ਲਿਵ ਇਨ ਰਿਲੇਸ਼ਨਸ਼ਿਪ ਕੀ ਹੁੰਦਾ ਹੈ ? :
ਪਿਆਰ ਕਰਨ ਵਾਲੇ ਵਿਆਹ ਦੇ ਬੰਧਨ ‘ਚ ਵੱਜੇ ਬਿਨਾਂ ਹੀ ਨਾਲ ਰਹਿਣ ਦਾ ਜੋ ਫੈਸਲਾ ਲੈਂਦੇ ਹਨ, ਉਸੇ ਨੂੰ ਹੀ ਲਿਵ ਇਨ ਰਿਲੇਸ਼ਨਸ਼ਿਪ ਕਹਿੰਦੇ ਹਨ।
ਸਾਡੇ ਦੇਸ਼ ਦੇ ਕਈ ਆਦਿਵਾਸੀ ਇਲਾਕਿਆਂ ਵਿਚ ‘ਢੁਕੂ’ ਦੇ ਨਾਂ ਨਾਲ ਇਹ ਪ੍ਰਥਾ ਬਹੁਤ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ। ‘ਢੁਕੂ’ ਆਦਿਵਾਸੀਆਂ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸ਼ਬਦ ਹੈ। ਅਤੇ ਇਹ ਰਿਵਾਜ ਦਿਨੋਂ – ਦਿਨ ਹੋਰ ਵੱਧਦਾ ਜਾ ਰਿਹਾ ਹੈ, ਕਈ ਲੋਕ ਇਸ ਨੂੰ ਸਮਾਜ ਨੂੰ ਕਲੰਕਿਤ ਕਰਨ ਵਾਲੀ ਕੁਪ੍ਰਥਾ ਮੰਨਦੇ ਹਨ
ਆਦਿਵਾਸੀ ਜਨਜਾਤੀਆਂ ਵਿਚ ਪ੍ਰਚਲਿਤ ਵਿਆਹ ਪ੍ਰਥਾ :
ਢੁਕੂ ਵਿਆਹ :
ਜਦ ਕੋਈ ਔਰਤ ਬਿਨਾਂ ਵਿਆਹ ਕੀਤੇ ਕਿਸੇ ਮਰਦ ਦੇ ਘਰ ਰਹਿਣ ਲੱਗਦੀ ਹੈ ਤਾਂ ਉਸ ਨੂੰ ਢੁਕਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਅਜਿਹੇ ਕਰਨ ਵਾਲੇ ਜੋੜਿਆਂ ਨੂੰ ਢੁਕੂ ਕਿਹਾ ਜਾਂਦਾ ਹੈ।
ਢੁਕੂ ਵਿਆਹ ਵੀ ਇਕ ਕਿਸਮ ਦਾ ਹੱਠ ਵਿਆਹ ਹੈ। ਕਈਆਂ ਨੂੰ ਇਹ ਬੜਾ ਹੀ ਰੋਮਾਂਚਕਾਰੀ ਜਾਪਦਾ ਹੈ। ਅਜਿਹੀਆਂ ਔਰਤਾਂ ਨੂੰ ਆਦਿਵਾਸੀ ਸਮਾਜ ਸਿੰਧੂਰ ਲਾਉਣ ਦੀ ਵੀ ਮਨਾਹੀ ਹੁੰਦੀਂ ਹੈ।
ਇਹ ਰਿਵਾਜ ਦਿਨੋਂ – ਦਿਨ ਹੋਰ ਵੱਧਦਾ ਜਾ ਰਿਹਾ ਹੈ, ਕਈ ਲੋਕ ਇਸ ਨੂੰ ਸਮਾਜ ਨੂੰ ਕਲੰਕਿਤ ਕਰਨ ਵਾਲੀ ਕੁਪ੍ਰਥਾ ਮੰਨਦੇ ਹਨ।
ਲਮਸੇਨਾ ਵਿਆਹ :
ਸਭ ਤੋਂ ਪਹਿਲਾਂ ਲਮਸੇਨਾ ਨਾਂ ਦਾ ਵਿਆਹ ਹੈ। ਇਹ ਸੇਵਾ ਵਿਆਹ ਦੇ ਯੋਗ ਨੌਜਵਾਨ ਨੂੰ ਕੰਨਿਆ ਦੇ ਘਰ ਜਾ ਕੇ ਆਮ ਤੌਰ ਤੇ 1 ਤੋਂ 2 ਸਾਲ ਜਾਂ ਕਦੀ ਇਸ ਤੋਂ ਵੱਧ ਸਮੇਂ ਤੱਕ ਆਪਣੀ ਸਰੀਰਕ ਸਮਰਥਾ ਦਾ ਸਬੂਤ ਦੇਣਾ ਪੈਂਦਾ ਹੈ। ਆਪਣੇ ਹੋਣ ਵਾਲੇ ਭਾਵੀ ਸਹੁਰੇ ‘ਚ ਪਰਿਵਾ ਦੇ ਮੈਂਬਰ ਵਾਂਗ ਮਿਹਨਤ ਕਰਦੇ ਹੋਏ ਉਸ ਨੂੰ ਲੜਕੀ ਦੇ ਨਾਲ ਪਤੀ ਦੇ ਵਾਂਗ ਰਹਿਣ ਦੀ ਖੁੱਲ੍ਹ ਹੁੰਦੀ ਹੈ ਪਰ ਵਿਆਹ ਦਾ ਫੈਸਲਾ ਸੰਤੁਸ਼ਟੀ ਦੇ ਉਪਰੰਤ ਹੀ ਲਿਆ ਜਾਂਦਾ ਹੈ।
ਪੈਠੁਲ ਵਿਆਹ :
ਇਸ ਵਿਆਹ ਵਿਚ ਲੜਕੀ ਆਪਣੀ ਪਸੰਦ ਦੇ ਲੜਕੇ ਦੇ ਘਰ ਵੜ ਜਾਂਦੀ ਹੈ ਜਿਸ ਨੂੰ ਲੜਕੇ ਦੀ ਪ੍ਰਵਾਨਗੀ ਤੇ ਪਰਿਵਾਰ ਦੇ ਵਿਰੋਧ ਦੇ ਉਪਰੰਤ ਵੀ ਸਮਾਜਿਕ ਪ੍ਰਵਾਨਗੀ ਮਿਲਦੀ ਹੈ।
ਪਠੋਨੀ ਵਿਆਹ :
ਇਸ ਵਿਆਹ ਵਿਚ ਲੜਕੀ ਬਰਾਤ ਲੈ ਕੇ ਲੜਕੇ ਦੇ ਘਰ ਆਉਂਦੀ ਹੈ ਅਤੇ ਉੱਥੇ ਹੀ ਮੰਡਪ ਵਿਚ ਵਿਆਹ ਸੰਪੰਨ ਹੁੰਦਾ ਹੈ। ਉਸਤੋਂ ਬਾਅਦ ਉਹ ਲਾੜੇ ਨੂੰ ਵਿਦਾ ਕਰਾ ਕੇ ਆਪਣੇ ਘਰ ਲੈ ਜਾਂਦੀ ਹੈ।
ਉਡਰੀਆ ਵਿਆਹ:
ਇਹ ਵੀ ਪ੍ਰੇਮ ਵਿਆਹ ਹੀ ਹੈ। ਮਾਤਾ – ਪਿਤਾ ਦੀ ਮਰਜ਼ੀ ਦੇ ਵਿਰੁੱਧ ਵੀ ਆਪਣੀਆਂ ਸਹੇਲੀਆਂ ਅਤੇ ਮਿੱਤਰਾਂ ਦੇ ਨਾਲ ਕਿਸੇ ਮੇਲੇ ਅਤੇ ਬਾਜ਼ਾਰ ਵਿਚ ਮਿਲਦੇ ਹਨ ਅਤੇ ਉੱਥੋਂ ਇਕੱਠੇ ਹੋ ਕੇ ਕਿਸੇ ਰਿਸ਼ਤੇਦਾਰ ਦੇ ਇੱਥੇ ਜਾ ਪਹੁੰਚਦੇ ਹਨ ਜਿੱਥੇ ਉਨ੍ਹਾਂ ਦੇ ਵਿਹੜੇ ਵਿੱਚ ਡਾਲੀ ਗਾ ਕੇ ਆਰਜ਼ੀ ਵਿਆਹ ਕਰਾ ਦਿੱਤਾ ਜਾਂਦਾ ਹੈ। ਬਾਅਦ ਵਿੱਚ ਮਾਂ – ਬਾਪ ਨੂੰ ਰਾਜ਼ੀ ਕਰਾ ਕੇ ਪੱਕਾ ਵਿਆਹ ਕਰਾਇਆ ਜਾਂਦਾ ਹੈ।
ਭਗੇਲੀ ਵਿਆਹ :
ਇਸ ਵਿਆਹ ਦਾ ਪ੍ਰਚਲਨ ਗੋਂਡ ਜਨਜਾਤੀ ‘ਚ ਹੈ, ਇਹ ਲੜਕੇ ਅਤੇ ਲੜਕੀ ਦੀ ਸਹਿਮਤੀ ਨਾਲ ਹੁੰਦਾ ਹੈ। ਇਹ ਭੱਜ ਕੇ ਕੀਤਾ ਜਾਣ ਵਾਲਾ ਪ੍ਰੇਮ ਵਿਆਹ ਹੈ। ਲੜਕੀ ਦੇ ਮਾਂ – ਬਾਪ ਦੇ ਰਾਜ਼ੀ ਨਾ ਹੋਣ ਦੀ ਹਾਲਤ ਵਿੱਚ ਲੜਕੀ ਆਪਣੇ ਘਰੋਂ ਭੱਜ ਕੇ ਰਾਤ ਨੂੰ ਆਪਣੇ ਪ੍ਰੇਮੀ ਦੇ ਘਰ ਆ ਜਾਂਦੀ ਹੈ ਅਤੇ ਛਪਰੀ ਦੇ ਹੇਠਾਂ ਆ ਕੇ ਖੜ੍ਹੀ ਹੋ ਜਾਂਦੀ ਹੈ ਤਦ ਲੜਕਾ ਇਕ ਲੋਟਾ ਪਾਣੀ ਆਪਣੇ ਘਰ ਦੇ ਛੱਪਰ ਤੇ ਸੁੱਟਦਾ ਹੈ ਜਿਸ ਦਾ ਪਾਣੀ ਲੜਕੀ ਆਪਣੇ ਸਿਰ ਤੇ ਲੈਂਦੀ ਹੈ। ਇਸ ਦੇ ਉਪਰੰਤ ਲੜਕੀ ਦੀ ਮਾਂ ਉਸ ਨੂੰ ਘਰ ਦੇ ਅੰਦਰ ਲੈ ਆਉਂਦੀ ਹੈ, ਫਿਰ ਪਿੰਡ ਦਾ ਮੁਖੀਆ ਜਾਂ ਪ੍ਰਧਾਨ ਲੜਕੀ ਨੂੰ ਆਪਣੀ ਜ਼ਿੰਮੇਵਾਰੀ ‘ਚ ਲੈ ਲੈਂਦਾ ਹੈ ਅਤੇ ਲੜਕੀ ਦੇ ਘਰ ਉਸ ਦੇ ਭਗੇਲੀ ਹੋਣ ਦੀ ਸੂਚਨਾ ਦਿੰਦਾ ਹੈ, ਫਿਰ ਰਾਤ ਨੂੰ ਵਿਆਹ ਕਰਾ ਦਿੱਤਾ ਜਾਂਦਾ ਹੈ, ਜ਼ਿਆਦਾਤਰ ਲੜਕੀ ਦੇ ਮਾਤਾ – ਪਿਤਾ ਅੰਨ ਅਤੇ ਭੇਟ ਪਾ ਕੇ ਰਾਜ਼ੀ ਹੋ ਜਾਂਦੇ ਹਨ।
ਢੁਕੂ’ ਪ੍ਰਥਾ ਦਾ ਖਮਿਆਜ਼ਾ :
ਸਮਾਜ ਵਿਚ ‘ਢੁਕੂ’ ਵਰਗੀ ਲਿਵ ਇਨ ਪ੍ਰਥਾ ਦਾ ਜਨਮ ਗਰੀਬੀ, ਲਾਚਾਰੀ, ਜਾਗਰੂਕਤਾ ਦੀ ਘਾਟ ਨਾਲ ਹੋਈ ਹੈ ਜੋ ਸਮਾਜ ਵਿਚ ਕਈ ਬੁਰਾਈਆਂ ਨੂੰ ਜਨਮ ਦਿੰਦੀ ਹੈ। ਜਦੋਂ ਨੋਜਵਾਨ – ਮੁਟਿਆਰ ਇਸ ਰਵਾਇਤ ਦੇ ਤਹਿਤ ਇਕੱਠੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਸਮਾਜ ਵਿਚ ਸਮਾਜਿਕ ਮਾਨਤਾ ਨਹੀਂ ਮਿਲਦੀ, ਇਸ ਦਾ ਬੁਰਾ ਅਸਰ ਉਨ੍ਹਾਂ ਦੇ ਬੱਚਿਆਂ ‘ਤੇ ਵੀ ਪੈਂਦਾ ਹੈ। ਪਰਿਵਾਰ ਅਤੇ ਸਮਾਜ ਦੇ ਵੱਲੋਂ ਬੇਦਖਲ ਕਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਸਮਾਜ ਇਨ੍ਹਾਂ ਨੂੰ ਹੀਣ ਭਾਵਨਾ ਨਾਲ ਦੇਖਦਾ ਹੈ।
ਹੁਣ ਸਵੈਸੇਵੀ ਸੰਸਥਾਵਾਂ ਅਜਿਹੇ ਰਿਸ਼ਤਿਆਂ ਨੂੰ ਮਾਨਤਾ ਦਿਵਾਉਣ ‘ਚ ਲੱਗੀਆਂ ਹਨ। ਇਕ ਮੁਹਿੰਮ ਦੇ ਤਹਿਤ ਦਰਜਨਾਂ ਅਜਿਹੇ ਜੋੜਿਆਂ ਦੇ ਵਿਆਹ ਨੂੰ ਵੀ ਮਾਨਤਾ ਮਿਲੀ ਹੈ ਜੋ 40 – 50 ਸਾਲ ਤੋਂ ਇਕੱਠੇ ਰਹਿ ਰਹੇ ਸਨ। ਇਹ ਇਕ ਸਮਾਜ ਦੇ ਲਈ ਨਾਮੰਨਣਯੋਗ ਕੁਪ੍ਰਥਾ ਹੈ, ਇਸਨੂੰ ਹਾਂਪੱਖੀ ਢੰਗਾਂ ਨਾਲ ਦੂਰ ਕਰਨਾ ਹੋਵੇਗਾ
Loading Likes...