ਇਮੋਸ਼ੰਸ ਨੂੰ ਕਿਵੇਂ ਕਰੀਏ ਕਾਬੂ ?
ਕਰੀਅਰ ਨੂੰ ਲੈ ਕੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਭਾਵੇਂ ਉਤਾਰ ਚੜਾਅ ਨਾਲ ਪਰੇਸ਼ਾਨੀ ਹੋ ਰਹੀ ਹੋਵੇ। ਮਾਨਸਿਕ ਅਤੇ ਭਾਵਨਾਤਮਕ ਰੂਪ ਤੋਂ ਮਜ਼ਬੂਤ ਹੋਣਾ ਇਕ ਦਿਨ ਵਿਚ ਹੋਣ ਵਾਲਾ ਕੰਮ ਨਹੀਂ ਹੈ। ਮਹੀਨਿਆਂ ਤੱਕ ਅਭਿਆਸ ਕਰਕੇ ਆਪਣੇ ਦਿਮਾਗ ਤੇ ਕਾਬੂ ਪਾਇਆ ਜਾ ਸਕਦਾ ਹੈ।
ਭਾਵਨਾਤਮਕ ਰੂਪ ਨਾਲ ਮਜ਼ਬੂਤ ਲੋਕ :
ਜੇਕਰ ਤੁਸੀਂ ਅਜਿਹਾ ਕਰ ਸਕਦੇ ਹੋ ਤਾਂ ਤੁਹਾਨੂੰ ਆਪਣੇ ਕਰੀਅਰ ਵਿਚ ਨਿਰਾਸ਼ ਨਹੀਂ ਹੋਣਾ ਪਵੇਗਾ। ਇਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਵਨਾਤਮਕ ਰੂਪ ਨਾਲ ਮਜ਼ਬੂਤ ਲੋਕ ਕਰੀਅਰ ਵਿਚ ਜ਼ਿਆਦਾ ਸਫਲਤਾ ਪਾਉਂਦੇ ਹਨ। ਅਜਿਹੇ ਵੀ ਬਹੁਤ ਲੋਕ ਹੁੰਦੇ ਹਨ ਜਿਹੜੇ ਆਪਣੇ ਗੁੱਸੇ, ਗੱਲ – ਗੱਲ ਤੇ ਚੀਕਣ ਤੇ ਰੋਣ ਵਰਗੀਆਂ ਆਦਤਾਂ ਕਾਰਣ ਆਪਣੇ ਕਰੀਅਰ ਨੂੰ ਬਰਬਾਦ ਕਰ ਲੈਂਦੇ ਹਨ।
ਸਾਡਾ ਰੈਪਟੀਲੀਅਨ ਮਸਤਕ (Reptilian Head) :
ਸਾਡਾ ਰੈਪਟੀਲੀਅਨ ਮਸਤਕ (Reptilian Head) ਬਹੁਤ ਸਮੇਂ ਬਾਅਦ ਵਿਕਸਿਤ ਅਤੇ ਪ੍ਰੀਪੱਕ ਹੋਇਆ ਹੈ। ਇਹ ਭਾਸ਼ਾ ਦੀ ਸਮਝ, ਯੋਜਨਾ ਬਣਾਉਣਾ ਦੀ ਸਮਰੱਥਾ ਅਤੇ ਸਿੱਟਾ ਕੱਢਣ ਵਿੱਚ ਮਦਦ ਕਰਦਾ ਹੈ।
ਕਿਵੇਂ ਕਰੀਏ ਦਿਮਾਗ ਨੂੰ ਤਿਆਰ ?
ਇਸ ਵਾਸਤੇ ਜੇ ਤੁਸੀਂ ਕੰਮ ਤੇ ਹੋਵੋ ਤਾਂ ਗੁੱਸਾ ਆਉਣ ਤੇ ਉਸਨੂੰ ਸ਼ਾਂਤ ਕਰਨ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਧਿਆਨ ਨਾਲ ਦੇਖੋ ਕਿ ਸਰੀਰ ਵਿਚ ਕੀ ਹੋ ਰਿਹਾ ਹੈ, ਜੇ ਸਾਹ ਤੇਜ਼ ਹੋ ਗਏ ਹਨ ਤਾਂ ਪ੍ਰਤਿਕਿਰਿਆ ਕਰਨ ਦੀ ਬਜਾਏ ਆਪਣੇ ਸਾਹਾਂ ਦੀ ਗਤੀ ਹੌਲੀ ਕਰਨ ਤੇ ਧਿਆਨ ਦਿਓ। ਜੇ ਫਾਇਦਾ ਨਹੀਂ ਹੁੰਦਾ ਤਾਂ ਖੁੱਲ੍ਹੀ ਜਗ੍ਹਾ ਨਿਕਲ ਕੇ ਤੇਜ਼ੀ ਨਾਲ ਚੱਲੋ। ਤਾਰਕਿਕ ਮਸਤਕ ਨੂੰ ਆਪਣਾ ਕੰਮ ਕਰਨ ਦਿਓ।
ਦਿਮਾਗ ਨੂੰ ਸਹੀ ਦਿਸ਼ਾ ਵਿਚ ਇਸਤੇਮਾਲ ਕਰੋ :
ਦਿਮਾਗ ਵਿਚ ਆਉਣ ਵਾਲੀਆਂ ਭਾਵਨਾਵਾਂ ਨੂੰ ਸਹੀ ਦਿਸ਼ਾ ਦਿਖਾਉਣਾ ਜ਼ਰੂਰੀ ਹੈ। ਇਸ ਨਾਲ ਤੁਸੀਂ ਜਲਦੀ ਫੈਸਲਾ ਲੈ ਸਕਦੇ ਹੋ। ਭਾਵਨਾਵਾਂ ਨੂੰ ਸਹੀ ਦਿਸ਼ਾ ਵਿਚ ਲਿਜਾਣ ਲਈ ਪਹਿਲਾਂ ਵੇਖੋ ਕਿ ਦਿਮਾਗ ਵਿਚ ਚੱਲ ਕੀ ਰਿਹਾ ਹੈ। ਦਿਮਾਗ ਵਿਚ ਆ ਰਹੇ ਨਾਕਾਰਾਤਮਕ ਖਿਆਲਾਂ ਨੂੰ ਹੌਲੀ – ਹੌਲੀ ਸਕਾਰਾਤਮਕ ਵਿਚਾਰਾਂ ਨਾਲ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰੋ।
ਆਪਣੇ ਦਿਮਾਗ ਨੂੰ ਕੰਮ ਤੇ ਲਗਾਈ ਰੱਖੋ :
ਅਸੀਂ ਦਿਮਾਗ ਦੀ ਬਦੌਲਤ ਹੀ ਸਫਲ ਕਰੀਅਰ ਬਣਾਉਂਦੇ ਹਾਂ। ਇਹ ਸਹੀ ਅਤੇ ਦੂਰਗਾਮੀ ਫੈਸਲੇ ਲੈਣ ਵਿਚ ਮਦਦ ਕਰਦਾ ਹੈ।
ਇਸੇ ਦੀ ਮਦਦ ਨਾਲ ਉੱਚ ਸਿੱਖਿਆ ਅਤੇ ਪ੍ਰਸ਼ਿਕਸ਼ਣ ਹਾਸਲ ਕੀਤਾ ਜਾਂਦਾ ਹੈ। ਇਸ ਵਾਸਤੇ ਆਪਣੀ ਊਰਜਾ ਲੰਮੇ ਸਮੇਂ ਲਈ ਕਰੀਅਰ ਸੰਬੰਧੀ ਫੈਸਲੇ ਲੈਣ ਵਿਚ ਲਗਾਓ।
ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਫੈਸਲਿਆਂ ਦੇ ਵਿਰੋਧੀ ਵਿਚਾਰਾਂ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਚਾਹੀਦਾ ਹੈ।
ਦੂਜਿਆਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨਾ ਬਹੁਤ ਜ਼ਰੂਰੀ ਹੁੰਦਾ ਹੈ।
Loading Likes...ਜੇਕਰ ਤੁਹਾਨੂੰ ਆਪਣੇ ਫੈਸਲੇ ਤੇ ਯਕੀਨ ਨਹੀਂ ਹੈ, ਪਰ ਭਾਵਨਾਤਮਕ ਰੂਪ ਨਾਲ ਬਹੁਤ ਉਤਸ਼ਾਹਿਤ ਹੋ ਜਾਂ ਆਪਣੇ ਵਿਚਾਰਾਂ ਤੋਂ ਅਸਹਿਜ ਮਹਿਸੂਸ ਕਰ ਰਹੇ ਹੋ ਤਾਂ ਉਸ ਸਮੇਂ ਕੋਈ ਫੈਸਲਾ ਨਾ ਲਓ। ਉਸ ਸਮੇ ਫੈਸਲਾ ਲੈਣਾ ਨੁਕਸਾਨਦਾਇਕ ਹੋ ਸਕਦਾ ਹੈ। ਭਾਵੇਂ ਥੋੜੇ ਸਮੇਂ ਲਈ ਹੀ ਸਹੀ ਇਸਨੂੰ ਟਾਲ ਦੇਣਾ ਵਧੀਆ ਸੌਦੇ ਵਾਲਾ ਕੰਮ ਹੋ ਸਕਦਾ ਹੈ।