦਾ ਹੈ।
9. ਕੰਪਿਊਟਰ ਦੀ ਚੰਗੀ ਮੁਹਾਰਤ ਵੀ ਹੋਣੀ ਬਹੁਤ ਜ਼ਰੂਰੀ ਹੁੰਦੀਂ ਹੈ।
10. ਇਸ ਖੇਤਰ ਵਿਚ ਅਨੁਭਵ ਨੂੰ ਤਰਜੀਹ ਦਿੱਤੀ ਜਾਂਦੀ ਹੈ।
11. ਇਸ ਖੇਤਰ ਵਿਚ ਤਜਰਬਾ ਹਾਸਲ ਕਰਨ ਤੋਂ ਬਾਅਦ ਆਪਣੇ ਪ੍ਰੋਜੈਕਟਾਂ ਅਤੇ ਕੰਮ ਦੇ ਤਜਰਬੇ ਰਾਹੀਂ ਆਪਣੇ ਟੇਲੈਂਟ ਦਾ ਪ੍ਰਗਟਾਵਾ ਕਰੋ। ਭਾਵ ਆਪਣੀ ਮਾਰਕੀਟਿੰਗ ਕਰੋ।
12. ਇੰਟਰਪ੍ਰੇਟਰ ਦੇ ਪੇਸ਼ੇ ਲਈ ਫਾਰਮਲ ਟ੍ਰੇਨਿੰਗ ਜ਼ਰੂਰ ਪ੍ਰਾਪਤ ਕਰੋ।
13. ਇੰਟਰਪ੍ਰੇਟਰ ਦਾ ਟੈਸਟ ਵੀ ਜ਼ਰੂਰ ਦਿੰਦੇ ਰਹੋ।
14. ਟ੍ਰਾਂਸਲੇਸ਼ਨ ਤੇ ਇੰਟਰਪ੍ਰਿਟੇਸ਼ਨ (Translator and interpreter) ਦੇ ਖੇਤਰ ਵਿਚ ਅੱਪਡੇਟ ਲਈ ਹਮੇਸ਼ਾ ਸਿੱਖਦੇ ਰਹੋ।
ਟ੍ਰਾਂਸਲੇਟਰ ਦੇ ਪੇਸ਼ੇ ਲਈ ਲੋੜੀਂਦੀ ਘੱਟੋ – ਘੱਟ ਸਮਾਂ ਸੀਮਾ :
ਆਮ ਤੌਰ ਤੇ ਟ੍ਰਾਂਸਲੇਟਸ਼ਨ ਵਿਚ ਬੈਚੁਲਰ ਡਿਗਰੀ ਪ੍ਰੋਗਰਾਮ ( Bachelor degree program)ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ( Post Graduation) ‘ਚ 2 ਸਾਲ ਲੱਗਦੇ ਹਨ। ਜੇਕਰ ਤੁਸੀਂ ਟ੍ਰਾਂਸਲੇਟਸ਼ਨ ਵਿਚ ਐੱਮ.ਫਿਲ. ਅਤੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇਸ ਵਿਚ 5 ਸਾਲ ਜਾਂ ਥੋੜ੍ਹਾ ਹੋਰ ਸਮਾਂ ਲੱਗ ਸਕਦਾ ਹੈ।
ਕਿਹੜੀਆਂ ਭਾਸ਼ਾਵਾਂ ਵਿਚ ਜ਼ਿਆਦਾ ਹੈ ਅਨੁਵਾਦਕਾਂ ਅਤੇ ਦੁਭਾਸ਼ੀਏ ਦੀ ਮੰਗ :
ਫ੍ਰੈਂਚ, ਜਰਮਨ, ਪੁਰਤਗਾਲੀ, ਰਸ਼ੀਅਨ, ਸਪੇਨਿਸ਼, ਅਰਬੀ, ਚੀਨੀ, ਜਾਪਾਨੀ, ਅੰਗਰੇਜ਼ੀ, ਹਿੰਦੀ, ਕੋਰੀਆਈ ਆਦਿ।
ਵੱਖ – ਵੱਖ ਭਾਰਤੀ ਭਾਸ਼ਾਵਾਂ ਵਿਚ ਵੀ ਅਨੁਵਾਦਕਾਂ ਅਤੇ ਦੁਭਾਸ਼ੀਏ ਦੀ ਵੀ ਬਹੁਤ ਮੰਗ ਹੈ।
ਸਾਡੇ ਦੇਸ਼ ਦੇ ਸੰਵਿਧਾਨ ਦੀ 8 ਵੀਂ ਅਨੁਸੂਚੀ ਵਿਚ ਕੁੱਲ 22 ਭਾਰਤੀ ਭਾਸ਼ਾਵਾਂ ਸ਼ਾਮਿਲ ਹਨ ਅਤੇ ਹਿੰਦੀ ਤੋਂ ਇਲਾਵਾ ਅੰਗਰੇਜ਼ੀ ਅਤੇ ਉਰਦੂ ਨੂੰ ਸਰਕਾਰੀ ਕੰਮਕਾਜੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ ਹੈ।
ਟ੍ਰਾਂਸਲੇਟਰ (Translator) ਦੇ ਪੇਸ਼ੇ ਲਈ ਲੋੜੀਂਦੇ ਸਕਿਲ :
ਸਰੋਤ ਭਾਸ਼ਾ ਤੋਂ ਟਾਰਗੈੱਟ ਭਾਸ਼ਾ ‘ਚ ਕੁਝ ਨਿਸ਼ਚਿਤ ਸੀਮਾਵਾਂ ਦੇ ਅੰਦਰ ਲਿਖਣ ਦੀ ਯੋਗਤਾ ਹੋਣੀ ਬਹੁਤ ਜ਼ਰੂਰੀ ਹੁੰਦੀਂ ਹੈ।
ਸ਼ੈਲੀ, ਟੋਨ ਅਤੇ ਸੱਭਿਆਚਾਰਕ ਤੱਤਾਂ ਨੂੰ ਹੂ-ਬ-ਹੂ ਬਦਲਣ ਦੀ ਚੰਗੀ ਯੋਗਤਾ ਹੋਣੀ ਚਾਹੀਦੀ ਹੈ।ਸ
ਰੋਤ ਭਾਸ਼ਾ ਅਤੇ ਟਾਰਗੈੱਟ ਭਾਸ਼ਾ ਦੀ ਸੱਭਿਆਚਾਰਕ, ਟੈਕਨੀਕਲ, ਵਪਾਰਕ, ਉਦਯੋਗਿਕ ਅਤੇ ਵਿਗਿਆਨਕ ਖੇਤਰਾਂ ਵਿਚ ਸਪੈਸ਼ਲ ਨਾਲੇਜ ਹੋਣੀ ਬਹੁਤ ਜ਼ਰੂਰੀ ਹੈ।
ਇੰਟਰਪ੍ਰੇਟਰ (interpreter) ਦੇ ਪੇਸ਼ੇ ਲਈ ਲੋੜੀਂਦੇ ਸਕਿਲ :
1. ਹਰ ਗੱਲ ਨੂੰ ਧਿਆਨ ਨਾਲ ਸੁਣੋ ਅਤੇ ਸਮਝਣ ਦੀ ਕੋਸ਼ਿਸ਼।
2. ਕਈ ਭਾਸ਼ਾਵਾਂ ਵਿਚ ਤੁਹਾਡੀ ਸ਼ਬਦਾਵਲੀ ਜਾਂ ਸ਼ਬਦ – ਗਿਆਨ ਬਹੁਤ ਵਧੀਆ ਹੋਣਾ ਚਾਹੀਦਾ ਹੈ।
3. ਵਿਆਖਿਆ ਕਰਦੇ ਸਮੇਂ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੁੰਦੀਂ ਹੈ।
4. ਭਾਵਨਾਤਮਕ ਤੌਰ ਤੇ ਮਜ਼ਬੂਤ ਬਣਨ ਨਾਲ ਹੀ ਕੰਮ ਬਣੇਗਾ।
ਸੰਕੇਤਕ ਭਾਸ਼ਾ ‘ਚ ਇੰਟਰਪ੍ਰੇਟਰ (interpreter) :
ਬੋਲ਼ੇ ਅਤੇ ਗੂੰਗੇ ਲੋਕਾਂ ਲਈ ਸੰਕੇਤਕ ਭਾਸ਼ ਵਿਚ ਦੁਭਾਸ਼ੀਏ ਬਣਨ ਲਈ ਤੁਹਾਡੇ ਕੋਲ ਕਿਸੇ ਵੀ ਵਿਸ਼ੇ ਵਿਚ ਬੈਚੁਲਰ ਦੀ ਡਿਗਰੀ ਹੋਣੀ ਚਾਹੀਦੀ ਹੈ ਨਾਲ ਹੀ ਇੰਟਰਪ੍ਰੇਟਰ ਦੀ ਰਜਿਸਟਰੀ ਦੁਆਰਾ ਸਰਟੀਫਿਕੇਟ ਪ੍ਰਾਪਤ ਕਰਨਾ ਹੋਵੇਗਾ।
ਫ੍ਰੀਲਾਂਸਰ ਟ੍ਰਾਂਸਲੇਟਰ ( Freelancer interpreter) :
ਇਕ ਫ੍ਰੀਲਾਂਸਰ ਟ੍ਰਾਂਸਲੇਟਰ ਸੈਲਫ – ਇੰਪਲਾਈਡ (Self Employed) ਵਿਅਕਤੀ ਹੁੰਦਾ ਹੈ, ਜੋ ਵੱਖ – ਵੱਖ ਕਲਾਈਂਟਸ , ਟ੍ਰਾਂਸਲੇਸ਼ਨ ਏਜੰਸੀਆਂ, ਬਹੁ – ਰਾਸ਼ਟਰੀ ਕੰਪਨੀਆਂ ਅਤੇ ਸੰਸਥਾਵਾਂ ਲਈ ਇੰਡੀਪੈਂਡੈਂਟ ਕੰਟਰੈਕਟ ਤੇ ਕੰਮ ਕਰਦਾ ਹੈ।
ਕਿੰਨਾ ਮਿਲਦਾ ਹੈ ਭਾਰਤ ‘ਚ ਟ੍ਰਾਂਸਲੇਟਰ ਅਤੇ ਇੰਟਰਪ੍ਰੇਟਰ ਨੂੰ ਸੈਲਰੀ ਪੈਕੇਜ ?
ਭਾਰਤ ਵਿਚ ਕਿਸੇ ਟ੍ਰਾਂਸਲੇਟਰ ਦਾ ਔਸਤ ਸੈਲਰੀ ਪੈਕੇਜ 402,092 ਰੁਪਏ ਪ੍ਰਤੀ ਸਾਲ ਹੈ। ਕੰਮ ਦਾ ਤਜਰਬਾ ਅਤੇ ਯੋਗਤਾ ਡਿਗਰੀ ਦਾ ਸੈਲਰੀ ਪੈਕੇਜ ਤੇ ਬਹੁਤ ਪ੍ਰਭਾਵ ਪੈਂਦਾ ਹੈ।
ਇਕ ਟ੍ਰਾਂਸਲੇਟਰ ਆਪਣੇ ਇਕ ਘੰਟੇ ਦੇ ਸਮੇਂ ਲਈ ਆਮ ਤੌਰ ਤੇ 153 ਰੁਪਏ ਲੈ ਸਕਦਾ ਹੈ। ਇੰਟਰਪ੍ਰੇਟਰ ਦਾ ਸੈਲਰੀ ਪੈਕੇਜ ਬਹੁਤ ਵਧੀਆ ਹੁੰਦਾ ਹੈ। ਆਮ ਤੌਰ ਤੇ ਸਾਡੇ ਦੇਸ਼ ਵਿਚ ਕਿਸੇ ਦੁਭਾਸ਼ੀਏ ਨੂੰ ਔਸਤਨ 621,780 ਰੁਪਏ ਪ੍ਰਤੀ ਸਾਲ ਮਿਲਦੇ ਹਨ ਪਰ ਤੁਹਾਡੇ ਕੰਮ ਦੇ ਤਜਰਬੇ ਅਤੇ ਬੋਲਣ ਦੇ ਹੁਨਰ ਮੁਤਾਬਕ ਤੁਹਾਡੀ ਤਨਖਾਹ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।
Loading Likes...