ਵਿਦਿਆਰਥੀਆਂ ਦਾ ਲਿਬਾਸ ਅਤੇ ਧਰਮ ਦਾ ਸੰਬੰਧ :
ਜਿੰਨੇ ਵੀ ਧਰਮ ਹਨ ਹਰੇਕ ਦਾ ਕੋਈ ਨਾ ਨੋਈ ਪ੍ਰਤੀਕ ਜ਼ਰੂਰ ਹੁੰਦਾ ਹੈ ਜਿਸ ਦੇ ਆਧਾਰ ਤੇ ਉਸ ਦੇ ਮੰਨਣ ਵਾਲਿਆਂ ਦੀ ਪਛਾਣ ਕੀਤੀ ਜਾ ਸਕਦੀ ਹੈ ਅਤੇ ਉਨ੍ਹਾਂ ਦੇ ਜ਼ਿੰਦਗੀ ਜੀਉਣ ਦੇ ਢੰਗਾਂ ਦਾ ਪਤਾ ਲਗਾਇਆ ਜਾ ਸਕਦਾ ਹੈ।
ਧਰਮ, ਜੀਵਨ ਜੀਉਣ ਦਾ ਢੰਗ :
ਹਰ ਇਕ ਧਰਮ ਜ਼ਿੰਦਗੀ ਜਿਊਣ ਲਈ ਕੁਝ ਸਿਧਾਂਤ ਦੱਸਦਾ ਹੈ, ਉਹਨਾਂ ਦੀਆਂ ਕਈ ਮਾਨਤਾਵਾਂ, ਪ੍ਰੰਪਰਾਵਾਂ ਅਤੇ ਰੀਤੀ-ਰਿਵਾਜਾਂ ਹੁੰਦੇ ਹਨ। ਦੂਜੇ ਧਰਮਾਂ ਨਾਲ ਤਾਲਮੇਲ ਬਿਠਾਉਣ ਲਈ ਕੁਝ ਹਿਦਾਇਤਾਂ ਵੀ ਹੁੰਦੀਆਂ ਹਨ। ਇਹ ਸਿਰਫ ਇਸ ਕਰਕੇ ਕਿ ਧਰਮ ਦੇ ਆਧਾਰ ਤੇ ਕੋਈ ਲੜਾਈ, ਝਗੜਾ ਜਾਂ ਆਪਸੀ ਟਕਰਾਅ ਨਾ ਹੋਵੇ ਅਤੇ ਸਾਰੇ ਧਰਮਾਂ ਨਾਲ ਮੇਲ ਮਿਲਾਪ ਅਤੇ ਸ਼ਾਂਤੀ ਨਾਲ ਰਿਹਾ ਜਾ ਸਕੇ।
ਧਰਮ ਵਿਚ ਕੱਟੜਤਾ :
ਪਰ ਜਦੋਂ ਅਸੀਂ ਆਪਣੇ ਧਰਮ ਨੂੰ ਦੂਜੇ ਧਰਮਾਂ ਨਾਲੋਂ ਸ੍ਰੇਸ਼ਠ ਸਮਝਣ ਲਗਦੇ ਹਾਂ ਤਾਂ ਇਸ ਵਿਚ ਕੱਟੜਤਾ ਵਧਣ ਲੱਗ ਜਾਂਦੀ ਹੈ।
ਕੱਟੜਤਾ ਆਉਣ ਨਾਲ ਲੋਕ ਇਸੇ ਨੂੰ ਅਸਲੀ ਧਰਮ ਸਮਝਣ ਲੱਗ ਜਾਂਦੇ ਨੇ। ਅਤੇ ਇਸੇ ਦਾ ਫਾਇਦਾ ਵਿਰੋਧੀ ਲੋਕ ਲੈ ਲੈਂਦੇ ਨੇ ਅਤੇ ਉਹ ਧਾਰਮਿਕ ਆਧਾਰ ਤੇ ਸਮਾਜ ਨੂੰ ਵੰਡਣਾ ਸ਼ੁਰੂ ਕਰ ਦਿੰਦੇ ਹਨ।
ਦੁਨੀਆ ਦੇ ਲਗਭਗ 1 ਤਿਹਾਈ ਦੇਸ਼ਾਂ ਦੇ ਰਾਸ਼ਟਰੀ ਝੰਡਿਆਂ ‘ਚ ਧਾਰਮਿਕ ਪ੍ਰਤੀਕਾਂ ਦੀ ਵਰਤੋਂ ਹੋਈ ਹੈ https://en.m.wikipedia.org/wiki/Religion_in_national_symbols ਅਤੇ ਇਨ੍ਹਾਂ ਵਿਚ ਭਾਰਤ ਦਾ ਤਿਰੰਗਾ ਵੀ ਹੈ।
ਜ਼ਿੰਦਗੀ ਅਤੇ ਮੌਤ ਦਰਮਿਆਨ ਦਾ ਸਫਰ ਕਿਸ ਤਰ੍ਹਾਂ ਤੈਅ ਕੀਤਾ ਜਾਵੇ ਇਹ ਹਰੇਕ ਧਰਮ ਵਿੱਚ ਵੱਖ – ਵੱਖ ਬੇਸ਼ੱਕ ਹੁੰਦੇ ਹਨ ਪਰ ਪਰ ਉਸ ਦਾ ਮੱਕਸਦ ਸਿਰਫ ਇਕ ਹੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਕਦੀ ਵੀ ਆਪਸੀ ਮਤਭੇਦ ਦਾ ਆਧਾਰ ਨਾ ਬਣਨ ਦਿੱਤਾ ਜਾਵੇ।
ਧਰਮ ਅਤੇ ਸਿੱਖਿਆ ਵਿਚ ਕੀ ਫਰਕ ਹੈ ? :
ਲੋਕਾਂ ਨੂੰ ਜੋੜ ਕੇ ਰੱਖਣਾ ਧਰਮ ਦਾ ਕੰਮ ਹੈ।
ਅਤੇ ਸਿੱਖਿਆ, ਬਿਨਾਂ ਧਾਰਮਿਕ ਵਿਤਕਰਾ ਕੀਤੇ ਵਿਅਕਤੀ ਦਾ ਬੌਧਿਕ ਵਿਕਾਸ ਕਰਨਾ ਹੁੰਦਾ ਹੈ। ਇਨਸਾਨ ਨੂੰ ਇਸ ਕਾਬਿਲ ਬਣਾਉਣਾ ਕਿ ਉਹ ਆਪਣੀ ਰੋਜ਼ੀ – ਰੋਟੀ ਕਮਾ ਸਕੇ ਅਤੇ ਆਜ਼ਾਦੀ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਸਕੇ।
ਕੀ ਧਾਰਮਿਕ ਪ੍ਰਤੀਕ ਚਿੰਨ੍ਹ ਦੀ ਵਰਤੋਂ ਸਹੀ ਗੱਲ ? :
ਆਪਣੀ ਵੱਖਰੀ ਪਛਾਣ ਬਣਾਈ ਰੱਖਣ ਲਈ ਸਿੱਖਿਆ ਸੰਸਥਾਨ ਵੱਲੋਂ ਧਾਰਮਿਕ ਪ੍ਰਤੀਕ ਚਿੰਨ੍ਹ ਦੀ ਵਰਤੋਂ ਸਹੀ ਗੱਲ ਨਹੀਂ ਹੈ ਪਰ ਇਸ ਤਰ੍ਹਾਂ ਕੀਤਾ ਜਾਂਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਉੱਥੇ ਪੜ੍ਹਨ ਵਾਲਿਆਂ ਲਈ ਇਹ ਜ਼ਰੂਰੀ ਕਰ ਦਿੱਤਾ ਜਾਵੇ ਕਿ ਉਸ ਧਰਮ ਦੇ ਪੈਰੋਕਾਰ ਵੀ ਬਣ ਜਾਣ।
ਸਿੱਖਿਆ ਦਾ ਆਧਾਰ :
ਸਿੱਖਿਆ ਦਾ ਆਧਾਰ ਆਧੁਨਿਕ ਅਤੇ ਵਿਗਿਆਨਕ ਸੋਚ ਦਾ ਵਿਕਾਸ ਹੋਣਾ ਚਾਹੀਦਾ ਹੈ। ਸਿੱਖਿਆ ਸੰਸਥਾਨਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਧਰਮ ਦਾ ਮਹੱਤਵ ਤਾਂ ਦੱਸਣ ਪਰ ਕਿਸੇ ਇਕ ਧਰਮ ਨੂੰ ਚੰਗਾ ਅਤੇ ਦੂਜਿਆਂ ਨੂੰ ਮਾੜਾ ਨਾ ਦੱਸਣ। ਇਹਨਾਂ ਸੰਸਥਾਨਾਂ ਵਿਚ ਸੱਭ ਧਰਮਾਂ ਬਾਰੇ ਦੱਸਿਆ ਜਾਵੇ। ਪਰ ਕਿਸੇ ਇਕ ਧਰਮ ਨੂੰ ਟੀਚਾ ਨਾ ਬਣਾਇਆ ਜਾਵੇ।
ਪਹਿਰਾਵਾ ਕੋਈ ਵੀ ਹੋ ਸਕਦਾ :
ਵਿਦਿਆਰਥੀਆਂ ਦਾ ਪਹਿਰਾਵਾ ਕੋਈ ਵੀ ਹੋ ਸਕਦਾ ਹੈ ਭਾਵ ਉਨ੍ਹਾਂ ਦੀ ਕਿਸੇ ਵੀ ਡ੍ਰੇੱਸ ਨੂੰ ਤੈਅ ਕੀਤਾ ਜਾ ਸਕਦਾ ਹੈ। ਪਰ ਇਸ ਨਾਲ ਧਰਮ, ਉਸ ਦੇ ਪ੍ਰਤੀਕ ਚਿੰਨ੍ਹ ਅਤੇ ਧਾਰਮਿਕ ਆਧਾਰ ਤੇ ਤੈਅ ਕੀਤੇ ਗਏ ਲਿਬਾਸ ਦਾ ਕੋਈ ਥਾਂ ਨਹੀਂ ਹੋਣਾ ਚਾਹੀਦਾ।
ਇਕ ਦੂਸਰੇ ਦੇ ਧਰਮ ਨੂੰ ਸਮਝਣਾ :
ਜਦੋਂ ਅੱਲਗ – ਅਲੱਗ ਧਰਮਾਂ ਦੇ ਵਿਦਿਆਰਥੀ ਆਪਣੀ ਧਾਰਮਿਕ ਪਛਾਣ ਦਰਸਾਉਣ ਵਾਲੇ ਵਸਤਰ ਪਹਿਨ ਕੇ ਸਕੂਲਾਂ ਵਿਚ ਜਾਣਗੇ ਤਾਂ ਉਨ੍ਹਾਂ ‘ਚ ਬਚਪਨ ਤੋਂ ਹੀ ਇਕ ਦੂਸਰੇ ਦੇ ਧਰਮ ਨੂੰ ਸਮਝਣ ਅਤੇ ਉਸ ਦਾ ਆਦਰ ਕਰਨ ਦੀ ਭਾਵਨਾ ਵਿਕਸਤ ਹੋਵੇਗੀ। ਇਸ ਨਾਲ ਉਹ ਆਪਣੇ ਧਰਮ ਦੀ ਪਾਲਣਾ ਕਰਨਾ ਅਤੇ ਹੋਰਨਾਂ ਧਰਮਾਂ ਦੇ ਮੰਨਣ ਵਾਲਿਆਂ ਦਾ ਸਨਮਾਨ ਕਰਨਾ ਸਿੱਖ ਜਾਣਗੇ।
ਧਰਮ ਦਾ ਕਿਸੇ ਵੀ ਕਿਸਮ ਦਾ ਦਖਲ ਨਾ ਹੋਣਾ :
ਜੇ ਫਰਾਂਸ ਨੇ ਆਪਣੇ ਇੱਥੇ ਸਿੱਖਿਆ ਨੂੰ ਧਾਰਮਿਕ ਪ੍ਰਤੀਕਾਂ ਅਤੇ ਧਾਰਮਿਕ ਪੱਖੋਂ ਵੱਖ ਰੱਖਿਆ ਹੈ ਜਿਸ ਵਿਚ ਧਰਮ ਦਾ ਕਿਸੇ ਵੀ ਕਿਸਮ ਦਾ ਦਖਲ ਨਾ ਹੋਣ ਦੇਣ ਦੀ ਵਿਵਸਥਾ ਕੀਤੀ ਹੈ, ਇਹ ਸਾਡੇ ਦੇਸ਼ ਵਿੱਚ ਵੀ ਕੀਤੀ ਜਾ ਸਕਦੀ ਹੈ।
ਪਰ ਸਾਡੇ ਦੇਸ਼ ਵਿਚ ਇਸ ਤਰ੍ਹਾਂ ਹੋਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਸਿੱਖ ਧਰਮ ਦੇ ਵਿਦਿਆਰਥੀਆਂ ਵਿਚ ਪੱਗ ਬੰਨ੍ਹਣ ਦੀ ਪ੍ਰੰਪਰਾ ਹੈ। ਇਹੀ ਕਾਰਣ ਹੈ ਕਿ ਇਸਲਾਮ ਨੂੰ ਮੰਨਣ ਵਾਲੇ ਵਿਦਿਆਰਥੀ ਲਈ ਵੀ ਹਿਜਾਬ ਅਤੇ ਬੁਰਕਾ ਪਹਿਨਣ ਦੀ ਆਪਣੀ ਮੰਗ ਨੂੰ ਸਹੀ ਮੰਨਿਆ ਜਾ ਰਿਹਾ ਹੈ।
ਸਿਰਫ ਸਿੱਖਿਆ ਦੇਣਾ :
Loading Likes...ਸਿੱਖਿਆ ਸੰਸਥਾਨਾਂ ਦਾ ਮਕਸਦ ਸਿਰਫ ਸਿੱਖਿਆ ਦੇਣਾ ਹੋਣਾ ਚਾਹੀਦਾ ਹੈ। ਧਰਮ ਦੀ ਕੋਈ ਵੀ ਕੱਟੜਤਾ ਵਾਸਤੇ ਸੰਸਥਾਨਾਂ ਵਿਚ ਜਗ੍ਹਾ ਨਹੀਂ ਹੋਣੀ ਚਾਹੀਦੀ। ਗੱਲ ਸਿਰਫ ਸਿੱਖਿਆ ਦੀ ਹੀ ਹੋਣੀ ਚਾਹੀਦੀ ਹੈ। ਲਿਬਾਸ ਨਾਲ ਕਿਸੇ ਦੀ ਸਿੱਖਿਆ ਨਹੀਂ ਰੁਕਣੀ ਚਾਹੀਦੀ ਹੈ।