ਨਵੀਂ ਪੀੜ੍ਹੀ ਵੱਲ ਧਿਆਨ ਦੇਣ ਦੀ ਲੋੜ :
ਹੁਣ ਸਾਡਾ ਦੇਸ਼ ਬਦਲ ਰਿਹਾ ਹੈ। ਬੱਚੇ ਪਟੀਸ਼ਨ ਪਾਉਂਦੇ ਨੇ ਸੁਪਰੀਮ ਕੋਰਟ ਵਿਚ ਕਿ ਜੇ ਪੜ੍ਹਾਈ ਆਨਲਾਈਨ ਹੋਈ ਹੈ ਤਾਂ ਪੇਪਰ ਵੀ ਆਨਲਾਈਨ ਹੋਣੇ ਚਾਹੀਦੇ ਨੇ। ਕੰਮ ਤੋਂ ਟਲਣ ਦੀ ਆਦਤ ਹੁਣੇ ਹੀ ਪਾ ਲਈ। ਇਹਨਾਂ ਵਾਸਤੇ ਦੇਸ਼ ਦਾ ਭਾਰ ਸੰਭਾਲਣਾ ਔਖਾ ਹੋ ਜਾਵੇਗਾ।
ਦੇਸ਼ ਨੂੰ ਚਲਾਉਣ ਦਾ ਸਿਹਰਾ ਜਨਤਾ ਦੇ ਸਰ ਹੁੰਦਾ ਹੈ। ਹਰ ਕੋਈ ਦੇਸ਼ ਦੇ ਵਿਕਾਸ ਵਿਚ ਸਹਿਯੋਗ ਪਾਉਂਦਾ ਹੈ। ਰੋਜ਼ ਦੇ ਕੰਮਾਂ – ਕਾਰਾਂ ਨਾਲ ਦੇਸ਼ ਚਲਦਾ ਹੈ। ਕਿਤੇ ਤਾਂ ਗੜਬੜ ਹੋਈ ਹੈ ਜਿਸ ਕਰਕੇ ਇਹ ਪਟੀਸ਼ਨ ਪਾਉਣ ਦੀ ਲੋੜ ਪਈ।
ਆਹਮੋ ਸਾਹਮਣੇ ਗੱਲ ਕਰਨਾ ਮੁਸ਼ਕਿਲ :
ਦੇਸ਼ ਦੀ ਪੀੜ੍ਹੀ ਹੀ ਬਦਲ ਗਈ ਹੈ, ਕੋਈ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਕਰਦਾ। ਹਰ ਕੋਈ ਮੋਬਾਇਲ ਕੰਨ ਨੂੰ ਲਾਈ ਖੜ੍ਹਾ ਹੈ। ਹੁਣ ਅਸੀਂ ਆਹਮੋ ਸਾਹਮਣੇ ਗੱਲ ਹੀ ਕਰਨਾ ਪਸੰਦ ਨਹੀਂ ਕਰਦੇ। ਸਾਨੂੰ ਸਾਹਮਣੇ ਗੱਲ ਭੁੱਲਦਾ ਜਾ ਰਿਹਾ ਹੈ। ਪਹਿਲਾ ਸਮਾਂ ਹੁੰਦਾ ਸੀ ਜਦੋਂ ਬਾਹਰ ਨਿਕਲਦੇ ਜਾਂ ਕੋਈ ਰਸਤੇ ਵਿਚ ਮਿਲ ਜਾਂਦਾ ਸੀ ਤਾਂ ਹੋਰ ਚਾਹੇ ਕੁੱਝ ਨਾ ਸਹੀ ਦੁਆ ਸਲਾਮ ਤਾਂ ਹੋ ਹੀ ਜਾਂਦੀ ਸੀ। ਪਰ ਹੁਣ ਮੋਬਾਇਲ ਨੇ ਮਸ਼ਰੂਫ ਕਰ ਦਿੱਤਾ ਹੈ।
ਪੁਰਾਣੀ ਪੀੜ੍ਹੀ ਨੂੰ ਸੰਭਲਣ ਦੀ ਲੋੜ :
ਨਵੀਨ ਪੀੜ੍ਹੀ ਦੀ ਇਹ ਹਾਲਤ ਦੇਖ ਕੇ ਪੁਰਾਣੀ ਪੀੜ੍ਹੀ ਨੂੰ ਸੰਭਲਣ ਦੀ ਲੋੜ ਹੈ। ਪੁਰਾਣੀ ਪੀੜ੍ਹੀ ਨੂੰ ਸੁਚੇਤ ਹੋਣ ਦੀ ਲੋਡ਼ ਹੈ। ਜੇ ਬੱਚਿਆਂ ਨੂੰ ਸਹੀ ਰਾਹ ਨਾ ਪਾਇਆ ਉਨ੍ਹਾਂ ਨੂੰ ਅੱਗੇ ਬਹੁਤ ਵੱਡੀ ਮੁਸ਼ਕਿਲ ਖੜੀ ਹੋ ਜਾਵੇਗੀ।
ਬੱਚਿਆਂ ਨੂੰ ਸਹਿਤ ਨਾਲ ਜੋੜਨਾ :
ਭਾਵੇਂ ਬੱਚੇ ਸਾਡੀ ਗੱਲ ਨਾ ਵੀ ਮੰਨਣ ਤਾਂ ਵੀ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਸਮੱਸਿਆ ਦਾ ਸਭ ਤੋਂ ਵੱਡਾ ਹੱਲ ਬੱਚਿਆਂ ਨੂੰ ਸਹਿਤ ਨਾਲ ਜੋੜਨਾ ਹੈ। ਸੁਣੀ ਸੁਣਾਈ ਗੱਲ ਨਾਲ ਉੱਭਰੀ ਹੋਈ ਗੱਲ ਦਿਮਗ ਤੇ ਜ਼ਿਆਦਾ ਅਸਰ ਕਰਦੀ ਹੈ। ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ ਤਾਂ ਉਹ ਸਾਡੇ ਮਨ ਵਿਚ ਉਤਰ ਜਾਂਦੀ ਹੈ।
ਸਾਡੇ ਮੰਨ ਵਿਚ ਉੱਤਰੀ ਹੋਈ ਗੱਲ ਜ਼ਿੰਦਗੀ ਦੀ ਦਸ਼ਾ ਤੇ ਦਿਸ਼ਾ ਦੋਵੇਂ ਬਦਲਦੀ ਹੈ।
ਅਧਿਅਪਕ ਦੁਵਾਰ ਬੱਚੇ ਦਾ ਵਿਕਾਸ :
ਅਧਿਆਪਕ ਕਿਸੇ ਇਕ ਦਿਨ ਬੱਚਿਆਂ ਨੂੰ ਕੁਝ ਲਿਖਣ ਲਈ ਦੇਣ। ਕੋਈ ਅਜਿਹੀ ਘਟਨਾ ਜੋ ਬੱਚੇ ਨਾਲ ਵਾਪਰੀ ਹੋਵੇ। ਕੋਈ ਅਜਿਹੀ ਗੱਲ ਜੋ ਉਸ ਨੂੰ ਚੰਗੀ ਲੱਗਦੀ ਹੋਵੇ। ਬੱਚੇ ਨੂੰ ਇਸ ਪਾਸੇ ਲਗਾਉਣਾ ਪੈਂਦਾ ਹੈ। ਇਸ ਤਰ੍ਹਾਂ ਉਹਨਾਂ ਦਾ ਵਿਕਾਸ ਤੇਜ਼ੀ ਨਾਲ ਹੋਵੇਗਾ।
ਬੱਚੇ ਦੀਆਂ ਬੇਤੁਕੀਆਂ ਗੱਲਾਂ ਵੀ ਸੁਣੋ :
ਆਪਣੇ ਬੱਚੇ ਵੱਲ ਧਿਆਨ ਦਿਓ, ਉਸ ਦੀਆਂ ਗੱਲਾਂ ਸੁਣੋ। ਅਕਸਰ ਮਾਂ – ਬਾਪ ਕੋਲ ਛੋਟੇ ਬੱਚੇ ਦੀ ਗੱਲ ਸੁਣਨ ਦਾ ਸਮਾਂ ਹੀ ਨਹੀਂ ਹੁੰਦਾ। ਜਦੋਂ ਬੱਚਾ ਕੋਈ ਗੱਲ ਕਰਦਾ ਹੈ ਤਾਂ ਅਸੀਂ ਜਾਂ ਤਾਂ ਉਸ ਨੂੰ ਚੁੱਪ ਕਰਾ ਦਿੰਦੇ ਹਾਂ ਜਾਂ ਟੀ. ਵੀ. ਲਾ ਦਿੰਦੇ ਹਾਂ। ਬਸ ਇਸੇ ਤਰੀਕੇ ਨਾਲ ਹੀ ਬੱਚੇ ਦੀ ਮਾਨਸਿਕਤਾ ਦੇ ਵਿਚ ਇਹ ਉਤਰ ਜਾਂਦਾ ਹੈ ਕਿ ਉਸ ਨੇ ਆਪਣਾ ਮਨ ਲਾਉਣ ਲਈ ਟੀ. ਵੀ. ਦੇਖਣਾ ਹੈ ਜਾਂ ਮੋਬਾਇਲ ਚਲਾਉਣਾ ਹੈ। ਉਸਨੂੰ ਲੱਗਦਾ ਹੈ ਕਿ ਦਿਲ ਲਗਾਉਣ ਲਈ ਗੱਲ ਬਾਤ ਕਰਨਾ ਜ਼ਰੂਰੀ ਨਹੀਂ ਹੁੰਦਾ।
ਬੱਚਿਆਂ ਦੀਆਂ ਬੇਤੁਕੀਆਂ ਗੱਲਾਂ ਵੀ ਸੁਣੋ। ਉਨ੍ਹਾਂ ਦੀਆਂ ਨਿੱਕੀਆਂ – ਨਿੱਕੀਆਂ ਗੱਲਾਂ ਵਿਚ ਹੁੰਗਾਰਾ ਭਰੋ। ਇਸ ਤਰ੍ਹਾਂ ਬੱਚੇ ਵਿਚ ਸਿਰਜਣਾਤਮਕਤਾ ਦਾ ਵਿਕਾਸ ਹੋਵੇਗਾ। ਬੱਚੇ ਅਕਸਰ ਕਹਾਣੀਆਂ ਬਣਾ – ਬਣਾ ਕੇ ਸੁਣਾਉਂਦੇ ਹਨ।
ਇਹ ਬੜੀ ਹੈਰਾਨੀ ਦੀ ਗੱਲ ਇਹ ਹੈ ਕਿ ਬੱਚਾ ਜਦੋਂ ਵੀ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਸਕੂਲਾਂ ਵਿਚ ਵੀ ਇਹੋ ਹੀ ਹੁੰਦਾ ਹੈ। ਸਕੂਲਾਂ ਵਿਚ ਤਾਂ ਜਿਵੇਂ ਚੁੱਪ ਕਰਾਉਣ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ। ਪਿਨ ਡ੍ਰੋਪ ਸਾਈਲੈਂਸ ਸੰਭਵ ਹੀ ਨਹੀਂ ਪਰ ਅਧਿਆਪਕ ਬੱਚਿਆਂ ਨੂੰ ਸਿਰਫ ਚੁੱਪ ਹੀ ਕਰਵਾਉਂਦਾ ਰਹਿੰਦਾ ਹੈ।
ਚੈਕਿੰਗ ਕਰਨ ਵਾਲੇ ਅਧਿਕਾਰੀ ਵੀ ਜਮਾਤ ਵਿਚ ਰੌਲਾ ਬਰਦਾਸ਼ਤ ਨਹੀਂ ਕਰਦੇ। ਬੱਚਿਆਂ ਨੂੰ ਛੋਟੀਆਂ ਛੋਟੀਆਂ ਗੱਲਾਂ ਕਰਨ ਤੋਂ ਨਾ ਰੋਕੋ।
ਬੱਚਿਆਂ ਦੇ ਦੋਸਤ ਬਣੋ :
ਜੇਕਰ ਨਵੀਂ ਪੀੜ੍ਹੀ ਨੂੰ ਕਿਸੇ ਦਿਸ਼ਾ ਵੱਲ ਲਿਜਾਣਾ ਚਾਹੁੰਦੇ ਹੋ ਤਾਂ ਸਿਰਜਣਾਤਮਕਤਾ ਦਾ ਵਿਕਾਸ ਕਰੋ। ਜਦੋਂ ਉਨ੍ਹਾਂ ਦੀ ਗੱਲ ਸੁਣੋਗੇ ਤਾਂ ਉਹ ਤੁਹਾਡੇ ਸੁਝਾਅ ਵੀ ਜ਼ਰੂਰ ਸੁਣਨਗੇ। ਕੋਸ਼ਿਸ਼ ਕਰੋ ਉਨ੍ਹਾਂ ਦੇ ਦੋਸਤ ਬਣ ਕੇ ਉਨ੍ਹਾਂ ਨਾਲ ਗੱਲਾਂ ਕਰੋ। ਬੱਚੇ ‘ਤੇ ਲਾਇਆ ਪੈਸਾ ਨਹੀਂ, ਉਸ ਨੂੰ ਦਿੱਤਾ ਸਮਾਂ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਕਰੇਗਾ।
Loading Likes...ਮਾਂ – ਬਾਪ ਦੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਣਿਆਂ ਬੱਚਿਆਂ ਦੇ ਸਾਹਮਣੇ ਜ਼ਿਆਦਾ ਫ਼ੋਨ ਨਾ ਵਰਤਿਆ ਜਾਵੇ। ਸਿਰਫ ਕੰਮ ਦੀ ਗੱਲ ਹੀ ਫ਼ੋਨ ਟੇ ਕਰਨੀ ਚਾਹੀਦੀ ਹੈ। ਤਾਂ ਜੋ ਬੱਚਿਆਂ ਨੂੰ ਇਹ ਅਹਿਸਾਸ ਰਹੇ ਕਿ ਫ਼ੋਨ ਨੂੰ ਸਿਰਫ ਜ਼ਰੂਰਤ ਦੇ ਸਮੇ ਤੇ ਹੀ ਵਰਤਿਆ ਜਾਵੇ। ਬੱਚਿਆਂ ਨੂੰ ਸਮਾਂ ਦਿੱਤਾ ਜਾਣਾ ਬਹੁਤ ਹੀ ਜ਼ਰੂਰੀ ਹੈ। ਨਹੀਂ ਤਾਂ ਬੱਚਿਆਂ ਦੇ ਮੰਨ ਵਿਚ ਇਹ ਗੱਲ ਘਰ ਕਰ ਜਾਵੇਗੀ ਕਿ ਫ਼ੋਨ ਜ਼ਿਆਦਾ ਜ਼ਰੂਰੀ ਹੈ ਅਤੇ ਆਪਸ ਵਿਚ ਗੱਲ ਕਰਨੀ ਜ਼ਰੂਰੀ ਨਹੀਂ ਹੈ। ਬੱਚਿਆਂ ਨੂੰ ਸਮਾਂ ਦੇਣਾ ਉਹਨਾਂ ਦੇ ਵਿਕਾਸ ਵਿਚ ਬਹੁਤ ਜ਼ਿਆਦਾ ਮਹੱਤਵ ਰੱਖਦਾ ਹੈ।