ਰਿਟੇਲ ਮੈਨੇਜਮੈਂਟ (Retail Management) ਕੀ ਹੈ ?
ਭਾਰਤ ਵਿਚ ਰਿਟੇਲ ਕਾਰੋਬਾਰ ‘ਚ ਅਚਾਨਕ ਕਾਫੀ ਉਛਾਲ ਆਇਆ ਹੈ ਅਤੇ ਕੁਝ ਸਾਲਾਂ ਵਿਚ ਹੀ ਭਾਰਤੀ ਰਿਟੇਲ ਇੰਡਸਟਰੀ (Retail Industry) ਵਿਸ਼ਵ ਦੇ ਰਿਟੇਲ ਬਾਜ਼ਾਰ ਵਿਚ ਮੁਨਾਫ਼ੇ ਵਾਲੀ ਇੰਡਸਟਰੀ ਵਜੋਂ ਸ਼ਾਮਲ ਹੋ ਗਈ ਹੈ।
ਰਿਟੇਲ (Retail) ਸ਼ਬਦ ਅਸਲ ‘ਚ ਫ੍ਰੈਂਚ ਸ਼ਬਦ ਰਿਟੇਲਰ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ – ਕਿਸੇ ਚੀਜ਼ ਦੇ ਇਕ ਹਿੱਸੇ ਨੂੰ ਵੱਖ ਕਰਨਾ ਜਾਂ ਕਿਸੇ ਚੀਜ਼ ਦੇ ਢੇਰ ਨੂੰ ਟੁਕੜਿਆਂ ਵਿਚ ਵੰਡਣਾ।
ਇਸ ਵਿਚ ਵਸਤੂਆਂ ਦੀ ਮੰਗ ਦੇ ਅਨੁਸਾਰ ਵੱਖ – ਵੱਖ ਵਸਤੂਆਂ ਦੀ ਵਿਕਰੀ ਕੀਤੀ ਜਾਂਦੀ ਹੈ ਅਤੇ ਖਪਤਕਾਰ ਆਪਣੀ ਰੋਜ਼ਾਨਾ ਵਰਤੋਂ ਜਾਂ ਹੋਰ ਕਿਸਮ ਦੀਆਂ ਚੀਜ਼ਾਂ ਨੂੰ ਆਪਣੀ ਲੋੜ ਅਨੁਸਾਰ ਖਰੀਦ ਸਕਦਾ ਹੈ। ਮੁਸ਼ਕਿਲ ਅਤੇ ਪ੍ਰਤੀਯੋਗੀ ਕਾਰੋਬਾਰੀ ਪ੍ਰਸਥਿਤੀਆਂ ਵਿਚ ਸੁਪਰਮਾਰਕੀਟਾਂ (supermarket) ਜਾਂ ਹਾਈਪਰਮਾਰਕੀਟਾਂ ( Hypermarket) ਦੇ ਪ੍ਰਬੰਧਨ ਨੂੰ ਹੀ ਰਿਟੇਲ ਪ੍ਰਬੰਧਨ (Retail Management) ਕਿਹਾ ਜਾਂਦਾ ਹੈ।
ਰਿਟੇਲ ਕਾਰੋਬਾਰ ਵਿਚ ਉਛਾਲ :
ਭਾਵੇਂ ਭਾਰਤ ਵਿਚ ਰਿਟੇਲ ਦੇ ਤਹਿਤ ਪਹਿਲਾਂ ਤੋਂ ਹੀ ਕੰਮ ਕੀਤਾ ਜਾਂਦਾ ਸੀ ਪਰ ਸਾਲ 1980 ਤੋਂ ਭਾਰਤ ਵਿਚ ਰਿਟੇਲ ਕਾਰੋਬਾਰ ‘ਚ ਬਹੁਤ ਉਛਾਲ ਆਇਆ।
ਹੁਣ ਭਾਰਤ ਵਿਚ ਬਹੁਤ ਸਾਰੀਆਂ ਯੂਨੀਵਰਸਿਟੀਆਂ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਰਿਟੇਲ ਮੈਨੇਜਮੈਂਟ ਵਿਚ ਅਕਾਦਮਿਕ ਕੋਰਸ ਅਤੇ ਸਿਖਲਾਈ ਕੋਰਸ ਕਰਵਾ ਰਹੀਆਂ ਹਨ।
ਭਾਰਤ ਦਾ ਰਿਟੇਲ ਸੈਕਟਰ (Retail Sector in India) :
ਇੰਡੀਅਨ ਬ੍ਰਾਂਡ ਇਕੁਇਟੀ ਫੰਡ (lbef) ਦੀ ਰਿਪੋਰਟ ਦੇ ਅਨੁਸਾਰ ਦੇਸ਼ ਦੇ ਰਿਟੇਲ ਸੈਕਟਰ ਦਾ ਮੌਜੂਦਾ ਕਾਰੋਬਾਰ ਆਉਣ ਵਾਲੇ ਕੁਝ ਸਾਲਾਂ ਵਿਚ ਬਹੁਤ ਵਧਣ ਦੀ ਉਮੀਦ ਹੈ।
ਜੀ.ਡੀ.ਪੀ. (GDP) ਵਿਚ ਯੋਗਦਾਨ :
ਭਾਰਤੀ ਰਿਟੇਲ ਇੰਡਸਟਰੀ ਸਾਡੇ ਦੇਸ਼ ਦੀ ਜੀ.ਡੀ. ਪੀ. ਵਿਚ ਤਕਰੀਬਨ 10 ਅਤੇ ਰੁਜ਼ਗਾਰ ‘ਚ 8 ਫੀਸਦੀ ਯੋਗਦਾਨ ਪਾਉਂਦੀ ਹੈ।
ਰਿਟੇਲ ਮੈਨੇਜਮੈਂਟ(Retail Management) ਵਿਚ ਕਰੀਅਰ ਸਕੋਪ :
ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਲਈ ਹਰ ਕੰਪਨੀ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰਹਿੰਦੀ ਹੈ।
ਰਿਟੇਲ ਮੈਨੇਜਮੈਂਟ ਵਿਚ ਹਰ ਕਿਸੇ ਨੂੰ ਆਕਰਸ਼ਿਤ ਕਰਨ ਦੀ ਕਲਾ ਆਉਣੀ ਚਾਹੀਦੀ ਹੈ।
ਹਰ ਖੇਤਰ ਦੀਆਂ ਸਾਰੀਆਂ ਬਾਰੀਕੀਆਂ ਨੂੰ ਸਮਝਣ ਦੀ ਸਮਰੱਥਾ ਤੇ ਇਸ਼ਤਿਹਾਰਬਾਜ਼ੀ ਵੱਲ ਵੀ ਝੁਕਾਅ ਹੋਵੇ ਤਾਂ ਹੀ ਇਸ ਖੇਤਰ ਵਿਚ ਆਉਣ ਦਾ ਫਾਇਦਾ ਹੈ
ਇਸ ਖੇਤਰ ਵਿਚ ਗਾਹਕ ਸਰਵਉੱਚ ਹੁੰਦਾ ਹੈ, ਦੇ ਕੰਸੈਪਟ ‘ਤੇ ਕੰਮ ਕੀਤਾ ਜਾਂਦਾ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਆਮਦਨ ਵਧਣ ਨਾਲ ਇੱਥੋਂ ਦੇ ਖਪਤਕਾਰਾਂ ਦੀ ਖਰੀਦ ਸ਼ਕਤੀ ਵਧੀ ਹੈ।
ਕਿਸੇ ਵੀ ਤਰ੍ਹਾਂ ਦਾ ਸਾਮਾਨ ਖਰੀਦਣ ਲਈ ਨਾਮੀ ਦੁਕਾਨਾਂ ਅਤੇ ਮਾਲ ਆਦਿ ‘ਚ ਜਾਣ ਦਾ ਰੁਝਾਨ ਅੱਜਕੱਲ ਬਹੁਤ ਵੱਧ ਗਿਆ ਹੈ।
ਇਵੇਂ ਲਗਦਾ ਹੈ ਜਿਵੇੰ ਹਰ ਸਮੇਂ ਸੇਲ ਦਾ ਹੀ ਸੀਜ਼ਨ ਚੱਲ ਰਿਹਾ ਹੋਵੇ। ਲਗਭਗ ਸਾਰੇ ਬ੍ਰਾਂਡ ਮਾਰਕੀਟ ਵਿੱਚ ਆਪਣੀ ਪਹੁੰਚ ਵਧਾਉਣ ਲਈ ਆਪਣੇ ਫੈਕਟਰੀ ਆਊਟਲੈਟ ਤੋਂ ਲੈ ਕੇ ਸੁਪਰਮਾਰਕੀਟਾਂ ਤੱਕ ਹਰ ਥਾਂ ਛੋਟ ਦੀ ਪੇਸ਼ਕਸ਼ ਕਰਦੇ ਹਨ।
ਅੱਜਕੱਲ ਦੇ ਮਾਹੌਲ ਨੂੰ ਧਿਆਨ ਨਾਲ ਦੇਖੀਏ ਤਾਂ ਭਵਿੱਖ ਵਿਚ ਇਸ ਖੇਤਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਇਸ ਵਿਚ ਲੋਕਾਂ ਦੇ ਕਰੀਅਰ ਗ੍ਰੋਥ ਦੀ ਵੀ ਬਹੁਤ ਉਮੀਦ ਕੀਤੀ ਜਾ ਰਹੀ ਹੈ
ਰਿਟੇਲ ਮੈਨੇਜਮੈਂਟ ਵਿਚ ਕੀਤੇ ਜਾਣ ਵਾਲੇ ਕੋਰਸ :
ਇਸ ਖੇਤਰ ਵਿਚ ਕਰੀਅਰ ਬਣਾਉਣ ਲਈ ਰਿਟੇਲ ਮੈਨੇਜਮੈਂਟ ‘ਚ ਐੱਮ.ਬੀ. ਏ. (MBA), ਰਿਟੇਲ ‘ਚ ਸਰਟੀਫਿਕੇਟ ( Certificate in Retail) ਜਾਂ ਡਿਪਲੋਮਾ ( Diploma) ਕੋਰਸ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਬੀ. ਬੀ .ਏ. ਇਨ ਰਿਟੇਲਿੰਗ (BA in detailing), ਪੀ.ਜੀ.ਇਨ ਰਿਟੇਲ ਐਂਡ ਮਾਰਕੀਟਿੰਗ ( PG in Retail and Marketing), ਪੀ.ਜੀ. ਡਿਪਲੋਮਾ ਇਨ ਵਿਜ਼ੂਅਲ ਮਰਚੈਂਡਾਈਜ਼ਿੰਗ (PG Diploma in Visual Merchandise) ਅਤੇ ਸਟੋਰ ਡਿਜ਼ਾਈਨ (Store Design) ਦੇ ਕੋਰਸ ਕੀਤੇ ਜਾ ਸਕਦੇ ਹਨ।
Loading Likes...