ਬੱਚਿਆਂ ਦਾ ਗੁੱਸਾ ਕਰਨ ਦਾ ਸੁਭਾਅ :
ਬੱਚਾ ਛੋਟੀ – ਛੋਟੀ ਗੱਲ ‘ਤੇ ਗੁੱਸਾ ਕਰਨ ਲੱਗੇ, ਚੀਕਾਂ ਮਾਰੇ ਅਤੇ ਸਮਝਾਉਣ ਦੇ ਬਾਵਜੂਦ ਨਾ ਸਮਝੇ ਤਾਂ ਇਹ ਮਾਂ – ਬਾਪ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਕਦੇ – ਕਦੇ ਬੱਚੇ ਦਾ ਗੁੱਸਾ ਕਰਨਾ ਸੁਭਾਵਿਕ ਹੈ ਪਰ ਹਰ ਗੱਲ ਤੇ ਅਤੇ ਲਗਾਤਾਰ ਬੱਚੇ ਦਾ ਗੁੱਸਾ ਕਰਨਾ ਠੀਕ ਨਹੀਂ ਹੁੰਦਾ। ਮਾਂ – ਬਾਪ ਨੂੰ ਉਹਨਾਂ ਦੇ ਗੁੱਸਾ ਕਰਨ ਦੇ ਵਤੀਰੇ ਨੂੰ ਠੀਕ ਕਰਨ ਦੀ ਕੋਸ਼ਿਸ ਕਰਨਾ ਬਹੁਤ ਜ਼ਰੂਰੀ ਹੈ।
ਬੱਚੇ ਦੇ ਪ੍ਰਤੀ ਵੀ ਬਦਲੋ ਗੁੱਸੇ ਵਾਲਾ ਵਤੀਰਾ :
ਕਈ ਮਾਤਾ – ਪਿਤਾ ਛੋਟੀ – ਛੋਟੀ ਗੱਲ ਤੇ ਹੀ ਬੱਚਿਆਂ ਨੂੰ ਝਿੜਕਣ ਲੱਗ ਪੈਂਦੇ ਨੇ ਤੇ ਕਈ ਵਾਰ ਤਾਂ ਬੱਚੇ ਤੇ ਹੱਥ ਵੀ ਉਠਾ ਦਿੰਦੇ ਨੇ ਜੋ ਕਿ ਬੱਚੇ ਨੂੰ ਗੁੱਸੇ ਵਾਲਾ ਬਣਾਉਣ ਵਿਚ ਪੂਰੀ ਮਦਦ ਕਰਦੇ ਨੇ ਤੇ ਬੱਚੇ ਨੂੰ ਹਿੰਸਕ ਬਣਾਉਣ ਵਿਚ ਪੂਰਾ – ਪੂਰਾ ਯੋਗਦਾਨ ਦਿੰਦੇ ਨੇ।
ਬੱਚੇ ਦੀ ਗਲਤੀ ਤੇ ਝਿੜਕਣ – ਕੁੱਟਣ ਦੀ ਥਾਂ ਉਸ ਨੂੰ ਪਿਆਰ ਨਾਲ ਸਮਝਾਓ। ਉਨ੍ਹਾਂ ਤੋਂ ਕੋਈ ਵੀ ਕੰਮ ਜਬਰੀ ਨਾ ਕਰਵਾਓ। ਲੋੜ ਤੋਂ ਵਧ ਟੋਕਾ – ਟਾਕੀ ਨਾ ਕਰੋ।
ਬੱਚੇ ਵਿਚ ਗੁੱਸਾ ਕਰਨ ਦਾ ਕਾਰਣ ਸਮਝੋ :
ਕਈ ਵਾਰ ਬੱਚੇ ਆਪਣੇ ਆਲੇ – ਦੁਆਲੇ ਹੋਣ ਵਾਲੇ ਵਤੀਰੇ ਨਾਲ ਗੁੱਸੇ ਵਾਲੇ ਸੁਭਾਅ ਦੇ ਹੋ ਜਾਂਦੇ ਹਨ। ਇਸ ਦੀ ਕੋਈ ਵੀ ਵਜ੍ਹਾ ਹੋ ਸਕਦੀ ਹੈ। ਜਿਵੇਂ, ਘਰ ਵਿੱਚ ਹੋਣ ਵਾਲੇ ਲੜਾਈ – ਝਗੜੇ, ਪੜ੍ਹਾਈ ਲਿਖਾਈ ‘ਚ ਕਮਜ਼ੋਰ ਹੋਣਾ, ਸਕੂਲ ਵਿੱਚ ਦੂਜੇ ਬੱਚੇ ਦੁਆਰਾ ਪ੍ਰੇਸ਼ਾਨ ਕਰਨਾ ਜਾਂ ਫਿਰ ਮਾਤਾ – ਪਿਤਾ ਦੁਆਰਾ ਦੂਸਰੇ ਬੱਚਿਆਂ ਨਾਲ ਤੁਲਨਾ ਕਰਨਾ। ਇਸ ਦੇ ਲਈ ਜ਼ਰੂਰੀ ਹੈ ਕਿ ਮਾਤਾ – ਪਿਤਾ ਬੱਚੇ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਉਨ੍ਹਾਂ ਦੇ ਗੁੱਸੇ ਦੇ ਕਾਰਨ ਨੂੰ ਸਮਝ ਕੇ ਉਸ ਦਾ ਹੱਲ ਕੱਢੋ।
ਬੱਚੇ ਦੇ ਹਰਕਤਾਂ ‘ਤੇ ਧਿਆਨ ਦਿਓ :
ਜ਼ਿਆਦਾਤਰ ਮਾਤਾ – ਪਿਤਾ ਆਪਣੇ ਕੰਮ ‘ਚ ਜ਼ਿਆਦਾ ਮਸ਼ਰੂਫ ਹੋਣ ਦੀ ਵਜ੍ਹਾ ਨਾਲ ਬੱਚੇ ਤੇ ਧਿਆਨ ਹੀ ਨਹੀਂ ਦਿੰਦੇ। ਜੋ ਕਿ ਬਹੁਤ ਕਖਤਰਨਾਕ ਹੋ ਸਕਦਾ ਹੈ। ਜੇਕਰ ਬੱਚਾ ਜ਼ਿਆਦਾ ਗੁੱਸੇ ਵਾਲੇ ਸੁਭਾਅ ਦਾ ਹੈ ਤਾਂ ਮਾਤਾ – ਪਿਤਾ ਨੂੰ ਉਸ ਦੇ ਵਤੀਰੇ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਨਾਲ ਹੀ ਮਾਤਾ – ਪਿਤਾ ਨੂੰ ਬੱਚੇ ਦੇ ਗੁੱਸੇ ਤੇ ਕਾਬੂ ਪਾਉਣ ਦੇ ਯਤਨ ਕਰਨੇ ਚਾਹੀਦੇ ਨੇ।
ਬੱਚੇ ਨੂੰ ਹਰ ਗੱਲ ਦੱਸਣਾ ਸਿਖਾਓ :
ਆਪਣੇ ਗੁੱਸੇ ਦੇ ਕਰਕੇ, ਗੁੱਸੇ ਵਾਲਾ ਬੱਚਾ ਆਪਣੇ ਗੁੱਸੇ ਦਾ ਕਾਰਣ ਦੱਸਦਾ ਨਹੀਂ। ਪਰ ਮਾਤਾ – ਪਿਤਾ ਨੂੰ ਇਹ ਧਿਆਨ ਦੇਣਾ ਚਾਹੀਦਾ ਹੈ ਕਿ ਬੱਚਾ ਕਿਸ ਗੱਲ ਤੇ ਜ਼ਿਆਦਾ ਗੁੱਸਾ ਕਰਦਾ ਹੈ। ਗੱਲ ਕੋਈ ਵੀ ਹੋਵੇ ਮਾਤਾ – ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚੇ ਨੂੰ ਆਪਣੀਆਂ ਦਿਲ ਦੀਆਂ ਭਾਵਨਾਵਾਂ ਦੱਸਣ ਦਾ ਮੌਕਾ ਦੇਣ। ਬੱਚਿਆਂ ਦੀ ਇਹ ਆਦਤ ਬਣਾ ਦੇਣੀ ਚਾਹੀਦੀ ਹੈ ਕਿ ਉਹ ਆਪਣੇ ਮਾਤਾ – ਪਿਤਾ ਨੂੰ ਹਰ ਇਕ ਗੱਲ ਦੱਸੇ।
Loading Likes...