ਕੌਣ ਹੈ ਚੰਦਰਸ਼ੇਖਰ ਅਜ਼ਾਦ :
ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਜ਼ਾਰਾਂ ਨੌਜਵਾਨਾਂ ਜਾਨਾਂ ਕੁਰਬਾਨ ਕੀਤੀਆਂ। ਉਹਨਾਂ ਦੀ ਕੁਰਬਾਨੀ ਦੇ ਸਦਕਾ ਹੀ ਅਸੀਂ ਕਾਰਨ ਹੀ ਅਸੀਂ ਖੁੱਲ੍ਹੀ ਹਵਾ ਦਾ ਆਨੰਦ ਮਾਣ ਰਹੇ ਹਾਂ।
ਇਹਨਾਂ ਕ੍ਰਾਂਤੀਕਾਰੀਆਂ ਵਿਚੋਂ ਸ਼ਹੀਦ ਚੰਦਰਸ਼ੇਖਰ ਆਜ਼ਾਦ ਵੀ ਇਕ ਪ੍ਰਮੁੱਖ ਸ਼ਖਸੀਅਤ ਹਨ। 27 ਫਰਵਰੀ ਨੂੰ ਉਨ੍ਹਾਂ ਦੀ 91ਵੀਂ ਬਰਸੀ ‘ਤੇ ਪੂਰਾ ਰਾਸ਼ਟਰ ਉਨ੍ਹਾਂ ਨੂੰ ਯਾਦ ਕਰ ਰਿਹਾ ਹੈ।
ਸ਼ਹੀਦ ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੀ ਮਾਮਲਾ ਗ੍ਰਾਮ ‘ਚ ਮਾਂ ਜਗਰਾਣੀ ਦੀ ਕੁੱਖ ‘ਚੋਂ ਤਿਵਾੜੀ ਪਰਿਵਾਰ ਵਿਚ ਹੋਇਆ।
ਪੜ੍ਹਾਈ ਦੇ ਨਾਲ ਧਨੁਸ਼ ਬਾਣ ਦੀ ਸਿੱਖਿਆ :
ਚੰਦਰਸ਼ੇਖਰ ਮੁੱਢਲੀ ਸਿੱਖਿਆ ਪਿੰਡ ਵਿੱਚ ਕਰਦੇ ਹੋਏ ਧਨੁਸ਼ ਬਾਣ ਚਲਾਉਣਾ ਵੀ ਸਿੱਖਿਆ ਕਰਦੇ ਸਨ ਅਤੇ ਬਹੁਤ ਵਧੀਆ ਨਿਸ਼ਾਨੇਬਾਜ਼ ਬਣੇ, ਜਿਸਦਾ ਫਾਇਦਾ ਉਨ੍ਹਾਂ ਨੂੰ ਗੋਲੀਆਂ ਦੇ ਨਿਸ਼ਾਨੇ ਲਗਾਉਣ ‘ਚ ਮਿਲਿਆ। ਫੇਰ ਉਨ੍ਹਾਂ ਨੂੰ ਸੰਸਕ੍ਰਿਤ ਪੜ੍ਹਣ ਲਈ ਕਾਂਸੀ ਭੇਜਿਆ ਗਿਆ। ਕਾਂਸੀ ‘ਚ ਹੀ ਚੰਦਰਸ਼ੇਖਰ ਕ੍ਰਾਂਤੀਕਾਰੀਆਂ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਦੇ ਪ੍ਰਭਾਵ ਨਾਲ ਛੋਟੀ ਉਮਰ ਵਿਚ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਰਸਤੇ ‘ਤੇ ਨਿੱਕਲ ਪਏ।
ਜੱਜ ਨਾਲ ਸੰਵਾਦ :
ਕਾਂਸੀ ਸੰਸਕ੍ਰਿਤ ਯੂਨੀਵਰਸਿਟੀ ‘ਚ ਪੜ੍ਹਦੇ ਹੋਏ ਪਹਿਲਾ ਧਰਨਾ ਦਿੱਤਾ, ਜਿਸ ਦੇ ਕਾਰਨ ਪੁਲਸ ਨੇ ਗ੍ਰਿਫਤਾਰ ਕਰ ਕੇ ਜੱਜ ਦੇ ਸਾਹਮਣੇ ਪੇਸ਼ ਕੀਤਾ।
ਜੱਜ ਨੇ ਜਦੋਂ ਬਾਲਕ ਚੰਦਰਸ਼ੇਖਰ ਤੋਂ ਇਨ੍ਹਾਂ ਦਾ ਨਾਂ, ਪਿਤਾ ਦਾ ਨਾਂ ਅਤੇ ਪਤਾ ਪੁੱਛਿਆ ਤਾਂ ਨਿਡਰ ਚੰਦਰਸ਼ੇਖਰ ਨੇ ਆਪਣਾ ਨਾਂ ਆਜ਼ਾਦ, ਪਿਤਾ ਦਾ ਨਾਂ ਸਵਤੰਤਰ ਅਤੇ ਘਰ ਬੰਦੀਗ੍ਰਹਿ ਦੱਸਿਆ।
ਇਸੇ ਕਰਕੇ ਇਨ੍ਹਾਂ ਦਾ ਨਾਂ ਚੰਦਰਸ਼ੇਖਰ ਆਜ਼ਾਦ ਮਸ਼ਹੂਰ ਹੋ ਗਿਆ। ਇਸ ਜਵਾਬ ਤੇ ਮੈਜਿਸਟ੍ਰੇਟ ਗੁੱਸੇ ਨਾਲ ਲਾਲ ਹੋ ਗਿਆ ਅਤੇ ਇਨ੍ਹਾਂ ਨੂੰ 15 ਬੈਤਾਂ ਦੀ ਸਖਤ ਸਜ਼ਾ ਵੀ ਸੁਣਾਈ। ਹਰੇਕ ਬੈਤ ਦੇ ਸਰੀਰ ‘ਤੇ ਪੈਣ ‘ਤੇ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਬੋਲ ਕੇ ਸਵੀਕਾਰ ਕੀਤਾ।
ਲਾਲਾ ਲਾਜਪਤਰਾਏ ਜੀ ਦੀ ਸ਼ਹਾਦਤ ਦਾ ਬਦਲਾ :
ਇਸੇ ਦੌਰਾਨ ਸਾਈਮਨ ਕਮੀਸ਼ਨ ਦੇ ਵਿਰੋਧ ਵਿਚ ਵਰ੍ਹੇ ਡੰਡਿਆਂ ਕਾਰਨ ਲਾਲਾ ਲਾਜਪਤਰਾਏ ਜੀ ਸ਼ਹਾਦਤ ਹੋਣ ਨਾਲ ਹੀ ਕ੍ਰਾਂਤੀਕਾਰੀ ਯੋਧਿਆਂ ਨੇ ਆਪਣੀਆਂ ਸਰਗਰਮੀਅਆਂ ਤੇਜ਼ ਕਰ ਦਿੱਤੀਆਂ ਅਤੇ ‘ਖੂਨ ਕਾ ਬਦਲਾ ਖੂਨ’ ਪ੍ਰਣ ਕਰ ਕੇ ਦੋਸ਼ੀ ਪੁਲਸ ਅਫਸਰਾਂ ਨੂੰ ਸਜ਼ਾ ਦੇਣ ਦਾ ਫੈਸਲਾ ਲਿਆ।
ਆਪਣੇ ਪਿਆਰੇ ਨੇਤਾ ਲਾਲਾ ਲਾਜਪਤ ਰਾਏ ਜੀ ਦੀ ਹੱਤਿਆ ਦਾ ਬਦਲਾ ਲੈਣ ਲਈ ਕ੍ਰਾਂਤੀਕਾਰੀ ਦਲ ਦੇ ਨੇਤਾ ਬਣਾਏ ਗਏ। 17 ਦਸੰਬਰ 1928 ਨੂੰ ਆਜ਼ਾਦ, ਭਗਤ ਸਿੰਘ ਅਤੇ ਰਾਜਗੁਰੂ ਨੇ ਪੁਲਸ ਮੁਖੀ, ਸਾਂਡਰਸ ਦੀ ਹੱਤਿਆ ਕਰ ਦਿੱਤੀ। ਤੇ ਗਲੀ ਗਲੀ ਪਰਚੇ ਚਿਪਕਾ ਦਿੱਤੇ ਕਿ ਬਦਲਾ ਲੈ ਲਿਆ ਗਿਆ ਹੈ।
ਕੋਲਕਾਤਾ ਮੇਲ ਲੁੱਟਣ ਦੀ ਯੋਜਨਾ :
ਫੇਰ 9 ਅਗਸਤ 1925 ਨੂੰ ਕੋਲਕਾਤਾ ਮੇਲ ਲੁੱਟਣ ਦੀ ਯੋਜਨਾ ਬਣੀ, ਤੇ ਆਪਣੇ 8 ਸਾਥੀਆਂ ਦੀ ਸਹਾਇਤਾ ਨਾਲ ‘ਕਾਕੋਰੀ ਸਟੇਸ਼ਨ‘ ਦੇ ਕੋਲ ਇਹ ਕੰਮ ਪੂਰਾ ਕੀਤਾ। ਇਸ ਘਟਨਾ ਨਾਲ ਬ੍ਰਿਟਿਸ਼ ਸਰਕਾਰ ਪੂਰੀ ਤਰ੍ਹਾਂ ਨਾਲ ਬੌਖਲਾ ਗਈ। ਅਤੇ ਉਨ੍ਹਾਂ ਨੇ ਛਾਪੇਮਾਰੀ ਕਰ ਕੇ ਕੁਝ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਨ੍ਹਾਂ ਗ੍ਰਿਫਤਾਰ ਕੀਤੇ ਗਏ ਕ੍ਰਾਂਤੀਕਾਰੀਆਂ ਨੇ ਆਪਣੇ ਸਾਥੀਆਂ ਦੇ ਪਤੇ ਦੱਸ ਦਿੱਤੇ।
ਪੁਲਿਸ ਨੇ ਕਈ ਕ੍ਰਾਂਤੀਕਾਰੀਆਂ ਨੂੰ ਫੜ੍ਹ ਲਿਆ ਅਤੇ ਰਾਮ ਪ੍ਰਸਾਦ ਬਿਸਮਿਲ, ਅਸ਼ਫਾਕਉੱਲਾ ਖਾਨ ਸਮੇਤ 4 ਵੀਰਾਂ ਨੂੰ ਫਾਂਸੀ ਦੇ ਦਿੱਤੀ। ਤੇ ਆਜ਼ਾਦ ਨੂੰ ਫੜਨ ਲਈ 30000 / – ਦੇ ਇਨਾਮ ਦਾ ਐਲਾਨ ਕਰ ਦਿੱਤਾ।
ਚੰਦਰਸ਼ੇਖਰ ਆਜ਼ਾਦ ਸਨ, ਤੇ ਆਜ਼ਾਦ ਹੀ ਰਹੇ :
27 ਫਰਵਰੀ 1931 ਦੇ ਦਿਨ ਪੈਸਿਆਂ ਦੇ ਲਾਲਚ ਵਿੱਚ ਕਿਸੇ ਮੁਖਬਿਰ ਨੇ ਪੁਲਸ ਨੂੰ ਖਬਰ ਕਰ ਦਿੱਤੀ। ਪੁਲਸ ਨੇ ਤੁਰੰਤ ਇਨ੍ਹਾਂ ਨੂੰ ਘੇਰ ਲਿਆ। ਲੱਗਭਗ 30 ਮਿੰਟ ਤਕ ਭਾਰਤ ਮਾਤਾ ਦੇ ਇਸ ਸ਼ੇਰ ਨੇ ਪੁਲਸ ਦਾ ਮੁਕਾਬਲਾ ਕੀਤਾ। ਇਸ ਮੁਕਾਬਲੇ ਦੌਰਾਨ ਚੰਦਰਸ਼ੇਖਰ ਦੇ ਸਰੀਰ ਵਿੱਚ ਕਈ ਗੋਲੀਆਂ ਸਮਾ ਗਈਆਂ।
ਚੰਦਰਸ਼ੇਖਰ ਦੇ ਕੋਲ ਜਦੋਂ ਆਖਰੀ ਗੋਲੀ ਰਹਿ ਗਈ ਤਾਂ ਉਨ੍ਹਾਂ ਨੇ ਉਸ ਨੂੰ ਕਨਪਟੀ ਤੇ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਤੇ ਆਪਣੀ ਜ਼ਿੰਦਗੀ ਦੀ ਬਲੀ ਦੇ ਦਿੱਤੀ।
ਚੰਦਰਸ਼ੇਖਰ ਆਜ਼ਾਦ ਸਨ, ਆਜ਼ਾਦ ਰਹੇ ਅਤੇ ਅੰਤਿਮ ਸਮੇਂ ਤਕ ਆਜ਼ਾਦ ਰਹੇ।
Loading Likes...