ਬੜੇ ਕੰਮ ਦੀ ਹੈ ਫਟਕੜੀ (Alum)
ਫਟਕੜੀ ‘ਚ ਐਂਟੀ ਬੈਕਟੀਰੀਅਲ (Anti Bacterial) ਗੁਣ ਪਾਏ ਜਾਂਦੇ ਹਨ। ਬਹੁਤ ਪੁਰਾਣੇ ਸਮੇਂ ਤੋਂ ਇਸਦੀ ਵਰਤੋਂ ਕੀਤੀ ਜਾਂਦੀ ਹੈ। ਆਯੁਰਵੇਦ ਮੁਤਾਬਿਕ ਇਸਦੇ ਜੋ ਲਾਭ ਦੱਸੇ ਗਏ ਨੇ ਉਨ੍ਹਾਂ ਤੇ ਚਰਚਾ ਕਰਦੇ ਹਾਂ, ਜਿਵੇ :
ਸੱਟ ਲੱਗਣ ਤੇ ਫਟਕੜੀ (Alum) ਦੀ ਵਰਤੋਂ :
ਕਿਸੇ ਨੂੰ ਸੱਟ ਲਗ ਗਈ ਹੋਵੇ ਤੇ ਕੋਈ ਜ਼ਖਮ ਹੋ ਗਿਆ ਹੈ ਅਤੇ ਉਸ ‘ਚੋਂ ਲਗਾਤਾਰ ਖੂਨ ਆ ਰਿਹਾ ਹੋਵੇ ਤਾਂ ਅਜਿਹੇ ਵਿਚ ਮੁਢਲੇ ਇਲਾਜ ਲਈ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਫਤਕੜੀ ਨੂੰ ਪਾਣੀ ਨਾਲ ਜ਼ਖਮ ਵਾਲੀ ਜਗ੍ਹਾਂ ਨੂੰ ਧੋਣ ਨਾਲ ਖੂਨ ਵਗਣਾ ਬੰਦ ਹੋ ਜਾਵੇਗਾ। ਇਸ ਨੂੰ ਸੱਟ ਵਾਲੀ ਜਗ੍ਹਾਂ ‘ਤੇ ਪੀਸ ਕੇ ਵੀ ਲਗਾਇਆ ਜਾ ਸਕਦਾ ਹੈ।
ਸ਼ੇਵ ਕਰਨ ਤੋਂ ਬਾਅਦ ਜੇ ਬਲੇਡ ਨਾਲ ਜ਼ਖ਼ਮ ਜਾਂ ਜਲਣ ਹੋ ਰਹੀ ਹੋਵੇ ਤਾਂ ਫਟਕੜੀ ਇਸਦਾ ਪੱਕਾ ਇਲਾਜ ਹੈ। ਸ਼ੇਵ ਤੋਂ ਬਾਅਦ ਫਟਕੜੀ ਨੂੰ ਮੂੰਹ ਤੇ ਮਲਣ ਨਾਲ ਜ਼ਖਮਾਂ ਅਤੇ ਜਲਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਦੰਦ ਦਰਦ ਹੋਣ ਤੇ ਫਟਕੜੀ (Alum) ਦੀ ਵਰਤੋਂ :
ਦੰਦ ‘ਚ ਦਰਦ ਹੈ ਜਾਂ ਫਿਰ ਬਦਬੂ ਆ ਰਹੀ ਹੈ ਤਾਂ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੰਦ ਦੇ ਦਰਦ ਅਤੇ ਬਦਬੂ ਨੂੰ ਦੂਰ ਕਰਨ ਲਈ ਫਟਕੜੀ ਦੇ ਪਾਣੀ ਨਾਲ ਜੇ ਗਰਾਰੇ ਕੀਤੇ ਜਾਂ ਤਾਂ ਦੰਦਾਂ ਦੀ ਦਰਦ ਅਤੇ ਬਦਬੂ ਦੂਰ ਹੋ ਜਾਂਦੀ ਹੈ।
ਫਟਕੜੀ ਨੂੰ ਪੀਸ ਕੇ ਦੰਦਾਂ ‘ਤੇ ਰਗੜਿਆ ਵੀ ਜਾ ਸਕਦਾ ਹੈ। ਇਸ ਨਾਲ ਦੰਦ ਚਮਕ ਵੀ ਜਾਂਦੇ ਹਨ।
ਜੂਆਂ ਨੂੰ ਮਾਰਨ ‘ਚ ਫਟਕੜੀ (Alum) ਦੀ ਵਰਤੋਂ :
ਅੱਜ ਦੇ ਸਮੇ ਤੇ ਜੂਆਂ ਪੈਣਾ ਬਹੁਤ ਘੱਟ ਹੋ ਗਿਆ ਹੈ। ਕਿਉਂਕਿ ਬਜ਼ਾਰ ਵਿਚ ਬਹੁਤ ਦਵਾਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਜੂਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਆਯੁਰਵੇਦ ਵਿਚ ਫਟਕੜੀ ਨੂੰ ਵਰਤਿਆ ਜਾਂਦਾ ਹੈ।
ਜੂਆਂ ਤੋਂ ਛੁਟਕਾਰਾ ਪਾਉਣ ਲਈ ਫਟਕੜੀ ਦੇ ਪਾਣੀ ਨਾਲ ਵਾਲ ਧੋ ਲਵੋ। ਅਜਿਹਾ ਕਰਨ ਨਾਲ ਵਾਲਾਂ ‘ਚ ਪਈਆਂ ਜੂਆਂ ਮਰ ਜਾਣਗੀਆਂ ਅਤੇ ਨਾਲ ਹੀ ਸਿਰ ਦੀ ਗੰਦਗੀ ਵੀ ਸਾਫ ਹੋ ਜਾਵੇਗੀ। ਇਕ ਵਾਰ ਧੋਣ ਨਾਲ ਹੀ ਜੁਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਰ ਜੇ ਥੋੜੀਆਂ ਰਹਿ ਵੀ ਜਾਣ ਤਾਂ 15 ਦਿਨ ਬਾਅਦ ਇਕ ਵਾਰ ਫਿਰ ਇਸੇ ਤਰੀਕੇ ਨੂੰ ਦੁਹਰਾਓ, ਜੁਆਂ ਖ਼ਤਮ ਹੋ ਜਾਣਗੀਆਂ।
Loading Likes...